ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਪਾਣੀਪਤ ਦੀ ਪਹਿਲੀ ਲੜਾਈ (1526 AD) ਵਿੱਚ ਇਬ੍ਰਾਹੀਮ ਲੋਧੀ ਕੋਲ ਵਿਸ਼ਾਲ ਸੈਨਾ ਹੋਣ ਦੇ ਬਾਵਜੂਦ ਵੀ ਉਹ ਕਿਉਂ ਹਾਰ ਗਿਆ ....?

ਪਾਣੀਪਤ ਦਾ ਪਹਿਲਾ ਯੁੱਧ ਬਾਬਰ ਅਤੇ ਦਿੱਲੀ ਦੇ ਸ਼ਾਸਕ ਇਬ੍ਰਾਹਿਮ ਲੋਧੀ ਦੇ ਵਿਚਕਾਰ ਲੜਿਆ ਗਿਆ ਸੀ .ਇਸ ਯੁੱਧ ਦੀ ਮਹੱਤਤਾ ਇਸ ਗੱਲ ਤੋਂ ਹੈ ਕਿ ਇਸੇ ਯੁੱਧ ਤੋਂ ਬਾਅਦ ਦਿੱਲੀ ਵਿੱਚ ਲੋਧੀ ਵੰਸ਼ ਦੀ ਸਮਾਪਤੀ ਅਤੇ ਮੁਗ੍ਹਲ ਵੰਸ਼ ਦੀ ਸਥਾਪਨਾ ਹੋਈ ਸੀ .ਇਸ ਯੁੱਧ ਵਿੱਚ ਭਾਵੇ ਇਬ੍ਰਾਹਿਮ ਲੋਧੀ ਕੋਲ ਇੱਕ ਲੱਖ ਤੋਂ ਵੀ ਵੱਧ ਦੀ ਸੈਨਾ ਸੀ ਪ੍ਰੰਤੂ ਫਿਰ ਵੀ ਉਸਦੀ ਇਸ ਯੁੱਧ ਵਿੱਚ ਬੁਰੀ ਤਰਾਂ ਨਾਲ ਹਾਰ ਹੋਈ ਸੀ .ਜਦਕਿ ਦੂਜੇ ਪਾਸੇ ਬਾਬਰ ਕੋਲ ਬਹੁਤ ਹੀ ਥੋੜੇ ਜਿਹੇ ਸੈਨਿਕ ਸਨ ਅਤੇ ਫਿਰ ਵੀ ਉਹ ਇਸ ਯੁੱਧ ਵਿੱਚ ਜੇਤੂ ਰਿਹਾ ਸੀ. ਇਸਦੇ ਕੁਝ ਮੁੱਖ ਕਾਰਨਾਂ ਬਾਰੇ ਅਸੀਂ ਹੇਠ ਲਿਖੇ ਅਨੁਸਾਰ ਵਿਚਾਰ ਕਰ ਸਕਦੇ ਹਾਂ  :- ਸੈਨਿਕਾਂ ਦੇ ਪੁਰਾਣੇ ਤਰੀਕੇ :- ਇਬ੍ਰਾਹੀਮ ਲੋਧੀ ਦੀ ਸੈਨਾ ਵਿੱਚ ਬਹੁਤ...