ਕਿਸੇ ਦੇਸ਼ ਦੇ ਇਤਿਹਾਸ ਨੂੰ ਸਮੇਂ ਦੇ ਅਧਾਰ 'ਤੇ ਹਮੇਸ਼ਾਂ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ. ਇਹਨਾਂ ਨੂੰ ਤਿੰਨ ਕਾਲ ਜਾਂ ਤਿੰਨ ਯੁੱਗ ਵੀ ਆਖ ਸਕਦੇ ਹਾਂ.
- ਸਭ ਤੋਂ ਪੁਰਾਣੇ ਸਮੇਂ ਨੂੰ ਪ੍ਰਾਚੀਨ ਕਾਲ ਕਿਹਾ ਜਾਂਦਾ ਹੈ.
- ਵਿੱਚਕਾਰਲੇ ਸਮੇਂ ਨੂੰ ਮਧਕਾਲ ਅਤੇ
- ਮੋਜ਼ੁਦਾ ਸਮੇਂ ਨੂੰ ਆਧੁਨਿਕ ਕਾਲ ਕਹਿੰਦੇ ਹਨ.
ਭਾਰਤ ਦੇ ਪ੍ਰਾਚੀਨ ਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸਾਨੂੰ ਆਮਤੋਰ ਤੇ ਉਸ ਸਮੇਂ ਦੀਆਂ ਲਿਖਤਾਂ ,ਖੰਡਹਰ ,ਇਮਾਰਤਾਂ ,ਸਿੱਕੇ ਆਦਿ 'ਤੇ ਨਿਰਭਰ ਹੋਣਾ ਪੈਂਦਾ ਹੈ.ਕਿਉਂਕਿ ਸਾਡੇ ਭਾਰਤ ਵਿੱਚ ਜੋ ਪ੍ਰਾਚੀਨ ਕਾਲ ਬਾਰੇ ਅਸੀਂ ਪੜਦੇ ਹਾਂ ਉਸ ਅਧੀਨ ਅਸੀਂ ਇਥੇ ਪ੍ਰਫੁਲਿਤ ਹੋਣ ਵਾਲੀ ਸਿੰਧੁ ਘਾਟੀ ਦੀ ਸਭਿਅਤਾ ਬਾਰੇ ਪੜਦੇ ਹਾਂ.ਅਤੇ ਇਸ ਸਭਿਅਤਾ ਬਾਰੇ ਸਾਨੂੰ ਬੇਸ਼ਕ ਲਿਖਤਾਂ ਤਾਂ ਮਿਲਦੀਆਂ ਹਨ ਪ੍ਰੰਤੂ ਇਹਨਾਂ ਲਿਖਤਾਂ ਨੂੰ ਹਾਲੇ ਤੱਕ ਕੋਈ ਵੀ ਪੜ ਹੀ ਨਹੀਂ ਸਕਿਆ ਹੈ.ਇਸ ਲਈ ਸਾਨੂੰ ਉਸ ਸਮੇਂ ਦੇ ਖੰਡਹਰ ,ਖਿਲੋਨੇ,ਬਰਤਨ ਆਦਿ ਜੋ ਪ੍ਰਾਪਤ ਹੋਏ ਹਨ ਉਹਨਾਂ ਦੇ ਅਧਾਰ'ਤੇ ਹੀ ਇਤਿਹਾਸ ਦੀ ਕਹਾਣੀ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਾਂ.
ਇਸਦੇ ਉਲਟ ਮਧਕਾਲ ਸਮੇਂ ਦਾ ਬਹੁਤ ਸਾਰਾ ਸਾਹਿਤ ਮਿਲਦਾ ਹੈ .ਇਸਤੋਂ ਇਲਾਵਾ ਉਸ ਸਮੇਂ ਦੀਆਂ ਇਮਾਰਤਾਂ.ਅਤੇ ਉਸ ਸਮੇਂ ਤੋਂ ਹੁਣ ਤਕ ਚਲਦੀਆਂ ਆ ਰਹੀਆਂ ਰਸਮਾਂ -ਰਿਵਾਜਾਂ ਤੋਂ ਵੀ ਸਾਨੂੰ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ.
---------------------------------------------------