ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਕੇਂਦਰੀ-ਸਰਕਾਰ

1.ਪ੍ਰਸ਼ਨ - ਲੋਕ ਸਭਾ ਦਾ ਕਾਰਜਕਾਲ ਕਿੰਨਾਂ ਹੁੰਦਾ ਹੈ ? ਉੱਤਰ - ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ.ਪਰ ਸੰਕਟਕਾਲ ਦੋਰਾਨ ਰਾਸ਼ਟਰਪਤੀ ਇਸ ਕਾਰਜਕਾਲ ਨੂੰ ਇੱਕ ਸਾਲ ਲਈ ਵਧਾ ਸਕਦਾ ਹੈ. ਮੰਤਰੀ ਪਰਿਸ਼ਦ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ. 2.ਪ੍ਰਸ਼ਨ - ਲੋਕ ਸਭਾ ਦੇ ਕੁੱਲ ਕਿਤਨੇ ਮੈਂਬਰ ਹੁੰਦੇ ਹਨ ?      ਉੱਤਰ - ਲੋਕ ਸਭਾ ਦੇ ਵਧ ਤੋਂ ਵਧ 545 ਮੈਂਬਰ ਹੋ ਸਕਦੇ ਹਨ.ਇਹਨਾਂ ਵਿਚੋਂ 530 ਮੈਂਬਰ ਰਾਜਾਂ ਤੋਂ ਅਤੇ 13 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਜਾਂਦੇ ਹਨ. 2 ਮੈਂਬਰ...