ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਵਾਤਾਵਰਨ

ਵਾਤਾਵਰਨ :- ਕਿਸੇ ਜੀਵ ਦੇ ਆਲੇ-ਦੁਆਲੇ ਪਾਈ ਜਾਣ ਵਾਲੀ ਹਾਲਤ ਨੂੰ ਉਸਦਾ ਵਾਤਾਵਰਨ ਕਿਹਾ ਜਾਂਦਾ ਹੈ. ਵਾਤਾਵਰਨ ਸਭ ਥਾਂ ਤੇ ਇੱਕੋ ਜਿਹਾ ਨਹੀਂ ਮਿਲਦਾ .ਜੇਕਰ ਹਿਮਾਚਲ ਵਿੱਚ ਕੋਈ ਹੋਵੇ ਤਾਂ ਉਸ ਥਾਂ ਦਾ ਵਾਤਾਵਰਨ ਅਲਗ ਕਿਸਮ ਦਾ ਹੋਵੇਗਾ.ਜੇਕਰ ਰਾਜਸਥਾਨ ਜਾਂ ਕੇਰਲ ਵਿੱਚ ਹੋਵੇ ਤਾਂ ਉੱਥੇ ਅਲਗ-ਅਲਗ ਤਰਾਂ ਦੇ ਵਾਤਾਵਰਨ ਹੋਣਗੇ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਥਾਂ ਦਾ ਵਾਤਾਵਰਨ ਅਲਗ -ਅਲਗ ਕਿਉਂ ਹੁੰਦਾ ਹੈ ? ਕਿ ਤੁਸੀਂ ਇਸ ਬਾਰੇ ਕਦੇ ਵਿਚਾਰ ਕਰਕੇ ਦੇਖੀਆ ਹੈ ? ਵਾਤਾਵਰਨ ਦਾ ਸਾਡੇ ਜੀਵਨ ਦੇ ਹੋਰ ਵੀ ਕਈ ਪਹਿਲੂਆਂ ਉੱਤੇ ਅਸਰ ਪੈਂਦਾ...