ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ

ਹੇਠਾਂ ਦਿੱਤੀ ਤਸਵੀਰ ਵਰਗੀ ਡਾਇਗ੍ਰਾਮ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆਸ ਹੈ ਵਿਦਿਆਰਥੀਆਂ ਨੂੰ ਇਸ ਤੋਂ ਉਹਨਾਂ ਦੇ ਪਾਠ ਨਾਲ ਸੰਬੰਧਿਤ ਜਾਣਕਾਰੀ ਨੂੰ ਯਾਦ ਕਰਨ ਵਿੱਚ ਮਦਦ ਮਿਲੇਗੀ 

ਜੰਮੂ ਅਤੇ ਕਸ਼ਮੀਰ ਦੀ ਭਾਰਤ ਵਿੱਚ ਸ਼ਾਮਿਲ ਹੋਣ ਬਾਰੇ ਪੂਰੀ ਕਹਾਣੀ

ਹੇਠ ਦਿੱਤੀ ਵੀਡੀਓ ਵਿੱਚ ਜੰਮੂ ਅਤੇ ਕਸ਼ਮੀਰ ਦੀ ਭਾਰਤ ਵਿੱਚ ਸ਼ਾਮਿਲ ਹੋਣ ਦੀ ਕਹਾਣੀ ਬਾਰੇ ਬੜੇ ਵਿਸਥਾਰਪੂਰਵਕ ਢੰਗ ਨਾਲ ਦੱਸਿਆ ਗਿਆ ਹੈ.

            ਇਹ ਵੀਡੀਓ ਏ.ਬੀ.ਪੀ.ਨਿਊਸ ਦਾ ਤਿਆਰ ਕੀਤਾ ਹੋਇਆ ਪ੍ਰੋਗਰਾਮ ਪ੍ਰਧਾਨਮੰਤਰੀ ਵਿੱਚੋ ਲਿਆ ਗਿਆ ਹੈ   

ਭਾਰਤ ਦਾ ਸੰਵਿਧਾਨ (ਅਨੁਛੇਦ ਇੱਕ) - ਭਾਗ ਇੱਕ

Definition and explanation of Noun

What are Nouns..........?
Below given is a short presentation which tells about the definition and the different types of the Nouns. I think students can go through the presentation and try to understand the meaning of the Noun and its different kinds.



ਦੱਸਵੀਂ -ਭੂਗੋਲ ( ਪਾਠ-6 ਭੂਮੀ ਵਰਤੋਂ ਅਤੇ ਖੇਤੀਬਾੜੀ ਦਾ ਵਿਕਾਸ )

1. ਪ੍ਰਸ਼ਨ : ਖੇਤੀ ਨੂੰ ਆਰਥਿਕ ਪ੍ਰਣਾਲੀ ਦਾ ਮੁੱਖ ਅਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ : ਖੇਤੀ ਅਰਥ-ਵਿਵਸਥਾ ਦਾ ਮੂਲ ਆਧਾਰ ਹੈ. ਕੁੱਲ ਰਾਸ਼ਟਰੀ ਉਤਪਾਦਨ ਵਿਚ ਭਾਵੇਂ ਖੇਤੀ ਦਾ ਯੋਗਦਾਨ 33.7% ਹੀ ਹੈ ਤਾਂ ਵੀ ਇਹ ਘੱਟ ਮਹੱਤਵਪੂਰਨ ਨਹੀਂ ਹੈ. ਸਾਡੀ ਖੇਤੀ ਤੋਂ ਦੇਸ਼ ਦੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਦੇਸ਼ ਦੇ 2/3 ਮਜਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ.ਜ਼ਿਆਦਾਤਰ ਉਦਯੋਗਾਂ ਨੂੰ ਕੱਚੇ ਮਾਲ ਦੀ ਪੂਰਤੀ ਵੀ ਖੇਤੀ ਤੋਂ ਹੀ ਹੁੰਦੀ ਹੈ.

2. ਪ੍ਰਸ਼ਨ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-
1. ਖੇਤੀ ਦਾ ਮਸ਼ੀਨੀਕਰਨ ਅਤੇ ਉਪਜ ਵਿੱਚ ਵਾਧਾ.
2. ਵਹਾਈ , ਬਿਜਾਈ ਅਤੇ ਗਹਾਈ ਸਾਰੀਆਂ ਲੈ ਮਸ਼ੀਨਾਂ ਦਾ ਪ੍ਰਯੋਗ .
3. ਰਸਾਇਣ , ਚੰਗੇ ਬੀਜਾਂ. ਕੀੜੇ ਨਾਸ਼ਕਾਂ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ.

3. ਪ੍ਰਸ਼ਨ : ਖੇਤੀ ਖੇਤਰ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ?
ਉੱਤਰ : ਖੇਤੀ ਖੇਤਰ ਦੇ ਅਧੀਨ ਪਸ਼ੂਪਾਲਣ ,ਮੱਛੀ-ਪਾਲਣ,ਮਧੂ-ਮੱਖੀ ਪਾਲਣ,ਰੇਸ਼ਮ ਕੀਟ ਪਾਲਣ, ਮੁਰਗੀ ਪਾਲਣ ਅਤੇ ਬਾਗਬਾਨੀ ਨੂੰ ਸ਼ਾਮਿਲ ਕੀਤਾ ਗਿਆ ਹੈ.

4. ਪ੍ਰਸ਼ਨ : ਦੁਧਾਰੂ ਪਸ਼ੂ ਤੇ ਭਾਰਵਾਹਕ ਪਸ਼ੂਆਂ ਵਿੱਚ ਕੀ ਅੰਤਰ ਹੈ ?
ਉੱਤਰ : ਦੁਧ ਦੇਣ ਵਾਲੇ ਪਸ਼ੂਆਂ ਤੋਂ ਭਾਵ ਉਹਨਾਂ ਪਸ਼ੂਆਂ ਤੋਂ ਹੈ ਜਿਹਨਾਂ ਤੋਂ ਸਾਨੂੰ ਦੁਧ ਮਿਲਦਾ ਹੈ.ਉਦਾਹਰਣ ਵਜੋਂ ਗਾਂ,ਮਝ ,ਬਕਰੀ ਅਤੇ ਭੇਡ ਆਦਿ .ਇਸਤੋਂ ਉਲਟ ਭਾਰ ਢੋਹਣ ਵਾਲੇ ਪਸ਼ੁ ਵਹਾਈ,ਬਿਜਾਈ ਅਤੇ ਗਹਾਈ ਅਤੇ ਖੇਤੀ ਉਤਪਾਦਨ ਦੀ ਆਵਾਜਾਈ ਵਿੱਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ. ਬਲਦ,ਝੋਟਾ ਊਠ ਆਦਿ ਪਸ਼ੁ ਭਰ ਢੋਹਣ ਵਾਲੇ ਪਸ਼ੂਆਂ ਦੀਆਂ ਮੁੱਖ ਉਦਾਹਰਨਾਂ ਹਨ.

5. ਪ੍ਰਸ਼ਨ : ਜੰਗਲਾਂ ਦੇ ਮੁੱਖ ਲਾਭ ਕੀ ਹਨ ?
ਉੱਤਰ : ਜੰਗਲਾਂ ਦੇ ਮੁੱਖ ਲਾਭ ਹੇਠ ਲਿਖੇ ਹਨ:-
1. ਜੰਗਲ ਪਰਿਸਥਿਤਕ ਸੰਤੁਲਨ ਤੇ ਕੁਦਰਤੀ ਸੰਤੁਲਨ ਬਣਾਈ ਰਖਣ ਵਿੱਚ ਸਹਾਇਤਾ ਕਰਦੇ ਹਨ.
2. ਜਨ੍ਲਾਂ ਤੋਂ ਸਾਨੂੰ ਇਮਾਰਤੀ ਲੱਕੜੀ ਤੋਂ ਬਲਣ ਪ੍ਰਾਪਤ ਹੁੰਦਾ ਹੈ. ਮਾਨਸੂਨੀ ਖੇਤਰਾਂ ਵਿੱਚ ਫੈਲੇ ਸਾਗੋਨ ਦੇ ਜੰਗਲਾਂ ਵਿੱਚ ਵਧੀਆ ਕਿਸਮ ਦੀ ਇਮਾਰਤੀ ਲੱਕੜੀ ਮਿਲਦੀ ਹੈ.
3. ਜੰਗਲਾਂ ਦੀ ਨਰਮ ਲੱਕੜੀ ਫਰਨੀਚਰ ਬਣਾਉਣ ਅਤੇ ਪੈਕਿੰਗ ਦੇ ਬਕਸੇ ਬਣਾਉਣ ਅਤੇ ਭਵਨ ਉਸਾਰੀ ਕੰਮਾਂ ਵਿੱਚ ਵਰਤੀ ਜਾਂਦੀ ਹੈ.
4 ਨਰਮ ਲੱਕੜੀ ਦੁਆਰਾ ਲੁਗਦੀ ਵੀ ਬਣਾਈ ਜਾਂਦੀ ਹੈ.ਜਿਸ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਹੈ.
5. ਇਮਾਰਤੀ ਲੱਕੜੀ ਤੋਂ ਇਲਾਵਾ ਜੰਗਲਾਂ ਤੋਂ ਲਾਖ,ਬੈਂਤ,ਲੁਗਦੀ,ਕੱਚਾ ਕੋਲਾ ,ਬਾਲਣ, ਗੂੰਦ,ਜੜ੍ਹੀਆਂ-ਬੂਟੀਆਂ, ਚਾਰਾ ਅਤੇ ਘਾਹ ਆਦਿ ਮਿਲਦਾ ਹੈ.



           _______________________________________________________