ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਮਨੁੱਖ ਅਤੇ ਮਹਾਂਸਾਗਰ

ਜਦੋਂ ਦਾ ਮਨੁੱਖ ਇਸ ਧਰਤੀ ਉੱਪਰ ਆਇਆ ਹੈ ਉਸ ਦਿਨ ਤੋਂ ਹੀ ਇਸਦਾ ਸਾਗਰਾਂ ਅਤੇ ਮਹਾਂਸਾਗਰਾਂ ਨਾਲ ਗੂੜਾ ਰਿਸ਼ਤਾ ਰਿਹਾ ਹੈ.ਆਰੰਭ ਵਿੱਚ ਮਨੁੱਖ ਨੇ ਆਪਣੇ ਘਰ ਵੀ ਉਥੇ ਹੀ ਬਣਾਏ ਜਿਥੇ ਉਹਨਾਂ ਨੂੰ ਪਾਣੀ ਆਸਾਨੀ ਨਾਲ ਮਿਲ ਸਕਦਾ ਸੀ.ਇਸੇ ਕਰਕੇ ਸ਼ੁਰੁਆਤੀ ਦੋਰ ਵਿੱਚ ਜੋ ਸਭਿਅਤਾਵਾਂ ਵਧੀਆਂ ਫੁੱਲੀਆਂ ਉਹ ਸਾਰੀਆਂ ਨਦੀਆਂ ਅਤੇ ਦਰਿਆਵਾਂ ਦੇ ਕੰਡੇ ਹੀ ਹੋਈਆਂ ਹਨ.ਮਨੁੱਖ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਵੀ ਸਮੁੰਦਰੀ ਰਸਤਿਆਂ ਨੂੰ ਹੀ ਵਧੀਆ ਮੰਨੀਆਂ ਸੀ.ਪ੍ਰਾਚੀਨ ਕਾਲ ਦੀਆਂ ਸਭਿਅਤਾਵਾਂ ਵਿੱਚ ਸਾਨੂੰ ਕਈ ਪ੍ਰਸਿਧ ਨਾਵਿਕਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ...