ਡੈਲਟਾ ਕੀ ਹੁੰਦਾ ਹੈ


              Image result for delta

ਡੈਲਟਾ ਕੀ ਹੁੰਦਾ ਹੈ :- ਜਿਵੇਂ  - ਓ, ਅ, ਏ , ਆਦਿ ਪੰਜਾਬੀ ਭਾਸ਼ਾ ਦੇ ਅੱਖਰ ਹਨ ਉਵੇਂ ਹੀ ਡੈਲਟਾ ਯੂਨਾਨੀ ਭਾਸ਼ਾ ਦਾ ਇੱਕ ਅੱਖਰ ਹੈ.ਇਹ ਤਿਕੋਣ ਦੇ ਰੂਪ ਵਰਗਾ ਹੁੰਦਾ ਹੈ.ਇਸ ਲਈ ਜਦੋਂ ਵੀ ਕਿਸੇ ਤਿਕੋਣ ਵਰਗੀ ਸ਼ਕਲ ਬਾਰੇ ਅਸੀਂ ਗੱਲ ਕਰਨੀ ਹੁੰਦੀ ਹੈ ਤਾਂ ਅਸੀਂ ਉਸਨੂੰ ਡੈਲਟਾ ਦੇ ਨਾਮ ਨਾਲ ਵੀ ਪੁਕਾਰਦੇ ਹਾਂ.
 ਭੂਗੋਲ ਦੇ ਵਿਸ਼ੇ ਵਿੱਚ ਡੈਲਟਾ ਦਾ ਪ੍ਰਯੋਗ  :- ਭੂਗੋਲ ਦੇ ਵਿਸ਼ੇ ਵਿੱਚ ਜਦੋਂ ਅਸੀਂ ਨਦੀ ਦੇ ਰਸਤੇ ਬਾਰੇ ਅਧਿਐਨ ਕਰਦੇ ਹਾਂ ਤਾਂ ਉਸ ਵੇਲੇ ਇਸ ਦਾ ਪ੍ਰਯੋਗ ਅਸੀਂ ਕਰਦੇ ਹਾਂ .ਜਦੋਂ ਨਦੀ ਸਮੁੰਦਰ ਜਾਂ ਸਾਗਰ ਵਿੱਚ ਡਿੱਗਦੀ ਹੈ ਤਾਂ ਇਹ ਸਾਗਰ ਵਿੱਚ ਸਮਾਉਣ ਤੋਂ ਪਹਿਲਾਂ ਕਈ ਛੋਟੀਆਂ-ਛੋਟੀਆਂ ਸ਼ਾਖਾਵਾਂ ਵਿੱਚ ਵੰਡੀ ਜਾਂਦੀ ਹੈ ਇਹ ਸਾਰੀਆਂ ਸ਼ਾਖਾਵਾਂ ਕਿਸੇ ਦਰਖਤ ਦੀਆਂ ਜੜਾਂ ਦੀ ਤਰਾਂ ਦਿਖਾਈ ਦਿੰਦਿਆਂ ਹਨ .ਜੇਕਰ ਧਰਤੀ ਤੋਂ ਉੱਪਰ ਆਕਾਸ਼ ਵਿੱਚ ਜਾ ਕੇ ਇਸਨੂੰ ਦੇਖੀਏ ਤਾਂ ਇਸਦੀ ਸ਼ਕਲ ਇੱਕ ਤਿਕੋਣ ਵਰਗੀ ਨਜ਼ਰ ਆਉਂਦੀ ਹੈ .ਇਸ ਲਈ ਇਸ ਆਕ੍ਰਿਤੀ ਨੂੰ ਅਸੀਂ ਡੈਲਟਾ ਆਖਦੇ ਹਾਂ.