ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਕੀ ਭਾਰਤ ਇੱਕ ਉਪ-ਮਹਾਂਦੀਪ ਹੈ ?

ਦੀਪ ,ਮਹਾਂਦੀਪ ਅਤੇ ਉਪ-ਮਹਾਂਦੀਪ ਕੀ ਹੁੰਦੇ ਹਨ ? ਦੀਪ ਇੱਕ ਉਹ ਛੋਟਾ ਭੂਖੇਤਰ ਹੈ ਜੋ ਚਾਰੇ ਪਾਸਿਆਂ ਤੋਂ ਸਾਗਰਾਂ ਦੇ ਪਾਣੀ ਨਾਲ ਘਿਰਿਆ ਹੋਇਆ ਹੁੰਦਾ ਹੈ.ਜਿਵੇਂ ਸ਼੍ਰੀ ਲੰਕਾ ,ਜਾਵਾ,ਲਕਸ਼ਦੀਪ ਆਦਿ.ਮਹਾਂਦੀਪ ਬਹੁਤ ਵਿਸ਼ਾਲ ਭੂਖੇਤਰ ਹੁੰਦੇ ਹਨ ਜੋ ਸਾਗਰਾਂ ਜਾਂ ਬਹੁ ਅਕ੍ਰਿਤੀਆਂ ਕਰਕੇ ਬਿਲਕੁਲ ਅਲੱਗ ਜਿਹੇ ਦਿਖਾਈ ਦਿੰਦੇ ਹਨ.ਜਿਵੇਂ ਅਫਰੀਕਾ,ਅਮਰੀਕਾ,ਆਸਟਰੇਲੀਆ ਅਤੇ ਏਸ਼ੀਆ ਆਦਿ.ਪਰੰਤੂ ਉਪ ਮਹਾਂਦੀਪ ਉਹ ਬਹੁ ਭਾਗ ਹੁੰਦਾ ਹੈ ਜੋ ਦੀਪਾਂ ਤੋਂ ਵੱਡੇ ਪਰੰਤੂ ਮਹਾਂਦੀਪਾਂ ਤੋਂ ਛੋਟੇ ਹੁੰਦੇ ਹਨ .ਇਹਨਾਂ ਦੀਆਂ ਸੀਮਾਵਾਂ ਸਾਗਰਾਂ ਜਾਂ ਭੂ-ਭਾਗ ਦੀਆਂ ਅਕ੍ਰਿਤੀਆਂ ਕਾਰਣ ਵੱਡੇ ਅਤੇ ਵਿਸ਼ਾਲ ਭੂ-ਭਾਗ ਦਾ ਨਿਰਮਾਣ ਕਰਦੀਆਂ ਹਨ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ – ਭਾਰਤ ਇੱਕ ਉੱਪ-ਮਹਾਂਦੀਪ ਹੈ ? ਭਾਰਤ...