ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਝਰਨੇ ਦਾ ਨਿਰਮਾਣ ਕਿਵੇਂ ਹੁੰਦਾ ਹੈ ?

ਕਈ ਵਾਰੀ ਅਸੀਂ ਪਹਾੜਾਂ ਦੀ ਸਿਰ ਕਰਨ ਜਾਂਦੇ ਹਾਂ ਤਾਂ ਰਸਤੇ ਵਿੱਚ ਝਰਨੇ ਸਾਡਾ ਸਾਰਿਆਂ ਦਾ ਮਨ ਪਰਚਾਵੇ ਦਾ ਦ੍ਰਿਸ਼ ਪੇਸ਼ ਕਰਦੇ ਹਨ |ਆਉ ਜਾਣਨ ਦੀ ਕੋਸ਼ਿਸ਼ ਕਰੀਏ ਕੀ ਇਹ ਝਰਨੇ ਦਾ ਨਿਰਮਾਣ ਕਿਵੇਂ ਹੁੰਦਾ ਹੈ | ਕਈ ਵਾਰੀ ਨਦੀ ਘਟੀਆਂ ਵਿੱਚ ਨਰਮ ਚੱਟਾਨਾਂ ਦੇ ਉੱਪਰ ਸਖਤ ਚੱਟਾਨਾਂ ਦੀ ਪਰਤ ਹੁੰਦੀ ਹੈ |ਸਖਤ ਚੱਟਾਨਾਂ ਦੇ ਨੀਚੇ ਵਾਲੀਆਂ ਨਰਮ ਚੱਟਾਨਾਂ ਤਾਂ ਜਲਦੀ ਟੁੱਟ-ਭੱਜ ਜਾਂਦੀਆਂ ਹਨ | ਪਰੰਤੂ ਉੱਪਰ ਵਾਲੀ ਸਖਤ ਚੱਟਾਨ ਲਟਕਦੀ ਹੋਈ ਰਹੀ ਜਾਂਦੀ ਹੈ | ਇਸ ਤਰਾਂ ਜਦੋਂ ਨਦੀ ਦਾ ਪਾਣੀ ਉਸ ਸਖਤ ਚੱਟਾਨ ਦੇ ਉੱਪਰੋਂ ਲੰਘਦਾ ਹੈ ਤਾਂ ਹੇਠਾਂ ਜ਼ਮੀਨ ਨਾ ਹੋਣ ਕਾਰਣ ਇਹ ਬਹੁਤ...