ਪ੍ਰਾਚੀਨ ਇਤਿਹਾਸ ਦੇ ਲੇਖਾਂ ਵਿੱਚ ਭਾਰਤ ਦੇ ਨਾਮਕਰਣ ਬਾਰੇ ਕਈ ਪ੍ਰਚਲਿਤ ਧਾਰਨਾਵਾਂ ਦੇਖਣ ਨੂੰ ਮਿਲਦੀਆਂ ਹਨ.ਕਹਿੰਦੇ ਹਨ ਕਿ ਭਾਰਤ ਦਾ ਪਹਿਲਾ ਨਾਮ -'ਹਿਮਾਚਲ-ਸੇਤੁ-ਪ੍ਰਯਾਂਤਮ ' ਸੀ. ਜਿਸ ਦਾ ਅਰਥ ਉਸ ਦੇਸ਼ ਤੋਂ ਹੈ ਜੋ ਹਿਮਾਲਿਆ ਅਤੇ ਰਾਮੇਸ਼ਵਰਮ ਦੇ ਵਿੱਚਕਾਰ ਵੱਸਿਆ ਹੋਇਆ ਸੀ.ਆਰੀਆ ਜਾਤੀ ਦੇ ਲੋਕਾਂ ਦੇ ਇਥੇ ਆ ਕੇ ਵੱਸ ਜਾਣ ਦੇ ਕਾਰਣ ਇਸ ਖੇਤਰ ਨੂੰ 'ਆਰੀਆ-ਵਰਤ' ਕਹਿ ਕੇ ਬੁਲਾਇਆ ਜਾਂਦਾ ਸੀ . ਰਿਗਵੇਦ ਦੇ ਇੱਕ ਵਰਣਨ ਅਨੁਸਾਰ ਸ਼ਕੁੰਤਲਾ ਅਤੇ ਦੁਸ਼ਯੰਤ ਦਾ ਤਾਕਤਵਰ ਪੁੱਤਰ ਭਰਤ ਸੀ.ਉਸਦੇ ਨਾਮ 'ਤੇ ਇਸ ਦੇਸ਼ ਦਾ ਨਾਮ "ਭਾਰਤ" ਪਿਆ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਸਨੂੰ ਅੰਗ੍ਰੇਜ਼ੀ ਵਿੱਚ ਇੰਡੀਆ ਕਿਉਂ ਆਖਦੇ ਹਨ ? ਭਾਰਤ ਦੇ ਉੱਤਰ-ਪੱਛਮ ਵਿੱਚ ਵਗਦੇ ਦਰਿਆ ਸਿੰਧ ਤੋਂ ਇਸਦਾ ਨਾਮ "ਇੰਡੀਆ" ਪਿਆ ਹੈ.ਸਿੰਧ ਸ਼ਬਦ ਨੂੰ ਭਾਰਤ ਦੇ ਗੁਆਂਢੀ ਦੇਸ਼ ਇਰਾਨ ਦੇ ਲੋਕਾਂ ਨੇ "ਹਿੰਦ" ਕਹਿ ਕੇ ਪੁਕਾਰਿਆ ਅਤੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ "ਹਿੰਦੁਸਤਾਨ" ਦੇ ਨਿਵਾਸੀ ਮੰਨਿਆ. ਹਿੰਦੂ ਸ਼ਬਦ ਨੂੰ ਯੂਨਾਨੀ ਲੋਕਾਂ ਨੇ "ਇੰਡੋਸ" ਵਿੱਚ ਬਦਲ ਦਿੱਤਾ ਅਤੇ ਰੁਮਾਨੀਆਂ ਲੋਕਾਂ ਨੇ ਇਸ ਸ਼ਬਦ ਨੂੰ "ਇੰਡਸ" ਦੇ ਨਾਮ ਨਾਲ ਪੁਕਾਰਿਆ. ਇਸ ਤਰਾਂ ਸਾਡੇ ਦੇਸ਼ ਦਾ ਨਾਮ -ਭਾਰਤ, ਇੰਡੀਆ ਅਤੇ ਹਿੰਦੁਸਤਾਨ ਪਿਆ.