ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਭਾਰਤ ਦਾ ਧਰਾਤਲ

ਭਾਰਤ ਦੇ ਧਰਾਤਲ ਨੂੰ ਅਸੀਂ ਸਾਹਮਣੇ ਦਿੱਤੇ ਨਕਸ਼ੇ ਅਨੁਸਾਰ ਅਲੱਗ ਅਲੱਗ ਭਾਗਾਂ ਵਿੱਚ ਵੰਡ ਕੇ ਹਰੇਕ ਭਾਗ ਦਾ ਅਧਿਐਨ ਕਰਦੇ ਹਾਂ .ਇਸਦੀ ਵਿਸ਼ਾਲਤਾ ਕਾਰਣ ਇਸਦੇ ਸਾਰੇ ਧਰਾਤਲ ਵਿੱਚ ਇਕਸਾਰਤਾ ਨਹੀਂ ਹੈ.ਕਿਸੇ ਥਾਂ ਤੇ ਉੱਚੇ-ਉੱਚੇ ਪਹਾੜ ਹਨ ਅਤੇ ਕਿਸੇ ਥਾਂ ਤੇ ਪਠਾਰ ਜਾਂ ਸਖਤ ਜ਼ਮੀਨ ਪਾਈ ਜਾਂਦੀ ਹੈ ਜਿਸ ਸਥਾਨ ਤੇ ਖੇਤੀਬਾੜੀ ਨਹੀਂ ਹੋ ਸਕਦੀ.ਇਸਦਾ ਉੱਤਰ ਭਾਗ ਹਿਮਾਲਿਆ ਨਾਲ ਢਕਿਆ ਹੋਇਆ ਹੈ ਜਿਸ ਵਿੱਚ ਸੰਸਾਰ ਦੇ ਉੱਚੇ-ਉੱਚੇ ਅਤੇ ਹਮੇਸ਼ਾਂ ਬਰਫਾਂ ਨਾਲ ਢਕੇ ਰਹਿਣ ਵਾਲੇ ਪਰਬਤ ਹਨ.ਦੂਸਰੇ ਨੰਬਰ ਤੇ ਮੈਦਾਨ ਹਨ ਜੋ ਸੰਸਾਰ ਦੇ ਪ੍ਰਸਿਧ ਮੈਦਾਨਾਂ ਵਿੱਚੋਂ ਹਨ ਅਤੇ ਬਹੁਤ...