ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਧਰਤੀ ਦਾ ਵਾਯੂਮੰਡਲ

ਹੇਠ ਦਿੱਤੀ ਹੋਈ ਵੀਡੀਓ ਨੂੰ ਦੇਖਕੇ ਵਿਦਿਆਰਥੀਆਂ ਨੂੰ ਧਰਤੀ ਦੇ ਵਾਯੂਮੰਡਲ ਬਾਰੇ ਜਾਣਕਾਰੀ ਮਿਲ ਸਕਦੀ ਹੈ.ਇਸਨੂੰ ਧਿਆਨ ਨਾਲ ਦੇਖਕੇ ਵਾਤਾਵਰਣ ਨਾਲ ਸੰਬੰਧਤ ਪਾਠ ਦੇ ਪ੍ਰਸ਼ਨਾਂ ਦੇ ਉੱਤਰ ਵਿਦਿਆਰਥੀ ਖੁਦ ਦੇਣ ਦੇ ਯੋਗ ਹੋ ਸਕਦੇ ਹਨ...

ਭੂਚਾਲ ਕਿਵੇਂ ਆਉਂਦੇ ਹਨ .....?

ਭੂਚਾਲ ਇੱਕ ਅਜਿਹੀ ਕੁਦਰਤੀ ਆਫਤ ਹੈ ਜਿਸ ਬਾਰੇ ਹਾਲੇ ਤੱਕ ਵੀ ਕੋਈ ਠੋਸ ਭਵਿਖਵਾਣੀ ਨਹੀਂ ਕੀਤੀ ਜਾ ਸਕਦੀ .ਕਿਉਂਕਿ ਇਸਦੀਆਂ ਗਤੀਵਿਧੀਆਂ ਧਰਤੀ ਦੇ ਹੇਠਾਂ ਹੁੰਦੀਆਂ ਹਨ ਅਤੇ ਉੱਪਰੋਂ ਇਸ ਬਾਰੇ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ.ਭਾਵੇਂ ਸਾਇੰਸ ਨੇ ਕਾਫੀ ਤਰੱਕੀ ਕਰ ਲਈ ਹੈ.ਪਰੰਤੂ ਇਸ ਖੇਤਰ ਵਿੱਚ ਹਾਲੇ ਤੱਕ ਵੀ ਕੋਈ ਠੋਸ ਇਜ਼ਾਦ ਨਹੀਂ ਹੋ ਸਕੀ ਹੈ.ਇਸ ਕਾਰਣ ਹਰ ਸਾਲ ਹਜ਼ਾਰਾਂ ਹੀ ਜਾਨਾਂ ਤੋਂ ਹਥ ਧੋਣੇ ਪੈਂਦੇ ਹਨ . ਹੇਠਾਂ ਦਿੱਤੀ ਵੀਡੀਓ ਵਿੱਚ ਭੂਚਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ.ਆਸ ਹੈ ਕੀ ਵਿਦਿਆਰਥੀਆਂ ਇਸਨੂੰ ਧਿਆਨ ਨਾਲ ਦੇਖਕੇ ਭੂਚਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋ ਸਕਣਗੇ ...

ਰਾਜਸਥਾਨ ਵਿੱਚ ਵਰਖਾ ਨਾ ਹੋਣ ਦੇ ਕਾਰਣ

ਭਾਵੇਂ ਰਾਜਸਥਾਨ ਅਰਬ ਸਾਗਰ ਦੇ ਕਾਫੀ ਨੇੜ੍ਹੇ ਸਥਿਤ ਹੈ , ਪਰੰਤੂ ਫਿਰ ਵੀ ਇਹ ਖੁਸ਼ਕ ਰਹੀ ਜਾਂਦਾ ਹੈ ਅਤੇ ਵਰਖਾ ਤੋਂ ਸਖਣਾ ਹੀ ਰਹਿੰਦਾ ਹੈ.ਇਸਦੇ ਮੁਖ ਕਾਰਣ ਹੇਠ ਲਿਖੇ ਹਨ. ਮਾਨਸੂਨ ਪੋਣਾ ਜਦੋਂ ਤੱਕ ਰਾਜਸਥਾਨ ਤੱਕ ਆਉਂਦੀਆਂ ਹਨ ਉਦੋਂ ਤੱਕ ਉਹਨਾਂ ਵਿੱਚ ਪਾਣੀ(ਨਮੀ) ਦੀ ਮਾਤਰਾ ਬਹੁਤ ਘਟ ਰਹੀ ਜਾਂਦੀ ਹੈ ਜੋ ਕੀ ਨਾਂ ਦੇ ਬਰਾਬਰ ਹੀ ਹੁੰਦੀ ਹੈ.ਇਸ ਲਈ ਰਾਜਸਥਾਨ ਤੱਕ ਮਾਨਸੂਨੀ ਨਮੀ ਨਹੀਂ ਪਹੁੰਚ ਪਾਉਂਦੀ. ਅਰਬ ਸਾਗਰ ਤੋਂ ਚਲਣ ਵਾਲਿਆਂ ਪੋਣਾ ਭਾਵੇਂ ਇਸਦੇ ਉੱਪਰੋਂ ਲੰਘਦੀਆਂ ਹੋਣ ਪਰੰਤੂ ਇਸਦਾ ਅਰਾਵਲੀ ਪਰਬਤ ਇਹਨਾਂ ਪੋਣਾ ਦੇ ਸਮਾਨਾਂਤਰ ਹੈ ਅਤੇ ਇਹ ਕਾਫੀ ਨੀਵੇਂ ਹਨ.ਇਸ ਲਈ ਇਹ ਪੋਣਾ ਇਸ ਅਰਾਵਲੀ ਪਰਬਤ ਨਾਲ ਨਹੀਂ ਟਕਰਾਂਦੀਆਂ ਅਤੇ ਵਰਖਾ ਨਹੀਂ ਹੁੰਦੀ. ਇਸ ਤਰਾਂ ਅਸੀਂ ਦੇਖਦੇ ਹਾਂ ਕਿ ਅਰਾਵਲੀ...