ਕਈ ਵਾਰੀ ਅਸੀਂ ਪਹਾੜਾਂ ਦੀ ਸਿਰ ਕਰਨ ਜਾਂਦੇ ਹਾਂ ਤਾਂ ਰਸਤੇ ਵਿੱਚ ਝਰਨੇ ਸਾਡਾ ਸਾਰਿਆਂ ਦਾ ਮਨ ਪਰਚਾਵੇ ਦਾ ਦ੍ਰਿਸ਼ ਪੇਸ਼ ਕਰਦੇ ਹਨ |ਆਉ ਜਾਣਨ ਦੀ ਕੋਸ਼ਿਸ਼ ਕਰੀਏ ਕੀ ਇਹ ਝਰਨੇ ਦਾ ਨਿਰਮਾਣ ਕਿਵੇਂ ਹੁੰਦਾ ਹੈ | ਕਈ ਵਾਰੀ ਨਦੀ ਘਟੀਆਂ ਵਿੱਚ ਨਰਮ ਚੱਟਾਨਾਂ ਦੇ ਉੱਪਰ ਸਖਤ ਚੱਟਾਨਾਂ ਦੀ ਪਰਤ ਹੁੰਦੀ ਹੈ |ਸਖਤ ਚੱਟਾਨਾਂ ਦੇ ਨੀਚੇ ਵਾਲੀਆਂ ਨਰਮ ਚੱਟਾਨਾਂ ਤਾਂ ਜਲਦੀ ਟੁੱਟ-ਭੱਜ ਜਾਂਦੀਆਂ ਹਨ | ਪਰੰਤੂ ਉੱਪਰ ਵਾਲੀ ਸਖਤ ਚੱਟਾਨ ਲਟਕਦੀ ਹੋਈ ਰਹੀ ਜਾਂਦੀ ਹੈ | ਇਸ ਤਰਾਂ ਜਦੋਂ ਨਦੀ ਦਾ ਪਾਣੀ ਉਸ ਸਖਤ ਚੱਟਾਨ ਦੇ ਉੱਪਰੋਂ ਲੰਘਦਾ ਹੈ ਤਾਂ ਹੇਠਾਂ ਜ਼ਮੀਨ ਨਾ ਹੋਣ ਕਾਰਣ ਇਹ ਬਹੁਤ ਡੂੰਘਾਈ ਵਿੱਚ ਡਿੱਗਦਾ ਹੈ | ਇਸ ਨਾਲ ਜਿਸ ਥਲ-ਸਰੂਪ ਦਾ ਨਿਰਮਾਣ ਹੁੰਦਾ ਹੈ ਉਸਨੂੰ ਝਰਨਾ ਆਖਦੇ ਹਨ |