ਖੇਤੀਬਾੜੀ ਨਾਲ ਮਨੁੱਖੀ ਜੀਵਨ ਉੱਤੇ ਕਿ ਅਸਰ ਪਿਆ ? ਇਸ ਨਾਲ ਮਨੁੱਖੀ ਬਸਤੀਆਂ ਦਾ ਵਿਕਾਸ ਹੋਇਆ.ਖੇਤੀਬਾੜੀ ਦੀ ਖੋਜ ਤੋਂ ਪਹਿਲਾਂ ਆਦਮੀ ਸਾਰਾ ਦਿਨ ਕੇਵਲ ਭੋਜਨ ਦੀ ਭਾਲ ਵਿੱਚ ਹੀ ਇਕ ਥਾਂ ਤੋਂ ਦੂਸਰੇ ਥਾਂ ਤੇ ਭਟਕਦਾ ਰਹਿੰਦਾ ਸੀ. ਪ੍ਰੰਤੂ ਖੇਤੀਬਾੜੀ ਦੀ ਸ਼ੁਰੁਆਤ ਹੋਣ ਤੋਂ ਬਾਅਦ ਉਸਨੂੰ ਖੇਤੀਬਾੜੀ ਦੀ ਦੇਖਭਾਲ ਕਰਨ ਵਾਸਤੇ ਇੱਕ ਥਾਂ ਤੇ ਹੀ ਰਹਿਣਾ ਲਾਜ਼ਮੀ ਹੋ ਗਿਆ .ਹੁਣ ਉਸਨੂੰ ਇੱਕ ਥਾਂ ਤੋਂ ਦੂਸਰੇ ਥਾਂ ਭਟਕਣ ਦੀ ਲੋੜ ਨਹੀਂ ਸੀ.ਕਿਉਂਕਿ ਸਾਰੇ ਕਬੀਲੇ ਦੀ ਖੇਤੀ ਇੱਕੋ ਜਗ੍ਹਾ ਹੀ ਹੋਣ ਲੱਗ ਪਈ ਸੀ.ਇਸ ਤਰਾਂ ਮਨੁੱਖੀ ਬਸਤੀਆਂ ਦਾ ਨਿਰਮਾਣ ਹੋਇਆ .ਮਨੁੱਖ ਨੇ ਪਾਣੀ ਦੀ ਪ੍ਰਾਪਤੀ ਲਈ ਆਪਣੇ ਠਿਕਾਣੇ ਹਮੇਸ਼ਾਂ ਨਦੀਆਂ ਦੇ ਕੰਡਿਆਂ ਉੱਤੇ ਹੀ ਲਗਾਏ .ਇਸ ਲਈ ਉਸ ਵੇਲੇ ਜਿੰਨੀਆਂ ਵੀ ਸਭਿਅਤਾਵਾਂ ਹੋਈਆਂ ਹਨ ਉਹ ਸਾਰੀਆਂ ਨਦੀਆਂ ਦੇ ਕਿਨਾਰਿਆਂ ਉੱਤੇ ਹੀ ਹੋਈਆਂ ਹਨ. ਇਸ ਤਰਾਂ ਹੋਲੀ-ਹੋਲੀ ਪਿੰਡਾਂ ਅਤੇ ਆਬਾਦੀ ਦੇ ਵਿਸਤਾਰ ਤੋਂ ਬਾਅਦ ਨਗਰਾਂ ਦਾ ਨਿਰਮਾਣ ਹੋਇਆ ਅਤੇ ਬਾਅਦ ਵਿੱਚ ਵੱਡੇ-ਵੱਡੇ ਸ਼ਹਿਰ ਹੋਂਦ ਵਿੱਚ ਆਏ .