ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਦੱਸਵੀਂ -ਭੂਗੋਲ ( ਪਾਠ-6 ਭੂਮੀ ਵਰਤੋਂ ਅਤੇ ਖੇਤੀਬਾੜੀ ਦਾ ਵਿਕਾਸ )

1. ਪ੍ਰਸ਼ਨ : ਖੇਤੀ ਨੂੰ ਆਰਥਿਕ ਪ੍ਰਣਾਲੀ ਦਾ ਮੁੱਖ ਅਧਾਰ ਕਿਉਂ ਕਿਹਾ ਜਾਂਦਾ ਹੈ ?ਉੱਤਰ : ਖੇਤੀ ਅਰਥ-ਵਿਵਸਥਾ ਦਾ ਮੂਲ ਆਧਾਰ ਹੈ. ਕੁੱਲ ਰਾਸ਼ਟਰੀ ਉਤਪਾਦਨ ਵਿਚ ਭਾਵੇਂ ਖੇਤੀ ਦਾ ਯੋਗਦਾਨ 33.7% ਹੀ ਹੈ ਤਾਂ ਵੀ ਇਹ ਘੱਟ ਮਹੱਤਵਪੂਰਨ ਨਹੀਂ ਹੈ. ਸਾਡੀ ਖੇਤੀ ਤੋਂ ਦੇਸ਼ ਦੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਦੇਸ਼ ਦੇ 2/3 ਮਜਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ.ਜ਼ਿਆਦਾਤਰ ਉਦਯੋਗਾਂ ਨੂੰ ਕੱਚੇ ਮਾਲ ਦੀ ਪੂਰਤੀ ਵੀ ਖੇਤੀ ਤੋਂ ਹੀ ਹੁੰਦੀ ਹੈ.2. ਪ੍ਰਸ਼ਨ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?ਉੱਤਰ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-1. ਖੇਤੀ ਦਾ ਮਸ਼ੀਨੀਕਰਨ ਅਤੇ ਉਪਜ ਵਿੱਚ ਵਾਧਾ.2. ਵਹਾਈ , ਬਿਜਾਈ ਅਤੇ ਗਹਾਈ ਸਾਰੀਆਂ ਲੈ ਮਸ਼ੀਨਾਂ ਦਾ...