ਕਲਾਸ ਦੱਸਵੀਂ ਭਾਗ ਦੂਜਾ-ਨਾਗਰਿਕ ਸ਼ਾਸਤਰ (ਪਾਠ ਪਹਿਲਾ-ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ)

1.       ਪ੍ਰਸ਼ਨ – ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ –ਦੇਸ਼ ਦੀ ਸਰਕਾਰ ਨੂੰ ਚਲਾਉਣ ਵਾਸਤੇ ਕੁਝ ਨਿਯਮਾਂ ਅਤੇ ਕਾਨੂਨਾਂ ਦੀ ਲੋੜ ਪੈਂਦੀ ਹੈ.ਇਹਨਾਂ ਨਿਯਮਾਂ ਅਤੇ ਕਾਨੂਨਾਂ ਦੇ ਇੱਕਠ ਨੂੰ ਹੀ ਸੰਵਿਧਾਨ ਆਖਦੇ ਹਨ.
2.       ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਕੀ ਦਰਸਾਉਂਦੀ ਹੈ ?
ਉੱਤਰ – ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਹ ਸੰਵਿਧਾਨ ਸਾਡੇ ਉੱਪਰ ਅਸੀਂ ਖੁਦ ਹੀ ਲਾਗੂ ਕੀਤਾ ਹੈ.
3.       ਪ੍ਰਸ਼ਨ – ਪ੍ਰਸਤਾਵਨਾ ਕਿਹਨਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ?
ਉੱਤਰ – ਪ੍ਰਸਤਾਵਨਾ ਦੇ ਸ਼ੁਰੂਆਤੀ ਸ਼ਬਦ ਇਸ ਤਰਾਂ ਹਨ-“ ਅਸੀਂ ਭਾਰਤ ਦੇ ਲੋਕ,ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ,ਧਰਮ-ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ.”
4.       ਪ੍ਰਸ਼ਨ – ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ.
ਉੱਤਰ – ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿੱਖੀਆਂ ਹਨ :-
·         ਭਾਰਤ ਦਾ ਸੰਵਿਧਾਨ ਉਧਾਰ ਦਾ ਥੈਲਾ ਕਿਹਾ ਜਾਂਦਾ ਹੈ.
·         ਇਹ ਬਹੁਤ ਵਿਸ਼ਾਲ ਹੈ.
·         ਇਹ ਬਹੁਤ ਕਠੋਰ ਅਤੇ ਲਚਕੀਲਾ ਹੈ.
5.       ਪ੍ਰਸ਼ਨ – ਸੰਘਾਤਮਕ ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ – ਸੰਘਾਤਮਕ ਸੰਵਿਧਾਨ ਵਿੱਚ ਰਾਜ ਸਰਕਾਰਾਂ ਪੂਰੀ ਤਰਾਂ ਕੇਂਦਰ ਦੇ ਅਧੀਨ ਨਹੀਂ ਹੁੰਦੀਆਂ ਹਨ.ਉਹਨਾਂ ਨੂੰ ਸੰਵਿਧਾਨ ਦੁਆਰਾ ਕੁਝ ਸ਼ਕਤੀਆਂ ਮਿਲੀਆਂ ਹੁੰਦੀਆਂ ਹਨ ਜਿਸਦਾ ਇਸਤੇਮਾਲ ਕਰਨ ਲਈ ਉਹ ਕੇਂਦਰ ਤੋਂ ਆਜ਼ਾਦ ਹੁੰਦੀਆਂ ਹਨ.
6.       ਪ੍ਰਸ਼ਨ – ਸੰਘਾਤਮਕ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ.
ਉੱਤਰ – ਸੰਘਾਤਮਕ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:-
·         ਇਸ ਵਿਚ ਸ਼ਕਤੀਆਂ ਦੀ ਸਪਸ਼ਟ ਵੰਡ ਕੀਤੀ ਗਈ ਹੁੰਦੀ ਹੈ.
·         ਇਹ ਲਿਖਤੀ ਰੂਪ ਵਿਚ ਹੁੰਦਾ ਹੈ.
7.       ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਕੋਈ ਚਾਰ ਅਧਿਕਾਰ ਲਿਖੋ.
ਉੱਤਰ – ਭਾਰਤ ਦੇ ਨਾਗਰਿਕਾਂ ਦੇ ਹੇਠ ਲਿਖੇ ਚਾਰ ਅਧਿਕਾਰ ਹਨ.
·         ਸੁੰਤਰਤਾ ਦਾ ਅਧਿਕਾਰ
·         ਸਮਾਨਤਾ ਦਾ ਅਧਿਕਾਰ
·         ਸ਼ੋਸ਼ਣ ਦੇ ਵਿਰੁਧ ਅਧਿਕਾਰ
·         ਧਾਰਮਿਕ ਆਜ਼ਾਦੀ ਦਾ ਅਧਿਕਾਰ
8.       ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਦੋ ਸੰਵਿਧਾਨਿਕ ਕਰੱਤਵ ਦੱਸੋ.
ਉੱਤਰ – ਭਾਰਤੀ ਨਾਗਰਿਕਾਂ ਦੇ ਦੋ ਸੰਵਿਧਾਨਿਕ ਕਰੱਤਵ ਹੇਠ ਲਿਖੇ ਹਨ:-
·         ਸਰਕਾਰੀ ਝੰਡੇ,ਰਾਸ਼ਟਰੀ ਗੀਤ ਅਤੇ ਸੰਵਿਧਾਨ ਦੀ ਪਾਲਣਾ ਕਰਨਾ.
·         ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ.
9.       ਪ੍ਰਸ਼ਨ – ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ:-
·         ਪ੍ਰਭੂਸੱਤਾ-ਧਾਰੀ
·         ਧਰਮ-ਨਿਰਪੱਖ
·         ਸਮਾਜਵਾਦੀ
·         ਲੋਕਤੰਤਰੀ ਰਾਜ
·         ਗਣਤੰਤਰ
ਉੱਤਰ – ਪ੍ਰਭੂਸੱਤਾ-ਧਾਰੀ:- ਇਸਦਾ ਅਰਥ ਹੈ ਕੀ ਭਾਰਤ ਆਪਣੇ ਫੈਸਲੇ ਲੈਣ ਵਾਸਤੇ ਅੰਦਰੂਨੀ ਅਤੇ ਬਾਹਰੀ ਤੋਰ ਤੇ ਪੂਰਨ ਤੋਰ ਤੇ ਸੁਤੰਤਰ ਹੈ ਅਤੇ ਕਿਸੇ ਤਰਾਂ ਦਾ ਦਬਾਅ ਕਿਸੇ ਬਾਹਰੀ ਸ਼ਕਤੀ ਦਾ ਨਹੀਂ ਹੈ.
ਧਰਮ-ਨਿਰਪੱਖ:-ਇਸਦਾ ਅਰਥ ਹੈ ਕੀ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ,ਇਸ ਦੇ ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ,ਪ੍ਰਚਾਰ ਕਰਨ ਦੀ ਪੂਰੀ ਖੁੱਲ ਹੈ ਅਤੇ ਕਿਸੇ ਤਰਾਂ ਦੀ ਕੋਈ ਬੰਦਿਸ਼ ਨਹੀਂ ਹੈ.
ਸਮਾਜਵਾਦੀ:-ਇਸਦਾ ਅਰਥ ਹੈ ਕੀ ਦੇਸ਼ ਦੇ ਨਾਗਰਿਕਾਂ ਨਾਲ ਕਿਸੇ ਤਰਾਂ ਦਾ ਅਮੀਰੀ ਗਰੀਬੀ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਹੈ.ਸਾਰੇ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਸਮਾਨਤਾ ਪ੍ਰਾਪਤ ਹੈ.
ਲੋਕਤੰਤਰੀ ਰਾਜ:- ਇਸਦਾ ਅਰਥ ਹੈ ਕੀ ਦੇਸ਼ ਦੀ ਸਰਕਾਰ ਜਦੋਂ ਬਣਦੀ ਹੈ ਤਾਂ ਇਸਦੀ ਚੋਣ ਲੋਕਾਂ ਵੱਲੋਂ ਆਪਣੇ ਵਿਚੋਂ ਹੀ ਚੁਣਕੇ ਕੀਤੀ ਜਾਂਦੀ ਹੈ.
ਗਣਤੰਤਰ :- ਇਸਦਾ ਅਰਥ ਹੈ ਕੀ ਦੇਸ਼ ਦੇ ਰਾਜੇ ਦੀ ਚੋਣ ਵੀ ਲੋਕਾਂ ਦੁਆਰਾ ਆਪ ਹੀ ਅਪ੍ਰਤ੍ਖ ਰੂਪ ਨਾਲ ਕੀਤੀ ਜਾਂਦੀ ਹੈ ਅਤੇ ਅਜਿਹੇ ਲੋਕਤੰਤਰ ਵਿੱਚ ਉਸਨੂੰ ਬਾਦਸ਼ਾਹ ਨਹੀਂ ਬਲਕਿ ਰਾਸ਼ਟਰਪਤੀ ਆਖਦੇ ਹਨ.
10.   ਪ੍ਰਸ਼ਨ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਹੱਤਵ ਹੈ. ਦੇਸ਼ ਦੇ ਸੰਵਿਧਾਨ ਵੱਲੋਂ ਇਹ ਨਿਰਦੇਸ਼ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ ਜਿਸਦੇ ਅਨੁਸਾਰ ਕੇਂਦਰ ਅਤੇ ਰਾਜ ਸਰਕਾਰਾਂ ਆਪਣੀਆਂ ਨੀਤੀਆਂ ਅਤੇ ਪ੍ਰੋਗ੍ਰਾਮ ਬਨਾਉਣ ਲਈ ਸੇਧ ਲੈਂਦੀਆਂ ਹਨ.


11.   ਪ੍ਰਸ਼ਨ – ਭਾਰਤ ਇਕ ਧਰਮ ਨਿਰਪੱਖ,ਲੋਕਤੰਤਰੀ ਗਣਰਾਜ ਹੈ.ਵਿਆਖਿਆ ਕਰੋ.
ਉੱਤਰ – ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਰਾਜ ਕਿਸੇ ਵਿਸ਼ੇਸ਼ ਧਰਮ ਦੀ ਸਰਪ੍ਰਸਤੀ ਨਹੀਂ ਕਰਦਾ.ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਿਤਾਕ੍ਜੰਦਾ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਣਾਉਣ ਅਤੇ ਉਸਦੀ ਉਪਾਸਨਾ ਕਰਨ ਦੀ ਆਜ਼ਾਦੀ ਹੈ.
ਇਸਦੇ ਇਲਾਵਾ ਭਾਰਤ ਵਿੱਚ ਲੋਕਾਂ ਵੱਲੋਂ ਅਪ੍ਰਤੱਖ ਤੋਰ ਤੇ ਆਪਣੇ ਰਾਜਾ (ਰਾਸ਼ਟਰਪਤੀ )ਦੀ  ਚੋਣ ਕੀਤੀ ਜਾਂਦੀ ਹੈ ਜਿਸਦਾ ਅਰਥ ਹੈ ਕੀ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ.
12.   ਪ੍ਰਸ਼ਨ – ਪ੍ਰਸਤਾਵਨਾ ਵਿਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਨਣ ਕਰੋ.
ਉੱਤਰ – ਪ੍ਰਸਤਾਵਨਾ ਵਿੱਚ ਦਰਸਾਏ ਨਿਰਦੇਸ਼  ਅਸਲ ਵਿੱਚ ਰਾਜ ਨੂੰ ਕੁਝ ਦਿਸ਼ਾ ਦਿੰਦੇ ਹਨ ਜਿਸ ਅਨੁਸਾਰ :-
·         ਰਾਜ ਨੂੰ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਜਿਸ ਵਿਚ ਸਾਰੇ ਨਾਗਰਿਕਾਂ ਨੂੰ ਸਮਾਨਤਾ ਦਾ ਅਹਿਸਾਸ ਹੋਵੇ.
·         ਨਾਗਰਿਕਾਂ ਨੂੰ ਹਰ ਤਰਾਂ ਦੀ ਆਜ਼ਾਦੀ ਦਾ ਅਹਿਸਾਸ ਹੋਵੇ ਜਿਸ ਦੇ ਅਧਾਰ ਤੇ ਉਹ ਆਪਣੇ ਜੀਵਨ ਵਿੱਚ ਤਰੱਕੀ ਕਰ ਸਕਣ ਅਤੇ ਦੇਸ਼ ਦੀ ਤਰੱਕੀ ਵਿੱਚ ਵੀ ਯੋਗਦਾਨ ਪਾ ਸਕਣ.
·         ਧਰਮ ਨਿਰਪੱਖਤਾ  ਨੂੰ ਅਪਣਾਇਆ ਜਾਵੇਗਾ ਅਤੇ ਸਾਰੇ ਨਾਗਰਿਕਾਂ ਨੂੰ ਸਮਾਨ ਅਵਸਰ ਪ੍ਰਦਾਨ ਕੀਤੇ ਜਾਣਗੇ.ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਾਂਗੇ.
13.   ਪ੍ਰਸ਼ਨ – ਹੇਠ ਲਿਖੇ ਅਧਿਕਾਰਾਂ ਵਿੱਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ.
·         ਸਮਾਨਤਾ ਦਾ ਅਧਿਕਾਰ
·         ਸੁਤੰਤਰਤਾ ਦਾ ਅਧਿਕਾਰ
·         ਸ਼ੋਸ਼ਣ ਦੇ ਵਿਰੁਧ ਅਧਿਕਾਰ
·         ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
ਉੱਤਰ – ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ :- ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਬਾਕੀ ਸਾਰੇ ਅਧਿਕਾਰਾਂ ਨਾਲੋਂ ਵਧ ਮਹਤਵਪੂਰਨ ਹੈ.ਇਸ ਅਨੁਸਾਰ ਜੇਕਰ ਕਿਸੇ ਨਾਗਰਿਕ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਇਸ ਉਲੰਘਣ ਦੇ ਵਿਰੁਧ ਅਦਾਲਤ ਵਿਚ ਚੁਣੋਤੀ ਦਿੱਤੀ ਜਾ ਸਕਦੀ ਹੈ. ਇਸੇ ਕਰਨ ਕੋਈ ਸਰਕਾਰ ਇਹਨਾਂ ਅਧਿਕਾਰਾਂ ਦੀ ਉਲੰਘਣ ਨਹੀਂ ਕਰ ਸਕਦੀ .
14.   ਪ੍ਰਸ਼ਨ – ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚੋਂ ਕਿਸੇ ਇੱਕ ਦੀ ਸੰਖੇਪ ਵਿਆਖਿਆ ਕਰੋ:-
·         ਸਮਾਜਵਾਦੀ
·         ਗਾੰਧੀਵਾਦੀ
·         ਸਧਾਰਨ ਜਾਂ ਉਦਾਰਵਾਦੀ
ਉੱਤਰ – ਉਦਾਰਵਾਦੀ ਸਿਧਾਂਤ ਅਨੁਸਾਰ:-
·         ਰਾਜ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕੀ ਸਮੁੱਚੇ ਭਾਰਤ ਵਿੱਚ ਇੱਕ ਸਮਾਨ ਅਸੈਨਿਕ ਵਿਹਾਰ ਨਿਯਮ ਲਾਗੂ ਕਰਨ ਦਾ ਯਤਨ ਕਰੇ.
·         ਨਿਆਂ-ਪਾਲਿਕਾ ਅਤੇ ਕਾਰਜ-ਪਾਲਿਕਾ ਨੂੰ ਵੱਖ ਕਰਨ ਲਈ ਯੋਗ ਕਾਰਵਾਈ ਕਰੇ.
·         ਰਾਜ ਆਧੁਨਿਕ ਵਿਗਿਆਨਿਕ ਅਧਾਰ’ਤੇ ਖੇਤੀਬਾੜੀ ਦਾ ਪ੍ਰਬੰਧ ਕਰੇ.
·         ਪਸ਼ੂ-ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ.
·         ਵਾਤਾਵਰਨ ਦੀ ਰੱਖਿਆ ਅਤੇ ਸੁਧਾਰ ਲਈ ਦੇਸ਼ ਦੇ ਜੰਗਲੀ ਜੀਵਨ ਦੀ ਰੱਖਿਆ ਲਈ ਯਤਨ ਕਰੇ.
·         ਦੇਸ਼ ਵਿਚ ਸਥਿਤ ਇਤਿਹਾਸਿਕ ਅਤੇ ਕਲਾਤਮਕ ਰੁੱਚੀ ਦੇ ਸਥਾਨਾਂ ਜਾਨ ਵਸਤੂਆਂ ਨੂੰ ਨਸ਼ਟ ਹੋਣ ਤੋਂ ਬਚਾਅ ਕਰੇ.
15.   ਪ੍ਰਸ਼ਨ – ਮੋਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਮੁਲ ਭੇਦ ਦੱਸੋ.
ਉੱਤਰ – ਮੋਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਕੁਝ ਮਿਲ ਅੰਤਰ ਹੇਠ ਲਿਖੇ ਹਨ:-
·         ਮੋਲਿਕ ਅਧਿਕਾਰ ਨਿਆਂ ਯੋਗ ਹਨ, ਪਰ ਨਿਰਦੇਸ਼ਕ ਸਿਧਾਂਤ ਨਿਆਂ-ਯੋਗ ਨਹੀਂ ਹਨ. ਇਸ ਤੋਂ ਭਾਵ ਹੈ ਕਿ ਮੋਲਿਕ ਅਧਿਕਾਰਾਂ ਦੀ ਤਰਾਂ ਸਰਕਾਰ ਨੂੰ ਨਿਰਦੇਸ਼ਕ ਸਿਧਾਂਤਾਂ ਦੀ ਪਾਲਣਾ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ .
·         ਮੋਲਿਕ ਅਧਿਕਾਰ ਰਾਜ ਦੀਆਂ ਸ਼ਕਤੀਆਂ’ਤੇ ਪਾਬੰਦੀ ਲਗਾਉਂਦੇ ਹਨ. ਪਰ ਨਿਰਦੇਸ਼ਕ ਸਿਧਾਂਤ ਕੇਵਲ ਰਾਜ ਨੂੰ ਕੋਈ ਨਿਸ਼ਚਿਤ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ.
·         ਕੁਝ ਨਿਰਦੇਸ਼ਕ ਸਿਧਾਂਤ ਮੋਲਿਕ ਅਧਿਕਾਰਾਂ ਤੋਂ ਸ੍ਰੇਸ਼ਟ ਹਨ ਕਿਉਂਕਿ ਉਹ ਵਿਅਕਤੀ ਦੀ ਥਾਂ ਸਮੁੱਚੇ ਸਮਾਜ’ਤੇ ਸਰਬੱਤ ਦੇ ਭਲੇ ਲਈ ਹਨ.
·         ਮੋਲਿਕ ਅਧਿਕਾਰਾਂ ਦਾ ਮੰਤਵ ਭਾਰਤ ਵਿੱਚ ਰਾਜਨੀਤਿਕ ਲੋਕ-ਤੰਤਰ ਦੀ ਸਥਾਪਨਾ ਕਰਨਾ ਹੈ ਤਾਂ ਨਿਰਦੇਸ਼ਕ ਸਿਧਾਂਤਾਂ ਦਾ ਨਿਸ਼ਾਨਾ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ.

16.   ਪ੍ਰਸ਼ਨ – ਭਾਰਤੀ ਸੰਵਿਧਾਨ ਬਣਤਰ ਵਿਚ ਸੰਘਾਤਮਕ,ਪਰ ਵਾਸਤਵ ਵਿਚ ਇਕਾਤਮਕ ਹੈ.ਕਿਵੇਂ ?
ਉੱਤਰ – ਸਾਡੇ ਸੰਵਿਧਾਨ ਦੀ ਇੱਕ ਬੜੀ ਮਹਤਵਪੂਰਣ ਵਿਸ਼ੇਸ਼ਤਾ ਇਹ ਹੈ ਕੀ ਇਸਦੇ ਅਧੀਨ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ.ਇਸਦੇ ਲਛਣ ਇਹ ਹਨ :-
(1)ਸ਼ਕਤੀਆਂ ਦੀ ਵੰਡ ,(2)ਲਿਖਤੀ ਅਤੇ ਕਠੋਰ ਸੰਵਿਧਾਨ,(3)ਸੰਵਿਧਾਨ ਦੀ ਸਰਵ-ਉਚਤਾ ,(4)ਸੁਤੰਤਰ ਨਿਆਂ-ਪਾਲਿਕਾ ,(5)ਅਤੇ ਦੋ ਸਦਨੀ ਵਿਧਾਨ-ਪਾਲਿਕਾ .
ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਭਾਰਤ ਦੇ ਸੰਵਿਧਾਨ ਵਿੱਚ ਕੁਝ ਇਕਾਤਮਕ ਤੱਤ ਵੀ ਪਾਏ ਜਾਂਦੇ ਹਨ,ਜੋ ਇਸ ਪ੍ਰਕਾਰ ਹਨ:-
·         ਭਾਰਤ ਨੂੰ ਰਾਜਨ ਦਾ ਸੰਘਠਨ ਕਿਹਾ ਗਿਆ ਹੈ.
·         ਸੰਕਟ ਸਮੇਂ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ.
·         ਇਕਹਰੀ ਨਾਗਰਿਕਤਾ ਦਾ ਸਿਧਾਂਤ ਅਪਣਾਇਆ ਗਿਆ ਹੈ.
·         ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਸ਼ਾਮਿਲ ਕਰਕੇ ਕੇਂਦਰੀ ਸਰਕਾਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ.
·         ਸਾਰੇ ਦੇਸ਼ ਲਈ ਇੱਕੋ ਹੀ ਸੰਵਿਧਾਨ ਹੈ.
·         ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ.
·         ਵਿੱਤੀ ਸਹਾਇਤਾ ਲਈ ਰਾਜ ,ਕੇਂਦਰ ਉੱਤੇ ਨਿਰਭਰ ਹਨ.
·         ਸੁਤੰਤਰ-ਨਿਆਂ-ਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ.
17.   ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਫਰਜਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ ?
ਉੱਤਰ – ਅਧਿਕਾਰ ਅਤੇ ਕਰੱਤਵ ਇੱਕ ਹੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ.ਅਧਿਕਾਰ ਅਤੇ ਕਰੱਤਵ ਨਾਲ-ਨਾਲ ਚਲਦੇ ਹਨ.ਅਧਿਕਾਰਾਂ ਦੀ ਹੋਂਦ ਲਈ ਕਰੱਤਵ ਜਰੂਰੀ  ਹਨ. ਦੂਜੇ ਸ਼ਬਦਾਂ ਵਿੱਚ ਕਰਤਵਾਂ ਤੋ ਬਿਨਾਂ ਅਧਿਕਾਰ ਹੋਂਦ ਵਿੱਚ ਨਹੀਂ ਰਹੀ ਸਕਦੇ. ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨਾਲ ਸੰਵਿਧਾਨ ਵਿਚ ਉਹਨਾਂ ਦੇ ਮੁਲ ਕਰੱਤਵ ਵੀ ਅੰਕਿਤ ਕੀਤੇ ਹੋਏ ਹਨ.ਭਾਰਤ ਦੇ ਮੋਲਿਕ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ. 1976ਵਿੱਚ 42 ਵੀੰ ਸੋਧ ਦੁਆਰਾ ਨਵਾਂ ਭਾਗ IV A ਜੋੜ ਕੇ ਨਾਗਰਿਕਾਂ ਦੇ ਦੱਸ ਕਰੱਤਵ ਸੰਵਿਧਾਨ ਵਿਚ ਅੰਕਿਤ ਕੀਤੇ ਗਏ ਹਨ.
18.   ਪ੍ਰਸ਼ਨ – ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਵਰਨਣ ਕਰੋ.
ਉੱਤਰ – ਭਾਰਤੀ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਅਕਾਰ ਵਾਲਾ ਅਤੇ ਵਿਸਥਾਰ-ਪੂਰਨ ਹੈ. ਇਸ ਵਿਚ ਇਸ ਸਮੇਂ 448 ਅਨੁਛੇਦ ਅਤੇ  12 ਅਨੁਸੁਚੀਆਂ ਹਨ ਅਤੇ ਹੁਣ ਤੱਕ ਇਸ ਵਿੱਚ  98 ਸੋਧਾਂ ਹੋ ਚੁਕੀਆਂ ਹਨ ਜੋ ਇਸਦੇ ਆਕਾਰ ਦਾ ਵੱਡੇ ਹੋਣ ਦਾ ਮੁੱਖ ਕਾਰਨ ਹੈ. ਇਸ ਵਿੱਚ ਸੰਘੀ ਸਰਕਾਰ ਦੀ ਸਥਾਪਨਾ ਦਾ ਵਰਨਣ,ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਅਤੇ ਕਬੀਲਿਆਂ ਨਾਲ ਸੰਬਧਿਤ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰਨਾ ਹੈ. ਇਸਤੋਂ ਇਲਾਵਾ ਇਸ ਵਿੱਚ ਮੋਲਿਕ ਅਧਿਆਰਾਂ,ਮੋਲਿਕ ਕਰੱਤਵਾਂ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਿਸਥਾਰਪੂਰਵਕ ਵਰਨਣ ਕੀਤਾ ਗਿਆ  ਹੈ.
19.   ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵਰਤੇ ਗਏ “ਭਾਈਚਾਰੇ ਦੀ ਭਾਵਨਾ “ ਜਾਂ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਸ਼ਬਦਾਂ ਦਾ ਅਰਥ ਅਤੇ ਮਹੱਤਵ ਦੱਸੋ.
ਉੱਤਰ – ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਸ਼ਬਦ 1976 ਵਿੱਚ 42ਵੀੰ ਸੰਵਿਧਾਨਿਕ ਸੋਧ ਦੁਆਰਾ ਪ੍ਰਸਤਾਵਨਾ ਵਿਚ ਜੋੜੇ ਗਏ ਸਨ. ਭਾਦੀਚਾਰੇ ਦਾ ਅਰਥ ਹੈ ਕਿ ਭਾਰਤ ਇੱਕ ਭਿੰਨ-ਭਿੰਨ ਧਰਮਾਂ ਜਾਤਾਂ ਅਤੇ ਨਸਲਾਂ ਵਾਲਾ ਦੇਸ਼ ਹੈ.ਇਸ ਵਿਚ ਰਹਿਣ ਵਾਲੇ ਸਾਰੇ ਧਰਮ,ਜਾਤਾਂ ਅਤੇ ਨਸਲਾਂ ਦੇ ਲੋਕ ਆਪਸੀ ਬਰਾਬਰੀ ਅਤੇ ਪਿਆਰ ਨਾਲ ਇਕਠੇ ਹੋ ਕੇ ਰਹਿਣ . ਰਾਸ਼ਟਰ ਦੀ ਏਕਤਾ ਦਾ ਅਰਥ ਹੈ ਕੀ ਸਾਰਾ ਭਾਰਤ ਰਾਸ਼ਟਰ ਇੱਕ ਦੇਸ਼ ਹੈ .ਅਖੰਡਤਾ ਦਾ ਅਰਥ ਹੈ ਕਿ ਭਾਰਤ ਦਾ ਕੋਈ ਵੀ ਹਿੱਸਾ ਭਾਰਤ ਤੋ ਅਲਗ-ਨਹੀਂ ਹੈ ਅਤੇ ਸਾਰੇ ਲੋਕਾਂ ਵਿਚ ਇੱਕ ਰਾਸ਼ਟਰ ਦੇ ਨਿਵਾਸੀ ਹੋਣ ਦੀ ਭਾਵਨਾ ਪ੍ਰਬਲ ਹੋਣੇ ਚਾਹੀਦੀ ਹੈ.
20.   ਪ੍ਰਸ਼ਨ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ – ਸਰ ਬੀ.ਐਨ.ਰਾਓ ਦੇ ਸੁਝਾਅ ਅਨੁਸਾਰ ਅਤੇ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ, ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਚੋਥੇ ਅਧਿਆਇ ਵਿਚ ਅੰਕਿਤ ਕੀਤੇ ਹਨ. ਇਹਨਾਂ ਸਿਧਾਂਤਾਂ ਦੁਆਰਾ ਸੰਵਿਧਾਨ ਨਿਰਮਾਤਾਵਾਂ ਨੇ ਭਵਿੱਖ ਵਿੱਚ ਆਉਣ ਵਾਲਿਆਂ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਕੁਕ੍ਝ ਵੱਡਮੁੱਲੇ ਨਿਰਦੇਸ਼ ਦਿੱਤੇ ਹਨ.ਇਹਨਾਂ ਸਿਧਾਂਤਾਂ ਦੇ ਅਧਾਰ’ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀਆਂ ਨੀਤੀਆਂ ,ਕਾਰਜਕ੍ਰਮ ਅਤੇ ਪ੍ਰੋਗ੍ਰਾਮ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ.
21.   ਪ੍ਰਸ਼ਨ – ਸ਼ੋਸ਼ਣ ਦੇ ਵਿਰੁਧ ਅਧਿਕਾਰ ਦੀ ਵਿਆਖਿਆ ਕਰੋ.
ਉੱਤਰ – ਭਾਰਤੀ ਸੰਵਿਧਾਨ ਵਿਚ ਮਨੁੱਖ ਦਾ ਵਪਾਰ ਅਤੇ ਬਿਨਾਂ ਵੇਤਨ ਜ਼ਬਰੀ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ. ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ. 14ਸਾਲ ਤੋਂ ਘੱਟ ਉਮਰ ਦੇ ਬਚਿਆਂ ਨੂੰ ਕਿਸੇ ਕਾਰਖਾਨੇ ਵਿੱਚ ਕਿਸੇ ਅਜਿਹੇ ਕੰਮ’ਤੇ ਨਹੀਂ ਲਗਾਇਆ ਜਾ ਸਕਦਾ ਜਿਥੇ ਉਹਨਾਂ ਦਾ ਵਿਕਾਸ ਰੁੱਕ ਜਾਵੇ.


       _______________________________________________________________________