ਸਾਡੇ ਦੇਸ਼ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ ਹੈ.ਇਰਾਨੀ ਲੋਕ ਸਿੰਧ ਨਦੀ ਨੂੰ 'ਹਿੰਦ' ਕਹਿ ਕੇ ਬੁਲਾਂਦੇ ਸਨ.ਯੂਨਾਨੀ ਲੋਕ ਇਸਨੂੰ ‘ਇੰਡੋਸ’ ਦੇ ਨਾਂਮ ਨਾਲ ਪੁਕਾਰਦੇ ਸਨ.ਰੋਮ ਵਾਸੀਆਂ ਨੇ ਇਸਨੂੰ ‘ਇੰਡਸ’ ਦਾ ਨਾਮ ਦਿੱਤਾ ਹੈ .ਇਸ ਤਰਾਂ ਸਾਡੇ ਦੇਸ਼ ਦਾ ਨਾਮ ‘ਇੰਡੀਆ’ ਪਿਆ .
ਭਾਰਤ ਏਸ਼ੀਆ ਮਹਾਂਦੀਪ ਦੇ
ਦੱਖਣੀ ਭਾਗ ਦਾ ਇੱਕ ਵਿਸ਼ਾਲ ਦੇਸ਼ ਹੈ .ਦੁਨੀਆਂ ਵਿੱਚ ਖੇਤਰਫਲ ਦੇ ਅਧਾਰ’ ਤੇ ਇਸਦਾ ਸੱਤਵਾਂ ਸਥਾਨ
ਹੈ.ਇਸਦਾ ਉੱਤਰੀ ਹਿੱਸਾ ਹਿਮਾਲਿਆ ਦੀ ਦੀਵਾਰ ਹੈ ਅਤੇ ਦੱਖਣ ਵਿੱਚ ਵਿਸ਼ਾਲ ਹਿੰਦ ਮਹਾਂਸਾਗਰ
ਹੈ.ਇਸਦਾ ਦੱਖਣੀ ਹਿੱਸਾ ਇੱਕ ਤਿਕੋਣ ਵਰਗੀ ਸ਼ਕਲ ਦੀ ਤਰਾਂ ਹੈ.ਜਿਸਦੇ ਇੱਕ ਪਾਸੇ ਅਰਬ ਸਾਗਰ ਅਤੇ
ਦੂਜੇ ਪਾਸੇ ਬੰਗਾਲ ਦੀ ਖਾੜੀ ਹੈ.
ਭਾਰਤ ਨੂੰ ਵਿਸ਼ਵ ਵਿੱਚ ‘ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ. ਹਿੰਦ ਮਹਾਂਸਾਗਰ ਵਿੱਚੋਂ ਲੰਘਣ ਵਾਲੇ ਅੰਤਰ-ਰਾਸ਼ਟਰੀ ਮਾਰਗ ਸਾਡੇ ਦੇਸ਼ ਨੂੰ
ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਜੋੜਦੇ ਹਨ.ਦੂਜੇ ਪਾਸੇ ਇਸੇ ਮਾਰਗ ਤੋਂ ਅਸੀਂ ਜਾਪਾਨ
ਆਸਟ੍ਰੇਲੀਆਅਤੇ ਚੀਨ ਵਰਗੇ ਦੇਸ਼ਾਂ ਤੱਕ ਜਾ ਸਕਦੇ ਹਾਂ. ਸਾਡੇ ਦੇਸ਼ ਦਾ ਦੱਖਣੀ ਹਿੱਸਾ ਹਿੰਦ ਮਹਾਂਸਾਗਰ ਵਿੱਚ
ਤੱਟਵਰਤੀ ਰੇਖਾ ਬਣਾਂਓਦਾ ਹੈ.ਇਸਦਾ ਸਾਡੇ ਦੇਸ਼ ਨੂੰ ਬਹੁਤ ਫਾਇਦਾ ਹੈ.ਇਸ ਇਸ ਕਾਰਣ ਭਾਰਤ ਇੱਕ ਪਾਸੇ
ਅਮਰੀਕਾ ਅਤੇ ਯੂਰਪੀ ਦੇਸ਼ਾਂ ਨਾਲ ਵਪਾਰ ਕਰਦਾ ਹੈ ਅਤੇ ਦੂਜੇ ਪਾਸੇ ਆਸਟਰੇਲੀਆ ,ਜਪਾਨ ਅਤੇ ਚੀਨ
ਆਦਿ ਦੇਸ਼ਾਂ ਨਾਲ ਵਪਾਰ ਹੁੰਦਾ ਹੈ.
------------------------------