ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਸ਼ੇਖੇ ਪਿੰਡ ਸਕੂਲ ਵਿੱਚ ਖੋ-ਖੋ ਖੇਡ

ਸ.ਹਰਜੀਤ ਸਿੰਘ ਜੀ ਅਤੇ ਸ਼੍ਰੀ ਮਤੀ ਨੀਲਮ ਕੁਮਾਰੀ ਸਕੂਲ ਦੀ ਗ੍ਰਾਉੰਡ  ਵਿੱਚ ਬਚਿਆਂ ਨੂੰ ਖੋ-ਖੋ ਖਿਡਾਉਂਦੇ ਹੋਏ.ਇਹ ਤਸਵੀਰ ਖੇਡ ਮੇਲਾ ਮਨਾਉਣ ਸਮੇਂ ਦੀ ਹੈ.

Noun power presentation

ਕੀ ਭਾਰਤ ਇੱਕ ਉਪ-ਮਹਾਂਦੀਪ ਹੈ ?

ਦੀਪ ,ਮਹਾਂਦੀਪ ਅਤੇ ਉਪ-ਮਹਾਂਦੀਪ ਕੀ ਹੁੰਦੇ ਹਨ ? ਦੀਪ ਇੱਕ ਉਹ ਛੋਟਾ ਭੂਖੇਤਰ ਹੈ ਜੋ ਚਾਰੇ ਪਾਸਿਆਂ ਤੋਂ ਸਾਗਰਾਂ ਦੇ ਪਾਣੀ ਨਾਲ ਘਿਰਿਆ ਹੋਇਆ ਹੁੰਦਾ ਹੈ.ਜਿਵੇਂ ਸ਼੍ਰੀ ਲੰਕਾ ,ਜਾਵਾ,ਲਕਸ਼ਦੀਪ ਆਦਿ.ਮਹਾਂਦੀਪ ਬਹੁਤ ਵਿਸ਼ਾਲ ਭੂਖੇਤਰ ਹੁੰਦੇ ਹਨ ਜੋ ਸਾਗਰਾਂ ਜਾਂ ਬਹੁ ਅਕ੍ਰਿਤੀਆਂ ਕਰਕੇ ਬਿਲਕੁਲ ਅਲੱਗ ਜਿਹੇ ਦਿਖਾਈ ਦਿੰਦੇ ਹਨ.ਜਿਵੇਂ ਅਫਰੀਕਾ,ਅਮਰੀਕਾ,ਆਸਟਰੇਲੀਆ ਅਤੇ ਏਸ਼ੀਆ ਆਦਿ.ਪਰੰਤੂ ਉਪ ਮਹਾਂਦੀਪ ਉਹ ਬਹੁ ਭਾਗ ਹੁੰਦਾ ਹੈ ਜੋ ਦੀਪਾਂ ਤੋਂ ਵੱਡੇ ਪਰੰਤੂ ਮਹਾਂਦੀਪਾਂ ਤੋਂ ਛੋਟੇ ਹੁੰਦੇ ਹਨ .ਇਹਨਾਂ ਦੀਆਂ ਸੀਮਾਵਾਂ ਸਾਗਰਾਂ ਜਾਂ ਭੂ-ਭਾਗ ਦੀਆਂ ਅਕ੍ਰਿਤੀਆਂ ਕਾਰਣ ਵੱਡੇ ਅਤੇ ਵਿਸ਼ਾਲ ਭੂ-ਭਾਗ ਦਾ ਨਿਰਮਾਣ ਕਰਦੀਆਂ ਹਨ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ – ਭਾਰਤ ਇੱਕ ਉੱਪ-ਮਹਾਂਦੀਪ ਹੈ ?
ਭਾਰਤ ਖੇਤਰਫਲ ਪੱਖੋਂ ਇੱਕ ਬਹੁਤ ਵੱਡਾ ਦੇਸ਼ ਹੈ.ਇਸਦੀ ਵਿਸ਼ਾਲਤਾ ਦੇ ਕਾਰਣ ਹੀ ਇਸਨੂੰ ਇੱਕ ਉਪ-ਮਹਾਂਦੀਪ ਕਿਹਾ ਜਾਂਦਾ ਹੈ .ਇਸਦੇ ਉੱਤਰ ਵਿੱਚ ਹਿੰਦੂਕੁਸ਼ ਆਦਿ ਪਹਾੜੀਆਂ ਏਸ਼ੀਆ ਦੇ ਉੱਤਰ-ਪਛਮੀ ਭਾਗਾਂ ਨਾਲੋਂ ਵੱਖ ਕਰਦੀਆਂ ਹਨ.ਦਖਣ ਵਿੱਚ ਪਾਕ ਜਲ ਸੰਧੀ ਅਤੇ ਮੰਨਾਰ ਦੀ ਖਾੜੀ ਉਸਨੂੰ ਸ਼੍ਰੀਲੰਕਾ ਤੋਂ ਅਤੇ ਅਰਾਕਾਨ  ਉਸਨੂੰ ਮਿਆਂਮਾਰ ਤੋਂ ਵੱਖ ਕਰਦੇ ਹਨ.ਥਾਰ ਦਾ ਮਾਰੂਥਲ ਉਸਨੂੰ ਪਾਕਿਸਤਾਨ ਦੇ ਵੱਡੇ ਖੇਤਰ ਤੋਂ ਵੱਖ ਕਰਦਾ ਹੈ.ਭਾਰਤ ਦੇ ਇੰਨੇ ਵਿਸ਼ਾਲ ਖੇਤਰ ਹੋਣ ਦੇ ਕਾਰਣ ਹੀ ਇਸ ਵਿਚ ਕਈ ਸਭਿਆਚਾਰਕ,ਸਮਾਜਿਕ ਅਤੇ ਆਰਥਿਕ ਭਿੰਨਤਾਵਾਂ ਮਿਲਦੀਆਂ ਹਨ. ਪਰੰਤੂ ਇਸਦੇ ਬਾਵਜੂਦ ਵੀ ਦੇਸ਼ ਵਿੱਚ ਜਲਵਾਯੂ ,ਸੰਸਕ੍ਰਿਤੀ ਆਦਿ ਵਿੱਚ ਏਕਤਾ ਮਿਲਦੀ ਹੈ.ਇਸ ਤਰਾਂ ਅਸੀਂ ਵਰਤਮਾਨ ਭਾਰਤ ਨੂੰ ਉਪ-ਮਹਾਂਦੀਪ ਨਹੀਂ ਕਹਿ ਸਕਦੇ .ਹੁਣ ਦੇ ਭਾਰਤ,ਪਾਕਿਸਤਾਨ ,ਨੈਪਾਲ,ਬੰਗਲਾਦੇਸ਼,ਭੂਟਾਨ ਮਿਲ ਕੇ ਹੀ ਉਪ-ਮਹਾਂਦੀਪ ਦਾ ਨਿਰਮਾਣ ਕਰਦੇ ਹਨ.

ਭਾਰਤ ਦਾ ਨਾਮ - ਭਾਰਤ,ਇੰਡੀਆ ਜਾਂ ਹਿੰਦੁਸਤਾਨ ਕਿਵੇਂ ਪਿਆ.......?

India Outline Map - Physical
ਪ੍ਰਾਚੀਨ ਇਤਿਹਾਸ ਦੇ ਲੇਖਾਂ ਵਿੱਚ ਭਾਰਤ ਦੇ ਨਾਮਕਰਣ ਬਾਰੇ ਕਈ ਪ੍ਰਚਲਿਤ ਧਾਰਨਾਵਾਂ ਦੇਖਣ ਨੂੰ ਮਿਲਦੀਆਂ ਹਨ.ਕਹਿੰਦੇ ਹਨ ਕਿ ਭਾਰਤ ਦਾ ਪਹਿਲਾ ਨਾਮ -'ਹਿਮਾਚਲ-ਸੇਤੁ-ਪ੍ਰਯਾਂਤਮ ' ਸੀ. ਜਿਸ ਦਾ ਅਰਥ ਉਸ ਦੇਸ਼ ਤੋਂ ਹੈ ਜੋ ਹਿਮਾਲਿਆ ਅਤੇ ਰਾਮੇਸ਼ਵਰਮ ਦੇ ਵਿੱਚਕਾਰ ਵੱਸਿਆ ਹੋਇਆ ਸੀ.ਆਰੀਆ ਜਾਤੀ ਦੇ ਲੋਕਾਂ ਦੇ ਇਥੇ ਆ ਕੇ ਵੱਸ ਜਾਣ ਦੇ ਕਾਰਣ ਇਸ ਖੇਤਰ ਨੂੰ 'ਆਰੀਆ-ਵਰਤ' ਕਹਿ ਕੇ ਬੁਲਾਇਆ ਜਾਂਦਾ ਸੀ . ਰਿਗਵੇਦ ਦੇ ਇੱਕ ਵਰਣਨ ਅਨੁਸਾਰ ਸ਼ਕੁੰਤਲਾ ਅਤੇ ਦੁਸ਼ਯੰਤ ਦਾ ਤਾਕਤਵਰ ਪੁੱਤਰ ਭਰਤ ਸੀ.ਉਸਦੇ ਨਾਮ 'ਤੇ ਇਸ ਦੇਸ਼ ਦਾ ਨਾਮ "ਭਾਰਤ" ਪਿਆ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਸਨੂੰ ਅੰਗ੍ਰੇਜ਼ੀ ਵਿੱਚ ਇੰਡੀਆ ਕਿਉਂ ਆਖਦੇ ਹਨ ? ਭਾਰਤ ਦੇ ਉੱਤਰ-ਪੱਛਮ ਵਿੱਚ ਵਗਦੇ ਦਰਿਆ ਸਿੰਧ ਤੋਂ ਇਸਦਾ ਨਾਮ "ਇੰਡੀਆ" ਪਿਆ ਹੈ.ਸਿੰਧ ਸ਼ਬਦ ਨੂੰ ਭਾਰਤ ਦੇ ਗੁਆਂਢੀ ਦੇਸ਼ ਇਰਾਨ ਦੇ ਲੋਕਾਂ ਨੇ "ਹਿੰਦ" ਕਹਿ ਕੇ ਪੁਕਾਰਿਆ ਅਤੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ "ਹਿੰਦੁਸਤਾਨ" ਦੇ ਨਿਵਾਸੀ ਮੰਨਿਆ. ਹਿੰਦੂ ਸ਼ਬਦ ਨੂੰ ਯੂਨਾਨੀ ਲੋਕਾਂ ਨੇ "ਇੰਡੋਸ" ਵਿੱਚ ਬਦਲ ਦਿੱਤਾ ਅਤੇ ਰੁਮਾਨੀਆਂ ਲੋਕਾਂ ਨੇ ਇਸ ਸ਼ਬਦ ਨੂੰ "ਇੰਡਸ" ਦੇ  ਨਾਮ ਨਾਲ ਪੁਕਾਰਿਆ. ਇਸ ਤਰਾਂ ਸਾਡੇ ਦੇਸ਼ ਦਾ ਨਾਮ -ਭਾਰਤ, ਇੰਡੀਆ ਅਤੇ ਹਿੰਦੁਸਤਾਨ ਪਿਆ.

ਭਿੰਨਤਾਵਾਂ ਵਾਲਾ ਦੇਸ਼ - ਭਾਰਤ

ਸਾਡਾ ਭਾਰਤ ਦੇਸ਼ ਖੇਤਰਫਲ ਪੱਖੋਂ ਬਹੁਤ ਹੀ ਵਿਸ਼ਾਲ ਹੈ.ਇਹ ਇਤਨਾ ਵਿਸ਼ਾਲ ਹੈ ਕਿ ਜਦੋਂ ਅਰੁਣਾਂਚਲ ਪ੍ਰਦੇਸ਼ ਵਿੱਚ ਸੂਰਜ ਚੜ੍ਹ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਾਲੇ ਪਾਸੇ ਹਾਲੇ ਤੜ੍ਹਕ ਸਮਾਂ ਹੀ ਹੁੰਦਾ ਹੈ.ਇਸਦੀ ਵਿਸ਼ਾਲਤਾ ਵਿੱਚ ਹੀਂ ਇੱਥੇ ਆਬਾਦੀ ਵੀ ਬਹੁਤ ਜ਼ਿਆਦਾ ਹੈ .ਇਸ ਵਿੱਚ ਕਈ ਤਰਾਂ ਦੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.


 
  1. ਇਸਦੇ ਖੇਤਰ ਦੀ ਵਿਸ਼ਾਲਤਾ ਕਾਰਣ ਭਿੰਨਤਾਵਾਂ 
  2. ਧਰਾਤਲ ਸੰਬਧੀ ਭਿੰਨਤਾਵਾਂ 
  3. ਜਲਵਾਯੂ ਸੰਬਧੀ ਭਿੰਨਤਾਵਾਂ
  4. ਜਾਤੀਆਂ ਅਤੇ ਕਬੀਲਿਆਂ ਦੀਆਂ ਭਿੰਨਤਾਵਾਂ 
  5. ਸਭਿਆਚਾਰਕ ਭਿੰਨਤਾਵਾਂ 

 ਪ੍ਰੰਤੂ ਜਿਥੇ ਇਤਨੀਆਂ ਸਾਰੀਆਂ ਭਿੰਨਤਾਵਾਂ ਹਨ ਇਹ ਦੇਖਣ ਵਾਲੀ ਗੱਲ ਹੈ ਕੀ ਉਹ ਕਿਹੜੀਆਂ ਗੱਲਾਂ ਜਾਂ ਤੱਤ ਹਨ ਹੋ ਸਾਡੇ ਦੇਸ਼ ਵਿੱਚ ਮਿਲਣ ਵਾਲੀ ਖੇਤਰੀ ਭਿੰਨਤਾਵਾਂ ਨੂੰ ਪ੍ਰਭਾਵਿਤ ਕਰਦੇ ਹਨ.ਅਰਥਾਤ ਉਹ ਕਿਹੜੀਆਂ ਚੀਜ਼ਾਂ ਹਨ ਜੋ ਭਾਰਤ ਨੂੰ ਭਿੰਨ-ਭਿੰਨ ਰੰਗ ਨਾਲ ਭਰਦੀਆਂ ਹਨ.ਇਹਨਾਂ ਦਾ ਧਿਆਨ ਕਰਦੇ ਸਮੇਂ ਸਾਨੂੰ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਪੈਂਦੀਆਂ ਹਨ.

  1. ਭਾਰਤ ਦਾ ਵਿਸ਼ਾਲ ਖੇਤਰ.
  2. ਇਸਦਾ ਵਿਸ਼ਾਲ ਧਰਾਤਲ .
  3. ਜਲਵਾਯੂ
  4. ਅਲੱਗ-ਅਲੱਗ ਸਭਿਆਚਾਰ 
  5. ਪ੍ਰਵਾਸ 

ਭਾਰਤ -ਇੱਕ ਜਾਣ-ਪਹਿਚਾਣ


Image result for ਭਾਰਤਸਾਡੇ ਦੇਸ਼ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ ਹੈ.ਇਰਾਨੀ ਲੋਕ ਸਿੰਧ ਨਦੀ ਨੂੰ 'ਹਿੰਦ' ਕਹਿ ਕੇ ਬੁਲਾਂਦੇ ਸਨ.ਯੂਨਾਨੀ ਲੋਕ ਇਸਨੂੰ ‘ਇੰਡੋਸ’ ਦੇ ਨਾਂਮ ਨਾਲ ਪੁਕਾਰਦੇ ਸਨ.ਰੋਮ ਵਾਸੀਆਂ ਨੇ ਇਸਨੂੰ ‘ਇੰਡਸ’ ਦਾ ਨਾਮ ਦਿੱਤਾ ਹੈ .ਇਸ ਤਰਾਂ ਸਾਡੇ ਦੇਸ਼ ਦਾ ਨਾਮ ‘ਇੰਡੀਆ’ ਪਿਆ          .



Image result for india mapਭਾਰਤ ਏਸ਼ੀਆ ਮਹਾਂਦੀਪ ਦੇ ਦੱਖਣੀ ਭਾਗ ਦਾ ਇੱਕ ਵਿਸ਼ਾਲ ਦੇਸ਼ ਹੈ .ਦੁਨੀਆਂ ਵਿੱਚ ਖੇਤਰਫਲ ਦੇ ਅਧਾਰ’ ਤੇ ਇਸਦਾ ਸੱਤਵਾਂ ਸਥਾਨ ਹੈ.ਇਸਦਾ ਉੱਤਰੀ ਹਿੱਸਾ ਹਿਮਾਲਿਆ ਦੀ ਦੀਵਾਰ ਹੈ ਅਤੇ ਦੱਖਣ ਵਿੱਚ ਵਿਸ਼ਾਲ ਹਿੰਦ ਮਹਾਂਸਾਗਰ ਹੈ.ਇਸਦਾ ਦੱਖਣੀ ਹਿੱਸਾ ਇੱਕ ਤਿਕੋਣ ਵਰਗੀ ਸ਼ਕਲ ਦੀ ਤਰਾਂ ਹੈ.ਜਿਸਦੇ ਇੱਕ ਪਾਸੇ ਅਰਬ ਸਾਗਰ ਅਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਹੈ.


ਭਾਰਤ ਨੂੰ ਵਿਸ਼ਵ ਵਿੱਚ ‘ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ. ਹਿੰਦ ਮਹਾਂਸਾਗਰ ਵਿੱਚੋਂ ਲੰਘਣ ਵਾਲੇ ਅੰਤਰ-ਰਾਸ਼ਟਰੀ ਮਾਰਗ ਸਾਡੇ ਦੇਸ਼ ਨੂੰ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਜੋੜਦੇ ਹਨ.ਦੂਜੇ ਪਾਸੇ ਇਸੇ ਮਾਰਗ ਤੋਂ ਅਸੀਂ ਜਾਪਾਨ ਆਸਟ੍ਰੇਲੀਆਅਤੇ ਚੀਨ ਵਰਗੇ ਦੇਸ਼ਾਂ ਤੱਕ ਜਾ ਸਕਦੇ ਹਾਂ.ਸਾਡੇ ਦੇਸ਼ ਦਾ ਦੱਖਣੀ ਹਿੱਸਾ ਹਿੰਦ ਮਹਾਂਸਾਗਰ ਵਿੱਚ ਤੱਟਵਰਤੀ ਰੇਖਾ ਬਣਾਂਓਦਾ ਹੈ.ਇਸਦਾ ਸਾਡੇ ਦੇਸ਼ ਨੂੰ ਬਹੁਤ ਫਾਇਦਾ ਹੈ.ਇਸ ਇਸ ਕਾਰਣ ਭਾਰਤ ਇੱਕ ਪਾਸੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਨਾਲ ਵਪਾਰ ਕਰਦਾ ਹੈ ਅਤੇ ਦੂਜੇ ਪਾਸੇ ਆਸਟਰੇਲੀਆ ,ਜਪਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਵਪਾਰ ਹੁੰਦਾ ਹੈ.


                                     ------------------------------

 

ਇਤਿਹਾਸ ਦੀ ਵੰਡ

ਕਿਸੇ ਦੇਸ਼ ਦੇ ਇਤਿਹਾਸ  ਨੂੰ ਸਮੇਂ ਦੇ ਅਧਾਰ 'ਤੇ ਹਮੇਸ਼ਾਂ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ. ਇਹਨਾਂ ਨੂੰ ਤਿੰਨ ਕਾਲ ਜਾਂ ਤਿੰਨ  ਯੁੱਗ ਵੀ ਆਖ ਸਕਦੇ ਹਾਂ.

  • ਸਭ ਤੋਂ ਪੁਰਾਣੇ ਸਮੇਂ ਨੂੰ ਪ੍ਰਾਚੀਨ ਕਾਲ  ਕਿਹਾ ਜਾਂਦਾ ਹੈ.
  • ਵਿੱਚਕਾਰਲੇ ਸਮੇਂ ਨੂੰ ਮਧਕਾਲ ਅਤੇ 
  • ਮੋਜ਼ੁਦਾ ਸਮੇਂ ਨੂੰ ਆਧੁਨਿਕ ਕਾਲ ਕਹਿੰਦੇ ਹਨ.
  •  
    Image result for indus valley civilization
    ਭਾਰਤ ਦੇ ਪ੍ਰਾਚੀਨ ਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸਾਨੂੰ ਆਮਤੋਰ ਤੇ ਉਸ ਸਮੇਂ ਦੀਆਂ ਲਿਖਤਾਂ ,ਖੰਡਹਰ ,ਇਮਾਰਤਾਂ ,ਸਿੱਕੇ ਆਦਿ 'ਤੇ ਨਿਰਭਰ ਹੋਣਾ ਪੈਂਦਾ ਹੈ.ਕਿਉਂਕਿ ਸਾਡੇ ਭਾਰਤ ਵਿੱਚ ਜੋ ਪ੍ਰਾਚੀਨ ਕਾਲ ਬਾਰੇ ਅਸੀਂ ਪੜਦੇ ਹਾਂ ਉਸ ਅਧੀਨ ਅਸੀਂ ਇਥੇ ਪ੍ਰਫੁਲਿਤ ਹੋਣ ਵਾਲੀ ਸਿੰਧੁ ਘਾਟੀ ਦੀ ਸਭਿਅਤਾ ਬਾਰੇ ਪੜਦੇ ਹਾਂ.ਅਤੇ ਇਸ ਸਭਿਅਤਾ ਬਾਰੇ ਸਾਨੂੰ ਬੇਸ਼ਕ ਲਿਖਤਾਂ ਤਾਂ ਮਿਲਦੀਆਂ ਹਨ ਪ੍ਰੰਤੂ ਇਹਨਾਂ ਲਿਖਤਾਂ ਨੂੰ ਹਾਲੇ ਤੱਕ ਕੋਈ ਵੀ ਪੜ ਹੀ ਨਹੀਂ ਸਕਿਆ ਹੈ.ਇਸ ਲਈ ਸਾਨੂੰ ਉਸ ਸਮੇਂ ਦੇ ਖੰਡਹਰ ,ਖਿਲੋਨੇ,ਬਰਤਨ ਆਦਿ ਜੋ ਪ੍ਰਾਪਤ ਹੋਏ ਹਨ ਉਹਨਾਂ ਦੇ ਅਧਾਰ'ਤੇ ਹੀ ਇਤਿਹਾਸ ਦੀ ਕਹਾਣੀ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਾਂ.                  
ਇਸਦੇ ਉਲਟ ਮਧਕਾਲ ਸਮੇਂ ਦਾ ਬਹੁਤ ਸਾਰਾ ਸਾਹਿਤ ਮਿਲਦਾ ਹੈ .ਇਸਤੋਂ ਇਲਾਵਾ ਉਸ ਸਮੇਂ ਦੀਆਂ ਇਮਾਰਤਾਂ.ਅਤੇ ਉਸ ਸਮੇਂ ਤੋਂ ਹੁਣ ਤਕ ਚਲਦੀਆਂ ਆ ਰਹੀਆਂ ਰਸਮਾਂ -ਰਿਵਾਜਾਂ ਤੋਂ ਵੀ ਸਾਨੂੰ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ.

  • ਆਧੁਨਿਕ ਸਮੇਂ ਬਾਰੇ ਤਾਂ ਬਹੁਤ ਸਾਰੀ ਸਮਗਰੀ ਆਸਾਨੀ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ.

                                     ---------------------------------------------------

    ਮਨੁੱਖ ਅਤੇ ਮਹਾਂਸਾਗਰ

    ਜਦੋਂ ਦਾ ਮਨੁੱਖ ਇਸ ਧਰਤੀ ਉੱਪਰ ਆਇਆ ਹੈ ਉਸ ਦਿਨ ਤੋਂ ਹੀ ਇਸਦਾ ਸਾਗਰਾਂ ਅਤੇ ਮਹਾਂਸਾਗਰਾਂ ਨਾਲ ਗੂੜਾ ਰਿਸ਼ਤਾ ਰਿਹਾ ਹੈ.ਆਰੰਭ ਵਿੱਚ ਮਨੁੱਖ ਨੇ ਆਪਣੇ ਘਰ ਵੀ ਉਥੇ ਹੀ ਬਣਾਏ ਜਿਥੇ ਉਹਨਾਂ ਨੂੰ ਪਾਣੀ ਆਸਾਨੀ ਨਾਲ ਮਿਲ ਸਕਦਾ ਸੀ.ਇਸੇ ਕਰਕੇ ਸ਼ੁਰੁਆਤੀ ਦੋਰ ਵਿੱਚ ਜੋ ਸਭਿਅਤਾਵਾਂ ਵਧੀਆਂ ਫੁੱਲੀਆਂ ਉਹ ਸਾਰੀਆਂ ਨਦੀਆਂ ਅਤੇ ਦਰਿਆਵਾਂ ਦੇ ਕੰਡੇ ਹੀ ਹੋਈਆਂ ਹਨ.ਮਨੁੱਖ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਵੀ ਸਮੁੰਦਰੀ ਰਸਤਿਆਂ ਨੂੰ ਹੀ ਵਧੀਆ ਮੰਨੀਆਂ ਸੀ.ਪ੍ਰਾਚੀਨ ਕਾਲ ਦੀਆਂ ਸਭਿਅਤਾਵਾਂ ਵਿੱਚ ਸਾਨੂੰ ਕਈ ਪ੍ਰਸਿਧ ਨਾਵਿਕਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ.


    ਜਿਵੇਂ  ਧਰਤੀ ਦੇ ਉੱਪਰ ਇਕ ਵਿਅਕਤੀ ਨੂੰ ਆਪਣੀ ਰੋਜ਼ਾਨਾ ਜੀਵਨ ਦੀ ਪੂਰਤੀ ਲਈ ਰੋਜ਼ੀ-ਰੋਟੀ ਦਾ ਜੁਗਾੜ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਨੇ ਆਪਣੇ ਰੋਜ਼ੀ-ਰੋਟੀ ਦੇ ਧੰਦੇ ਨੂੰ ਸਾਗਰਾਂ ਅਤੇ ਮਹਾਂਸਾਗਰਾਂ ਤੱਕ ਵੀ ਢੂੰਡ ਲਿਆ ਹੈ ।ਮਹਾਂਸਾਗਰਾਂ ਵਿਚ ਵੱਖ ਵੱਖ ਤਰ੍ਹਾਂ ਦੇ ਜੀਵ ਜੰਤੂ ਮਿਲਦੇ ਹਨ ।ਮਹਾਂਸਾਗਰਾਂ ਦੇ ਅੰਦਰ ਹੀ ਅਲੱਗ ਅਲੱਗ ਤਰ੍ਹਾਂ ਦੇ ਵੇਲ ਬੂਟੇ ਵੀ ਪਾਏ ਜਾਂਦੇ ਹਨ ।ਮਨੁੱਖ ਮਹਾਂਸਾਗਰ ਦੇ ਅੰਦਰ ਜਾ ਕੇ ਉਨ੍ਹਾਂ ਜੀਵ ਜੰਤੂਆਂ ਅਤੇ ਵੇਲ ਬੂਟਿਆਂ ਨੂੰ ਪਕੜ ਲੈਂਦਾ ਹੈ ਅਤੇ ਉਹ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਹਨਾਂ ਦਾ ਵਪਾਰ ਵੀ ਕਰਦਾ ਹੈ, ਅਤੇ ਭੋਜਨ ਦੇ ਤੋਰ ਤੇ ਆਪ ਵੀ ਇਸਤੇਮਾਲ ਕਰਦਾ ਹੈ ।   ਮਛਲੀ ਤੋਂ ਇਲਾਵਾ ਮਹਾਂਸਾਗਰਾਂ ਵਿੱਚ ਮੋਤੀ ਅਤੇ ਸਿੱਪੀਆਂ ਵੀ ਮਿਲਦੀਆਂ ਹਨ ।ਅਜੌਕੇ ਯੁੱਗ ਵਿੱਚ ਤਾਂ ਮਹਾਂਸਾਗਰਾਂ ਵਿੱਚੋਂ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਵੀ ਲੱਭ ਲਏ ਗਏ ਹਨ ।ਇਹਨਾਂ  ਦਾ ਮਹੱਤਵ ਇਤਨਾ ਜ਼ਿਆਦਾ ਵਧ ਗਿਆ ਹੈ ਕਿ ਅਰਬ ਅਤੇ ਖਾੜੀ ਦੇ ਦੇਸ਼ ਜੋ ਆਪਣੇ ਕੁਦਰਤੀ ਸੋਮਿਆਂ ਵਿੱਚ ਕਦੇ ਥੋੜ ਮਹਿਸੂਸ ਕਰਦੇ ਸਨ ,ਹੁਣ ਇਸੇ ਪੇਟ੍ਰੋਲਿਯਮ ਪਦਾਰਥਾਂ ਦਾ ਸਦਕਾ ਅਮੀਰ ਦੇਸ਼ਾਂ ਵਿੱਚ ਇਹਨਾਂ ਦੀ ਗਿਣਤੀ ਆਉਂਦੀ ਹੈ.    ਮਹਾਂਸਾਗਰ ਕੇਵਲ ਪੇਟ੍ਰੋਲੀਅਮ ਪਦਾਰਥ ਅਤੇ ਭੋਜਨ ਹੀ ਮੁਹਇਆ ਨਹੀਂ ਕਰਵਾਉਂਦੇ ਸਗੋਂ ਉਹ ਨਾਲ ਲੱਗਦੇ ਖੇਤਰਾਂ ਦੇ ਜਲਵਾਯੂ'ਤੇ ਵੀ ਪ੍ਰਭਾਵ ਪਾਉਂਦੇ ਹਨ.ਮਹਾਂਸਾਗਰਾਂ ਅੰਦਰ ਚੱਲਣ ਵਾਲੀਆਂ ਠੰਡੀਆਂ ਅਤੇ ਗਰਮ ਧਾਰਾਵਾਂ ਨਾਲ ਲਗਦੇ ਖੇਤਰ ਵਿਚ ਸਾਰਾ ਜਲਵਾਯੂ ਗਰਮ ,ਨਿਘਾ ਜਾਂ ਠੰਡਾ ਕਰ ਦੇਂਦੀਆਂ ਹਨ.ਇਸ ਤਰਾਂ ਅਸੀਂ ਦੇਖਦੇ ਹਨ ਕਿ ਮਹਾਂਸਾਗਰ ਸਾਡੇ ਜੀਵਨ ਵਿੱਚ ਇੱਕ ਮਹੱਤਵਪੁਰਣ ਭੂਮਿਕਾ ਅਦਾ ਕਰਦੇ ਹਨ .

    ਬਾਜ਼ਾਰ ਜਾਂ ਮੰਡੀ ਕੀ ਹੁੰਦੀ ਹੈ.....?

    ਸਧਾਰਨ ਸ਼ਬਦਾਂ ਵਿੱਚ ਅਸੀਂ ਬਾਜ਼ਾਰ ਉਸਨੂੰ  ਆਖਦੇ ਹਾਂ ਜਿੱਥੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਿਲਦੀਆਂ ਹਨ.ਬਾਜ਼ਾਰ ਵਿੱਚ ਖਰੀਦ ਅਤੇ ਵੇਚ ਦੀਆਂ ਕਿਰਿਆ ਹੁੰਦੀ ਹੈ.ਕੁਝ ਲੋਕ ਚੀਜ਼ਾਂ ਵੇਚ ਰਹੇ ਹੁੰਦੇ ਹਨ.ਉਹਨਾਂ ਨੂੰ ਵਿਕ੍ਰੇਤਾ ਆਖਦੇ ਹਨ.ਜੋ ਲੋਕ ਚੀਜਾਂ ਖਰੀਦਦੇ ਹਨ ਉਹਨਾਂ ਨੂੰ ਖਰੀਦਦਾਰ, ਗ੍ਰਾਹਕ ਜਾਂ ਉਪਭੋਗੀ ਕਹਿੰਦੇ ਹਨ.
    ਬਾਜ਼ਾਰ ਜਾਂ ਮੰਡੀ ਦਾ ਮਹੱਤਵ ਇਸੇ ਗੱਲ ਵਿੱਚ ਹੈ ਕਿ ਇਹ ਮਨੁੱਖ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਦਾ ਹੈ.ਪ੍ਰੰਤੂ ਬਾਜ਼ਾਰ ਜਾਂ ਮੰਡੀਆਂ ਅਲਗ -ਅਲਗ ਵੀ ਹੋ ਸਕਦੀਆਂ ਹਨ.ਜਿਸ ਜਗ੍ਹਾ ਕੇਵਲ ਇੱਕੋ ਹੀ ਵਸਤੂ ਨੂੰ ਖਰੀਦਿਆ ਜਾਂ ਵੇਚਿਆ ਜਾਂਦਾ ਹੈ.ਉਸਨੂੰ ਕੇਵਲ ਉਸੇ ਖਾਸ ਵਸਤੂ ਦੀ ਮੰਡੀ ਆਖਦੇ ਹਾਂ.
            ਜਿਵੇਂ ਜਲੰਧਰ ਦੀ ਸਪੋਰਟਸ ਦੀ ਮੰਡੀ ਜਾਂ ਸਪੋਰਟਸ ਮਾਰਕਿਟ ਹੈਂ.ਉਥੇ ਕੇਵਲ ਖੇਡਾਂ ਦਾ ਹੀ ਸਮਾਨ ਖਰੀਦਿਆ ਜਾਂ  ਵੇਚਿਆ ਜਾਂਦਾ ਹੈ.ਇਸਲਈ ਉਸਨੂੰ ਸਪੋਰਟਸ-ਮਾਰਕਿਟ ਆਖਦੇ ਹਨ.

    Image result for sports market jalandhar ਜਿਸ ਥਾਂ 'ਤੇ ਕਿਸਾਨ ਕਣਕ ਆਦਿ ਵੇਚਣ ਵਾਸਤੇ ਜਾਂਦੇ ਹਨ ਉਸਨੂੰ ਦਾਣਾ-ਮੰਡੀ ਆਖਦੇ ਹਨ.ਕਿਉਂਕਿ ਉਸ ਥਾਂ 'ਤੇ ਕੇਵਲ ਫਸਲਾਂ ਦੀ ਹੀ ਖਰੀਦ ਜਾਂ ਵਟਕ ਹੁੰਦੀ ਹੈ.

    ਜਿਸ ਥਾਂ 'ਤੇ ਕੇਵਲ ਸਬਜ਼ੀ ਹੀ ਵੇਚੀ ਜਾਂਦੀ ਹੈ.ਉਸਨੂੰ ਸਬਜ਼ੀ-ਮੰਡੀ ਕਹਿੰਦੇ ਹਾਂ.

    Image result for sports market jalandhar         ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਮੰਡੀ ਉਹ ਸਥਾਨ ਹੈ ਜਿਸ ਥਾਂ 'ਤੇ ਕੋਈ ਵਸਤੂ ਵੇਚੀ ਜਾਂ ਖਰੀਦੀ ਜਾਂਦੀ ਹੈ.


    Image result for sabji mandi








    ਖੇਤੀਬਾੜੀ ਦਾ ਮਨੁੱਖੀ ਜੀਵਨ ਉੱਤੇ ਅਸਰ.....



    ਖੇਤੀਬਾੜੀ ਨਾਲ ਮਨੁੱਖੀ ਜੀਵਨ ਉੱਤੇ ਕਿ ਅਸਰ ਪਿਆ ? ਇਸ ਨਾਲ ਮਨੁੱਖੀ ਬਸਤੀਆਂ ਦਾ ਵਿਕਾਸ ਹੋਇਆ.ਖੇਤੀਬਾੜੀ ਦੀ ਖੋਜ ਤੋਂ ਪਹਿਲਾਂ ਆਦਮੀ ਸਾਰਾ ਦਿਨ ਕੇਵਲ ਭੋਜਨ ਦੀ ਭਾਲ ਵਿੱਚ ਹੀ ਇਕ ਥਾਂ ਤੋਂ ਦੂਸਰੇ ਥਾਂ ਤੇ ਭਟਕਦਾ ਰਹਿੰਦਾ ਸੀ. ਪ੍ਰੰਤੂ ਖੇਤੀਬਾੜੀ ਦੀ ਸ਼ੁਰੁਆਤ ਹੋਣ ਤੋਂ ਬਾਅਦ ਉਸਨੂੰ ਖੇਤੀਬਾੜੀ ਦੀ ਦੇਖਭਾਲ ਕਰਨ ਵਾਸਤੇ ਇੱਕ ਥਾਂ ਤੇ ਹੀ ਰਹਿਣਾ ਲਾਜ਼ਮੀ ਹੋ ਗਿਆ .ਹੁਣ ਉਸਨੂੰ ਇੱਕ ਥਾਂ ਤੋਂ ਦੂਸਰੇ ਥਾਂ ਭਟਕਣ ਦੀ ਲੋੜ ਨਹੀਂ ਸੀ.ਕਿਉਂਕਿ ਸਾਰੇ ਕਬੀਲੇ ਦੀ ਖੇਤੀ ਇੱਕੋ ਜਗ੍ਹਾ ਹੀ ਹੋਣ ਲੱਗ ਪਈ ਸੀ.ਇਸ ਤਰਾਂ ਮਨੁੱਖੀ ਬਸਤੀਆਂ ਦਾ ਨਿਰਮਾਣ ਹੋਇਆ .ਮਨੁੱਖ ਨੇ ਪਾਣੀ ਦੀ ਪ੍ਰਾਪਤੀ ਲਈ ਆਪਣੇ ਠਿਕਾਣੇ ਹਮੇਸ਼ਾਂ ਨਦੀਆਂ ਦੇ ਕੰਡਿਆਂ ਉੱਤੇ ਹੀ ਲਗਾਏ .ਇਸ ਲਈ ਉਸ ਵੇਲੇ ਜਿੰਨੀਆਂ ਵੀ ਸਭਿਅਤਾਵਾਂ ਹੋਈਆਂ ਹਨ ਉਹ ਸਾਰੀਆਂ ਨਦੀਆਂ ਦੇ ਕਿਨਾਰਿਆਂ ਉੱਤੇ ਹੀ ਹੋਈਆਂ ਹਨ. ਇਸ ਤਰਾਂ ਹੋਲੀ-ਹੋਲੀ ਪਿੰਡਾਂ ਅਤੇ ਆਬਾਦੀ ਦੇ ਵਿਸਤਾਰ ਤੋਂ ਬਾਅਦ ਨਗਰਾਂ ਦਾ ਨਿਰਮਾਣ ਹੋਇਆ ਅਤੇ ਬਾਅਦ ਵਿੱਚ ਵੱਡੇ-ਵੱਡੇ ਸ਼ਹਿਰ ਹੋਂਦ ਵਿੱਚ ਆਏ .