ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਕਲਾਸ ਦੱਸਵੀਂ ਭਾਗ ਦੂਜਾ-ਨਾਗਰਿਕ ਸ਼ਾਸਤਰ (ਪਾਠ ਪਹਿਲਾ-ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ)

1.       ਪ੍ਰਸ਼ਨ – ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ –ਦੇਸ਼ ਦੀ ਸਰਕਾਰ ਨੂੰ ਚਲਾਉਣ ਵਾਸਤੇ ਕੁਝ ਨਿਯਮਾਂ ਅਤੇ ਕਾਨੂਨਾਂ ਦੀ ਲੋੜ ਪੈਂਦੀ ਹੈ.ਇਹਨਾਂ ਨਿਯਮਾਂ ਅਤੇ ਕਾਨੂਨਾਂ ਦੇ ਇੱਕਠ ਨੂੰ ਹੀ ਸੰਵਿਧਾਨ ਆਖਦੇ ਹਨ.
2.       ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਕੀ ਦਰਸਾਉਂਦੀ ਹੈ ?
ਉੱਤਰ – ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਹ ਸੰਵਿਧਾਨ ਸਾਡੇ ਉੱਪਰ ਅਸੀਂ ਖੁਦ ਹੀ ਲਾਗੂ ਕੀਤਾ ਹੈ.
3.       ਪ੍ਰਸ਼ਨ – ਪ੍ਰਸਤਾਵਨਾ ਕਿਹਨਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ?
ਉੱਤਰ – ਪ੍ਰਸਤਾਵਨਾ ਦੇ ਸ਼ੁਰੂਆਤੀ ਸ਼ਬਦ ਇਸ ਤਰਾਂ ਹਨ-“ ਅਸੀਂ ਭਾਰਤ ਦੇ ਲੋਕ,ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ,ਧਰਮ-ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ.”
4.       ਪ੍ਰਸ਼ਨ – ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ.
ਉੱਤਰ – ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿੱਖੀਆਂ ਹਨ :-
·         ਭਾਰਤ ਦਾ ਸੰਵਿਧਾਨ ਉਧਾਰ ਦਾ ਥੈਲਾ ਕਿਹਾ ਜਾਂਦਾ ਹੈ.
·         ਇਹ ਬਹੁਤ ਵਿਸ਼ਾਲ ਹੈ.
·         ਇਹ ਬਹੁਤ ਕਠੋਰ ਅਤੇ ਲਚਕੀਲਾ ਹੈ.
5.       ਪ੍ਰਸ਼ਨ – ਸੰਘਾਤਮਕ ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ – ਸੰਘਾਤਮਕ ਸੰਵਿਧਾਨ ਵਿੱਚ ਰਾਜ ਸਰਕਾਰਾਂ ਪੂਰੀ ਤਰਾਂ ਕੇਂਦਰ ਦੇ ਅਧੀਨ ਨਹੀਂ ਹੁੰਦੀਆਂ ਹਨ.ਉਹਨਾਂ ਨੂੰ ਸੰਵਿਧਾਨ ਦੁਆਰਾ ਕੁਝ ਸ਼ਕਤੀਆਂ ਮਿਲੀਆਂ ਹੁੰਦੀਆਂ ਹਨ ਜਿਸਦਾ ਇਸਤੇਮਾਲ ਕਰਨ ਲਈ ਉਹ ਕੇਂਦਰ ਤੋਂ ਆਜ਼ਾਦ ਹੁੰਦੀਆਂ ਹਨ.
6.       ਪ੍ਰਸ਼ਨ – ਸੰਘਾਤਮਕ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ.
ਉੱਤਰ – ਸੰਘਾਤਮਕ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:-
·         ਇਸ ਵਿਚ ਸ਼ਕਤੀਆਂ ਦੀ ਸਪਸ਼ਟ ਵੰਡ ਕੀਤੀ ਗਈ ਹੁੰਦੀ ਹੈ.
·         ਇਹ ਲਿਖਤੀ ਰੂਪ ਵਿਚ ਹੁੰਦਾ ਹੈ.
7.       ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਕੋਈ ਚਾਰ ਅਧਿਕਾਰ ਲਿਖੋ.
ਉੱਤਰ – ਭਾਰਤ ਦੇ ਨਾਗਰਿਕਾਂ ਦੇ ਹੇਠ ਲਿਖੇ ਚਾਰ ਅਧਿਕਾਰ ਹਨ.
·         ਸੁੰਤਰਤਾ ਦਾ ਅਧਿਕਾਰ
·         ਸਮਾਨਤਾ ਦਾ ਅਧਿਕਾਰ
·         ਸ਼ੋਸ਼ਣ ਦੇ ਵਿਰੁਧ ਅਧਿਕਾਰ
·         ਧਾਰਮਿਕ ਆਜ਼ਾਦੀ ਦਾ ਅਧਿਕਾਰ
8.       ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਦੋ ਸੰਵਿਧਾਨਿਕ ਕਰੱਤਵ ਦੱਸੋ.
ਉੱਤਰ – ਭਾਰਤੀ ਨਾਗਰਿਕਾਂ ਦੇ ਦੋ ਸੰਵਿਧਾਨਿਕ ਕਰੱਤਵ ਹੇਠ ਲਿਖੇ ਹਨ:-
·         ਸਰਕਾਰੀ ਝੰਡੇ,ਰਾਸ਼ਟਰੀ ਗੀਤ ਅਤੇ ਸੰਵਿਧਾਨ ਦੀ ਪਾਲਣਾ ਕਰਨਾ.
·         ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ.
9.       ਪ੍ਰਸ਼ਨ – ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ:-
·         ਪ੍ਰਭੂਸੱਤਾ-ਧਾਰੀ
·         ਧਰਮ-ਨਿਰਪੱਖ
·         ਸਮਾਜਵਾਦੀ
·         ਲੋਕਤੰਤਰੀ ਰਾਜ
·         ਗਣਤੰਤਰ
ਉੱਤਰ – ਪ੍ਰਭੂਸੱਤਾ-ਧਾਰੀ:- ਇਸਦਾ ਅਰਥ ਹੈ ਕੀ ਭਾਰਤ ਆਪਣੇ ਫੈਸਲੇ ਲੈਣ ਵਾਸਤੇ ਅੰਦਰੂਨੀ ਅਤੇ ਬਾਹਰੀ ਤੋਰ ਤੇ ਪੂਰਨ ਤੋਰ ਤੇ ਸੁਤੰਤਰ ਹੈ ਅਤੇ ਕਿਸੇ ਤਰਾਂ ਦਾ ਦਬਾਅ ਕਿਸੇ ਬਾਹਰੀ ਸ਼ਕਤੀ ਦਾ ਨਹੀਂ ਹੈ.
ਧਰਮ-ਨਿਰਪੱਖ:-ਇਸਦਾ ਅਰਥ ਹੈ ਕੀ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ,ਇਸ ਦੇ ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ,ਪ੍ਰਚਾਰ ਕਰਨ ਦੀ ਪੂਰੀ ਖੁੱਲ ਹੈ ਅਤੇ ਕਿਸੇ ਤਰਾਂ ਦੀ ਕੋਈ ਬੰਦਿਸ਼ ਨਹੀਂ ਹੈ.
ਸਮਾਜਵਾਦੀ:-ਇਸਦਾ ਅਰਥ ਹੈ ਕੀ ਦੇਸ਼ ਦੇ ਨਾਗਰਿਕਾਂ ਨਾਲ ਕਿਸੇ ਤਰਾਂ ਦਾ ਅਮੀਰੀ ਗਰੀਬੀ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਹੈ.ਸਾਰੇ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਸਮਾਨਤਾ ਪ੍ਰਾਪਤ ਹੈ.
ਲੋਕਤੰਤਰੀ ਰਾਜ:- ਇਸਦਾ ਅਰਥ ਹੈ ਕੀ ਦੇਸ਼ ਦੀ ਸਰਕਾਰ ਜਦੋਂ ਬਣਦੀ ਹੈ ਤਾਂ ਇਸਦੀ ਚੋਣ ਲੋਕਾਂ ਵੱਲੋਂ ਆਪਣੇ ਵਿਚੋਂ ਹੀ ਚੁਣਕੇ ਕੀਤੀ ਜਾਂਦੀ ਹੈ.
ਗਣਤੰਤਰ :- ਇਸਦਾ ਅਰਥ ਹੈ ਕੀ ਦੇਸ਼ ਦੇ ਰਾਜੇ ਦੀ ਚੋਣ ਵੀ ਲੋਕਾਂ ਦੁਆਰਾ ਆਪ ਹੀ ਅਪ੍ਰਤ੍ਖ ਰੂਪ ਨਾਲ ਕੀਤੀ ਜਾਂਦੀ ਹੈ ਅਤੇ ਅਜਿਹੇ ਲੋਕਤੰਤਰ ਵਿੱਚ ਉਸਨੂੰ ਬਾਦਸ਼ਾਹ ਨਹੀਂ ਬਲਕਿ ਰਾਸ਼ਟਰਪਤੀ ਆਖਦੇ ਹਨ.
10.   ਪ੍ਰਸ਼ਨ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਬਹੁਤ ਮਹੱਤਵ ਹੈ. ਦੇਸ਼ ਦੇ ਸੰਵਿਧਾਨ ਵੱਲੋਂ ਇਹ ਨਿਰਦੇਸ਼ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ ਜਿਸਦੇ ਅਨੁਸਾਰ ਕੇਂਦਰ ਅਤੇ ਰਾਜ ਸਰਕਾਰਾਂ ਆਪਣੀਆਂ ਨੀਤੀਆਂ ਅਤੇ ਪ੍ਰੋਗ੍ਰਾਮ ਬਨਾਉਣ ਲਈ ਸੇਧ ਲੈਂਦੀਆਂ ਹਨ.


11.   ਪ੍ਰਸ਼ਨ – ਭਾਰਤ ਇਕ ਧਰਮ ਨਿਰਪੱਖ,ਲੋਕਤੰਤਰੀ ਗਣਰਾਜ ਹੈ.ਵਿਆਖਿਆ ਕਰੋ.
ਉੱਤਰ – ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਰਾਜ ਕਿਸੇ ਵਿਸ਼ੇਸ਼ ਧਰਮ ਦੀ ਸਰਪ੍ਰਸਤੀ ਨਹੀਂ ਕਰਦਾ.ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਿਤਾਕ੍ਜੰਦਾ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਣਾਉਣ ਅਤੇ ਉਸਦੀ ਉਪਾਸਨਾ ਕਰਨ ਦੀ ਆਜ਼ਾਦੀ ਹੈ.
ਇਸਦੇ ਇਲਾਵਾ ਭਾਰਤ ਵਿੱਚ ਲੋਕਾਂ ਵੱਲੋਂ ਅਪ੍ਰਤੱਖ ਤੋਰ ਤੇ ਆਪਣੇ ਰਾਜਾ (ਰਾਸ਼ਟਰਪਤੀ )ਦੀ  ਚੋਣ ਕੀਤੀ ਜਾਂਦੀ ਹੈ ਜਿਸਦਾ ਅਰਥ ਹੈ ਕੀ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ.
12.   ਪ੍ਰਸ਼ਨ – ਪ੍ਰਸਤਾਵਨਾ ਵਿਚ ਦਰਸਾਏ ਉਦੇਸ਼ਾਂ ਦਾ ਸੰਖੇਪ ਵਰਨਣ ਕਰੋ.
ਉੱਤਰ – ਪ੍ਰਸਤਾਵਨਾ ਵਿੱਚ ਦਰਸਾਏ ਨਿਰਦੇਸ਼  ਅਸਲ ਵਿੱਚ ਰਾਜ ਨੂੰ ਕੁਝ ਦਿਸ਼ਾ ਦਿੰਦੇ ਹਨ ਜਿਸ ਅਨੁਸਾਰ :-
·         ਰਾਜ ਨੂੰ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਜਿਸ ਵਿਚ ਸਾਰੇ ਨਾਗਰਿਕਾਂ ਨੂੰ ਸਮਾਨਤਾ ਦਾ ਅਹਿਸਾਸ ਹੋਵੇ.
·         ਨਾਗਰਿਕਾਂ ਨੂੰ ਹਰ ਤਰਾਂ ਦੀ ਆਜ਼ਾਦੀ ਦਾ ਅਹਿਸਾਸ ਹੋਵੇ ਜਿਸ ਦੇ ਅਧਾਰ ਤੇ ਉਹ ਆਪਣੇ ਜੀਵਨ ਵਿੱਚ ਤਰੱਕੀ ਕਰ ਸਕਣ ਅਤੇ ਦੇਸ਼ ਦੀ ਤਰੱਕੀ ਵਿੱਚ ਵੀ ਯੋਗਦਾਨ ਪਾ ਸਕਣ.
·         ਧਰਮ ਨਿਰਪੱਖਤਾ  ਨੂੰ ਅਪਣਾਇਆ ਜਾਵੇਗਾ ਅਤੇ ਸਾਰੇ ਨਾਗਰਿਕਾਂ ਨੂੰ ਸਮਾਨ ਅਵਸਰ ਪ੍ਰਦਾਨ ਕੀਤੇ ਜਾਣਗੇ.ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਾਂਗੇ.
13.   ਪ੍ਰਸ਼ਨ – ਹੇਠ ਲਿਖੇ ਅਧਿਕਾਰਾਂ ਵਿੱਚੋਂ ਕਿਸੇ ਇਕ ਦੀ ਸੰਖੇਪ ਵਿਆਖਿਆ ਕਰੋ.
·         ਸਮਾਨਤਾ ਦਾ ਅਧਿਕਾਰ
·         ਸੁਤੰਤਰਤਾ ਦਾ ਅਧਿਕਾਰ
·         ਸ਼ੋਸ਼ਣ ਦੇ ਵਿਰੁਧ ਅਧਿਕਾਰ
·         ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
ਉੱਤਰ – ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ :- ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਬਾਕੀ ਸਾਰੇ ਅਧਿਕਾਰਾਂ ਨਾਲੋਂ ਵਧ ਮਹਤਵਪੂਰਨ ਹੈ.ਇਸ ਅਨੁਸਾਰ ਜੇਕਰ ਕਿਸੇ ਨਾਗਰਿਕ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਇਸ ਉਲੰਘਣ ਦੇ ਵਿਰੁਧ ਅਦਾਲਤ ਵਿਚ ਚੁਣੋਤੀ ਦਿੱਤੀ ਜਾ ਸਕਦੀ ਹੈ. ਇਸੇ ਕਰਨ ਕੋਈ ਸਰਕਾਰ ਇਹਨਾਂ ਅਧਿਕਾਰਾਂ ਦੀ ਉਲੰਘਣ ਨਹੀਂ ਕਰ ਸਕਦੀ .
14.   ਪ੍ਰਸ਼ਨ – ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚੋਂ ਕਿਸੇ ਇੱਕ ਦੀ ਸੰਖੇਪ ਵਿਆਖਿਆ ਕਰੋ:-
·         ਸਮਾਜਵਾਦੀ
·         ਗਾੰਧੀਵਾਦੀ
·         ਸਧਾਰਨ ਜਾਂ ਉਦਾਰਵਾਦੀ
ਉੱਤਰ – ਉਦਾਰਵਾਦੀ ਸਿਧਾਂਤ ਅਨੁਸਾਰ:-
·         ਰਾਜ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕੀ ਸਮੁੱਚੇ ਭਾਰਤ ਵਿੱਚ ਇੱਕ ਸਮਾਨ ਅਸੈਨਿਕ ਵਿਹਾਰ ਨਿਯਮ ਲਾਗੂ ਕਰਨ ਦਾ ਯਤਨ ਕਰੇ.
·         ਨਿਆਂ-ਪਾਲਿਕਾ ਅਤੇ ਕਾਰਜ-ਪਾਲਿਕਾ ਨੂੰ ਵੱਖ ਕਰਨ ਲਈ ਯੋਗ ਕਾਰਵਾਈ ਕਰੇ.
·         ਰਾਜ ਆਧੁਨਿਕ ਵਿਗਿਆਨਿਕ ਅਧਾਰ’ਤੇ ਖੇਤੀਬਾੜੀ ਦਾ ਪ੍ਰਬੰਧ ਕਰੇ.
·         ਪਸ਼ੂ-ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ.
·         ਵਾਤਾਵਰਨ ਦੀ ਰੱਖਿਆ ਅਤੇ ਸੁਧਾਰ ਲਈ ਦੇਸ਼ ਦੇ ਜੰਗਲੀ ਜੀਵਨ ਦੀ ਰੱਖਿਆ ਲਈ ਯਤਨ ਕਰੇ.
·         ਦੇਸ਼ ਵਿਚ ਸਥਿਤ ਇਤਿਹਾਸਿਕ ਅਤੇ ਕਲਾਤਮਕ ਰੁੱਚੀ ਦੇ ਸਥਾਨਾਂ ਜਾਨ ਵਸਤੂਆਂ ਨੂੰ ਨਸ਼ਟ ਹੋਣ ਤੋਂ ਬਚਾਅ ਕਰੇ.
15.   ਪ੍ਰਸ਼ਨ – ਮੋਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਮੁਲ ਭੇਦ ਦੱਸੋ.
ਉੱਤਰ – ਮੋਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਕੁਝ ਮਿਲ ਅੰਤਰ ਹੇਠ ਲਿਖੇ ਹਨ:-
·         ਮੋਲਿਕ ਅਧਿਕਾਰ ਨਿਆਂ ਯੋਗ ਹਨ, ਪਰ ਨਿਰਦੇਸ਼ਕ ਸਿਧਾਂਤ ਨਿਆਂ-ਯੋਗ ਨਹੀਂ ਹਨ. ਇਸ ਤੋਂ ਭਾਵ ਹੈ ਕਿ ਮੋਲਿਕ ਅਧਿਕਾਰਾਂ ਦੀ ਤਰਾਂ ਸਰਕਾਰ ਨੂੰ ਨਿਰਦੇਸ਼ਕ ਸਿਧਾਂਤਾਂ ਦੀ ਪਾਲਣਾ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ .
·         ਮੋਲਿਕ ਅਧਿਕਾਰ ਰਾਜ ਦੀਆਂ ਸ਼ਕਤੀਆਂ’ਤੇ ਪਾਬੰਦੀ ਲਗਾਉਂਦੇ ਹਨ. ਪਰ ਨਿਰਦੇਸ਼ਕ ਸਿਧਾਂਤ ਕੇਵਲ ਰਾਜ ਨੂੰ ਕੋਈ ਨਿਸ਼ਚਿਤ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ.
·         ਕੁਝ ਨਿਰਦੇਸ਼ਕ ਸਿਧਾਂਤ ਮੋਲਿਕ ਅਧਿਕਾਰਾਂ ਤੋਂ ਸ੍ਰੇਸ਼ਟ ਹਨ ਕਿਉਂਕਿ ਉਹ ਵਿਅਕਤੀ ਦੀ ਥਾਂ ਸਮੁੱਚੇ ਸਮਾਜ’ਤੇ ਸਰਬੱਤ ਦੇ ਭਲੇ ਲਈ ਹਨ.
·         ਮੋਲਿਕ ਅਧਿਕਾਰਾਂ ਦਾ ਮੰਤਵ ਭਾਰਤ ਵਿੱਚ ਰਾਜਨੀਤਿਕ ਲੋਕ-ਤੰਤਰ ਦੀ ਸਥਾਪਨਾ ਕਰਨਾ ਹੈ ਤਾਂ ਨਿਰਦੇਸ਼ਕ ਸਿਧਾਂਤਾਂ ਦਾ ਨਿਸ਼ਾਨਾ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ.

16.   ਪ੍ਰਸ਼ਨ – ਭਾਰਤੀ ਸੰਵਿਧਾਨ ਬਣਤਰ ਵਿਚ ਸੰਘਾਤਮਕ,ਪਰ ਵਾਸਤਵ ਵਿਚ ਇਕਾਤਮਕ ਹੈ.ਕਿਵੇਂ ?
ਉੱਤਰ – ਸਾਡੇ ਸੰਵਿਧਾਨ ਦੀ ਇੱਕ ਬੜੀ ਮਹਤਵਪੂਰਣ ਵਿਸ਼ੇਸ਼ਤਾ ਇਹ ਹੈ ਕੀ ਇਸਦੇ ਅਧੀਨ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ.ਇਸਦੇ ਲਛਣ ਇਹ ਹਨ :-
(1)ਸ਼ਕਤੀਆਂ ਦੀ ਵੰਡ ,(2)ਲਿਖਤੀ ਅਤੇ ਕਠੋਰ ਸੰਵਿਧਾਨ,(3)ਸੰਵਿਧਾਨ ਦੀ ਸਰਵ-ਉਚਤਾ ,(4)ਸੁਤੰਤਰ ਨਿਆਂ-ਪਾਲਿਕਾ ,(5)ਅਤੇ ਦੋ ਸਦਨੀ ਵਿਧਾਨ-ਪਾਲਿਕਾ .
ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਭਾਰਤ ਦੇ ਸੰਵਿਧਾਨ ਵਿੱਚ ਕੁਝ ਇਕਾਤਮਕ ਤੱਤ ਵੀ ਪਾਏ ਜਾਂਦੇ ਹਨ,ਜੋ ਇਸ ਪ੍ਰਕਾਰ ਹਨ:-
·         ਭਾਰਤ ਨੂੰ ਰਾਜਨ ਦਾ ਸੰਘਠਨ ਕਿਹਾ ਗਿਆ ਹੈ.
·         ਸੰਕਟ ਸਮੇਂ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ.
·         ਇਕਹਰੀ ਨਾਗਰਿਕਤਾ ਦਾ ਸਿਧਾਂਤ ਅਪਣਾਇਆ ਗਿਆ ਹੈ.
·         ਸਾਰੇ ਮਹੱਤਵਪੂਰਨ ਵਿਸ਼ੇ ਕੇਂਦਰੀ ਸੂਚੀ ਵਿਚ ਸ਼ਾਮਿਲ ਕਰਕੇ ਕੇਂਦਰੀ ਸਰਕਾਰ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ ਗਿਆ ਹੈ.
·         ਸਾਰੇ ਦੇਸ਼ ਲਈ ਇੱਕੋ ਹੀ ਸੰਵਿਧਾਨ ਹੈ.
·         ਰਾਜਪਾਲਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ.
·         ਵਿੱਤੀ ਸਹਾਇਤਾ ਲਈ ਰਾਜ ,ਕੇਂਦਰ ਉੱਤੇ ਨਿਰਭਰ ਹਨ.
·         ਸੁਤੰਤਰ-ਨਿਆਂ-ਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ.
17.   ਪ੍ਰਸ਼ਨ – ਭਾਰਤੀ ਨਾਗਰਿਕਾਂ ਦੇ ਫਰਜਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ ?
ਉੱਤਰ – ਅਧਿਕਾਰ ਅਤੇ ਕਰੱਤਵ ਇੱਕ ਹੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ.ਅਧਿਕਾਰ ਅਤੇ ਕਰੱਤਵ ਨਾਲ-ਨਾਲ ਚਲਦੇ ਹਨ.ਅਧਿਕਾਰਾਂ ਦੀ ਹੋਂਦ ਲਈ ਕਰੱਤਵ ਜਰੂਰੀ  ਹਨ. ਦੂਜੇ ਸ਼ਬਦਾਂ ਵਿੱਚ ਕਰਤਵਾਂ ਤੋ ਬਿਨਾਂ ਅਧਿਕਾਰ ਹੋਂਦ ਵਿੱਚ ਨਹੀਂ ਰਹੀ ਸਕਦੇ. ਇਸ ਲਈ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨਾਲ ਸੰਵਿਧਾਨ ਵਿਚ ਉਹਨਾਂ ਦੇ ਮੁਲ ਕਰੱਤਵ ਵੀ ਅੰਕਿਤ ਕੀਤੇ ਹੋਏ ਹਨ.ਭਾਰਤ ਦੇ ਮੋਲਿਕ ਸੰਵਿਧਾਨ ਵਿਚ ਨਾਗਰਿਕਾਂ ਦੇ ਕਰਤਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ. 1976ਵਿੱਚ 42 ਵੀੰ ਸੋਧ ਦੁਆਰਾ ਨਵਾਂ ਭਾਗ IV A ਜੋੜ ਕੇ ਨਾਗਰਿਕਾਂ ਦੇ ਦੱਸ ਕਰੱਤਵ ਸੰਵਿਧਾਨ ਵਿਚ ਅੰਕਿਤ ਕੀਤੇ ਗਏ ਹਨ.
18.   ਪ੍ਰਸ਼ਨ – ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਦੇ ਕੋਈ ਦੋ ਕਾਰਨਾਂ ਦਾ ਵਰਨਣ ਕਰੋ.
ਉੱਤਰ – ਭਾਰਤੀ ਸੰਵਿਧਾਨ ਸੰਸਾਰ ਦਾ ਸਭ ਤੋਂ ਵੱਡੇ ਅਕਾਰ ਵਾਲਾ ਅਤੇ ਵਿਸਥਾਰ-ਪੂਰਨ ਹੈ. ਇਸ ਵਿਚ ਇਸ ਸਮੇਂ 448 ਅਨੁਛੇਦ ਅਤੇ  12 ਅਨੁਸੁਚੀਆਂ ਹਨ ਅਤੇ ਹੁਣ ਤੱਕ ਇਸ ਵਿੱਚ  98 ਸੋਧਾਂ ਹੋ ਚੁਕੀਆਂ ਹਨ ਜੋ ਇਸਦੇ ਆਕਾਰ ਦਾ ਵੱਡੇ ਹੋਣ ਦਾ ਮੁੱਖ ਕਾਰਨ ਹੈ. ਇਸ ਵਿੱਚ ਸੰਘੀ ਸਰਕਾਰ ਦੀ ਸਥਾਪਨਾ ਦਾ ਵਰਨਣ,ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਅਤੇ ਕਬੀਲਿਆਂ ਨਾਲ ਸੰਬਧਿਤ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰਨਾ ਹੈ. ਇਸਤੋਂ ਇਲਾਵਾ ਇਸ ਵਿੱਚ ਮੋਲਿਕ ਅਧਿਆਰਾਂ,ਮੋਲਿਕ ਕਰੱਤਵਾਂ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਿਸਥਾਰਪੂਰਵਕ ਵਰਨਣ ਕੀਤਾ ਗਿਆ  ਹੈ.
19.   ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵਰਤੇ ਗਏ “ਭਾਈਚਾਰੇ ਦੀ ਭਾਵਨਾ “ ਜਾਂ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਸ਼ਬਦਾਂ ਦਾ ਅਰਥ ਅਤੇ ਮਹੱਤਵ ਦੱਸੋ.
ਉੱਤਰ – ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਸ਼ਬਦ 1976 ਵਿੱਚ 42ਵੀੰ ਸੰਵਿਧਾਨਿਕ ਸੋਧ ਦੁਆਰਾ ਪ੍ਰਸਤਾਵਨਾ ਵਿਚ ਜੋੜੇ ਗਏ ਸਨ. ਭਾਦੀਚਾਰੇ ਦਾ ਅਰਥ ਹੈ ਕਿ ਭਾਰਤ ਇੱਕ ਭਿੰਨ-ਭਿੰਨ ਧਰਮਾਂ ਜਾਤਾਂ ਅਤੇ ਨਸਲਾਂ ਵਾਲਾ ਦੇਸ਼ ਹੈ.ਇਸ ਵਿਚ ਰਹਿਣ ਵਾਲੇ ਸਾਰੇ ਧਰਮ,ਜਾਤਾਂ ਅਤੇ ਨਸਲਾਂ ਦੇ ਲੋਕ ਆਪਸੀ ਬਰਾਬਰੀ ਅਤੇ ਪਿਆਰ ਨਾਲ ਇਕਠੇ ਹੋ ਕੇ ਰਹਿਣ . ਰਾਸ਼ਟਰ ਦੀ ਏਕਤਾ ਦਾ ਅਰਥ ਹੈ ਕੀ ਸਾਰਾ ਭਾਰਤ ਰਾਸ਼ਟਰ ਇੱਕ ਦੇਸ਼ ਹੈ .ਅਖੰਡਤਾ ਦਾ ਅਰਥ ਹੈ ਕਿ ਭਾਰਤ ਦਾ ਕੋਈ ਵੀ ਹਿੱਸਾ ਭਾਰਤ ਤੋ ਅਲਗ-ਨਹੀਂ ਹੈ ਅਤੇ ਸਾਰੇ ਲੋਕਾਂ ਵਿਚ ਇੱਕ ਰਾਸ਼ਟਰ ਦੇ ਨਿਵਾਸੀ ਹੋਣ ਦੀ ਭਾਵਨਾ ਪ੍ਰਬਲ ਹੋਣੇ ਚਾਹੀਦੀ ਹੈ.
20.   ਪ੍ਰਸ਼ਨ – ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਕੀ ਮਹੱਤਵ ਹੈ ?
ਉੱਤਰ – ਸਰ ਬੀ.ਐਨ.ਰਾਓ ਦੇ ਸੁਝਾਅ ਅਨੁਸਾਰ ਅਤੇ ਆਇਰਲੈਂਡ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ, ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਚੋਥੇ ਅਧਿਆਇ ਵਿਚ ਅੰਕਿਤ ਕੀਤੇ ਹਨ. ਇਹਨਾਂ ਸਿਧਾਂਤਾਂ ਦੁਆਰਾ ਸੰਵਿਧਾਨ ਨਿਰਮਾਤਾਵਾਂ ਨੇ ਭਵਿੱਖ ਵਿੱਚ ਆਉਣ ਵਾਲਿਆਂ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਕੁਕ੍ਝ ਵੱਡਮੁੱਲੇ ਨਿਰਦੇਸ਼ ਦਿੱਤੇ ਹਨ.ਇਹਨਾਂ ਸਿਧਾਂਤਾਂ ਦੇ ਅਧਾਰ’ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀਆਂ ਨੀਤੀਆਂ ,ਕਾਰਜਕ੍ਰਮ ਅਤੇ ਪ੍ਰੋਗ੍ਰਾਮ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ.
21.   ਪ੍ਰਸ਼ਨ – ਸ਼ੋਸ਼ਣ ਦੇ ਵਿਰੁਧ ਅਧਿਕਾਰ ਦੀ ਵਿਆਖਿਆ ਕਰੋ.
ਉੱਤਰ – ਭਾਰਤੀ ਸੰਵਿਧਾਨ ਵਿਚ ਮਨੁੱਖ ਦਾ ਵਪਾਰ ਅਤੇ ਬਿਨਾਂ ਵੇਤਨ ਜ਼ਬਰੀ ਕੰਮ ਕਰਾਉਣ ਦੀ ਮਨਾਹੀ ਕੀਤੀ ਗਈ ਹੈ. ਇਸ ਦੀ ਉਲੰਘਣਾ ਕਰਨ ਵਾਲੇ ਨੂੰ ਕਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ. 14ਸਾਲ ਤੋਂ ਘੱਟ ਉਮਰ ਦੇ ਬਚਿਆਂ ਨੂੰ ਕਿਸੇ ਕਾਰਖਾਨੇ ਵਿੱਚ ਕਿਸੇ ਅਜਿਹੇ ਕੰਮ’ਤੇ ਨਹੀਂ ਲਗਾਇਆ ਜਾ ਸਕਦਾ ਜਿਥੇ ਉਹਨਾਂ ਦਾ ਵਿਕਾਸ ਰੁੱਕ ਜਾਵੇ.


       _______________________________________________________________________

ਜਮਾਤ ਦੱਸਵੀਂ ਭਾਗ ਦੂਜਾ,ਪਾਠ-ਤੀਜਾ (ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ)

ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਬਾਰੇ ਕੀ ਮੱਤ-ਭੇਦ ਹੈ ?
ਉੱਤਰ – ਗੁਰੂ ਨਾਨਕ ਦੇਵ ਜੀ ਦੀ ਜਨਮ ਮਿਤੀ ਬਾਰੇ ਮਤਭੇਦ ਪਾਏ ਜਾਂਦੇ ਹਨ. ਭਾਈ ਬਾਲਾ ਜੀ ਦੀ ਜਨਮ ਸਾਖੀ ਅਨੁਸਾਰ ਗੁਰੂ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ. ਪਰ ਪੁਰਾਤਨ ਸਾਖੀ ਅਨੁਸਾਰ ਗੁਰੂ ਜੀ ਦਾ ਜਨਮ 15ਅਪ੍ਰੈਲ 1469 ਈ:ਵਉਣ ਹੋਇਆ.ਆਧੁਨਿਕ ਵਿਦਵਾਨ ਅਪ੍ਰੈਲ ਵਾਲੀ ਮਿਤੀ ਨੂੰ ਹੀ ਸਹੀ ਮੰਨਦੇ ਹਨ.
2.       ਪ੍ਰਸ਼ਨ – ਕਿਸ ਘਟਨਾ ਨੂੰ ਸੱਚਾ-ਸੋਦਾ ਦਾ ਨਾਂ ਦਿੱਤਾ ਗਿਆ ਹੈ ?
Image result for guru nanak dev images free download
ਉੱਤਰ – ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਵੱਲੋਂ ਵਪਾਰ ਕਰਨ ਲਈ ੨੦ ਰੁਪਏ ਦੇ ਕੇ ਭੇਜਿਆ ਗਿਆ ਤਾਂ ਗੁਰੂ ਜੀ ਨੇ ਉਸ ਰਕਮ ਨਾਲ ਸਾਧੂ ਅਤੇ ਫਕੀਰਾਂ ਨੂੰ ਭੋਜਨ ਕਰਵਾ ਦਿੱਤਾ .ਇਸੇ ਘਟਨਾ ਨੂੰ ਸੱਚਾ-ਸੋਦਾ ਦਾ ਨਾਂ ਦਿੱਤਾ ਜਾਂਦਾ ਹੈ.
3.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿਥੋਂ ਦੀ ਰਹਿਣ ਵਾਲੀ ਸੀ ? ਉਹਨਾਂ ਦੇ ਪੁੱਤਰਾਂ ਦੇ ਨਾਂ ਲਿਖੋ .
ਉੱਤਰ – ਗੁਰੂ ਜੀ ਦੀ ਸੁਪਤਨੀ ਬਟਾਲਾ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੀ ਸੀ.ਉਹਨਾਂ ਦੇ ਦੋ ਪੁੱਤਰਾਂ ਦਾ ਨਾਂ ਸ਼੍ਰੀ ਚੰਦ ਅਤੇ ਲਛਮੀ ਦਾਸ ਸੀ.
4.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਨੇ ਗਿਆਂ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਸ ਦਾ ਕੀ ਭਾਵ ਸੀ ?
ਉੱਤਰ – ਗਿਆਂ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ਕਿਹਾ –“ਨ ਕੋਈ ਹਿੰਦੂ ਨ ਕੋਈ ਮੁਸਲਮਾਨ “ਇਸਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਿਮ ਵਿਚ ਕੋਈ ਫਰਕ ਨਹੀਂ ਹੈ ਅਤੇ ਦੋਨੋਂ ਇੱਕੋ ਪ੍ਰਮਾਤਮਾ ਦੀ ਸੰਤਾਨ ਹਨ .
5.       ਪ੍ਰਸ਼ਨ – ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ – ਸੁਲਤਾਨਪੁਰ ਵਿਖੇ ਗੁਰੂ ਜੀ ਨੇ ਆਪਣੇ ਭਣੋਈਏ ਸ਼੍ਰੀ ਜੈ ਰਾਮ ਜੀ ਕੋਲ ਰਹਿੰਦੇ ਹੋਏ ਸਰਕਾਰੀ ਮੋਦੀਖਾਨੇ ਵਿੱਚ ਭੰਡਾਰੀ ਦੀ ਨੋਕਰੀ ਕੀਤੀ .
6.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਣੀਆਂ ਦੇ ਨਾਂ ਲਿਖੋ.
ਉੱਤਰ – ਗੁਰੂ ਜੀ ਨੇ ਹੇਠ ਲਿਖੀਆਂ ਚਾਰ ਬਾਣੀਆਂ ਦੀ ਰਚਨਾ ਕੀਤੀ :- ਵਾਰ ਮਲਹਾਰ ,ਜਪੁਜੀ ਸਾਹਿਬ, ਵਾਰ ਆਸਾ, ਬਾਰਾਂ ਮਾਹਾ.
7.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਨੇ ਕੁਰੂਕੁਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ – ਕੁਰੂਕੁਸ਼ੇਤਰ ਵਿਖੇ ਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਸਾਨੂੰ ਚੰਦ-ਗ੍ਰਹਿਣ ਅਤੇ ਸੂਰਜ-ਗ੍ਰਹਿਣ ਬਾਰੇ ਅੰਧਵਿਸ਼ਵਾਸਾਂ ਨੂੰ ਨਹੀਂ ਮੰਨਣਾ ਚਾਹੀਦਾ ਸਗੋਂ ਸੱਚੇ ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਸੱਚੇ ਮੰਨ ਨਾਮ ਚੰਗੇ ਕਰਮ ਕਰਨੇ ਚਾਹੀਦੇ ਹਨ.
8.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੀ ਬਨਾਰਸ ਦੀ ਯਾਤਰਾ ਬਾਰੇ ਲਿਖੋ.
ਉੱਤਰ – ਬਨਾਰਸ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਪੰਡਿਤ ਚਾਤੁਰ ਦਾਸ ਨਾਲ ਹੋਈ.ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ.ਸਿੱਟੇ ਵਜ਼ੋਂ ਚਤੁਰ ਦਾਸ ਅਤੇ ਉਸਦੇ ਚੇਲੇ ਗੁਰੂ ਜੀ ਦੇ ਸੇਵਕ ਬਣ ਗਏ.
9.       ਪ੍ਰਸ਼ਨ – ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ – ਗੁਰੂ ਜੀ ਨੇ ਸਿਧਾਂ ਅਤੇ ਜੋਗੀਆਂ ਨੂੰ ਉਪਦੇਸ਼ ਦਿੱਤਾ ਕਿ - ਕੰਨਾਂ ਵਿੱਚ ਮੁੰਦਰਾਂ ਪਾਉਣ,ਸ਼ਰੀਰ ਉੱਤੇ ਭਸਮ ਲਗਾਉਣ,ਅਤੇ ਹੱਥਾਂ ਵਿੱਚ ਡੰਡਾ ਫੜ੍ਹਨ ਨਾਲ ਮੁਕਤੀ ਨਹੀਂ ਮਿਲਦੀ ਹੈ.
10.   ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾ ਕਿਹੋ ਜਿਹਾ ਸੀ ?
ਉੱਤਰ – ਗੁਰੂ ਜੀ ਅਨੁਸਾਰ ਪ੍ਰਮਾਤਮਾ ਕੇਵਲ ਇੱਕ ਹੀ ਹੈ ਅਤੇ ਉਹ ਸਰਵ-ਵਿਆਪਕ,ਸਰਵ-ਸ਼ਕਤੀਮਾਨ ਅਤੇ ਨਿਰਾਕਾਰ ਹੈ.
11.   ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ – ਗੁਰੂ ਜੀ ਧਾਗੇ ਤੋਂ ਬਣੇ ਜਨੇਊ ਦੀ ਜਗ੍ਹਾ ਦਇਆ,ਸੰਤੋਖ,ਜਤ ਅਤੇ ਸਤ ਦਾ ਬਣਿਆ ਜਨੇਊ ਪਹਿਨਣਾ ਚਾਹੁੰਦੇ ਸਨ.
12.   ਪ੍ਰਸ਼ਨ – ਸੱਚੇ-ਸੋਦੇ ਤੋਂ ਕੀ ਭਾਵ ਹੈ ?
ਉੱਤਰ – ਸੱਚੇ ਸੋਦੇ ਤੋਂ ਭਾਵ ਅਜਿਹੇ ਸੋਦੇ ਤੋਂ ਹੈ ਜਿਸ ਨਾਲ ਲੋਕ ਅਤੇ ਪਰਲੋਕ ਦੋਨਾਂ ਵਿਚ ਲਾਭ ਹੋਵੇ.
     ____________________________________________________________________
1.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸੰਬਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ.
ਉੱਤਰ – ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਇੱਕ ਹੈ.ਦੁਨੀਆਂ ਦਾ ਹੋਰ ਕੋਈ ਵੀ ਦੇਵੀ ਦੇਵਤਾ ਉਸਦਾ ਸਥਾਨ ਨਹੀਂ ਲੈ ਸਕਦਾ.ਉਹ ਸਰਬ-ਸ਼ਕਤੀਮਾਨ ਅਤੇ ਸਰਬ-ਵਿਆਪਕ ਹੈ.ਉਹ ਮਹਾਨ ਅਤੇ ਸਰਵਉਚ ਹੈ.ਉਹ ਨਿਰੰਕਾਰ ਅਤੇ ਦਿਆਲੂ ਹੈ.ਈਸ਼ਵਰ ਦੀ ਇੱਛਾ ਅਨੁਸਾਰ ਹੀ ਇਸ ਸਾਰੀ ਦੁਨੀਆਂ ਦਾ ਵਰਤਾਰਾ ਹੋ ਰਿਹਾ ਹੈ.ਉਸਦੀ ਮਰਜੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਹੈ.ਉਹ ਇਤਨਾ ਮਹਾਨ ਹੈ ਕਿ ਆਦਮੀ ਉਸਦੇ ਗੁਣਾਂ ਦਾ ਵਰਣਨ ਨਹੀਂ ਕਰ ਸਕਦਾ ਹੈ.
2.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ – ਦੂਜੀ ਉਦਾਸੀ ਵੇਲੇ ਗੁਰੂ ਨਾਨਕ ਦੇਵ ਜੀ ਜਲੰਧਰ ਅਤੇ ਹੋਸ਼ਿਆਰਪੁਰ ਤੋਂ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਵਿਚ ਗਏ.ਉਥੇ ਬਿਲਾਸਪੁਰ,ਮੰਡੀ,ਜਵਾਲਾ ਜੀ, ਕਾਂਗੜਾ,ਕੁੱਲੂ ਅਤੇ ਸਪਿਤੀ ਤੋਂ ਹੋ ਕੇ ਤਿਬੱਤ ਵੱਲ ਗਏ. ਇਥੋਂ ਉਹ ਮਾਨਸਰੋਵਰ ਝੀਲ ਅਤੇ ਕੈਲਾਸ਼ ਪਰਬਤ’ਤੇ ਪੁੱਜੇ .ਇਸਤੋਂ ਬਾਅਦ ਲੱਦਾਖ ਅਤੇ ਕਾਰਗਿਲ ਤੋਂ ਹੁੰਦੇ ਹੋਏ ਅਮਰਨਾਥ ਦੀ ਗੁਫਾ ਵਿਖੇ ਗਏ.ਕਸ਼ਮੀਰ ਤੋਂ ਉਹ ਜਿਹਲਮ ਅਤੇ ਚਨਾਬ ਨਦੀਆਂ ਨੂੰ ਪਾਰ ਕਰਨ ਮਗਰੋਂ ਸਿਆਲਕੋਟ ਪੁੱਜੇ.ਸਿਆਲਕੋਟ ਤੋਂ ਬਾਅਦ ਉਹ ਆਪਣੇ ਨੁਵਾਸ ਸਥਾਨ ਕਰਤਾਰਪੁਰ ਪਹੁੰਚੇ.
3.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ.
ਉੱਤਰ - ਗੁਰੂ ਨਾਨਕ ਦੇਵ ਜੀ ਹਾਲੇ ਸਿਖਿਆ ਪ੍ਰਾਪਤ ਕਰ ਹੀ ਰਹੇ ਸਨ ਕਿ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਜਨੇਊ ਪਵਾਉਣਾ ਚਾਹਿਆ.ਇਸ ਰਸਮ ਵੇਲੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਗਿਆ.ਮੁਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਜਨੇਊ ਪਾਉਣ ਲਈ ਕਿਹਾ.ਪ੍ਰੰਤੂ ਗੁਰੂ ਜੀ ਨੇ ਉਹ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ. ਉਹਨਾਂ ਸੂਤ ਦੇ ਧਾਗਿਆਂ ਨਾਲ ਨਹੀ ਸਗੋਂ ਸਦਗੁਣਾਂ ਦੇ ਧਾਗਿਆਂ ਨਾਲ ਬਣੇ ਜਨੇਊ ਦੀ ਮੰਗ ਕੀਤੀ.
4.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਨੇ ਮੁਢਲੇ ਜੀਵਨ ਵਿੱਚ ਕੀ-ਕੀ ਕਿੱਤੇ ਅਪਨਾਏ ?
ਉੱਤਰ – ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਈਸ਼ਵਰ ਦੀ ਭਗਤੀ ਬਾਰੇ ਰੂਚੀ ਰਖਦੇ ਸਨ.ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਮਝਾਂ ਚਰਾਉਣ ਦਾ ਕੰਮ ਸੋਂਪ ਦਿੱਤਾ. ਗੁਰੂ ਜੀ ਮਝਾਂ ਤਾਂ ਖੇਤਾਂ ਵੱਲ ਲੈ ਜਾਂਦੇ ਪਰ ਉਹਨਾਂ ਦਾ ਖਿਆਲ ਨਾ ਰਖਦੇ ਜਿਸ ਕਾਰਨ ਮਹਿਤਾ ਕਾਲੂ ਜੀ ਨੂੰ ਉਲਾਂਭੇ ਆਉਣ ਲੱਗੇ. ਇਸ ਲਈ ਪਿਤਾ ਜੀ ਨੇ ਉਹਨਾਂ ਨੂੰ ਖੇਤੀ ਦਾ ਕੰਮ ਸੰਭਾਲ ਦਿੱਤਾ ਪਰ ਉਥੇ ਵੀ ਉਹਨਾਂ ਦਾ ਦਿਲ ਨਹੀਂ ਲੱਗਿਆ.ਇਸਤੋਂ ਬਾਅਦ ਪਿਤਾ ਜੀ ਨੇ ਵੀਹ ਰੁਪਏ ਦੇ ਕੇ ਉਹਨਾਂ ਨੂੰ ਵਪਾਰ ਕਰਨ ਵਾਸਤੇ ਭੇਜਿਆ .ਪਰ ਉਹਨਾਂ ਪੈਸਿਆਂ ਨਾਲ ਉਹ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਕੇ ਖਾਲੀ ਹਥ ਕਰ ਮੁੜ੍ਹੇ ਤਾਂ ਪਿਤਾ ਜੀ ਬਹੁਤ ਦੁਖੀ ਹੋਏ.ਪਰ ਗੁਰੂ ਜੀ ਨੇ ਕਿਹਾ ਕੀ ਉਹ ਸੱਚਾ ਸੋਦਾ ਕਰਕੇ ਆਏ ਹਨ.ਇਸ ਤਰਾਂ ਗੁਰੂ ਜੀ ਨੇ ਮੁਢਲੇ ਜੀਵਨ ਵਿੱਚ ਕਈ ਕਿੱਤੇ ਘਰ ਦਿਆਂ ਦੇ ਕਹਿਣ ‘ਤੇ ਅਪਨਾਏ ਪਰ ਅਸਲ ਵਿੱਚ ਉਹਨਾਂ ਦੀ ਦਿਲਚਸਪੀ ਈਸ਼ਵਰ ਦੀ ਭਗਤੀ ਵਿੱਚ ਸੀ.
5.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ’ਤੇ ਗਏ ?
ਉੱਤਰ – ਪਹਿਲੀ ਉਦਾਸੀ ਦੋਰਾਨ ਗੁਰੂ ਨਾਨਕ ਦੇਵ ਜੀ ਭਾਰਤ ਦੇ ਪੂਰਬੀ ਅਤੇ ਦਖਣੀ ਇਲਾਕੇ ਵਿੱਚ ਗਏ. ਭਾਈ ਮਰਦਾਨਾ ਇਸ ਸਮੇਂ ਉਹਨਾਂ ਦੇ ਨਾਲ ਸੀ.ਇਸ ਉਦਾਸੀ ਦੋਰਾਨ ਉਹ ਐਮਨਾਬਾਦ ਤੋਂ ਤੁਲੰਬਾ ਵਿਖੇ ਪੁੱਜੇ.ਜਿੱਥੇ ਸੱਜਣ ਠੱਗ ਉਹਨਾਂ ਦੀਆਂ ਸਿਖਿਆਂਵਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਸੇਵਕ ਬਣਿਆਂ.ਉਸਤੋਂ ਬਾਅਦ ਕੁਰੁਕੁਸ਼ੇਤਰ ਵਿਖੇ ਪੁੱਜੇ ਜਿਥੇ ਸੂਰਜ ਗ੍ਰਹਿਣ ਬਾਰੇ ਉਹਨਾਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਦੂਰ ਰਹਿਣ ਲਈ ਕਿਹਾ.ਇਸਤੋਂ ਬਾਅਦ ਹਰਿਦਵਾਰ, ਗੋਰਖਮਤਾ ਹੁੰਦੇ ਹੋਏ ਬਨਾਰਸ ਪੁੱਜੇ .ਬਨਾਰਸ ਤੋਂ ਉਹ ਪਟਨਾ ਬੰਗਾਲ ਆਸਾਮ ਪੁੱਜੇ ਅਸਾਮ ਤੋਂ ਢਾਕਾ,ਨਾਗਾਪੱਟਮ ਹੁੰਦੇ ਹੋਏ ਸ਼੍ਰੀ ਲੰਕਾ ਗਏ.ਵਾਪਸੀ ਸਮੇਂ ਉੱਜੈਨ,ਅਜਮੇਰ,ਮਥੁਰਾ,ਹਿਸਾਰ ਹੁੰਦੇ ਹੋਏ ਪਾਕਪਟਨ ਪੁੱਜੇ .ਪਾਕਪਟਨ ਤੋਂ ਦਿਪਾਲਪੁਰ ਹੁੰਦੇ ਹੋਏ ਗੁਰੂ ਜੀ ਸੁਲਤਾਨਪੁਰ ਲੋਧੀ ਪੁੱਜੇ.
6.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ.
ਉੱਤਰ – ਤੀਜੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨ ਹਾਜੀ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ.ਇਸ ਦੋਰਾਨ ਉਹ ਪਛਮੀ ਏਸ਼ੀਆ ਵੱਲ ਗਏ.ਉਹ ਪਕ੍ਪ੍ਤਨ ਤੋਂ ਸ਼ੁਰੂ ਹੋ ਕੇ ਮੁਲਤਾਨ ਵਿਖੇ ਗਏ.ਇਥੇ ਉਹਨਾਂ ਦੀ ਮੁਲਾਕਾਤ ਸ਼ੇਕ ਬਹਾ-ਉਦ-ਦੀਨ ਨਾਲ ਹੋਈ,ਜੋ ਗੁਰੂ ਜੇ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ.ਸ਼ੁਕਰ,ਮਿਆਣੀ ਅਤੇ ਹਿੰਗ੍ਲਾਜ ਦੇ ਸਥਾਨਾਂ’ਤੇ ਪ੍ਰਚਾਰ ਕਰਦੇ ਹੋਏ ਸਮੁੰਦਰੀ ਰਸਤੇ ਮੱਕਾ ਪੁੱਜੇ.ਮੱਕੇ ਤੋਂ ਮਦੀਨਾ ਵਿਖੇ ਲੋਕਾਂ ਨੂੰ ਆਪਣਾ ਉਪਦੇਸ਼ ਦਿੱਤਾ.ਮਦੀਨਾ ਦੀ ਯਾਤਰਾ ਤੋਂ ਬਾਅਦ ਗੁਰੂ ਜੀ ਬਗਦਾਦ ਪੁੱਜੇ .ਇਥੋਂ ਇਰਾਨ ਅਤੇ ਕੰਧਾਰ ਹੁੰਦੇ ਹੋਏ ਕਾਬਲ ਪੁੱਜੇ.ਕਾਬੁਲ ਵਿੱਚ ਉਸ ਸਮੇਂ ਬਾਬਰ ਦਾ ਰਾਜ ਸੀ. ਦਰਾ ਖੈਬਰ ਹੁੰਦੇ ਹੋਏ ਪਿਸ਼ਾਵਰ,ਗੁਜਰਾਤ ਆਦਿ ਹੁੰਦੇ ਹੋਏ ਸਯਦਪੁਰ ਪੁੱਜੇ,ਇਥੇ ਬਾਬਰ ਨੇ ਆਪ ਨੂੰ ਬੰਦੀ ਬਣਾ ਲਿਆ ਸੀ ,ਪਰ ਬਾਅਦ ਵਿਚ ਉਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਨੂੰ ਛੱਡ ਦਿੱਤਾ.ਇਸਤੋਂ ਬਾਅਦ ਆਪ ਕਰਤਾਰਪੁਰ ਆ ਗਏ.
7.       ਪ੍ਰਸ਼ਨ – ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਉ.

ਉੱਤਰ – ਆਪਣੀਆਂ ਲੰਬੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਜਾ ਵੱਸੇ. ਉਹ ਆਪਣੇ ਅੰਤ ਸਮੇਂ ਤੱਕ ਉਥੇ ਹੀ ਰਹੇ. ਇਸ ਸਮੇਂ ਉਹਨਾਂ ਨੇ ਆਪਣੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ.ਇਥੇ ਉਹਨਾਂ ਨੇ ‘ਵਾਰ ਮਲ੍ਹਾਰ’.’ਵਾਰ ਮਾਝ’,ਵਾਰ ਆਸਾ’,ਜਪੁਜੀ’,’ਬਾਰਾਂ-ਮਹਾ’ ਆਦਿ ਬਾਣੀਆਂ ਦੀ ਰਚਨਾ ਕੀਤੀ.ਗੁਰੂ ਸਾਹਿਬ ਨੇ ਉਥੇ ਸੰਗਤ ਅਤੇ ਪੰਗਤ ਦੀ ਨੀਂਹ ਰੱਖੀ,ਜਿਸ ਨਾਲ ਮਹੁੱਖ ਜਾਤੀ ਵਿੱਚੋਂ ਉਚ-ਨੀਚ ਦਾ ਫਰਕ ਮਿੱਟ ਗਿਆ.ਗੁਰੂ ਜੀ ਨੇ ਆਦਰਸ਼ ਗ੍ਰਹਿਸਤੀ ਦਾ ਜੀਵਨ ਬਤੀਤ ਕੀਤਾ.ਆਪਣਾ ਅੰਤਲਾ ਸਮਾਂ ਨੇੜੇ ਦੇਖਕੇ ਭਾਈ ਲਹਿਣਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ. ਇਸ ਤਰਾਂ ਗੁਰੂ ਜੀ ਨੇ ਇੱਕ ਆਦਰਸ਼ ਜੀਵਨ ਦਾ ਉਦਾਹਰਣ ਪੇਸ਼ ਕੀਤਾ.