ਮਨੁੱਖ ਅਤੇ ਮਹਾਂਸਾਗਰ

ਜਦੋਂ ਦਾ ਮਨੁੱਖ ਇਸ ਧਰਤੀ ਉੱਪਰ ਆਇਆ ਹੈ ਉਸ ਦਿਨ ਤੋਂ ਹੀ ਇਸਦਾ ਸਾਗਰਾਂ ਅਤੇ ਮਹਾਂਸਾਗਰਾਂ ਨਾਲ ਗੂੜਾ ਰਿਸ਼ਤਾ ਰਿਹਾ ਹੈ.ਆਰੰਭ ਵਿੱਚ ਮਨੁੱਖ ਨੇ ਆਪਣੇ ਘਰ ਵੀ ਉਥੇ ਹੀ ਬਣਾਏ ਜਿਥੇ ਉਹਨਾਂ ਨੂੰ ਪਾਣੀ ਆਸਾਨੀ ਨਾਲ ਮਿਲ ਸਕਦਾ ਸੀ.ਇਸੇ ਕਰਕੇ ਸ਼ੁਰੁਆਤੀ ਦੋਰ ਵਿੱਚ ਜੋ ਸਭਿਅਤਾਵਾਂ ਵਧੀਆਂ ਫੁੱਲੀਆਂ ਉਹ ਸਾਰੀਆਂ ਨਦੀਆਂ ਅਤੇ ਦਰਿਆਵਾਂ ਦੇ ਕੰਡੇ ਹੀ ਹੋਈਆਂ ਹਨ.ਮਨੁੱਖ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਵੀ ਸਮੁੰਦਰੀ ਰਸਤਿਆਂ ਨੂੰ ਹੀ ਵਧੀਆ ਮੰਨੀਆਂ ਸੀ.ਪ੍ਰਾਚੀਨ ਕਾਲ ਦੀਆਂ ਸਭਿਅਤਾਵਾਂ ਵਿੱਚ ਸਾਨੂੰ ਕਈ ਪ੍ਰਸਿਧ ਨਾਵਿਕਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ.


ਜਿਵੇਂ  ਧਰਤੀ ਦੇ ਉੱਪਰ ਇਕ ਵਿਅਕਤੀ ਨੂੰ ਆਪਣੀ ਰੋਜ਼ਾਨਾ ਜੀਵਨ ਦੀ ਪੂਰਤੀ ਲਈ ਰੋਜ਼ੀ-ਰੋਟੀ ਦਾ ਜੁਗਾੜ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਨੇ ਆਪਣੇ ਰੋਜ਼ੀ-ਰੋਟੀ ਦੇ ਧੰਦੇ ਨੂੰ ਸਾਗਰਾਂ ਅਤੇ ਮਹਾਂਸਾਗਰਾਂ ਤੱਕ ਵੀ ਢੂੰਡ ਲਿਆ ਹੈ ।ਮਹਾਂਸਾਗਰਾਂ ਵਿਚ ਵੱਖ ਵੱਖ ਤਰ੍ਹਾਂ ਦੇ ਜੀਵ ਜੰਤੂ ਮਿਲਦੇ ਹਨ ।ਮਹਾਂਸਾਗਰਾਂ ਦੇ ਅੰਦਰ ਹੀ ਅਲੱਗ ਅਲੱਗ ਤਰ੍ਹਾਂ ਦੇ ਵੇਲ ਬੂਟੇ ਵੀ ਪਾਏ ਜਾਂਦੇ ਹਨ ।ਮਨੁੱਖ ਮਹਾਂਸਾਗਰ ਦੇ ਅੰਦਰ ਜਾ ਕੇ ਉਨ੍ਹਾਂ ਜੀਵ ਜੰਤੂਆਂ ਅਤੇ ਵੇਲ ਬੂਟਿਆਂ ਨੂੰ ਪਕੜ ਲੈਂਦਾ ਹੈ ਅਤੇ ਉਹ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਹਨਾਂ ਦਾ ਵਪਾਰ ਵੀ ਕਰਦਾ ਹੈ, ਅਤੇ ਭੋਜਨ ਦੇ ਤੋਰ ਤੇ ਆਪ ਵੀ ਇਸਤੇਮਾਲ ਕਰਦਾ ਹੈ ।   ਮਛਲੀ ਤੋਂ ਇਲਾਵਾ ਮਹਾਂਸਾਗਰਾਂ ਵਿੱਚ ਮੋਤੀ ਅਤੇ ਸਿੱਪੀਆਂ ਵੀ ਮਿਲਦੀਆਂ ਹਨ ।ਅਜੌਕੇ ਯੁੱਗ ਵਿੱਚ ਤਾਂ ਮਹਾਂਸਾਗਰਾਂ ਵਿੱਚੋਂ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਵੀ ਲੱਭ ਲਏ ਗਏ ਹਨ ।ਇਹਨਾਂ  ਦਾ ਮਹੱਤਵ ਇਤਨਾ ਜ਼ਿਆਦਾ ਵਧ ਗਿਆ ਹੈ ਕਿ ਅਰਬ ਅਤੇ ਖਾੜੀ ਦੇ ਦੇਸ਼ ਜੋ ਆਪਣੇ ਕੁਦਰਤੀ ਸੋਮਿਆਂ ਵਿੱਚ ਕਦੇ ਥੋੜ ਮਹਿਸੂਸ ਕਰਦੇ ਸਨ ,ਹੁਣ ਇਸੇ ਪੇਟ੍ਰੋਲਿਯਮ ਪਦਾਰਥਾਂ ਦਾ ਸਦਕਾ ਅਮੀਰ ਦੇਸ਼ਾਂ ਵਿੱਚ ਇਹਨਾਂ ਦੀ ਗਿਣਤੀ ਆਉਂਦੀ ਹੈ.    ਮਹਾਂਸਾਗਰ ਕੇਵਲ ਪੇਟ੍ਰੋਲੀਅਮ ਪਦਾਰਥ ਅਤੇ ਭੋਜਨ ਹੀ ਮੁਹਇਆ ਨਹੀਂ ਕਰਵਾਉਂਦੇ ਸਗੋਂ ਉਹ ਨਾਲ ਲੱਗਦੇ ਖੇਤਰਾਂ ਦੇ ਜਲਵਾਯੂ'ਤੇ ਵੀ ਪ੍ਰਭਾਵ ਪਾਉਂਦੇ ਹਨ.ਮਹਾਂਸਾਗਰਾਂ ਅੰਦਰ ਚੱਲਣ ਵਾਲੀਆਂ ਠੰਡੀਆਂ ਅਤੇ ਗਰਮ ਧਾਰਾਵਾਂ ਨਾਲ ਲਗਦੇ ਖੇਤਰ ਵਿਚ ਸਾਰਾ ਜਲਵਾਯੂ ਗਰਮ ,ਨਿਘਾ ਜਾਂ ਠੰਡਾ ਕਰ ਦੇਂਦੀਆਂ ਹਨ.ਇਸ ਤਰਾਂ ਅਸੀਂ ਦੇਖਦੇ ਹਨ ਕਿ ਮਹਾਂਸਾਗਰ ਸਾਡੇ ਜੀਵਨ ਵਿੱਚ ਇੱਕ ਮਹੱਤਵਪੁਰਣ ਭੂਮਿਕਾ ਅਦਾ ਕਰਦੇ ਹਨ .