1.
ਪ੍ਰਸ਼ਨ- ਭਾਰਤ ਦੀ
ਭੋਤਿਕ ਵੰਡ ਦੀਆਂ ਮੁਖ ਇਕਾਈਆਂ ਦੇ ਨਾਮ ਲਿਖੋ.
ਉੱਤਰ- ਭਾਰਤ ਦੀ
ਭੋਤਿਕ ਵੰਡ ਦੀਆਂ ਮੁਖ ਭੂਗੋਲਿਕ ਇਕਾਈਆਂ ਹਨ.ਹਿਮਾਲਿਆ ਅਤੇ ਉਸ ਦੀਆਂ ਸ਼ਾਖਾਵਾਂ, ਉੱਤਰ ਦੇ ਵਿਸ਼ਾਲ
ਮੈਦਾਨ, ਪ੍ਰਾਇਦੀਪੀ ਪਠਾਰੀ ਖੇਤਰ ,ਤੱਟ ਦੇ ਮੈਦਾਨ ਅਤੇ ਭਾਰਤੀ ਦੀਪ ਸਮੂਹ.
2.
ਪ੍ਰਸ਼ਨ- ਹਿਮਾਲਿਆ
ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ ?
ਉੱਤਰ- ਹਿਮਾਲਿਆ
ਪਰਬਤ ਸ਼ੇਣੀ ਦਾ ਆਕਾਰ ਇੱਕ ਉੱਤਲ ਚਾਪ ਵਰਗਾ ਹੈ. ਇਸ ਦਾ ਮਧਵਰਤੀ ਖੇਤਰ ਨੈਪਾਲ ਦੀ ਸੀਮਾ ਤਕ
ਝੁਕਿਆ ਹੋਇਆ ਹੈ. ਕਦੀ-ਕਦੀ ਇਸ ਦੀ ਆਕ੍ਰਿਤੀ ਇੱਕ ਮਨੁਖ ਵਰਗੀ ਪ੍ਰਤੀਤ ਹੁੰਦੀ ਹੈ.
3.
ਪ੍ਰਸ਼ਨ- ਹਿਮਾਲਿਆ
ਪਰਬਤ ਖੇਤਰਾਂ ਦਾ ਜਨਮ ਕਿਵੇਂ ਹੋਇਆ ?
ਉੱਤਰ - ਹਿਮਾਲਿਆ
ਪਰਬਤ ਖੇਤਰਾਂ ਦਾ ਜਨਮ ਟੈਥੀਜ਼ ਨਾਮੀ ਸਾਗਰ ਤੋਂ ਹੋਇਆ.ਟੈਥੀਜ਼ ਸਾਗਰ ਦੇ ਤਲ ਵਿੱਚ ਉੱਤਰ ਵਾਲੇ
ਪਾਸੇ ਤਿਬੱਤ ਦੇ ਪਠਾਰ ਸਨ. ਇਸਦੇ ਦਖਣ ਵਿਚ ਪਠਾਰ ‘ਤੇ ਵਗਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ
ਦੇ ਕਾਰਣ ਤਲਛਟ ਜਮਾਂ ਹੁੰਦੀ ਰਹੀ.ਪ੍ਰਿਥਵੀ ਦੀਆਂ ਅੰਦਰੂਨੀ ਹਲਚਲਾਂ ਦੇ ਕਾਰਣ ਦੋਨੋਂ ਪਠਾਰ ਇੱਕ
ਦੂਜੇ ਵੱਲ ਵਧਣ ਲੱਗੇ.ਫਲਸਰੂਪ ਟੈਥੀਸ ਸਾਗਰ ਦੀ ਤਲਛਟੀ ਵਿੱਚ ਮੋੜ ਪੈ ਗਏ ਅਤੇ ਉਹਨਾਂ ਦੀ ਉਚਾਈ
ਵਧਦੀ ਗਈ.
4.
ਪ੍ਰਸ਼ਨ- ਟਰਾਂਸ
ਹਿਮਾਲਿਆ ਦੀਆਂ ਮੁਖ ਚੋਟੀਆਂ ਦੇ ਨਾਮ ਦੱਸੋ.
ਉੱਤਰ ਟਰਾਂਸ
ਹਿਮਾਲਿਆ ਦੀਆਂ ਮੁਖ ਚੋਟੀਆਂ ਹਨ- ਮਾਉੰਟ ਕੇ 2,ਗੋਡਵਿਨ ਆਸਟਿਨ,ਹਿਡਨ ਪੀਕ ,ਬ੍ਰਾਡ ਪੀਕ ,ਗੈਸਰਭੂਮ ,ਰਾਕਾਪੋਸ਼ੀ ਅਤੇ ਹਰਾਮੋਸ਼ ਆਦਿ.
5.
ਪ੍ਰਸ਼ਨ- ਮਹਾਨ
ਹਿਮਾਲਿਆ ਵਿਚ 8000 ਮੀਟਰ ਤੋਂ ਵਧ
ਉਚਾਈ ਤੇ ਕਿਹੜੀਆਂ ਚੋਟੀਆਂ ਮਿਲਦੀਆਂ ਹਨ ?
ਉੱਤਰ- ਮਹਾਨ
ਹਿਮਾਲਿਆ ਦੀਆਂ 8000 ਮੀਟਰ ਨਾਲੋਂ
ਜ਼ਿਆਦਾ ਉਚੀਆਂ ਚੋਟੀਆਂ ਹਨ-ਮਾਉੰਟ ਐਵਰੇਸਟ,(8848 ਮੀਟਰ),ਕੰਚਨ ਜੰਗਾ
(8598 ਮੀਟਰ) ਮਕਾਲੂ(8481 ਮੀਟਰ), ਧੋਲਗਿਰੀ(8172 ਮੀਟਰ)ਨਾਗਾ ਪਰਬਤ (8126 ਮੀਟਰ) ਅਤੇ ਅੰਨ ਪੂਰਨਾ (8078ਮੀਟਰ)
6.
ਪ੍ਰਸ਼ਨ- ਭਾਰਤ ਦੇ
ਜੁਆਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਮ ਲਿਖੋ.
ਉੱਤਰ-
ਹਿਮਾਲਿਆ,ਭਾਰਤ ਦੀਆਂ ਵੱਡੀ ਅਤੇ ਅਰਾਵਲੀ,ਵਿੰਧਿਆਚਲ ,ਸੱਤਪੁੜਾ ਆਦਿ ਪ੍ਰਾਚੀਨ ਪਰਬਤ ਮਾਲਾਵਾਂ
ਹਨ.
7.
ਪ੍ਰਸ਼ਨ- ਭਾਰਤ ਵਿੱਚ
ਦਰਾੜ ਘਾਟੀਆਂ ਕਿਥੇ ਸਥਿਤ ਹਨ ?
ਉੱਤਰ- ਭਾਰਤ ਵਿੱਚ
ਦਰਾੜ ਘਟੀਆਂ ਪ੍ਰਾਇਦੀਪੀ ਪਠਾਰ ਵਿੱਚ ਪਾਈਆਂ ਜਾਂਦੀਆਂ ਹਨ.ਨਰਮਦਾ ਅਤੇ ਤਾਪਤੀ ਨਦਿਆਂ ਇਹਨਾਂ
ਘਟੀਆਂ ਵਿਚੋਂ ਹੋ ਕੇ ਵਗਦੀਆਂ ਹਨ.
8.
ਪ੍ਰਸ਼ਨ- ਡੈਲਟਾ ਕੀ
ਹੁੰਦਾ ਹੈ ?
ਉੱਤਰ – ਨਦੀ ਦੇ
ਹੇਠਲੇ ਭਾਗ ਵਿੱਚ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ.ਇਥੇ ਪਹੁੰਚ ਕੇ ਨਦੀ ਕਈ ਉੱਪ-ਨਦੀਆਂ ਵਿੱਚ
ਵੰਡੀ ਜਾਂਦੀ ਹੈ.ਉਹ ਆਪਣੇ ਨਾਲ ਲਿਆਂਦੇ ਅਵਸਾਦ ਨੂੰ ਵੀ ਇਥੇ ਜਮ੍ਹਾਂ ਕਰ ਦਿੰਦੀ ਹੈ ਜਿਸ ਨਾਲ
ਡੈਲਟਾ ਦਾ ਨਿਰਮਾਣ ਹੁੰਦਾ ਹੈ.ਡੈਲਟਾ ਆਮ ਤੋਰ ਤੇ ਤ੍ਰਿਕੋਣ ਦੇ ਆਕਾਰ ਦਾ ਹੁੰਦਾ ਹੈ.
9.
ਪ੍ਰਸ਼ਨ- ਦੇਸ਼ ਦੇ
ਮੁੱਖ ਡੈਲਟਾਈ ਖੇਤਰਾਂ ਦੇ ਨਾਮ ਲਿਖੋ.
ਉੱਤਰ- ਦੇਸ਼ ਦੇ
ਮੁੱਖ ਡੈਲਟਾਈ ਖੇਤਰ ਹਨ- ਗੰਗਾ ਅਤੇ ਬ੍ਰਹਮ ਪੁੱਤਰ ਨਦੀ ਦਾ ਡੈਲਟਾਈ ਖੇਤਰ ,ਕ੍ਰਿਸ਼ਨਾ ਨਦੀ ਦਾ
ਡੈਲਟਾਈ ਖੇਤਰ, ਮਹਾਨਦੀ ਦਾ ਡੈਲਟਾਈ ਖੇਤਰ,ਗੋਦਾਵਰੀ ਨਦੀ ਦਾ ਡੈਲਟਾਈ ਖੇਤਰ,ਕਾਵੇਰੀ ਦਾ ਡੈਲਟਾਈ
ਖੇਤਰ ਅਤੇ ਸਿੰਧੁ ਨਦੀ ਦਾ ਡੈਲਟਾਈ ਖੇਤਰ .
10.
ਪ੍ਰਸ਼ਨ- ਹਿਮਾਲਾ
ਪਰਬਤ ਵਿਚ ਕਿਹੜੇ ਦਰ੍ਹੇ ਜਾਂ ਰਸਤੇ ਮਿਲਦੇ ਹਨ ?
ਉੱਤਰ- ਹਿਮਾਲਿਆ
ਪਰਬਤ ਵਿਚ ਪਾਏ ਜਾਣ ਵਾਲੇ ਮੁਖ ਦਰ੍ਹੇ ਹਨ- ਬੁਰਜਿਲ,ਜੋਜੀਲਾ,ਲਾਨਕ ਲਾ,ਚਾੰਗ-ਲਾ,ਖੁਰਨਕ-ਲਾ,ਬਾਰਾ
ਲੈਪਚਾਲਾ,ਸ਼ਿਪਕੀਲਾ ,ਨਾਥੁ-ਲਾ , ਤਕ੍ਲਾਕੋਟ ਆਦਿ.
11.
ਪ੍ਰਸ਼ਨ-ਛੋਟੇ
ਹਿਮਾਲਾ ਦੀਆਂ ਮੁਖ ਪਰਬਤੀ ਸ਼੍ਰੇਣੀਆਂ ਦੇ ਨਾਮ ਦੱਸੋ.
ਉੱਤਰ- ਛੋਟੇ ਹਿਮਾਲਾ
ਦੀਆਂ ਮੁਖ ਪਰਬਤੀ ਸ਼੍ਰੇਣੀਆਂ ਹਨ- ਕਸ਼ਮੀਰ ਵਿਚ ਪੀਰ-ਪੰਜਾਲ ਅਤੇ ਨਾਗਾ-ਟਿੱਬਾ,ਹਿਮਾਲਿਆ ਵਿਚ
ਧੋਲਾਧਾਰ,ਨੈਪਾਲ ਵਿਚ ਮਹਾਂਭਾਰਤ ,ਉੱਤਰ ਵਿਚ ਮੰਸੂਰੀ ਅਤੇ ਭੂਟਾਨ ਵਿਚ ਥਿੰਪੂ.
12.
ਪ੍ਰਸ਼ਨ- ਛੋਟੇ ਹਿਮਾਲਾ
ਵਿਚ ਕਿਹੜੀਆਂ-ਕਿਹੜੀਆਂ ਸਿਹਤਵਰਧਕ ਘਟੀਆਂ ਤਾ ਸਥਾਨ ਮਿਲਦੇ ਹਨ ?
ਉੱਤਰ – ਛੋਟੇ
ਹਿਮਾਲਾ ਦੇ ਮੁਖ ਸਿਹਤਵਰਧਕ ਸਥਾਨ ਸ਼ਿਮਲਾ,ਸ਼੍ਰੀਨਗਰ,ਮੰਸੂਰੀ,ਨੈਨੀਤਾਲ,ਦਾਰਜੀਲਿੰਗ ਅਤੇ ਚਕਰਾਤਾ
ਹਨ.ਇਹ ਸਥਾਨ ਕਾਂਗੜਾ,ਕੁੱਲੂ,ਭਾਗੀਰਥੀ ਅਤੇ ਮੰਦਾਕਿਨੀ ਘਟੀਆਂ ਵਿਚ ਸਥਿਤ ਹੈ.
13.
ਪ੍ਰਸ਼ਨ- ਦੇਸ਼ ਦੀਆਂ
ਮੁਖ ਦੂਨ ਘਟੀਆਂ ਦੇ ਨਾਮ ਲਿਖੋ.
ਉੱਤਰ- ਦੇਸ਼ ਦੀਆਂ
ਮੁਖ ਦੂਨ ਘਟੀਆਂ ਹਨ-ਦੇਹਰਾਦੂਨ,ਪਤ੍ਲੀਦੂਨ,ਕੋਥਰਦੂਨ,ਊਧਮਪੁਰ,ਛੋਖੰਭਾ ਅਤੇ ਕੋਟਲੀ ਆਦਿ .
14.
ਪ੍ਰਸ਼ਨ- ਹਿਮਾਲਿਆ
ਦੀਆਂ ਮੁਖ ਪੂਰਬੀ ਸ਼ਾਖਾਵਾਂ ਦੇ ਨਾਮ ਲਿਖੋ.
ਉੱਤਰ-ਹਿਮਾਲਿਆ
ਦੀਆਂ ਮੁਖ ਪੂਰਬੀ ਕੰਢੇ ਵਾਲਿਆਂ ਸ਼ਾਖਾਵਾਂ ਹਨ- ਡਫਾਬੰਮ ,ਪਟਕਾਈ ਬੰਮ ,ਗਾਰੋ,
ਖਾਸੀ,ਖਾਸੀ,ਜੈਨਤਿਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ.
15.
ਪ੍ਰਸ਼ਨ – ਉੱਤਰੀ
ਵਿਸ਼ਾਲ ਮੈਦਾਨ ਵਿਚ ਦਰਿਆਵਾਂ ਦੇ ਕਿਹੜੇ-ਕਿਹੜੇ ਭੂ-ਆਕਾਰ ਮਿਲਦੇ ਹਨ ?
ਉੱਤਰ- ਉੱਤਰ ਦੇ
ਮੈਦਾਨਾਂ ਵਿਚ ਨਦੀਆਂ ਦੁਆਰਾ ਬਣਾਏ ਗਏ ਭੂ-ਆਕਾਰ ਹਨ –ਜਲੋਢ ਪੱਖੇ, ਜਲੋਢ ਸ਼ੰਕੂ, ਸੱਪਦਾਰ
ਮੋੜ,ਦਰਿਆਈ ਪੋੜੀਆਂ,ਪ੍ਰਕ੍ਰਿਤਿਕ ਪੁੱਲ ਅਤੇ ਹੜ੍ਹ ਦੇ ਮੈਦਾਨ ਮਿਲਦੇ ਹਨ.
16.
ਪ੍ਰਸ਼ਨ- ਉੱਤਰ-ਪਛਮੀ
ਮੈਦਾਨ ਵਿਚ ਅੰਤਰ-ਦੋਆਬ ਖੇਤਰ ਕਿਹੜੇ-ਕਿਹੜੇ ਬਣਦੇ ਹਨ ?
ਉੱਤਰ- ਉੱਤਰ-ਪਛਮੀ
ਮੈਦਾਨ ਵਿਚ ਜੋ ਅੰਤਰ ਦੁਆਬ ਖੇਤਰ ਬਣਦੇ ਹਨ, ਉਹ ਇਸ ਤਰ੍ਹਾਂ ਹਨ- 1. ਬਾਰੀ ਦੁਆਬ ਜਾਂ ਮਾਝੇ ਦੇ ਮੈਦਾਨ , 2. ਬਿਸਤ ਦੁਆਬ , 3. ਮਾਲਵੇ ਦੇ ਦੁਆਬ , 4. ਹਰਿਆਣਾ ਦੇ ਮੈਦਾਨ.
17.
ਪ੍ਰਸ਼ਨ-
ਬ੍ਰ੍ਹਮ੍ਪੁਤਰ ਮੈਦਾਨ ਦਾ ਆਕਾਰ ਕੀ ਹੈ ?
ਉੱਤਰ- ਇਸ ਮੈਦਾਨ
ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ.ਇਹ ਪਛਮੀ ਆਸਾਮ ਦੀ ਸੀਮਾ ਤੋਂ ਲਈ ਕੇ ਆਸਾਮ ਦੇ ਉੱਤਰ
ਪੂਰਬੀ ਭਾਗ ਸਾਦਿਆ ਤਕ ਲਗਭਗ 640 ਕਿਲੋਮੀਟਰ ਲੰਬਾ
ਅਤੇ 90 ਤੋਂ 100 ਕਿਲੋਮੀਟਰ ਤਕ
ਚੋੜਾ ਤੰਗ ਮੈਦਾਨ ਹੈ. ਇਸ ਮੈਦਾਨ ਦੀ ਢਾਲ ਉੱਤਰ-ਪੂਰਬ ਅਤੇ ਪਛਮ ਵੱਲ ਹੈ.
18.
ਪ੍ਰਸ਼ਨ- ਅਰਾਵਲੀ
ਪਰਬਤ ਸ਼੍ਰੇਣੀ ਦਾ ਵਿਸਤਾਰ ਕੀ ਹੈ ?ਇਸਦੀ ਸਭ ਤੋਂ ਉਚੀ ਚੋਟੀ ਦਾ ਨਾਮ ਦੱਸੋ.
ਉੱਤਰ- ਅਰਾਵਲੀ
ਪਰਬਤ ਸ਼੍ਰੇਣੀ ਦਾ ਵਿਸਤਾਰ ਦਿੱਲੀ ਤੋਂ ਗੁਜਰਾਤ ਤਕ ਹੈ.ਇਹ ਪਰਬਤ ਸ਼੍ਰੇਣੀ ਲਗਭਗ 725 ਕਿਲੋਮੀਟਰ ਲੰਬੀ ਹੈ ਅਤੇ ਗੁਰੂ ਸ਼ਿਖਰ ਇਸਦੀ ਸਭ ਨਾਲੋਂ
ਉੱਚੀ ਚੋਟੀ ਹੈ.
19.
ਪ੍ਰਸ਼ਨ- ਮੈਸੂਰ ਦੀ
ਪਠਾਰ ਦੇ ਉਪ ਭਾਗ ਕਿਹੜੇ ਕਿਹੜੇ ਹਨ ?
ਉੱਤਰ – ਕਰਨਾਟਕ ਦੇ
ਪਠਾਰ ਦੇ 900 ਮੀਟਰ ਤੋਂ 1100 ਮੀਟਰ ਉਚੇ ਟੇਬਲਲੈਂਡ ਨੂੰ ਮੈਸੂਰ ਦਾ ਪਠਾਰ ਕਿਹਾ
ਜਾਂਦਾ ਹੈ.ਬਾਬਾ ਬੁਦਾਨ ਦੀਆਂ ਪਹਾੜੀਆਂ ਜੰਗਲਾਂ ਨਾਲ ਢੱਕੀਆਂ ਪਹਾੜੀਆਂ ਲਹਿਰਦਾਰ ਅਤੇ ਨਿਮਨ
ਗ੍ਰੇਨਾਇਟ ਸਤ੍ਹਾ ਵਾਲੇ ਖੇਤਰ ਇਸਦੇ ਹੀ ਅਧੀਨ ਆਉਂਦੇ ਹਨ.
20.
ਪ੍ਰਸ਼ਨ- ਪਛਮੀ ਘਾਟ
ਦੀਆਂ ਉਚੀਆਂ ਚੋਟੀਆਂ ਦੇ ਨਾਮ ਲਿਖੋ.
ਉੱਤਰ- ਪਛਮੀ ਘਾਟ
ਦੀਆਂ ਉਚੀਆਂ ਚੋਟੀਆਂ ਹੇਠ ਲਿਖੀਆਂ ਹਨ –ਵਾਣਲਾ ਮਾਲਾ,ਕਿਦਰੇਮੁਖ .ਪੁਸ਼ਪ ਗਿਰੀ,ਕਾਲਸਸੂਬਾਇ,
ਸਲ੍ਹਾਰ,ਮਹਾਂਬਲੇਸ਼ਵਰ, ਅਤੇ ਹਰੀਸ਼ ਚੰਦਰਗੜ.
21.
ਪ੍ਰਸ਼ਨ- ਪੂਰਬੀ ਘਾਟ
ਦੀਆਂ ਦਖਣੀ ਪਹਾੜੀਆਂ ਦੇ ਨਾਮ ਲਿਖੋ.
ਉੱਤਰ- ਜਵੱਦੀ
ਗਿੰਗੀ,ਸ਼ਿਵਰਾਇ , ਕੋਲਈਮਾਲਾ, ਪੰਚ ਮਲਾਈ, ਗੋੰਡੂਮਲਾਈ ,ਬਿਲਗੀਰੀ ਰੰਗਨ ਦੀਆਂ ਪਹਾੜੀਆਂ ਪੂਰਬੀ
ਘਾਟ ਦੇ ਦਖਣੀ ਭਾਗ ਵਿਚ ਸਥਿਤ ਹਨ.
22.
ਪ੍ਰਸ਼ਨ- ਅਨਾਈਮੁਦੀ
ਦੀ ਗੰਢ ਤੇ ਕਿਹੜੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ ?
ਉੱਤਰ- ਅਨਾਈਮੁਦੀ
ਦੀ ਪਰਬਤ ਗੰਢ ਤੇ ਦਖਣ ਤੋਂ ਕਾਰਡਮਮ ਜਾਂ ਈਲਾਮੀ, ਉੱਤਰ ਤੋਂ ਅੰਨਾਂ ਮਲਾਈ ਅਤੇ ਉੱਤਰ-ਪੂਰਬ ਤੋਂ
ਪਲਨੀ ਦੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ.
23.
ਪ੍ਰਸ਼ਨ-ਦਖਣੀ ਪਠਾਰ
ਦੇ ਪਹਾੜੀ ਸਮੂਹ ਵਿਚ ਕਿਹੜੇ-ਕਿਹੜੇ ਪਰਬਤੀ ਸਿਹਤਵਰਧਕ ਸਥਾਨ ਮਿਲਦੇ ਹਨ ?
ਉੱਤਰ- ਦਖਣੀ ਪਠਾਰ
ਦੇ ਪਹਾੜੀ ਭਾਗਾਂ ਵਿਚ ਮੁਖ ਸਿਹਤਵਰਧਕ ਸਥਾਨ ਹਨ –
ਦੋਦਾਬੇਟਾ,ਉਟਾਕਮੰਡ ਅਤੇ ਕੋਡਈਕਨਾਲ.
24.
ਪ੍ਰਸ਼ਨ-
ਉੱਤਰ-ਪੂਰਬੀ ਮੈਦਾਨ ਦੇ ਉਪ-ਭਾਗ ਕਿਹੜੇ-ਕਿਹੜੇ ਹਨ ?
ਉੱਤਰ- ਉੱਤਰ-ਪੂਰਬੀ
ਮੈਦਾਨ ਦੇ ਉਪ-ਭਾਗ –(ਉ)ਉੜੀਸਾ ਦੇ ਮੈਦਾਨ ਅਤੇ (ਅ)ਉੱਤਰੀ ਸਰਕਾਰ ਹਨ.
25.
ਪ੍ਰਸ਼ਨ- ਅਰਬ ਸਾਗਰ
ਦੇ ਦੀਪਾਂ ਦੇ ਨਾਮ ਦੱਸੋ .
ਉੱਤਰ- ਅਰਬ ਸਾਗਰ
ਵਿਚ ਮਿਲਣ ਵਾਲੇ ਦੀਪਾਂ ਨੂੰ ਲਕਸ਼ ਦੀਪ ਮਿਨੀਕਾਏ ਦੀਪ ਸਮੂਹ ਕਿਹਾ ਜਾਂਦਾ ਹੈ.ਇਸਦੇ ਤਿੰਨ ਭਾਗ
ਹਨ- (ਉ)ਉੱਤਰੀ ਦੀਪ-ਅਮੀਨਦੀਵੀ(ਅ) ਮਧਵਰਤੀ ਦੀਪ- ਲਕਸ਼ ਦੀਪ ਅਤੇ (ਏ )ਦਖਣੀ ਦੀਪ-ਮਿਨੀ ਕੋਆਈ.
26.
ਪ੍ਰਸ਼ਨ- ਦੇਸ਼ ਦੇ
ਤਟਾਂ ਦੇ ਪਾਸ ਕਿਹੜੇ-ਕਿਹੜੇ ਦੀਪ ਮਿਲਦੇ ਹਨ ?
ਉੱਤਰ- ਦੇਸ਼ ਦੇ
ਤਟਾਂ ਦੇ ਨੇੜੇ ਮਿਲਣ ਵਾਲੇ ਦੀਪ ਹਨ- ਗੰਗਾ ਦੇ ਡੈਲਟੇ ਦੇ ਕੋਲ ਸਾਗਰ,ਸ਼ੋਰਟ,ਵਹੀਲਰ ਅਤੇ ਨਿਉਮਰ
ਆਦਿ ਦੀਪ, ਚਿਲਕਾ ਝੀਲ ਕੋਲ ਭਾਸਰਾ, ਤਮਿਲਨਾਡੂ ਦੇ ਦਖਣੀ ਤੱਟ ਦੇ ਕੋਲ ਬਨ, ਮੰਡਾਪਮ,
ਕ੍ਰ੍ਕੋਡਾਇਲ,ਮੁੰਬਈ ਕੋਲ ਐਲੀਫੈਂਟਾ ਅਤੇ ਗੁਜਰਾਤ ਦੇ ਤੱਟ ਦੋ ਕੋਲ ਦਿਉ ਦੀਪ ਹਨ.
27.
ਪ੍ਰਸ਼ਨ- ਦੇਸ਼ ਦਾ
ਦਖਣੀ ਸੀਮਾ-ਬਿੰਦੁ ਕਿਥੇ ਸਥਿਤ ਹੈ ?
ਉੱਤਰ- ਦੇਸ਼ ਦਾ ਦਖਣੀ
ਬਿੰਦੂ ਗ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ ਤੇ ਸਥਿਤ ਹੈ.
28.
ਪ੍ਰਸ਼ਨ- ਹਿਮਾਲਾ
ਪਰਬਤ ਦੇ ਕੋਈ ਪੰਜ ਫਾਇਦੇ ਦੱਸੋ.
ਉੱਤਰ- ਹਿਮਾਲਾ
ਪਰਬਤ ਦੇ ਪੰਜ ਫਾਇਦੇ ਹੇਠ ਲਿਖੇ ਹਨ-
(1)ਹਿਮਾਲਾ ਪਰਬਤ ਦੇ
ਉਚੇ ਭਾਗ ਬਰਫ਼ ਨਾਲ ਢੱਕੇ ਰਹਿਣ ਦੇ ਕਾਰਣ ਸਾਰਾ ਸਾਲ ਕੁਦਰਤੀ ਜਲ ਪ੍ਰਦਾਨ ਕਰਨ ਲਈ ਇੱਕ ਵਿਸ਼ਾਲ ਜਲ
ਭੰਡਾਰ ਹੈ.
(2)ਇਸ ਦੀਆਂ ਪਹਾੜੀਆਂ
ਤੇ ਉੱਗੇ ਨਰਮ ਲੱਕੜੀ ਦੇ ਜੰਗਲ ਬਾਲਣ,ਦਵਾਈਆਂ ਅਤੇ ਫਰਨੀਚਰ ਆਦਿ ਪ੍ਰਦਾਨ ਕਰਦੇ ਹਨ.
(3)ਇਹਨਾਂ ਪਰਬਤਾਂ ਦੇ
ਸੁੰਦਰ ਅਤੇ ਮਨੋਰੰਜਕ ਸਿਹਤਵਰਧਕ ਸਥਾਨ ਮਿਲਦੇ ਹਨ.
(4)ਇਸਨੇ ਦੇਸ਼ ਦੀ
ਸੁਰਖਿਆ ਅਤੇ ਸੰਸਕ੍ਰਿਤੀ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਉਣ ਵਿਚ ਸਹਾਇਤਾ ਕੀਤੀ ਹੈ.
(5)ਇਹ ਪਰਬਤ ਠੰਢੀਆਂ
ਪੋਣਾ ਨੂੰ ਰੋਕ ਕੇ ਮੈਦਾਨੀ ਅਤੇ ਪਥਰੀ ਭਾਗ ਵਿਚ ਧਨ,ਪ੍ਰਾਨ ਅਤੇ ਖੇਤੀ ਦੀ ਰਖਿਆ ਕਰਦਾ ਆ ਰਿਹਾ
ਹੈ.
29.
ਪ੍ਰਸ਼ਨ- ਪ੍ਰਾਇਦੀਪੀ
ਪਠਾਰ ਦੇ ਕੋਈ ਤਿੰਨ ਮਹੱਤਵਪੁਰਨ ਅਸਰ ਦੱਸੋ.
ਉੱਤਰ- (1)ਇਸ ਪਠਾਰ ਵਿਚ ਕਈ ਖਣਿਜ
ਪਦਾਰਥ ਪਾਏ ਜਾਂਦੇ ਹਨ.
(2)ਇਥੇ ਉਟਾਕਮੰਡਲ
,ਕੋਡਾਈਕਨਾਲ ਵਰਗੇ ਸਿਹਤਵਰਧਕ ਸਥਾਨ ਮਿਲਦੇ ਹਨ.
(3)ਇਥੋਂ ਦੇ ਜੰਗਲ ਦੇਸ਼
ਭਰ ਦੇ ਲੋਕਾਂ ਨੂੰ ਉਪਯੋਗੀ ਲੱਕੜੀ ਪ੍ਰਦਾਨ ਕਰਦੇ ਹਨ.
30.
ਪ੍ਰਸ਼ਨ- ਤੱਟ ਦੇ
ਮੈਦਾਨਾਂ ਦੇ ਸਮੁਚੇ ਦੇਸ਼ ਲਈ ਕੋਈ ਤਿੰਨ ਲਾਭ ਦੱਸੋ.
ਉੱਤਰ- (1)ਇਨ੍ਹਾਂ ਮੈਦਾਨਾਂ ਵਿਚ ਡੂੰਘੇ
ਕੁਦਰਤੀ ਜਲ ਪ੍ਰਵਾਹ ਪਾਏ ਜਾਂਦੇ ਹਨ.
(2)ਇਥੇ ਕਈ ਲਾਗੂਨ
ਝੀਲਾਂ ਮਿਲਦੀਆਂ ਹਨ.
(3)ਇਹ ਮੈਦਾਨ ਦੇਸ਼ ਨੂੰ
ਚੰਗੀ ਕਿਸਮ ਦੀਆਂ ਸਮੁੰਦਰੀ ਮਛੀਆਂ ਪ੍ਰਦਾਨ ਕਰਦੇ ਹਨ.
1.ਪ੍ਰਸ਼ਨ - ਹਿਮਾਲਿਆ ਦੀ ਕ੍ਰਮਵਾਰ ਉਠਾਨਾਂ ਬਾਰੇ ਕੋਈ ਦੋ ਪ੍ਰਮਾਣ ਦੱਸੋ.
ਉੱਤਰ - ਜਿਸ ਜਗ੍ਹਾ ਅੱਜ ਸਾਨੂੰ ਵਿਸ਼ਾਲ ਹਿਮਾਲਿਆ ਨਜ਼ਰ ਆਉਂਦਾ ਹੈ,ਕਿਸੇ ਸਮੇਂ ਇਸ ਸਥਾਨ'ਤੇ ਟੈਥੀਜ਼ ਨਾਂ ਦਾ ਵਿਸ਼ਾਲ ਸਾਗਰ ਸੀ .ਇਸ ਸਾਗਰ ਦੇ ਦੋ ਪਾਸਿਆਂ'ਤੇ ਵਿਸ਼ਾਲ ਭੂ-ਖੰਡ ਸਨ.ਉੱਤਰ ਵਿੱਚ ਅੰਗਾਰਾਲੈੰਡ ਅਤੇ ਦਖਣ ਵਿਚ ਗੋੰਡਵਾਨਾਲੇੰਡ ਦੇ ਭੂ-ਖੰਡ ਸਨ.ਲਖਾਂ ਕਰੋੜਾਂ ਸਾਲਾਂ ਤੱਕ ਇਹਨਾਂ ਭੂ-ਖੰਡਾਂ ਦੇ ਅਪਰਦਨ ਹੁੰਦਾ ਰਿਹਾ ਅਤੇ ਅਪਰਦਿੱਤ ਪਦਾਰਥਾਂ ਦਾ ਮਲਵਾ ਸਾਗਰ ਵਿਚ ਜਮ੍ਹਾਂ ਹੁੰਦਾ ਗਿਆ.ਇਹ ਦੋਨੋਂ ਵਿਸ਼ਾਲ ਭੂ-ਖੰਡ ਇਕ-ਦੂਜੇ ਵੱਲ ਖਿਸਕਦੇ ਰਹੇ. ਸਾਗਰ ਦੀ ਤਲਛਟੀ ਵਿਚ ਮੋੜ ਪੈਣ ਲੱਗੇ .ਇਹ ਮੋੜ੍ਹ ਦੀਪਾਂ ਦੀ ਇਕ ਕੜ੍ਹੀ ਦੇ ਰੂਪ ਵਿਚ ਉਭਰ ਕੇ ਜਲ- ਥਲ ਤੋਂ ਉਪਰ ਆ ਗਏ .ਇਸ ਤਰਾਂ ਸਮਾਂ ਪੈ ਕੇ ਇਹਨਾਂ ਮੋੜ੍ਹ ਕਾਰਨ ਹਿਮਾਲਿਆ ਪਰਬਤਾਂ ਦਾ ਜਨਮ ਹੋਇਆ.
2.ਪ੍ਰਸ਼ਨ - ਕੀ ਹਿਮਾਲਿਆ ਪਰਬਤ'ਤੇ ਦਖਣ ਦੇ ਪਠਾਰ ਵਿਚ ਕੁਝ ਸਮਾਨਤਾਵਾਂ ਮਿਲਦੀਆਂ ਹਨ ?
ਉੱਤਰ - ਹਿਮਾਲਾ ਪਰਬਤ ਮਾਲਾ ਅਤੇ ਦਖਣ ਦੇ ਪਠਾਰ ਵਿਚ ਹੇਠ ਲਿਖੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ .
- ਹਿਮਾਲਿਆ ਪਰਬਤ ਦਾ ਨਿਰਮਾਣ ਦਖਣੀ ਪਠਾਰ ਦੀ ਮੋਜੁਦਗੀ ਦੇ ਕਰਨ ਹੋਇਆ ਹੈ.
- ਪ੍ਰਾਇਦੀਪੀ ਪਠਾਰ ਦੀਆਂ ਪਹਾੜ੍ਹੀਆਂ ,ਭਰੰਸ਼ ਘਾਟੀਆਂ ਅਤੇ ਆਪਭਰੰਸ਼ ਹਿਮਾਲਿਆ ਪਰਬਤ ਕੜ੍ਹੀ ਤੋਂ ਆਉਣ ਵਾਲੇ ਦਬਾਉ ਕਾਰਨ ਬਣੀਆਂ ਹਨ.
- ਹਿਮਾਲਿਆ ਪਰਬਤਾਂ ਦੀ ਤਰਾਂ ਦਖਣੀ ਪਠਾਰ ਵਿਚ ਵੀ ਕਈ ਖਣਿਜ ਪਦਾਰਥ ਪਾਏ ਜਾਂਦੇ ਹਨ.
- ਇਹਨਾਂ ਦੋਨਾਂ ਭੋਤਿਕ ਭਾਗਾਂ ਵਿਚ ਜੰਗਲ ਪਾਏ ਜਾਂਦੇ ਹਨ ਜੋ ਦੇਸ਼ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ.
3.ਪ੍ਰਸ਼ਨ - ਕੀ ਹਿਮਾਲਾ ਪਰਬਤ ਅਜੇ ਸਚਮੁਚ ਹੀ ਜੁਆਨ ਹਾਲਤ ਵਿਚ ਹਨ ?
ਉੱਤਰ - ਹਿਮਾਲਿਆ ਪਰਬਤ ਦੀ ਉਤਪਤੀ ਟੈਥੀਜ਼ ਸਾਗਰ ਵਿਚ ਨਦੀਆਂ ਦੁਆਰਾ ਲਿਆਂਦੀ ਗਈ ਤਲਛਟ ਦੇ ਕਾਰਨ ਹੋਈ ਹੈ ਟੈਥੀਜ਼ ਸਾਗਰ ਦੇ ਦੋਨਾਂ ਪਾਸੇ ਸਥਿਤ ਪਠਾਰਾਂ ਦੇ ਇਕ-ਦੂਜੇ ਵੱਲ ਖਿਸਕਣ ਨਾਲ ਤਲਛਟ ਵਿਚ ਮੋੜ੍ਹ ਪੈ ਗਏ .ਸਿੱਟੇ ਵਜੋਂ ਹਿਮਾਲਿਆ ਪਰਬਤ ਦੀ ਉਤਪੱਤੀ ਹੋਈ,ਇਹ ਪਰਬਤ ਅੱਜ ਵੀ ਉੱਚੇ ਉਠ ਰਹੇ ਹਨ. ਨਾਲ ਹੀ ਇਹਨਾਂ ਪਰਬਤਾਂ ਦਾ ਨਿਰਮਾਣ ਦੇਸ਼ ਵਿਚ ਸਥਿਤ ਹੋਰਨਾਂ ਪਰਬਤਾਂ ਦੀ ਤੁਲਣਾ ਵਿਚ ਕਾਫੀ ਬਾਅਦ ਵਿਚ ਹੋਇਆ ਹੈ.ਇਸ ਤਰਾਂ ਅਸੀਂ ਕਹੀ ਸਕਦੇ ਹਾਂ ਕਿ ਹਿਮਾਲਿਆ ਪਰਬਤ ਅੱਜ ਵੀ ਜਵਾਨ ਹਾਲਤ ਵਿਚ ਹੈ.
4.ਪ੍ਰਸ਼ਨ - ਮਹਾਨ ਹਿਮਾਲਿਆ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ਤੇ ਚਾਨਣਾਂ ਪਾਓ.
ਉੱਤਰ - ਇਹ ਮਹਾਂ ਹਿਮਾਲਿਆ ਪਛਮ ਵਿਚ ਸਿੰਧ ਨਦੀ ਦੀ ਘਾਟੀ ਤੋਂ ਲੈ ਕੇ ਉੱਤਰ ਪੂਰਬ ਵਿੱਚ ਬ੍ਰਹਮ-ਪੁੱਤਰ ਦੀ ਦਿਹਾੰਗ ਘਾਟੀ ਤੱਕ ਫੈਲਿਆ ਹੋਇਆ ਹੈ .ਇਸ ਦੀਆਂ ਮੁੱਖ ਧ੍ਤਰਾਤਲੀ ਵਿਸ਼ੇਸ਼ਤਾਵਾਂ ਦਾ ਵਰਨਣ ਇਸ ਤਰਾਂ ਹੈ-
- ਇਹ ਦੇਸ਼ ਦੀ ਸਭ ਨਾਲੋਂ ਉਚੀ ਅਤੇ ਲੰਬੀ ਪਰਬਤ ਸ਼ੇਣੀ ਹੈ.ਇਸ ਵਿਚ ਗ੍ਰੇਨਾਇਟ ਅਤੇ ਨੀਮ ਵਰਗੀਆਂ ਪਰਿਵਰਤਿਤ ਖੇਦਾਰ ਚੱਟਾਨਾਂ ਮਿਲਦੀਆਂ ਹਨ.
- ਇਸ ਦੀਆਂ ਛੋਟਿਆ ਬਹੁਤ ਉਚੀਆਂ ਹਨ.ਵਿਸ਼ਵ ਦੀ ਸਭ ਨਾਲੋਂ ਉਚੀ ਪਰਬਤ ਚੋਟੀ ਮਾਉੰਟ ਐਵਰੇਸਟ ਇਸੇ ਪਰਬਤ ਮਾਲਾ ਵਿਚ ਸਥਿਤ ਹੈ.ਇਹ ਛੋਟਿਆ ਹ੍ਮੇੰਸ਼ਨ ਬਰਫ਼ ਨਾਲ ਢਕੀਆਂ ਰਹਿੰਦਿਆ ਹਨ.
- ਮਹਾਂ ਹਿਮਾਲਿਆ ਵਿਚ ਕਈ ਦਰਰੇ ਹਨ ਜੋ ਪਰਬਤੀ ਮਾਰਗ ਬਣਾਉਣੇ ਹਨ.
5. ਪ੍ਰਸ਼ਨ – ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਕਿਹੜੇ-ਕਿਹੜੇ
ਜਲੋੜ੍ਹ ਮੈਦਾਨਾਂ ਦਾ ਨਿਰਮਾਣ ਹੋਇਆ ਹੈ ?
ਉੱਤਰ – ਉੱਤਰੀ
ਵਿਸ਼ਾਲ ਮਿਦਨਾ ਵਿੱਚ ਹੇਠ ਲਿਖੇ ਜਲੋੜ੍ਹ ਮੈਦਾਨਾਂ ਦਾ ਨਿਰਮਾਣ ਹੋਇਆ ਹੈ:-
ਖਾਦਰ ਦੇ ਮੈਦਾਨ – ਉੱਤਰ ਪ੍ਰਦੇਸ਼,ਬਿਹਾਰ ਅਤੇ ਪਛਮੀ ਬੰਗਾਲ ਦੀਆਂ ਨਦੀਆਂ
ਦੇ ਆਸੇ –ਪਾਸੇ ਵਾਲੇ ਹੜ੍ਹ ਦੇ ਪ੍ਰਭਾਵ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ ਕਹਿੰਦੇ ਹਨ.ਪੰਜਾਬ
ਵਿੱਚ ਇਹਨਾਂ ਮੈਦਾਨਾਂ ਨੂੰ ਬੇਟ ਕਹਿੰਦੇ ਹਨ.
ਬਾਂਗਰ ਦੇ ਮੈਦਾਨ:-ਉਹ ਉਚੇ ਮੈਦਾਨੀ ਖੇਤਰ,ਜਿਥੇ ਪੁਰਾਣੀਆਂ ਜੰਮੀਆਂ
ਤ੍ਲਛੱਟ ਵਿੱਚ ਚੁਨੇ ਦੇ ਕੰਕਰ-ਪਥਰ ਜਿਆਦਾ ਮਾਤਰਾ ਵਿੱਚ ਮਿਲਦੇ ਹਨ,ਨੂੰ ਬਾਂਗਰ ਦੇ ਮੈਦਾਨ
ਕਹਿੰਦੇ ਹਨ.ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਨੂੰ ਰਹ,ਕੱਲਰ ਜਾਨ ਢਾਹਿਆ
ਕਹਿੰਦੇ ਹਨ.
ਭਾਬਰ ਦੇ ਮੈਦਾਨ –ਜਦੋਂ ਉੱਤਰੀ ਭਾਰਤ ਦੀਆਂ ਨਦੀਆਂ ਸ਼ਿਵਾਲਿਕ ਪਰਬਤੀ
ਖੇਤਰਾਂ ਨੂੰ ਛਡ ਕੇ ਮੈਦਾਨੀ ਖੇਤਰ ਵਿੱਚ ਆਪਣੇ ਨਾਲ ਰੇਤ,ਕੰਕਰ,ਬਜਰੀ,ਪਥਰ ਦੇ ਗੀਟੇ ਆਦਿ
ਲਿਆਉਂਦੀਆਂ ਹਨ, ਤਾਂ ਉਹਨਾਂ ਦੇ ਬਣੇ ਮੈਦਾਨਾਂ ਨੂੰ ਭਾੰਬਰ ਦੇ ਮੈਦਾਨ ਕਿਹਾ ਜਾਂਦਾ ਹੈ.
ਤਰਾਈ ਦੇ ਮੈਦਾਨ –ਆਰਦਰ ਅਤੇ ਦਲਦਲੀ ਭੂਮੀ ਵਾਲਿਆਂ ਸ਼ਿਵਾਲਿਕ ਪਹਾੜੀਆਂ
ਦੇ ਸਮਾਂਤਰ ਫੈਲੀ ਲੰਬੀ ਪੱਟੀ ਜਿਸ ਵਿੱਚ ਗਰਮੀ ਅਤੇ ਅਰਦਾਰਤਾ ਦੇ ਕਰਨ ਸੰਘਣੇ ਜੰਗਲ ਅਤੇ ਜੰਗਲੀ
ਜੀਵਨ ਦੀ ਬਹੁਤਾਇਤ ਹੋ ਜਾਂਦੀ ਹੈ ਉਸਨੂੰ ਤਰਾਈ ਦੇ ਮੈਦਾਨ ਆਖਦੇ ਹਨ.
ਬੰਜਰ ਮੈਦਾਨ – ਉੱਚੇ ਮੈਦਾਨੀ ਭਾਗਾਂ ਵਿੱਚ ਬੇਕਾਰ ਮਿਲਣ ਵਾਲੀ ਇਸ
ਤਰਾਂ ਦੀ ਧਰਾਤਲ ਨੂੰ ਬੰਜਰ ਮੈਦਾਨ ਕਿਹਾ ਜਾਂਦਾ ਹੈ.ਇਹਨਾਂ ਮੈਦਾਨਾਂ ਵਿੱਚ ਭੂਮੀ ਦੀ ਉਪਜਾਊ
ਸ਼ਕਤੀ ਨਾਂ ਦੇ ਬਰਾਬਰ ਹੁੰਦੀ ਹੈ.
6. ਪ੍ਰਸ਼ਨ – ਥਾਰ ਮਾਰੂਥਲ
ਤੇ ਇੱਕ ਭੂਗੋਲਿਕ ਨੋਟ ਲਿਖੋ.
ਉੱਤਰ – ਪੰਜਾਬ ਦੇ
ਦਖਣੀ ਹਿੱਸੇ ਤੋਂ ਸ਼ੁਰੂ ਹੋ ਕੇ ਗੁਜਰਾਤ ਦੇ ਰਣ ਆਫ ਕਛ ਤੱਕ ਫੈਲੇ ਖੁਸ਼ਕ ਅਤੇ ਸਮਤਲ ਭਾਗ ਨੂੰ ਥਾਰ
ਮਾਰੂਥਲ ਦਾ ਮੈਦਾਨ ਕਿਹਾ ਜਾਂਦਾ ਹੈ.ਇਸਦੇ ਪੁਰਬ ਵਾਲੇ ਪਾਸੇ ਅਰਾਵਲੀ ਪਰਬਤ ਹਨ ਅਤੇ ਪਛਮ ਵਿੱਚ
ਪਾਕਿਸਤਾਨ ਦੀ ਅੰਤਰ –ਰਾਸ਼ਟਰੀ ਸੀਮਾ ਲਗਦੀ ਹੈ.ਪ੍ਰਾਚੀਨ ਸਮੇਂ ਵਿੱਚ ਇਸ ਇਲਾਕੇ ਵਿੱਚ ਕਦੇ
ਹਰਿਆਲੀ ਹੁੰਦੀ ਹੋਵੇਗੀ.ਸਰਸ੍ਵਤੀ ਅਤੇ ਮਾਰਕੰਡਾ ਨਦੀਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ
ਹੈ.ਪ੍ਰੰਤੂ ਵਰਖਾ ਦੀ ਮਾਤਰਾ ਬਹੁਤ ਹੀ ਘੱਟ ਹੋਣ ਦੇ ਕਰਨ ਅੱਜ ਇਹ ਖੇਤਰ ਰੇਟ ਦੇ ਵੱਡੇ-ਵੱਡੇ
ਟਿਲਿਆਂ ਵਿੱਚ ਬਦਲ ਗਿਆ ਹੈ / ਵਰਤਮਾਨ ਸਮੇਂ ਵਿੱਚ ਇਸ ਖੇਤਰ ਵਿੱਚ ਲੂਨੀ,ਬਾੜੀ,ਅਤੇ ਸ਼ੁਕੜੀ ਆਦਿ
ਮੋਸਮੀ ਨਦੀਆਂ ਮਿਲਦੀਆਂ ਹਨ.
7. ਪ੍ਰਸ਼ਨ – ਸਥਿਤੀ ਦੇ
ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ – ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਮੁਖ ਰੂਪ ਨਾਲ
ਹੇਠ ਲਿਖੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
·
ਤੱਟ ਦੇ ਨੇੜੇ ਦੇ ਦੀਪ – ਇਹਨਾਂ ਦੀਪਾਂ
ਵਿੱਚ ਗੰਗਾ ਦੇ ਡੈਲਟੇ ਕੋਲ ਸਾਗਰ,ਸ਼ੋਰਟ,ਵਹੀਲਰ ,ਨਿਉਮੂਰ ਆਦਿ ਦੀਪ ਮਿਲਦੇ ਹਨ. ਇਸ ਤਰਾਂ ਚਿਲ੍ਕਾ
ਦੇ ਨੇੜੇ ਭਾਸ਼ਰਾ,ਤਮਿਲਨਾਡੂ ਦੇ ਦਖਣੀ ਤੱਟ ਕੋਲ,ਪਾਮਬਨ ,ਮੰਡਾਪਮ ,ਮੁੰਬਈ ਕੋਲ ਐਲੀਫੈਂਟਾ ਅਤੇ
ਗੁਜਰਾਤ ਦੇ ਕੰਡੇ ਕੋਲ ਦਿਉ ਵਰਗੇ ਦੀਪ ਮਿਲਦੇ ਹਨ.
·
ਤਟ ਤੋਂ ਦੂਰ ਦੇ ਦੀਪ – ਇਹਨਾਂ ਦੀਪਾਂ ਦੀ
ਕੁੱਲ ਸੰਖਿਆ 230 ਦੇ ਲਗਭਗ ਹੈ.
ਸਮੁੰਦਰੀ ਸਥਿਤੀ ਦੇ ਆਧਾਰ’ਤੇ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ. ਜਿਵੇਂ ਅਰਬ ਸਾਗਰ
ਦੇ ਦੀਪ ਅਤੇ ਖਾੜੀ ਬੰਗਾਲ ਦੇ ਦੀਪ. ਅਰਬ ਸਾਗਰ ਵਿੱਚ ਲਕਸ਼ਦੀਪ ਮਿਨੀਕੋਆਈ ਦੀਪ ਸਮੂਹ ਅਤੇ ਖਾੜੀ
ਬੰਗਾਲ ਵਿਚ ਅੰਡੇਮਾਨ ਨਿਕੋਬਾਰ ਦੀਪ ਸਮੂਹ ਮੁਖ ਦੀਪ ਹਨ.
8. ਪ੍ਰਸ਼ਨ – ਤੱਟਵਰਤੀ
ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਦੇਣ ਹੈ ?
ਉੱਤਰ –
·
ਇਹ ਮੈਦਾਨ ਉੱਤਮ ਕਿਸਮ ਦੇ ਚੋਲ,ਖਜੂਰ,ਨਾਰੀਅਲ,ਮਸਾਲਿਆਂ
ਅਤੇ ਖੇਤੀ ਲਈ ਪ੍ਰ੍ਸ਼ਿਧ ਹਨ.
·
ਇਹ ਮੈਦਾਨ ਅੰਤਰ-ਰਾਸ਼ਟਰੀ ਵਪਾਰ ਵਿਚ ਸਹਿਯੋਗੀ ਹਨ.
·
ਇਹਨਾਂ ਮੈਦਾਨ ਨਾਲ ਦੇਸ਼ ਭਰ ਲਈ ਵਧੀਆ ਕਿਸਮ ਦੀਆਂ
ਮਛੀਆਂ ਭੇਜੀਆਂ ਜਾਂਦੀਆਂ ਹਨ.
·
ਖਾਣ ਵਾਲਾ ਲੂਣ ਇਹਨਾਂ ਤੱਟੀ ਮੈਦਾਨਾਂ ਤੋਂ ਪ੍ਰਾਪਤ
ਹੁੰਦਾ ਹੈ.
·
ਇਹਨਾਂ ਤੱਟੀ ਮੈਦਾਨਾਂ ‘ਤੇ ਗੋਆ,ਤਮਿਲਨਾਡੂ ਅਤੇ ਮੁੰਬਈ
ਦੇ ਸਮੁੰਦਰੀ ਬੀਚ ਯਾਤਰੀਆਂ ਦੇ ਆਕਰਸ਼ਣ ਦੇ ਕੇਂਦਰ ਹਨ.
9. ਪ੍ਰਸ਼ਨ – ਭਾਰਤ ਦੇ
ਪਛਮੀ ਤੱਟ ਦੇ ਮੈਦਾਨ ਤੰਗ ਹੀ ਨਹੀਂ ਬਲਕਿ ਡੈਲਟਾਈ ਨਿਖੇਪ ਤੋਂ ਵੀ ਵਾਂਝੇ ਰਹਿੰਦੇ ਹਨ, ਵਿਆਖਿਆ
ਕਰੋ.
ਉੱਤਰ – ਪਛਮੀ ਤੱਟ ਦੇ ਮੈਦਾਨ ਨਾ ਸਿਰਫ ਤੰਗ ਹਨ,ਸਗੋਂ ਡੈਲਟਾਈ ਨਿਖੇਪ
ਨਾਲੋਂ ਵੀ ਵਾਂਝੇ ਰਹਿੰਦੇ ਹਨ ਕਿਉਂਕਿ-
·
ਅਜਿਹੀਆਂ ਬਹੁਤ ਘੱਟ ਨਦੀਆਂ ਹਨ ਜੋ ਅਰਬ ਸਾਗਰ ਵਿਚ
ਡਿਗਦੀਆਂ ਹਨ. ਨਦੀਆਂ ਦੀ ਕਮੀ ਦਾ ਇੱਕ ਵੱਡਾ ਕਰਨ ਇਹ ਹੈ ਕਿ ਪਛਮੀ ਘਾਟ ਦੀਆਂ ਪਹਾੜੀਆਂ
ਕੱਟੀਆਂ-ਵੱਢੀਆਂ ਨਹੀ ਹਨ .ਪਠਾਰ ਦੀਆਂ ਨਦੀਆਂ ਬੰਗਾਲ ਦੀ ਖਾੜੀ ਵਿਚ ਡਿਗਦੀਆਂ ਹਨ, ਅਤੇ ਪੂਰਬੀ
ਤੱਟ’ਤੇ ਨਿਖੇਪ ਕਰਦੀਆਂ ਹਨ.
·
ਜੋ ਨਦੀਆਂ ਪਛਮੀ ਘਾਟ ਤੋਂ ਹੋ ਕੇ ਅਰਬ ਸਾਗਰ ਵਿਚ
ਡਿਗਦੀਆਂ ਹਨ. ਉਹਨਾਂ ਦਾ ਵਹਾਉ ਤੇਜ਼ ਹੈ, ਪਰੰਤੂ ਵਹਾਉ ਖੇਤਰ ਘੱਟ ਹੈ. ਸਿੱਟੇ ਵਜੋਂ ਇਥੇ ਦੀਆਂ
ਨਦੀਆਂ ਡੈਲਟੇ ਨਹੀਂ ਬਣਾਉਂਦੀਆਂ ਹਨ.
10. ਪ੍ਰਸ਼ਨ –
ਹਿਮਾਲਿਆਈ ਖੇਤਰਾਂ ਦਾ ਸਮੁਚੇ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ – ਹਿਮਾਲਿਆ ਪਰਬਤ ਤੋਂ ਸਾਨੂੰ ਹੇਠ ਲਿਖੇ ਲਾਭ ਹਨ –
·
ਵਰਖਾ ਵਿਚ ਸਹਾਇਕ-ਹਿਮਾਲਿਆ ਪਰਬਤ
ਉੱਤਰ ਤੋਂ ਆਉਣ ਵਾਲਿਆਂ ਬਰਫੀਲੀਆਂ ਪੋਣਾ ਨੂੰ ਰੋਕਦਾ ਹੈ.ਇਹ ਮਾਨਸੂਨੀ ਪੋਣਾ ਨੂੰ ਰੋਕ ਕੇ ਭਾਰਤ
ਵਿਚ ਵਰਖਾ ਕਰਨ ਵਿਚ ਸਹਾਇਕ ਹੈ .
·
ਉਪਯੋਗੀ ਨਦੀਆਂ – ਹਿਮਾਲਿਆ ਦੀਆਂ
ਨਦੀਆਂ ਬਰਫੀਲੀਆਂ ਚੋਟੀਆਂ ਤੋਂ ਨਿਕਲਦੀਆਂ ਹਨ. ਇਹ ਸਾਰਾ ਸਾਲ ਵਗਦੀਆਂ ਰਹਿੰਦੀਆਂ ਹਨ. ਇਹਨਾਂ
ਵਿਚ ਮੁਖ ਨਦਿਆਂ ਸਤਲੁਜ,ਯਮੁਨਾ,ਗੰਗਾ ਅਤੇ ਬ੍ਰਹਮਪੁੱਤਰ ਹਨ. ਹਿਮਾਲਿਆ ਤੋਂ ਨਿਕਲਣ ਵਾਲੀਆਂ
ਨਦੀਆਂ ਆਪਣੇ ਨਾਲ ਉਪਜਾਊ ਮਿੱਟੀ ਵਹਾ ਕੇ ਲਿਆਉਂਦੀਆਂ ਹਨ. ਜਿਸ ਨਾਲ ਭਾਰਤ ਦਾ ਉੱਤਰੀ ਮੈਦਾਨ
ਬਹੁਤ ਉਪਜਾਊ ਬਣ ਗਿਆ ਹੈ .ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦਿਆਂ’ਤੇ ਬੰਨ ਬਣਾਏ ਗਏ ਹਨ. ਉਹਨਾਂ
ਦੇ ਜਲ-ਝਰਨਿਆਂ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ.
·
ਉਪਯੋਗੀ ਲੱਕੜੀ ਦੇ ਭੰਡਾਰ – ਇਹਨਾਂ ਜੰਗਲਾਂ ‘ਤੇ
ਸਾਗਵਾਨ,ਚੀਲ੍ਹ,ਅਤੇ ਦਿਉਦਾਰ ਦੀ ਕੀਮਤੀ ਲੱਕੜੀ ਮਿਲਦੀ ਹੈ. ਇਹਨਾਂ ਜੰਗਲਾਂ ਤੋਂ ਕਈ ਤਰਾਂ ਦੀਆਂ
ਕੀਮਤੀ ਜੜ੍ਹੀ-ਬੂਟੀਆਂ ਮਿਲਦੀਆਂ ਹਨ .ਜਿਹਨਾਂ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦਾ ਹਨ.
·
ਖਣਿਜਾਂ ਦੇ ਭੰਡਾਰ – ਇਥੇ ਕਈ ਤਰਾਂ ਦੇ
ਖਣਿਜ ਪਦਾਰਥ ਮਿਲਦੇ ਹਨ, ਜਿਵੇਂ ਤਾਂਬਾ,ਸ਼ੀਸ਼ਾ ਅਤੇ ਜਿਸਤ. ਅਸਾਮ ਵਿਚ ਖਨਿਜ ਤੇਲ ਮਿਲਦਾ ਹੈ .
·
ਫਲ ਅਤੇ ਚਾਹ ਦੇ ਭੰਡਾਰ – ਹਿਮਾਲਿਆ ਦੀ
ਕਸ਼ਮੀਰ ਦੀ ਘਾਟੀ,ਕਮਾਯੂੰ ਦੀ ਦੂੰ ਘਾਟੀ,ਕੁੱਲੂ ਅਤੇ ਕਾਂਗੜਾ ਦੀਆਂ ਘਾਟੀਆਂ ਕਈ ਤਰਾਂ ਦੇ ਫਲਾਂ
ਲਈ ਪ੍ਰ੍ਸ਼ਿਧ ਹਨ.
·
ਸਿਹਤ-ਵਰਧਕ ਸਥਾਨ – ਇਥੇ
ਕਲ੍ਲੂ,ਕਸ਼ਮੀਰ,ਕਾਂਗੜਾ ,ਸ਼ਿਮਲਾ,ਅਤੇ ਦੇਹਰਾਦੂਨ ਪ੍ਰਸਿਧ ਸਿਹਤਵਰਧਕ ਸਥਾਨ ਹਨ. ਕੁੱਲੂ ਦੀ ਘਾਟੀ
ਨੂੰ ਦੇਵਤਿਆਂ ਦੀ ਘਾਟੀ ਅਤੇ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ.
11. ਪ੍ਰਸ਼ਨ –
ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭੋਤਿਕ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ – ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭਾਗਾਂ ਨੂੰ ਹੇਠ ਲਿਖੇ
ਅਨੁਸਾਰ ਪ੍ਰਭਾਵਿਤ ਕਰਦੇ ਹਨ _
·
ਪ੍ਰਾਇਦੀਪੀ ਪਠਾਰ ਪ੍ਰਾਚੀਨ ਗੋੰਡਵਾਨਾ ਲੈੰਡ ਦਾ ਭਾਗ
ਹੈ .ਇਸ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਪਹਿਲਾਂ ਹਿਮਾਲਿਆ ਦਾ ਨਿਰਮਾਣ ਕੀਤਾ ਅਤੇ ਫਿਰ ਹਿਮਾਲਿਆ ਅਤੇ ਆਪਣੇ ਇਥੇ ਵਗਣ ਵਾਲੀਆਂ ਨਦੀਆਂ ਦੇ
ਤਲਛਟ ਤੋਂ ਵਿਸ਼ਾਲ ਉੱਤਰੀ ਮੈਦਾਨਾਂ ਦਾ ਨਿਰਮਾਣ ਕੀਤਾ.
·
ਪ੍ਰਾਇਦੀਪੀ ਪਠਾਰ ਦੇ ਦੋਨਾਂ ਪਾਸੇ ਘਾਟਾਂ ‘ਤੇ ਬਣੇ
ਜਲ-ਝਰਨੇ ਤਟੀ ਮੈਦਾਨਾਂ ਨੂੰ ਸਿੰਜਾਈ ਲਈ ਜਲ ਅਤੇ ਉਦਯੋਗਿਕ ਵਿਕਾਸ ਲਈ ਬਿਜਲੀ ਦਿੰਦੇ ਹਨ.
·
ਇਥੇ ਦੇ ਜੰਗਲ ਦੇਸ਼ ਦੇ ਹੋਰਨਾਂ ਭਾਗਾਂ ਵਿਚ ਲੱਕੜੀ ਦੀ
ਮੰਗ ਨੂੰ ਪੂਰਾ ਕਰਦੇ ਹਨ. ਨਾਲ ਹੀ ਇਹਨਾਂ ਪ੍ਰਾਇਦੀਪੀ ਪਠਾਰਾਂ ਵਿਚ ਲੋਹਾ,ਕੋਲਾ,ਅਭਰਕ,
ਮੈਗਨੀਜ਼,ਬਾਕਸਾਇਟ ਅਤੇ ਤਾਂਬੇ ਵਰਗੇ ਕੀਮਤੀ ਖਣਿਜ ਵੀ ਮਿਲਦੇ ਹਨ. ਦੇਸ਼ ਦੇ ਸਾਰੇ ਉਦਯੋਗ ਇਹਨਾਂ
ਖਣਿਜਾਂ ‘ਤੇ ਹੀ ਨਿਰਭਰ ਹਨ.
·
ਇਥੇ ਦੀ
ਲਾਵੇ ਭਰਪੂਰ ਕਾਲੀ ਮਿੱਟੀ ਕਪਾਹ ਲਈ ਅਤੇ ਲੈਟਰਾਇਟ ਮਿੱਟੀ ਚਾਹ ਅਤੇ ਕਾਫੀ ਉਤਪਾਦਨ ਲਈ
ਬਹੁਤ ਉਪਯੋਗੀ ਹੈ.
___________________________________________________________