ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਧਰਤੀ ਉੱਪਰ ਪੀਣ ਵਾਲੇ ਪਾਣੀ ਦੀ ਤੇਜੀ ਨਾਲ ਕਮੀ ਹੋ ਰਹੀ ਹੈ.

ਸਾਡੀ ਧਰਤੀ ਉੱਪਰ ਭਾਵੇਂ ਸਾਨੂੰ ਲਗਦਾ ਹੋਵੇ ਕੀ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਹੈ . ਪਰ ਹੇਠ ਲਿਖੇ ਡਿਸਕਵਰੀ ਬਲੋਗ ਦੀ ਸਾਇਟ ਤੇ ਦਿੱਤੇ ਇੱਕ ਸਟਡੀ ਅਨੁਸਾਰ ਧਰਤੀ ਉੱਪਰ ਤੇਜੀ ਨਾਲ ਪਾਣੀ ਦੀ ਕਮੀ ਹੋ ਰਹੀ ਹੈ ਇਸ ਬਾਰੇ ਦੇਖਣ ਵਾਸਤੇ ਸਿਧਾ ਇਸ ਲਿੰਕ ਤੇ ਕਲਿੱਕ ਕਰੋ Study: We’re Running Out of Water — Quickly | Discovery Blog | Discovery

ਧਰਤੀ ਦੇ ਉੱਪਰ ਦਾ ਵਾਯੁਮੰਡਲ

ਧਰਤੀ ਦੇ ਉੱਪਰ ਵਾਯੁਮੰਡਲ ਦੀ ਇੱਕ ਮੋਟੀ ਪਰਤ ਹੈ ਜੋ ਸਾਡੀ ਧਰਤੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਵੀ ਬਚਾਕੇ ਰਖਦੀ ਹੈ ਅਤੇ ਇਸਦੇ ਨਾਲ-ਨਾਲ ਧਰਤੀ ਵਾਸਤੇ ਵੀ ਬਹੁਤ ਉਪਯੋਗੀ ਹੈ.ਇਸ ਵਾਯੂਮੰਡਲ ਦੀਆਂ ਭਿੰਨ-ਭਿੰਨ ਪਰਤਾਂ ਹਨ ਹੇਠ ਦਿੱਤੀ ਵੀਡੀਓ ਵਿੱਚ ਇਸ ਵਾਯੂਮੰਡਲ ਦੀਆਂ ਪਰਤਾਂ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ.ਵਿਦਿਆਰਥੀ ਇਸ ਤੋਂ ਫਾਇਦਾ ਉਠਾ ਸਕਦੇ ਹਨ.

ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਸਤੇ ਡਰਾਫਟਿੰਗ ਕਮੇਟੀ ਦੇ ਮੈਂਬਰ

ਹੇਠ ਦਿੱਤੇ ਬਲੈਕ-ਬੋਰਡ ਉੱਤੇ ਭਾਰਤ ਦਾ ਸੰਵਿਧਾਨ ਬਨਾਉਣ ਲਈ ਡਰਾਫਟਿੰਗ ਕੇਮਟੀ ਦੇ ਮੈਂਬਰਾਂ ਦੀ ਸੂਚੀ ਦਿੱਤੀ ਗਈ ਹੈ. ਵਿਦਿਆਰਥੀ ਇਸ ਤੋਂ ਲਾਭ ਉਠਾ ਸਕਦੇ ਹਨ. ਇਥੇ ਇਹ ਯਾਦ ਰਖਣ ਵਾਲੀ ਗੱਲ ਹੈ ਕਿ ਇਹ ਸੰਵਿਧਾਨ ਸਭਾ ਨਹੀਂ ਬਲਕਿ ਸੰਵਿਧਾਨ ਦਾ ਡਰਾਫਟ ਤਿਆਰ ਕਰਨ ਵਾਸਤੇ ਬਣਾਈ ਗਈ ਸੀ ਇਸ ਲਈ ਹੀ ਇਸ ਨੂੰ ਡਰਾਫਟਿੰਗ ਕਮੇਟੀ ਕਿਹਾ ਜਾਂਦਾ ਹੈ.

Forms of Verb

ਝਰਨੇ ਦਾ ਨਿਰਮਾਣ ਕਿਵੇਂ ਹੁੰਦਾ ਹੈ ?

ਕਈ ਵਾਰੀ ਅਸੀਂ ਪਹਾੜਾਂ ਦੀ ਸਿਰ ਕਰਨ ਜਾਂਦੇ ਹਾਂ ਤਾਂ ਰਸਤੇ ਵਿੱਚ ਝਰਨੇ ਸਾਡਾ ਸਾਰਿਆਂ ਦਾ ਮਨ ਪਰਚਾਵੇ ਦਾ ਦ੍ਰਿਸ਼ ਪੇਸ਼ ਕਰਦੇ ਹਨ |ਆਉ ਜਾਣਨ ਦੀ ਕੋਸ਼ਿਸ਼ ਕਰੀਏ ਕੀ ਇਹ ਝਰਨੇ ਦਾ ਨਿਰਮਾਣ ਕਿਵੇਂ ਹੁੰਦਾ ਹੈ | ਕਈ ਵਾਰੀ ਨਦੀ ਘਟੀਆਂ ਵਿੱਚ ਨਰਮ ਚੱਟਾਨਾਂ ਦੇ ਉੱਪਰ ਸਖਤ ਚੱਟਾਨਾਂ ਦੀ ਪਰਤ ਹੁੰਦੀ ਹੈ |ਸਖਤ ਚੱਟਾਨਾਂ ਦੇ ਨੀਚੇ ਵਾਲੀਆਂ ਨਰਮ ਚੱਟਾਨਾਂ ਤਾਂ ਜਲਦੀ ਟੁੱਟ-ਭੱਜ ਜਾਂਦੀਆਂ ਹਨ | ਪਰੰਤੂ ਉੱਪਰ ਵਾਲੀ ਸਖਤ ਚੱਟਾਨ ਲਟਕਦੀ ਹੋਈ ਰਹੀ ਜਾਂਦੀ ਹੈ | ਇਸ ਤਰਾਂ ਜਦੋਂ ਨਦੀ ਦਾ ਪਾਣੀ ਉਸ ਸਖਤ ਚੱਟਾਨ ਦੇ ਉੱਪਰੋਂ ਲੰਘਦਾ ਹੈ ਤਾਂ ਹੇਠਾਂ ਜ਼ਮੀਨ ਨਾ ਹੋਣ ਕਾਰਣ ਇਹ ਬਹੁਤ ਡੂੰਘਾਈ ਵਿੱਚ ਡਿੱਗਦਾ ਹੈ | ਇਸ ਨਾਲ ਜਿਸ ਥਲ-ਸਰੂਪ ਦਾ ਨਿਰਮਾਣ ਹੁੰਦਾ ਹੈ ਉਸਨੂੰ ਝਰਨਾ ਆਖਦੇ ਹਨ |