ਭਾਰਤ ਦੇ ਧਰਾਤਲ ਨੂੰ ਅਸੀਂ ਸਾਹਮਣੇ ਦਿੱਤੇ ਨਕਸ਼ੇ ਅਨੁਸਾਰ ਅਲੱਗ ਅਲੱਗ ਭਾਗਾਂ ਵਿੱਚ ਵੰਡ ਕੇ ਹਰੇਕ ਭਾਗ ਦਾ ਅਧਿਐਨ ਕਰਦੇ ਹਾਂ .ਇਸਦੀ ਵਿਸ਼ਾਲਤਾ ਕਾਰਣ ਇਸਦੇ ਸਾਰੇ ਧਰਾਤਲ ਵਿੱਚ ਇਕਸਾਰਤਾ ਨਹੀਂ ਹੈ.ਕਿਸੇ ਥਾਂ ਤੇ ਉੱਚੇ-ਉੱਚੇ ਪਹਾੜ ਹਨ ਅਤੇ ਕਿਸੇ ਥਾਂ ਤੇ ਪਠਾਰ ਜਾਂ ਸਖਤ ਜ਼ਮੀਨ ਪਾਈ ਜਾਂਦੀ ਹੈ ਜਿਸ ਸਥਾਨ ਤੇ ਖੇਤੀਬਾੜੀ ਨਹੀਂ ਹੋ ਸਕਦੀ.ਇਸਦਾ ਉੱਤਰ ਭਾਗ ਹਿਮਾਲਿਆ ਨਾਲ ਢਕਿਆ ਹੋਇਆ ਹੈ ਜਿਸ ਵਿੱਚ ਸੰਸਾਰ ਦੇ ਉੱਚੇ-ਉੱਚੇ ਅਤੇ ਹਮੇਸ਼ਾਂ ਬਰਫਾਂ ਨਾਲ ਢਕੇ ਰਹਿਣ ਵਾਲੇ ਪਰਬਤ ਹਨ.ਦੂਸਰੇ ਨੰਬਰ ਤੇ ਮੈਦਾਨ ਹਨ ਜੋ ਸੰਸਾਰ ਦੇ ਪ੍ਰਸਿਧ ਮੈਦਾਨਾਂ ਵਿੱਚੋਂ ਹਨ ਅਤੇ ਬਹੁਤ ਹੀ ਉਪਜਾਊ ਮੈਦਾਨ ਹਨ.ਇਸਦੇ ਖੱਬੇ ਪਾਸੇ ਰੇਗਿਸਤਾਨ ਦਾ ਖੇਤਰ ਹੈ ਜਿਸ ਥਾਂ ਤੇ ਰੇਤਲੇ ਟਿੱਲੇ ਮਿਲਦੇ ਹਨ .ਇਸ ਮਾਰੂਥਲ ਦੀ ਹੱਦ ਪਾਕਿਸਤਾਨ ਦੇ ਸਿੰਧ ਇਲਾਕੇ ਤੱਕ ਜਾਂਦੀ ਹੈ.ਇਸਤੋਂ ਬਾਅਦ ਸਤਪੁੜਾ ਅਤੇ ਵਿੰਧਿਆਚਲ ਦੇ ਪੁਰਾਣੇ ਪਰਬਤ ਹਨ ਜੋ ਬਲਾਕ ਪਰਬਤ ਵੀ ਕਹਿਲਾਉਂਦੇ ਹਨ.ਇਸਦੇ ਦੱਖਨ ਵਿੱਚ ਗੋੰਡਵਾਨਾ ਭਾਗ ਹੈ.ਦਖਣ ਭਾਰਤ ਦਾ ਬਹੁਤਾ ਹਿੱਸਾ ਪਠਾਰ ਹਨ.ਇਸਦੇ ਦਖਣ ਵਿੱਚ ਸੱਜੇ ਪਾਸੇ ਬੰਗਾਲ ਦੀ ਖਾੜੀ ਅਤੇ ਖੱਬੇ ਪਾਸੇ ਅਰਬ ਸਾਗਰ ਹਨ ਇਸਤੋਂ ਇਲਾਵਾ ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ ਵੀ ਇਸਦਾ ਟਾਪੂ ਖੇਤਰ ਹਨ.