ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਜਮਾਤ – ਦਸਵੀਂ ਭੂਗੋਲ ਪਾਠ ਦੂਸਰਾ - ਧਰਾਤਲ

1.       ਪ੍ਰਸ਼ਨ- ਭਾਰਤ ਦੀ ਭੋਤਿਕ ਵੰਡ ਦੀਆਂ ਮੁਖ ਇਕਾਈਆਂ ਦੇ ਨਾਮ ਲਿਖੋ.
ਉੱਤਰ- ਭਾਰਤ ਦੀ ਭੋਤਿਕ ਵੰਡ ਦੀਆਂ ਮੁਖ ਭੂਗੋਲਿਕ ਇਕਾਈਆਂ ਹਨ.ਹਿਮਾਲਿਆ ਅਤੇ ਉਸ ਦੀਆਂ ਸ਼ਾਖਾਵਾਂ, ਉੱਤਰ ਦੇ ਵਿਸ਼ਾਲ ਮੈਦਾਨ, ਪ੍ਰਾਇਦੀਪੀ ਪਠਾਰੀ ਖੇਤਰ ,ਤੱਟ ਦੇ ਮੈਦਾਨ ਅਤੇ ਭਾਰਤੀ ਦੀਪ ਸਮੂਹ.
2.       ਪ੍ਰਸ਼ਨ- ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ ?
ਉੱਤਰ- ਹਿਮਾਲਿਆ ਪਰਬਤ ਸ਼ੇਣੀ ਦਾ ਆਕਾਰ ਇੱਕ ਉੱਤਲ ਚਾਪ ਵਰਗਾ ਹੈ. ਇਸ ਦਾ ਮਧਵਰਤੀ ਖੇਤਰ ਨੈਪਾਲ ਦੀ ਸੀਮਾ ਤਕ ਝੁਕਿਆ ਹੋਇਆ ਹੈ. ਕਦੀ-ਕਦੀ ਇਸ ਦੀ ਆਕ੍ਰਿਤੀ ਇੱਕ ਮਨੁਖ ਵਰਗੀ ਪ੍ਰਤੀਤ ਹੁੰਦੀ ਹੈ.
3.       ਪ੍ਰਸ਼ਨ- ਹਿਮਾਲਿਆ ਪਰਬਤ ਖੇਤਰਾਂ ਦਾ ਜਨਮ ਕਿਵੇਂ ਹੋਇਆ ?
ਉੱਤਰ - ਹਿਮਾਲਿਆ ਪਰਬਤ ਖੇਤਰਾਂ ਦਾ ਜਨਮ ਟੈਥੀਜ਼ ਨਾਮੀ ਸਾਗਰ ਤੋਂ ਹੋਇਆ.ਟੈਥੀਜ਼ ਸਾਗਰ ਦੇ ਤਲ ਵਿੱਚ ਉੱਤਰ ਵਾਲੇ ਪਾਸੇ ਤਿਬੱਤ ਦੇ ਪਠਾਰ ਸਨ. ਇਸਦੇ ਦਖਣ ਵਿਚ ਪਠਾਰ ‘ਤੇ ਵਗਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਕਾਰਣ ਤਲਛਟ ਜਮਾਂ ਹੁੰਦੀ ਰਹੀ.ਪ੍ਰਿਥਵੀ ਦੀਆਂ ਅੰਦਰੂਨੀ ਹਲਚਲਾਂ ਦੇ ਕਾਰਣ ਦੋਨੋਂ ਪਠਾਰ ਇੱਕ ਦੂਜੇ ਵੱਲ ਵਧਣ ਲੱਗੇ.ਫਲਸਰੂਪ ਟੈਥੀਸ ਸਾਗਰ ਦੀ ਤਲਛਟੀ ਵਿੱਚ ਮੋੜ ਪੈ ਗਏ ਅਤੇ ਉਹਨਾਂ ਦੀ ਉਚਾਈ ਵਧਦੀ ਗਈ.
4.       ਪ੍ਰਸ਼ਨ- ਟਰਾਂਸ ਹਿਮਾਲਿਆ ਦੀਆਂ ਮੁਖ ਚੋਟੀਆਂ ਦੇ ਨਾਮ ਦੱਸੋ.
ਉੱਤਰ ਟਰਾਂਸ ਹਿਮਾਲਿਆ ਦੀਆਂ ਮੁਖ ਚੋਟੀਆਂ ਹਨ- ਮਾਉੰਟ ਕੇ 2,ਗੋਡਵਿਨ ਆਸਟਿਨ,ਹਿਡਨ ਪੀਕ ,ਬ੍ਰਾਡ ਪੀਕ ,ਗੈਸਰਭੂਮ ,ਰਾਕਾਪੋਸ਼ੀ ਅਤੇ ਹਰਾਮੋਸ਼ ਆਦਿ.
5.       ਪ੍ਰਸ਼ਨ- ਮਹਾਨ ਹਿਮਾਲਿਆ ਵਿਚ 8000 ਮੀਟਰ ਤੋਂ ਵਧ ਉਚਾਈ ਤੇ ਕਿਹੜੀਆਂ ਚੋਟੀਆਂ ਮਿਲਦੀਆਂ ਹਨ ?
ਉੱਤਰ- ਮਹਾਨ ਹਿਮਾਲਿਆ ਦੀਆਂ 8000 ਮੀਟਰ ਨਾਲੋਂ ਜ਼ਿਆਦਾ ਉਚੀਆਂ ਚੋਟੀਆਂ ਹਨ-ਮਾਉੰਟ ਐਵਰੇਸਟ,(8848 ਮੀਟਰ),ਕੰਚਨ ਜੰਗਾ (8598 ਮੀਟਰ) ਮਕਾਲੂ(8481 ਮੀਟਰ), ਧੋਲਗਿਰੀ(8172 ਮੀਟਰ)ਨਾਗਾ ਪਰਬਤ (8126 ਮੀਟਰ) ਅਤੇ ਅੰਨ ਪੂਰਨਾ (8078ਮੀਟਰ)
6.       ਪ੍ਰਸ਼ਨ- ਭਾਰਤ ਦੇ ਜੁਆਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਮ ਲਿਖੋ.
ਉੱਤਰ- ਹਿਮਾਲਿਆ,ਭਾਰਤ ਦੀਆਂ ਵੱਡੀ ਅਤੇ ਅਰਾਵਲੀ,ਵਿੰਧਿਆਚਲ ,ਸੱਤਪੁੜਾ ਆਦਿ ਪ੍ਰਾਚੀਨ ਪਰਬਤ ਮਾਲਾਵਾਂ ਹਨ.
7.       ਪ੍ਰਸ਼ਨ- ਭਾਰਤ ਵਿੱਚ ਦਰਾੜ ਘਾਟੀਆਂ ਕਿਥੇ ਸਥਿਤ ਹਨ ?
ਉੱਤਰ- ਭਾਰਤ ਵਿੱਚ ਦਰਾੜ ਘਟੀਆਂ ਪ੍ਰਾਇਦੀਪੀ ਪਠਾਰ ਵਿੱਚ ਪਾਈਆਂ ਜਾਂਦੀਆਂ ਹਨ.ਨਰਮਦਾ ਅਤੇ ਤਾਪਤੀ ਨਦਿਆਂ ਇਹਨਾਂ ਘਟੀਆਂ ਵਿਚੋਂ ਹੋ ਕੇ ਵਗਦੀਆਂ ਹਨ.
8.       ਪ੍ਰਸ਼ਨ- ਡੈਲਟਾ ਕੀ ਹੁੰਦਾ ਹੈ ?
ਉੱਤਰ – ਨਦੀ ਦੇ ਹੇਠਲੇ ਭਾਗ ਵਿੱਚ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ.ਇਥੇ ਪਹੁੰਚ ਕੇ ਨਦੀ ਕਈ ਉੱਪ-ਨਦੀਆਂ ਵਿੱਚ ਵੰਡੀ ਜਾਂਦੀ ਹੈ.ਉਹ ਆਪਣੇ ਨਾਲ ਲਿਆਂਦੇ ਅਵਸਾਦ ਨੂੰ ਵੀ ਇਥੇ ਜਮ੍ਹਾਂ ਕਰ ਦਿੰਦੀ ਹੈ ਜਿਸ ਨਾਲ ਡੈਲਟਾ ਦਾ ਨਿਰਮਾਣ ਹੁੰਦਾ ਹੈ.ਡੈਲਟਾ ਆਮ ਤੋਰ ਤੇ ਤ੍ਰਿਕੋਣ ਦੇ ਆਕਾਰ ਦਾ ਹੁੰਦਾ ਹੈ.
9.       ਪ੍ਰਸ਼ਨ- ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਮ ਲਿਖੋ.
ਉੱਤਰ- ਦੇਸ਼ ਦੇ ਮੁੱਖ ਡੈਲਟਾਈ ਖੇਤਰ ਹਨ- ਗੰਗਾ ਅਤੇ ਬ੍ਰਹਮ ਪੁੱਤਰ ਨਦੀ ਦਾ ਡੈਲਟਾਈ ਖੇਤਰ ,ਕ੍ਰਿਸ਼ਨਾ ਨਦੀ ਦਾ ਡੈਲਟਾਈ ਖੇਤਰ, ਮਹਾਨਦੀ ਦਾ ਡੈਲਟਾਈ ਖੇਤਰ,ਗੋਦਾਵਰੀ ਨਦੀ ਦਾ ਡੈਲਟਾਈ ਖੇਤਰ,ਕਾਵੇਰੀ ਦਾ ਡੈਲਟਾਈ ਖੇਤਰ ਅਤੇ ਸਿੰਧੁ ਨਦੀ ਦਾ ਡੈਲਟਾਈ ਖੇਤਰ .
10.   ਪ੍ਰਸ਼ਨ- ਹਿਮਾਲਾ ਪਰਬਤ ਵਿਚ ਕਿਹੜੇ ਦਰ੍ਹੇ ਜਾਂ ਰਸਤੇ ਮਿਲਦੇ ਹਨ ?
ਉੱਤਰ- ਹਿਮਾਲਿਆ ਪਰਬਤ ਵਿਚ ਪਾਏ ਜਾਣ ਵਾਲੇ ਮੁਖ ਦਰ੍ਹੇ ਹਨ- ਬੁਰਜਿਲ,ਜੋਜੀਲਾ,ਲਾਨਕ ਲਾ,ਚਾੰਗ-ਲਾ,ਖੁਰਨਕ-ਲਾ,ਬਾਰਾ ਲੈਪਚਾਲਾ,ਸ਼ਿਪਕੀਲਾ ,ਨਾਥੁ-ਲਾ , ਤਕ੍ਲਾਕੋਟ ਆਦਿ.
11.   ਪ੍ਰਸ਼ਨ-ਛੋਟੇ ਹਿਮਾਲਾ ਦੀਆਂ ਮੁਖ ਪਰਬਤੀ ਸ਼੍ਰੇਣੀਆਂ ਦੇ ਨਾਮ ਦੱਸੋ.
ਉੱਤਰ- ਛੋਟੇ ਹਿਮਾਲਾ ਦੀਆਂ ਮੁਖ ਪਰਬਤੀ ਸ਼੍ਰੇਣੀਆਂ ਹਨ- ਕਸ਼ਮੀਰ ਵਿਚ ਪੀਰ-ਪੰਜਾਲ ਅਤੇ ਨਾਗਾ-ਟਿੱਬਾ,ਹਿਮਾਲਿਆ ਵਿਚ ਧੋਲਾਧਾਰ,ਨੈਪਾਲ ਵਿਚ ਮਹਾਂਭਾਰਤ ,ਉੱਤਰ ਵਿਚ ਮੰਸੂਰੀ ਅਤੇ ਭੂਟਾਨ ਵਿਚ ਥਿੰਪੂ.
12.   ਪ੍ਰਸ਼ਨ- ਛੋਟੇ ਹਿਮਾਲਾ ਵਿਚ ਕਿਹੜੀਆਂ-ਕਿਹੜੀਆਂ ਸਿਹਤਵਰਧਕ ਘਟੀਆਂ ਤਾ ਸਥਾਨ ਮਿਲਦੇ ਹਨ ?
ਉੱਤਰ – ਛੋਟੇ ਹਿਮਾਲਾ ਦੇ ਮੁਖ ਸਿਹਤਵਰਧਕ ਸਥਾਨ ਸ਼ਿਮਲਾ,ਸ਼੍ਰੀਨਗਰ,ਮੰਸੂਰੀ,ਨੈਨੀਤਾਲ,ਦਾਰਜੀਲਿੰਗ ਅਤੇ ਚਕਰਾਤਾ ਹਨ.ਇਹ ਸਥਾਨ ਕਾਂਗੜਾ,ਕੁੱਲੂ,ਭਾਗੀਰਥੀ ਅਤੇ ਮੰਦਾਕਿਨੀ ਘਟੀਆਂ ਵਿਚ ਸਥਿਤ ਹੈ.
13.   ਪ੍ਰਸ਼ਨ- ਦੇਸ਼ ਦੀਆਂ ਮੁਖ ਦੂਨ  ਘਟੀਆਂ ਦੇ ਨਾਮ ਲਿਖੋ.
ਉੱਤਰ- ਦੇਸ਼ ਦੀਆਂ ਮੁਖ ਦੂਨ ਘਟੀਆਂ ਹਨ-ਦੇਹਰਾਦੂਨ,ਪਤ੍ਲੀਦੂਨ,ਕੋਥਰਦੂਨ,ਊਧਮਪੁਰ,ਛੋਖੰਭਾ ਅਤੇ ਕੋਟਲੀ ਆਦਿ .
14.   ਪ੍ਰਸ਼ਨ- ਹਿਮਾਲਿਆ ਦੀਆਂ ਮੁਖ ਪੂਰਬੀ ਸ਼ਾਖਾਵਾਂ ਦੇ ਨਾਮ ਲਿਖੋ.
ਉੱਤਰ-ਹਿਮਾਲਿਆ ਦੀਆਂ ਮੁਖ ਪੂਰਬੀ ਕੰਢੇ ਵਾਲਿਆਂ ਸ਼ਾਖਾਵਾਂ ਹਨ- ਡਫਾਬੰਮ ,ਪਟਕਾਈ ਬੰਮ ,ਗਾਰੋ, ਖਾਸੀ,ਖਾਸੀ,ਜੈਨਤਿਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ.
15.   ਪ੍ਰਸ਼ਨ – ਉੱਤਰੀ ਵਿਸ਼ਾਲ ਮੈਦਾਨ ਵਿਚ ਦਰਿਆਵਾਂ ਦੇ ਕਿਹੜੇ-ਕਿਹੜੇ ਭੂ-ਆਕਾਰ ਮਿਲਦੇ ਹਨ ?
ਉੱਤਰ- ਉੱਤਰ ਦੇ ਮੈਦਾਨਾਂ ਵਿਚ ਨਦੀਆਂ ਦੁਆਰਾ ਬਣਾਏ ਗਏ ਭੂ-ਆਕਾਰ ਹਨ –ਜਲੋਢ ਪੱਖੇ, ਜਲੋਢ ਸ਼ੰਕੂ, ਸੱਪਦਾਰ ਮੋੜ,ਦਰਿਆਈ ਪੋੜੀਆਂ,ਪ੍ਰਕ੍ਰਿਤਿਕ ਪੁੱਲ ਅਤੇ ਹੜ੍ਹ ਦੇ ਮੈਦਾਨ ਮਿਲਦੇ ਹਨ.
16.   ਪ੍ਰਸ਼ਨ- ਉੱਤਰ-ਪਛਮੀ ਮੈਦਾਨ ਵਿਚ ਅੰਤਰ-ਦੋਆਬ ਖੇਤਰ ਕਿਹੜੇ-ਕਿਹੜੇ ਬਣਦੇ ਹਨ ?
ਉੱਤਰ- ਉੱਤਰ-ਪਛਮੀ ਮੈਦਾਨ ਵਿਚ ਜੋ ਅੰਤਰ ਦੁਆਬ ਖੇਤਰ ਬਣਦੇ ਹਨ, ਉਹ ਇਸ ਤਰ੍ਹਾਂ ਹਨ- 1. ਬਾਰੀ ਦੁਆਬ ਜਾਂ ਮਾਝੇ ਦੇ ਮੈਦਾਨ , 2. ਬਿਸਤ ਦੁਆਬ  , 3. ਮਾਲਵੇ ਦੇ ਦੁਆਬ , 4. ਹਰਿਆਣਾ ਦੇ ਮੈਦਾਨ.
17.   ਪ੍ਰਸ਼ਨ- ਬ੍ਰ੍ਹਮ੍ਪੁਤਰ ਮੈਦਾਨ ਦਾ ਆਕਾਰ ਕੀ ਹੈ ?
ਉੱਤਰ- ਇਸ ਮੈਦਾਨ ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ.ਇਹ ਪਛਮੀ ਆਸਾਮ ਦੀ ਸੀਮਾ ਤੋਂ ਲਈ ਕੇ ਆਸਾਮ ਦੇ ਉੱਤਰ ਪੂਰਬੀ ਭਾਗ ਸਾਦਿਆ ਤਕ ਲਗਭਗ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੋੜਾ ਤੰਗ ਮੈਦਾਨ ਹੈ. ਇਸ ਮੈਦਾਨ ਦੀ ਢਾਲ ਉੱਤਰ-ਪੂਰਬ ਅਤੇ ਪਛਮ ਵੱਲ ਹੈ.
18.   ਪ੍ਰਸ਼ਨ- ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਤਾਰ ਕੀ ਹੈ ?ਇਸਦੀ ਸਭ ਤੋਂ ਉਚੀ ਚੋਟੀ ਦਾ ਨਾਮ ਦੱਸੋ.
ਉੱਤਰ- ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਤਾਰ ਦਿੱਲੀ ਤੋਂ ਗੁਜਰਾਤ ਤਕ ਹੈ.ਇਹ ਪਰਬਤ ਸ਼੍ਰੇਣੀ ਲਗਭਗ 725 ਕਿਲੋਮੀਟਰ ਲੰਬੀ ਹੈ ਅਤੇ ਗੁਰੂ ਸ਼ਿਖਰ ਇਸਦੀ ਸਭ ਨਾਲੋਂ ਉੱਚੀ ਚੋਟੀ ਹੈ.
19.   ਪ੍ਰਸ਼ਨ- ਮੈਸੂਰ ਦੀ ਪਠਾਰ ਦੇ ਉਪ ਭਾਗ ਕਿਹੜੇ ਕਿਹੜੇ ਹਨ ?
ਉੱਤਰ – ਕਰਨਾਟਕ ਦੇ ਪਠਾਰ ਦੇ 900 ਮੀਟਰ ਤੋਂ  1100 ਮੀਟਰ ਉਚੇ ਟੇਬਲਲੈਂਡ ਨੂੰ ਮੈਸੂਰ ਦਾ ਪਠਾਰ ਕਿਹਾ ਜਾਂਦਾ ਹੈ.ਬਾਬਾ ਬੁਦਾਨ ਦੀਆਂ ਪਹਾੜੀਆਂ ਜੰਗਲਾਂ ਨਾਲ ਢੱਕੀਆਂ ਪਹਾੜੀਆਂ ਲਹਿਰਦਾਰ ਅਤੇ ਨਿਮਨ ਗ੍ਰੇਨਾਇਟ ਸਤ੍ਹਾ ਵਾਲੇ ਖੇਤਰ ਇਸਦੇ ਹੀ ਅਧੀਨ ਆਉਂਦੇ ਹਨ.
20.   ਪ੍ਰਸ਼ਨ- ਪਛਮੀ ਘਾਟ ਦੀਆਂ ਉਚੀਆਂ ਚੋਟੀਆਂ ਦੇ ਨਾਮ ਲਿਖੋ.
ਉੱਤਰ- ਪਛਮੀ ਘਾਟ ਦੀਆਂ ਉਚੀਆਂ ਚੋਟੀਆਂ ਹੇਠ ਲਿਖੀਆਂ ਹਨ –ਵਾਣਲਾ ਮਾਲਾ,ਕਿਦਰੇਮੁਖ .ਪੁਸ਼ਪ ਗਿਰੀ,ਕਾਲਸਸੂਬਾਇ, ਸਲ੍ਹਾਰ,ਮਹਾਂਬਲੇਸ਼ਵਰ, ਅਤੇ ਹਰੀਸ਼ ਚੰਦਰਗੜ.
21.   ਪ੍ਰਸ਼ਨ- ਪੂਰਬੀ ਘਾਟ ਦੀਆਂ ਦਖਣੀ ਪਹਾੜੀਆਂ ਦੇ ਨਾਮ ਲਿਖੋ.
ਉੱਤਰ- ਜਵੱਦੀ ਗਿੰਗੀ,ਸ਼ਿਵਰਾਇ , ਕੋਲਈਮਾਲਾ, ਪੰਚ ਮਲਾਈ, ਗੋੰਡੂਮਲਾਈ ,ਬਿਲਗੀਰੀ ਰੰਗਨ ਦੀਆਂ ਪਹਾੜੀਆਂ ਪੂਰਬੀ ਘਾਟ ਦੇ ਦਖਣੀ ਭਾਗ ਵਿਚ ਸਥਿਤ ਹਨ.
22.   ਪ੍ਰਸ਼ਨ- ਅਨਾਈਮੁਦੀ ਦੀ ਗੰਢ ਤੇ ਕਿਹੜੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ ?
ਉੱਤਰ- ਅਨਾਈਮੁਦੀ ਦੀ ਪਰਬਤ ਗੰਢ ਤੇ ਦਖਣ ਤੋਂ ਕਾਰਡਮਮ ਜਾਂ ਈਲਾਮੀ, ਉੱਤਰ ਤੋਂ ਅੰਨਾਂ ਮਲਾਈ ਅਤੇ ਉੱਤਰ-ਪੂਰਬ ਤੋਂ ਪਲਨੀ ਦੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ.
23.   ਪ੍ਰਸ਼ਨ-ਦਖਣੀ ਪਠਾਰ ਦੇ ਪਹਾੜੀ ਸਮੂਹ ਵਿਚ ਕਿਹੜੇ-ਕਿਹੜੇ ਪਰਬਤੀ ਸਿਹਤਵਰਧਕ ਸਥਾਨ ਮਿਲਦੇ ਹਨ ?
ਉੱਤਰ- ਦਖਣੀ ਪਠਾਰ ਦੇ ਪਹਾੜੀ ਭਾਗਾਂ ਵਿਚ ਮੁਖ ਸਿਹਤਵਰਧਕ ਸਥਾਨ  ਹਨ – ਦੋਦਾਬੇਟਾ,ਉਟਾਕਮੰਡ ਅਤੇ ਕੋਡਈਕਨਾਲ.
24.   ਪ੍ਰਸ਼ਨ- ਉੱਤਰ-ਪੂਰਬੀ ਮੈਦਾਨ ਦੇ ਉਪ-ਭਾਗ ਕਿਹੜੇ-ਕਿਹੜੇ ਹਨ ?
ਉੱਤਰ- ਉੱਤਰ-ਪੂਰਬੀ ਮੈਦਾਨ ਦੇ ਉਪ-ਭਾਗ –(ਉ)ਉੜੀਸਾ ਦੇ ਮੈਦਾਨ ਅਤੇ (ਅ)ਉੱਤਰੀ ਸਰਕਾਰ ਹਨ.
25.   ਪ੍ਰਸ਼ਨ- ਅਰਬ ਸਾਗਰ ਦੇ ਦੀਪਾਂ ਦੇ ਨਾਮ ਦੱਸੋ .
ਉੱਤਰ- ਅਰਬ ਸਾਗਰ ਵਿਚ ਮਿਲਣ ਵਾਲੇ ਦੀਪਾਂ ਨੂੰ ਲਕਸ਼ ਦੀਪ ਮਿਨੀਕਾਏ ਦੀਪ ਸਮੂਹ ਕਿਹਾ ਜਾਂਦਾ ਹੈ.ਇਸਦੇ ਤਿੰਨ ਭਾਗ ਹਨ- (ਉ)ਉੱਤਰੀ ਦੀਪ-ਅਮੀਨਦੀਵੀ(ਅ) ਮਧਵਰਤੀ ਦੀਪ- ਲਕਸ਼ ਦੀਪ ਅਤੇ (ਏ )ਦਖਣੀ ਦੀਪ-ਮਿਨੀ ਕੋਆਈ.
26.   ਪ੍ਰਸ਼ਨ- ਦੇਸ਼ ਦੇ ਤਟਾਂ ਦੇ ਪਾਸ ਕਿਹੜੇ-ਕਿਹੜੇ ਦੀਪ ਮਿਲਦੇ ਹਨ ?
ਉੱਤਰ- ਦੇਸ਼ ਦੇ ਤਟਾਂ ਦੇ ਨੇੜੇ ਮਿਲਣ ਵਾਲੇ ਦੀਪ ਹਨ- ਗੰਗਾ ਦੇ ਡੈਲਟੇ ਦੇ ਕੋਲ ਸਾਗਰ,ਸ਼ੋਰਟ,ਵਹੀਲਰ ਅਤੇ ਨਿਉਮਰ ਆਦਿ ਦੀਪ, ਚਿਲਕਾ ਝੀਲ ਕੋਲ ਭਾਸਰਾ, ਤਮਿਲਨਾਡੂ ਦੇ ਦਖਣੀ ਤੱਟ ਦੇ ਕੋਲ ਬਨ, ਮੰਡਾਪਮ, ਕ੍ਰ੍ਕੋਡਾਇਲ,ਮੁੰਬਈ ਕੋਲ ਐਲੀਫੈਂਟਾ ਅਤੇ ਗੁਜਰਾਤ ਦੇ ਤੱਟ ਦੋ ਕੋਲ ਦਿਉ ਦੀਪ ਹਨ.
27.   ਪ੍ਰਸ਼ਨ- ਦੇਸ਼ ਦਾ ਦਖਣੀ ਸੀਮਾ-ਬਿੰਦੁ ਕਿਥੇ ਸਥਿਤ ਹੈ ?
ਉੱਤਰ- ਦੇਸ਼ ਦਾ ਦਖਣੀ ਬਿੰਦੂ ਗ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ ਤੇ ਸਥਿਤ ਹੈ.
28.   ਪ੍ਰਸ਼ਨ- ਹਿਮਾਲਾ ਪਰਬਤ ਦੇ ਕੋਈ ਪੰਜ ਫਾਇਦੇ ਦੱਸੋ.
ਉੱਤਰ- ਹਿਮਾਲਾ ਪਰਬਤ ਦੇ ਪੰਜ ਫਾਇਦੇ ਹੇਠ ਲਿਖੇ ਹਨ-
(1)ਹਿਮਾਲਾ ਪਰਬਤ ਦੇ ਉਚੇ ਭਾਗ ਬਰਫ਼ ਨਾਲ ਢੱਕੇ ਰਹਿਣ ਦੇ ਕਾਰਣ ਸਾਰਾ ਸਾਲ ਕੁਦਰਤੀ ਜਲ ਪ੍ਰਦਾਨ ਕਰਨ ਲਈ ਇੱਕ ਵਿਸ਼ਾਲ ਜਲ ਭੰਡਾਰ ਹੈ.
(2)ਇਸ ਦੀਆਂ ਪਹਾੜੀਆਂ ਤੇ ਉੱਗੇ ਨਰਮ ਲੱਕੜੀ ਦੇ ਜੰਗਲ ਬਾਲਣ,ਦਵਾਈਆਂ ਅਤੇ ਫਰਨੀਚਰ ਆਦਿ ਪ੍ਰਦਾਨ ਕਰਦੇ ਹਨ.
(3)ਇਹਨਾਂ ਪਰਬਤਾਂ ਦੇ ਸੁੰਦਰ ਅਤੇ ਮਨੋਰੰਜਕ ਸਿਹਤਵਰਧਕ ਸਥਾਨ ਮਿਲਦੇ ਹਨ.
(4)ਇਸਨੇ ਦੇਸ਼ ਦੀ ਸੁਰਖਿਆ ਅਤੇ ਸੰਸਕ੍ਰਿਤੀ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਉਣ ਵਿਚ ਸਹਾਇਤਾ ਕੀਤੀ ਹੈ.
(5)ਇਹ ਪਰਬਤ ਠੰਢੀਆਂ ਪੋਣਾ ਨੂੰ ਰੋਕ ਕੇ ਮੈਦਾਨੀ ਅਤੇ ਪਥਰੀ ਭਾਗ ਵਿਚ ਧਨ,ਪ੍ਰਾਨ ਅਤੇ ਖੇਤੀ ਦੀ ਰਖਿਆ ਕਰਦਾ ਆ ਰਿਹਾ ਹੈ.
29.   ਪ੍ਰਸ਼ਨ- ਪ੍ਰਾਇਦੀਪੀ ਪਠਾਰ ਦੇ ਕੋਈ ਤਿੰਨ ਮਹੱਤਵਪੁਰਨ ਅਸਰ ਦੱਸੋ.
ਉੱਤਰ- (1)ਇਸ ਪਠਾਰ ਵਿਚ ਕਈ ਖਣਿਜ ਪਦਾਰਥ ਪਾਏ ਜਾਂਦੇ ਹਨ.
(2)ਇਥੇ ਉਟਾਕਮੰਡਲ ,ਕੋਡਾਈਕਨਾਲ ਵਰਗੇ ਸਿਹਤਵਰਧਕ ਸਥਾਨ ਮਿਲਦੇ ਹਨ.
(3)ਇਥੋਂ ਦੇ ਜੰਗਲ ਦੇਸ਼ ਭਰ ਦੇ ਲੋਕਾਂ ਨੂੰ ਉਪਯੋਗੀ ਲੱਕੜੀ ਪ੍ਰਦਾਨ ਕਰਦੇ ਹਨ.
30.   ਪ੍ਰਸ਼ਨ- ਤੱਟ ਦੇ ਮੈਦਾਨਾਂ ਦੇ ਸਮੁਚੇ ਦੇਸ਼ ਲਈ ਕੋਈ ਤਿੰਨ ਲਾਭ ਦੱਸੋ.
ਉੱਤਰ- (1)ਇਨ੍ਹਾਂ ਮੈਦਾਨਾਂ ਵਿਚ ਡੂੰਘੇ ਕੁਦਰਤੀ ਜਲ ਪ੍ਰਵਾਹ ਪਾਏ ਜਾਂਦੇ ਹਨ.
(2)ਇਥੇ ਕਈ ਲਾਗੂਨ ਝੀਲਾਂ ਮਿਲਦੀਆਂ ਹਨ.
(3)ਇਹ ਮੈਦਾਨ ਦੇਸ਼ ਨੂੰ ਚੰਗੀ ਕਿਸਮ ਦੀਆਂ ਸਮੁੰਦਰੀ ਮਛੀਆਂ ਪ੍ਰਦਾਨ ਕਰਦੇ ਹਨ.

                           
______________________________________________________________________

1.ਪ੍ਰਸ਼ਨ - ਹਿਮਾਲਿਆ ਦੀ ਕ੍ਰਮਵਾਰ ਉਠਾਨਾਂ ਬਾਰੇ ਕੋਈ ਦੋ ਪ੍ਰਮਾਣ ਦੱਸੋ.
ਉੱਤਰ - ਜਿਸ ਜਗ੍ਹਾ ਅੱਜ ਸਾਨੂੰ ਵਿਸ਼ਾਲ ਹਿਮਾਲਿਆ ਨਜ਼ਰ ਆਉਂਦਾ ਹੈ,ਕਿਸੇ ਸਮੇਂ ਇਸ ਸਥਾਨ'ਤੇ ਟੈਥੀਜ਼ ਨਾਂ ਦਾ ਵਿਸ਼ਾਲ ਸਾਗਰ ਸੀ .ਇਸ ਸਾਗਰ ਦੇ ਦੋ ਪਾਸਿਆਂ'ਤੇ ਵਿਸ਼ਾਲ ਭੂ-ਖੰਡ ਸਨ.ਉੱਤਰ ਵਿੱਚ ਅੰਗਾਰਾਲੈੰਡ ਅਤੇ ਦਖਣ ਵਿਚ ਗੋੰਡਵਾਨਾਲੇੰਡ ਦੇ ਭੂ-ਖੰਡ ਸਨ.ਲਖਾਂ ਕਰੋੜਾਂ ਸਾਲਾਂ ਤੱਕ ਇਹਨਾਂ ਭੂ-ਖੰਡਾਂ ਦੇ ਅਪਰਦਨ ਹੁੰਦਾ ਰਿਹਾ ਅਤੇ ਅਪਰਦਿੱਤ ਪਦਾਰਥਾਂ ਦਾ ਮਲਵਾ ਸਾਗਰ ਵਿਚ ਜਮ੍ਹਾਂ ਹੁੰਦਾ ਗਿਆ.ਇਹ ਦੋਨੋਂ ਵਿਸ਼ਾਲ ਭੂ-ਖੰਡ ਇਕ-ਦੂਜੇ ਵੱਲ ਖਿਸਕਦੇ ਰਹੇ. ਸਾਗਰ ਦੀ ਤਲਛਟੀ ਵਿਚ ਮੋੜ ਪੈਣ ਲੱਗੇ .ਇਹ ਮੋੜ੍ਹ ਦੀਪਾਂ ਦੀ ਇਕ ਕੜ੍ਹੀ ਦੇ ਰੂਪ ਵਿਚ ਉਭਰ ਕੇ ਜਲ- ਥਲ ਤੋਂ ਉਪਰ ਆ ਗਏ .ਇਸ ਤਰਾਂ ਸਮਾਂ ਪੈ ਕੇ ਇਹਨਾਂ ਮੋੜ੍ਹ ਕਾਰਨ ਹਿਮਾਲਿਆ ਪਰਬਤਾਂ ਦਾ ਜਨਮ ਹੋਇਆ.
2.ਪ੍ਰਸ਼ਨ - ਕੀ ਹਿਮਾਲਿਆ ਪਰਬਤ'ਤੇ ਦਖਣ ਦੇ ਪਠਾਰ ਵਿਚ ਕੁਝ ਸਮਾਨਤਾਵਾਂ ਮਿਲਦੀਆਂ ਹਨ ?
ਉੱਤਰ - ਹਿਮਾਲਾ ਪਰਬਤ ਮਾਲਾ ਅਤੇ ਦਖਣ ਦੇ ਪਠਾਰ ਵਿਚ ਹੇਠ ਲਿਖੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ .

  • ਹਿਮਾਲਿਆ ਪਰਬਤ ਦਾ ਨਿਰਮਾਣ ਦਖਣੀ ਪਠਾਰ ਦੀ ਮੋਜੁਦਗੀ ਦੇ ਕਰਨ ਹੋਇਆ ਹੈ.
  • ਪ੍ਰਾਇਦੀਪੀ ਪਠਾਰ ਦੀਆਂ ਪਹਾੜ੍ਹੀਆਂ ,ਭਰੰਸ਼ ਘਾਟੀਆਂ ਅਤੇ ਆਪਭਰੰਸ਼ ਹਿਮਾਲਿਆ ਪਰਬਤ ਕੜ੍ਹੀ ਤੋਂ ਆਉਣ ਵਾਲੇ ਦਬਾਉ ਕਾਰਨ ਬਣੀਆਂ ਹਨ.
  • ਹਿਮਾਲਿਆ ਪਰਬਤਾਂ ਦੀ ਤਰਾਂ ਦਖਣੀ ਪਠਾਰ ਵਿਚ ਵੀ ਕਈ ਖਣਿਜ ਪਦਾਰਥ ਪਾਏ ਜਾਂਦੇ ਹਨ.
  • ਇਹਨਾਂ ਦੋਨਾਂ ਭੋਤਿਕ ਭਾਗਾਂ ਵਿਚ ਜੰਗਲ ਪਾਏ ਜਾਂਦੇ ਹਨ ਜੋ ਦੇਸ਼ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ.
3.ਪ੍ਰਸ਼ਨ - ਕੀ ਹਿਮਾਲਾ ਪਰਬਤ ਅਜੇ ਸਚਮੁਚ ਹੀ ਜੁਆਨ ਹਾਲਤ ਵਿਚ ਹਨ ?
ਉੱਤਰ - ਹਿਮਾਲਿਆ ਪਰਬਤ ਦੀ ਉਤਪਤੀ ਟੈਥੀਜ਼ ਸਾਗਰ ਵਿਚ ਨਦੀਆਂ ਦੁਆਰਾ ਲਿਆਂਦੀ ਗਈ ਤਲਛਟ ਦੇ ਕਾਰਨ ਹੋਈ ਹੈ ਟੈਥੀਜ਼ ਸਾਗਰ ਦੇ ਦੋਨਾਂ ਪਾਸੇ ਸਥਿਤ ਪਠਾਰਾਂ ਦੇ ਇਕ-ਦੂਜੇ ਵੱਲ ਖਿਸਕਣ ਨਾਲ ਤਲਛਟ ਵਿਚ ਮੋੜ੍ਹ ਪੈ ਗਏ .ਸਿੱਟੇ ਵਜੋਂ ਹਿਮਾਲਿਆ ਪਰਬਤ ਦੀ ਉਤਪੱਤੀ ਹੋਈ,ਇਹ ਪਰਬਤ ਅੱਜ ਵੀ ਉੱਚੇ ਉਠ ਰਹੇ ਹਨ. ਨਾਲ ਹੀ ਇਹਨਾਂ ਪਰਬਤਾਂ ਦਾ ਨਿਰਮਾਣ ਦੇਸ਼ ਵਿਚ ਸਥਿਤ ਹੋਰਨਾਂ ਪਰਬਤਾਂ ਦੀ ਤੁਲਣਾ ਵਿਚ ਕਾਫੀ ਬਾਅਦ ਵਿਚ ਹੋਇਆ ਹੈ.ਇਸ ਤਰਾਂ ਅਸੀਂ ਕਹੀ ਸਕਦੇ ਹਾਂ ਕਿ ਹਿਮਾਲਿਆ ਪਰਬਤ ਅੱਜ ਵੀ ਜਵਾਨ ਹਾਲਤ ਵਿਚ ਹੈ.
4.ਪ੍ਰਸ਼ਨ - ਮਹਾਨ ਹਿਮਾਲਿਆ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ਤੇ ਚਾਨਣਾਂ ਪਾਓ.
ਉੱਤਰ - ਇਹ ਮਹਾਂ ਹਿਮਾਲਿਆ ਪਛਮ ਵਿਚ ਸਿੰਧ ਨਦੀ ਦੀ ਘਾਟੀ ਤੋਂ ਲੈ ਕੇ ਉੱਤਰ ਪੂਰਬ ਵਿੱਚ ਬ੍ਰਹਮ-ਪੁੱਤਰ ਦੀ ਦਿਹਾੰਗ ਘਾਟੀ ਤੱਕ ਫੈਲਿਆ ਹੋਇਆ ਹੈ .ਇਸ ਦੀਆਂ ਮੁੱਖ ਧ੍ਤਰਾਤਲੀ ਵਿਸ਼ੇਸ਼ਤਾਵਾਂ ਦਾ ਵਰਨਣ ਇਸ ਤਰਾਂ ਹੈ-
  • ਇਹ ਦੇਸ਼ ਦੀ ਸਭ ਨਾਲੋਂ ਉਚੀ ਅਤੇ ਲੰਬੀ ਪਰਬਤ ਸ਼ੇਣੀ ਹੈ.ਇਸ ਵਿਚ ਗ੍ਰੇਨਾਇਟ ਅਤੇ ਨੀਮ ਵਰਗੀਆਂ ਪਰਿਵਰਤਿਤ ਖੇਦਾਰ ਚੱਟਾਨਾਂ ਮਿਲਦੀਆਂ ਹਨ.
  • ਇਸ ਦੀਆਂ ਛੋਟਿਆ ਬਹੁਤ ਉਚੀਆਂ ਹਨ.ਵਿਸ਼ਵ ਦੀ ਸਭ ਨਾਲੋਂ ਉਚੀ ਪਰਬਤ ਚੋਟੀ ਮਾਉੰਟ ਐਵਰੇਸਟ ਇਸੇ ਪਰਬਤ ਮਾਲਾ ਵਿਚ ਸਥਿਤ ਹੈ.ਇਹ ਛੋਟਿਆ ਹ੍ਮੇੰਸ਼ਨ ਬਰਫ਼ ਨਾਲ ਢਕੀਆਂ ਰਹਿੰਦਿਆ ਹਨ.
  • ਮਹਾਂ ਹਿਮਾਲਿਆ ਵਿਚ ਕਈ ਦਰਰੇ ਹਨ ਜੋ ਪਰਬਤੀ ਮਾਰਗ ਬਣਾਉਣੇ ਹਨ.
 5. ਪ੍ਰਸ਼ਨ – ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਕਿਹੜੇ-ਕਿਹੜੇ ਜਲੋੜ੍ਹ ਮੈਦਾਨਾਂ ਦਾ ਨਿਰਮਾਣ ਹੋਇਆ ਹੈ ?
ਉੱਤਰ – ਉੱਤਰੀ ਵਿਸ਼ਾਲ ਮਿਦਨਾ ਵਿੱਚ ਹੇਠ ਲਿਖੇ ਜਲੋੜ੍ਹ ਮੈਦਾਨਾਂ ਦਾ ਨਿਰਮਾਣ ਹੋਇਆ ਹੈ:-
ਖਾਦਰ ਦੇ ਮੈਦਾਨ – ਉੱਤਰ ਪ੍ਰਦੇਸ਼,ਬਿਹਾਰ ਅਤੇ ਪਛਮੀ ਬੰਗਾਲ ਦੀਆਂ ਨਦੀਆਂ ਦੇ ਆਸੇ –ਪਾਸੇ ਵਾਲੇ ਹੜ੍ਹ ਦੇ ਪ੍ਰਭਾਵ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ ਕਹਿੰਦੇ ਹਨ.ਪੰਜਾਬ ਵਿੱਚ ਇਹਨਾਂ ਮੈਦਾਨਾਂ ਨੂੰ ਬੇਟ ਕਹਿੰਦੇ ਹਨ.
ਬਾਂਗਰ ਦੇ ਮੈਦਾਨ:-ਉਹ ਉਚੇ ਮੈਦਾਨੀ ਖੇਤਰ,ਜਿਥੇ ਪੁਰਾਣੀਆਂ ਜੰਮੀਆਂ ਤ੍ਲਛੱਟ ਵਿੱਚ ਚੁਨੇ ਦੇ ਕੰਕਰ-ਪਥਰ ਜਿਆਦਾ ਮਾਤਰਾ ਵਿੱਚ ਮਿਲਦੇ ਹਨ,ਨੂੰ ਬਾਂਗਰ ਦੇ ਮੈਦਾਨ ਕਹਿੰਦੇ ਹਨ.ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਨੂੰ ਰਹ,ਕੱਲਰ ਜਾਨ ਢਾਹਿਆ ਕਹਿੰਦੇ ਹਨ.
ਭਾਬਰ ਦੇ ਮੈਦਾਨ –ਜਦੋਂ ਉੱਤਰੀ ਭਾਰਤ ਦੀਆਂ ਨਦੀਆਂ ਸ਼ਿਵਾਲਿਕ ਪਰਬਤੀ ਖੇਤਰਾਂ ਨੂੰ ਛਡ ਕੇ ਮੈਦਾਨੀ ਖੇਤਰ ਵਿੱਚ ਆਪਣੇ ਨਾਲ ਰੇਤ,ਕੰਕਰ,ਬਜਰੀ,ਪਥਰ ਦੇ ਗੀਟੇ ਆਦਿ ਲਿਆਉਂਦੀਆਂ ਹਨ, ਤਾਂ ਉਹਨਾਂ ਦੇ ਬਣੇ ਮੈਦਾਨਾਂ ਨੂੰ ਭਾੰਬਰ ਦੇ ਮੈਦਾਨ ਕਿਹਾ ਜਾਂਦਾ ਹੈ.
ਤਰਾਈ ਦੇ ਮੈਦਾਨ –ਆਰਦਰ ਅਤੇ ਦਲਦਲੀ ਭੂਮੀ ਵਾਲਿਆਂ ਸ਼ਿਵਾਲਿਕ ਪਹਾੜੀਆਂ ਦੇ ਸਮਾਂਤਰ ਫੈਲੀ ਲੰਬੀ ਪੱਟੀ ਜਿਸ ਵਿੱਚ ਗਰਮੀ ਅਤੇ ਅਰਦਾਰਤਾ ਦੇ ਕਰਨ ਸੰਘਣੇ ਜੰਗਲ ਅਤੇ ਜੰਗਲੀ ਜੀਵਨ ਦੀ ਬਹੁਤਾਇਤ ਹੋ ਜਾਂਦੀ ਹੈ ਉਸਨੂੰ ਤਰਾਈ ਦੇ ਮੈਦਾਨ ਆਖਦੇ ਹਨ.
ਬੰਜਰ ਮੈਦਾਨ – ਉੱਚੇ ਮੈਦਾਨੀ ਭਾਗਾਂ ਵਿੱਚ ਬੇਕਾਰ ਮਿਲਣ ਵਾਲੀ ਇਸ ਤਰਾਂ ਦੀ ਧਰਾਤਲ ਨੂੰ ਬੰਜਰ ਮੈਦਾਨ ਕਿਹਾ ਜਾਂਦਾ ਹੈ.ਇਹਨਾਂ ਮੈਦਾਨਾਂ ਵਿੱਚ ਭੂਮੀ ਦੀ ਉਪਜਾਊ ਸ਼ਕਤੀ ਨਾਂ ਦੇ ਬਰਾਬਰ ਹੁੰਦੀ ਹੈ.
6. ਪ੍ਰਸ਼ਨ – ਥਾਰ ਮਾਰੂਥਲ ਤੇ ਇੱਕ ਭੂਗੋਲਿਕ ਨੋਟ ਲਿਖੋ.
ਉੱਤਰ – ਪੰਜਾਬ ਦੇ ਦਖਣੀ ਹਿੱਸੇ ਤੋਂ ਸ਼ੁਰੂ ਹੋ ਕੇ ਗੁਜਰਾਤ ਦੇ ਰਣ ਆਫ ਕਛ ਤੱਕ ਫੈਲੇ ਖੁਸ਼ਕ ਅਤੇ ਸਮਤਲ ਭਾਗ ਨੂੰ ਥਾਰ ਮਾਰੂਥਲ ਦਾ ਮੈਦਾਨ ਕਿਹਾ ਜਾਂਦਾ ਹੈ.ਇਸਦੇ ਪੁਰਬ ਵਾਲੇ ਪਾਸੇ ਅਰਾਵਲੀ ਪਰਬਤ ਹਨ ਅਤੇ ਪਛਮ ਵਿੱਚ ਪਾਕਿਸਤਾਨ ਦੀ ਅੰਤਰ –ਰਾਸ਼ਟਰੀ ਸੀਮਾ ਲਗਦੀ ਹੈ.ਪ੍ਰਾਚੀਨ ਸਮੇਂ ਵਿੱਚ ਇਸ ਇਲਾਕੇ ਵਿੱਚ ਕਦੇ ਹਰਿਆਲੀ ਹੁੰਦੀ ਹੋਵੇਗੀ.ਸਰਸ੍ਵਤੀ ਅਤੇ ਮਾਰਕੰਡਾ ਨਦੀਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ.ਪ੍ਰੰਤੂ ਵਰਖਾ ਦੀ ਮਾਤਰਾ ਬਹੁਤ ਹੀ ਘੱਟ ਹੋਣ ਦੇ ਕਰਨ ਅੱਜ ਇਹ ਖੇਤਰ ਰੇਟ ਦੇ ਵੱਡੇ-ਵੱਡੇ ਟਿਲਿਆਂ ਵਿੱਚ ਬਦਲ ਗਿਆ ਹੈ / ਵਰਤਮਾਨ ਸਮੇਂ ਵਿੱਚ ਇਸ ਖੇਤਰ ਵਿੱਚ ਲੂਨੀ,ਬਾੜੀ,ਅਤੇ ਸ਼ੁਕੜੀ ਆਦਿ ਮੋਸਮੀ ਨਦੀਆਂ ਮਿਲਦੀਆਂ ਹਨ. 
7. ਪ੍ਰਸ਼ਨ – ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ – ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਮੁਖ ਰੂਪ ਨਾਲ ਹੇਠ ਲਿਖੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –
·         ਤੱਟ ਦੇ ਨੇੜੇ ਦੇ ਦੀਪ – ਇਹਨਾਂ ਦੀਪਾਂ ਵਿੱਚ ਗੰਗਾ ਦੇ ਡੈਲਟੇ ਕੋਲ ਸਾਗਰ,ਸ਼ੋਰਟ,ਵਹੀਲਰ ,ਨਿਉਮੂਰ ਆਦਿ ਦੀਪ ਮਿਲਦੇ ਹਨ. ਇਸ ਤਰਾਂ ਚਿਲ੍ਕਾ ਦੇ ਨੇੜੇ ਭਾਸ਼ਰਾ,ਤਮਿਲਨਾਡੂ ਦੇ ਦਖਣੀ ਤੱਟ ਕੋਲ,ਪਾਮਬਨ ,ਮੰਡਾਪਮ ,ਮੁੰਬਈ ਕੋਲ ਐਲੀਫੈਂਟਾ ਅਤੇ ਗੁਜਰਾਤ ਦੇ ਕੰਡੇ ਕੋਲ ਦਿਉ ਵਰਗੇ ਦੀਪ ਮਿਲਦੇ ਹਨ.
·         ਤਟ ਤੋਂ ਦੂਰ ਦੇ ਦੀਪ – ਇਹਨਾਂ ਦੀਪਾਂ ਦੀ ਕੁੱਲ ਸੰਖਿਆ 230 ਦੇ ਲਗਭਗ ਹੈ. ਸਮੁੰਦਰੀ ਸਥਿਤੀ ਦੇ ਆਧਾਰ’ਤੇ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ. ਜਿਵੇਂ ਅਰਬ ਸਾਗਰ ਦੇ ਦੀਪ ਅਤੇ ਖਾੜੀ ਬੰਗਾਲ ਦੇ ਦੀਪ. ਅਰਬ ਸਾਗਰ ਵਿੱਚ ਲਕਸ਼ਦੀਪ ਮਿਨੀਕੋਆਈ ਦੀਪ ਸਮੂਹ ਅਤੇ ਖਾੜੀ ਬੰਗਾਲ ਵਿਚ ਅੰਡੇਮਾਨ ਨਿਕੋਬਾਰ ਦੀਪ ਸਮੂਹ ਮੁਖ ਦੀਪ ਹਨ.
8. ਪ੍ਰਸ਼ਨ – ਤੱਟਵਰਤੀ ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਦੇਣ ਹੈ ?
ਉੱਤਰ –
·         ਇਹ ਮੈਦਾਨ ਉੱਤਮ ਕਿਸਮ ਦੇ ਚੋਲ,ਖਜੂਰ,ਨਾਰੀਅਲ,ਮਸਾਲਿਆਂ ਅਤੇ ਖੇਤੀ ਲਈ ਪ੍ਰ੍ਸ਼ਿਧ ਹਨ.
·         ਇਹ ਮੈਦਾਨ ਅੰਤਰ-ਰਾਸ਼ਟਰੀ ਵਪਾਰ ਵਿਚ ਸਹਿਯੋਗੀ ਹਨ.
·         ਇਹਨਾਂ ਮੈਦਾਨ ਨਾਲ ਦੇਸ਼ ਭਰ ਲਈ ਵਧੀਆ ਕਿਸਮ ਦੀਆਂ ਮਛੀਆਂ ਭੇਜੀਆਂ ਜਾਂਦੀਆਂ ਹਨ.
·         ਖਾਣ ਵਾਲਾ ਲੂਣ ਇਹਨਾਂ ਤੱਟੀ ਮੈਦਾਨਾਂ ਤੋਂ ਪ੍ਰਾਪਤ ਹੁੰਦਾ ਹੈ.
·         ਇਹਨਾਂ ਤੱਟੀ ਮੈਦਾਨਾਂ ‘ਤੇ ਗੋਆ,ਤਮਿਲਨਾਡੂ ਅਤੇ ਮੁੰਬਈ ਦੇ ਸਮੁੰਦਰੀ ਬੀਚ ਯਾਤਰੀਆਂ ਦੇ ਆਕਰਸ਼ਣ ਦੇ ਕੇਂਦਰ ਹਨ.
9. ਪ੍ਰਸ਼ਨ – ਭਾਰਤ ਦੇ ਪਛਮੀ ਤੱਟ ਦੇ ਮੈਦਾਨ ਤੰਗ ਹੀ ਨਹੀਂ ਬਲਕਿ ਡੈਲਟਾਈ ਨਿਖੇਪ ਤੋਂ ਵੀ ਵਾਂਝੇ ਰਹਿੰਦੇ ਹਨ, ਵਿਆਖਿਆ ਕਰੋ.
ਉੱਤਰ – ਪਛਮੀ ਤੱਟ ਦੇ ਮੈਦਾਨ ਨਾ ਸਿਰਫ ਤੰਗ ਹਨ,ਸਗੋਂ ਡੈਲਟਾਈ ਨਿਖੇਪ ਨਾਲੋਂ ਵੀ ਵਾਂਝੇ ਰਹਿੰਦੇ ਹਨ ਕਿਉਂਕਿ-
·         ਅਜਿਹੀਆਂ ਬਹੁਤ ਘੱਟ ਨਦੀਆਂ ਹਨ ਜੋ ਅਰਬ ਸਾਗਰ ਵਿਚ ਡਿਗਦੀਆਂ ਹਨ. ਨਦੀਆਂ ਦੀ ਕਮੀ ਦਾ ਇੱਕ ਵੱਡਾ ਕਰਨ ਇਹ ਹੈ ਕਿ ਪਛਮੀ ਘਾਟ ਦੀਆਂ ਪਹਾੜੀਆਂ ਕੱਟੀਆਂ-ਵੱਢੀਆਂ ਨਹੀ ਹਨ .ਪਠਾਰ ਦੀਆਂ ਨਦੀਆਂ ਬੰਗਾਲ ਦੀ ਖਾੜੀ ਵਿਚ ਡਿਗਦੀਆਂ ਹਨ, ਅਤੇ ਪੂਰਬੀ ਤੱਟ’ਤੇ ਨਿਖੇਪ ਕਰਦੀਆਂ ਹਨ.
·         ਜੋ ਨਦੀਆਂ ਪਛਮੀ ਘਾਟ ਤੋਂ ਹੋ ਕੇ ਅਰਬ ਸਾਗਰ ਵਿਚ ਡਿਗਦੀਆਂ ਹਨ. ਉਹਨਾਂ ਦਾ ਵਹਾਉ ਤੇਜ਼ ਹੈ, ਪਰੰਤੂ ਵਹਾਉ ਖੇਤਰ ਘੱਟ ਹੈ. ਸਿੱਟੇ ਵਜੋਂ ਇਥੇ ਦੀਆਂ ਨਦੀਆਂ ਡੈਲਟੇ ਨਹੀਂ ਬਣਾਉਂਦੀਆਂ ਹਨ.
10. ਪ੍ਰਸ਼ਨ – ਹਿਮਾਲਿਆਈ ਖੇਤਰਾਂ ਦਾ ਸਮੁਚੇ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ – ਹਿਮਾਲਿਆ ਪਰਬਤ ਤੋਂ ਸਾਨੂੰ ਹੇਠ ਲਿਖੇ ਲਾਭ ਹਨ –
·         ਵਰਖਾ ਵਿਚ ਸਹਾਇਕ-ਹਿਮਾਲਿਆ ਪਰਬਤ ਉੱਤਰ ਤੋਂ ਆਉਣ ਵਾਲਿਆਂ ਬਰਫੀਲੀਆਂ ਪੋਣਾ ਨੂੰ ਰੋਕਦਾ ਹੈ.ਇਹ ਮਾਨਸੂਨੀ ਪੋਣਾ ਨੂੰ ਰੋਕ ਕੇ ਭਾਰਤ ਵਿਚ ਵਰਖਾ ਕਰਨ ਵਿਚ ਸਹਾਇਕ ਹੈ .
·         ਉਪਯੋਗੀ ਨਦੀਆਂ – ਹਿਮਾਲਿਆ ਦੀਆਂ ਨਦੀਆਂ ਬਰਫੀਲੀਆਂ ਚੋਟੀਆਂ ਤੋਂ ਨਿਕਲਦੀਆਂ ਹਨ. ਇਹ ਸਾਰਾ ਸਾਲ ਵਗਦੀਆਂ ਰਹਿੰਦੀਆਂ ਹਨ. ਇਹਨਾਂ ਵਿਚ ਮੁਖ ਨਦਿਆਂ ਸਤਲੁਜ,ਯਮੁਨਾ,ਗੰਗਾ ਅਤੇ ਬ੍ਰਹਮਪੁੱਤਰ ਹਨ. ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਆਪਣੇ ਨਾਲ ਉਪਜਾਊ ਮਿੱਟੀ ਵਹਾ ਕੇ ਲਿਆਉਂਦੀਆਂ ਹਨ. ਜਿਸ ਨਾਲ ਭਾਰਤ ਦਾ ਉੱਤਰੀ ਮੈਦਾਨ ਬਹੁਤ ਉਪਜਾਊ ਬਣ ਗਿਆ ਹੈ .ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦਿਆਂ’ਤੇ ਬੰਨ ਬਣਾਏ ਗਏ ਹਨ. ਉਹਨਾਂ ਦੇ ਜਲ-ਝਰਨਿਆਂ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ.
·         ਉਪਯੋਗੀ ਲੱਕੜੀ ਦੇ ਭੰਡਾਰ – ਇਹਨਾਂ ਜੰਗਲਾਂ ‘ਤੇ ਸਾਗਵਾਨ,ਚੀਲ੍ਹ,ਅਤੇ ਦਿਉਦਾਰ ਦੀ ਕੀਮਤੀ ਲੱਕੜੀ ਮਿਲਦੀ ਹੈ. ਇਹਨਾਂ ਜੰਗਲਾਂ ਤੋਂ ਕਈ ਤਰਾਂ ਦੀਆਂ ਕੀਮਤੀ ਜੜ੍ਹੀ-ਬੂਟੀਆਂ ਮਿਲਦੀਆਂ ਹਨ .ਜਿਹਨਾਂ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦਾ ਹਨ.
·         ਖਣਿਜਾਂ ਦੇ ਭੰਡਾਰ – ਇਥੇ ਕਈ ਤਰਾਂ ਦੇ ਖਣਿਜ ਪਦਾਰਥ ਮਿਲਦੇ ਹਨ, ਜਿਵੇਂ ਤਾਂਬਾ,ਸ਼ੀਸ਼ਾ ਅਤੇ ਜਿਸਤ. ਅਸਾਮ ਵਿਚ ਖਨਿਜ ਤੇਲ ਮਿਲਦਾ ਹੈ .
·         ਫਲ ਅਤੇ ਚਾਹ ਦੇ ਭੰਡਾਰ – ਹਿਮਾਲਿਆ ਦੀ ਕਸ਼ਮੀਰ ਦੀ ਘਾਟੀ,ਕਮਾਯੂੰ ਦੀ ਦੂੰ ਘਾਟੀ,ਕੁੱਲੂ ਅਤੇ ਕਾਂਗੜਾ ਦੀਆਂ ਘਾਟੀਆਂ ਕਈ ਤਰਾਂ ਦੇ ਫਲਾਂ ਲਈ ਪ੍ਰ੍ਸ਼ਿਧ ਹਨ.
·         ਸਿਹਤ-ਵਰਧਕ ਸਥਾਨ – ਇਥੇ ਕਲ੍ਲੂ,ਕਸ਼ਮੀਰ,ਕਾਂਗੜਾ ,ਸ਼ਿਮਲਾ,ਅਤੇ ਦੇਹਰਾਦੂਨ ਪ੍ਰਸਿਧ ਸਿਹਤਵਰਧਕ ਸਥਾਨ ਹਨ. ਕੁੱਲੂ ਦੀ ਘਾਟੀ ਨੂੰ ਦੇਵਤਿਆਂ ਦੀ ਘਾਟੀ ਅਤੇ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ.
11. ਪ੍ਰਸ਼ਨ – ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭੋਤਿਕ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ – ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭਾਗਾਂ ਨੂੰ ਹੇਠ ਲਿਖੇ ਅਨੁਸਾਰ ਪ੍ਰਭਾਵਿਤ ਕਰਦੇ ਹਨ _
·         ਪ੍ਰਾਇਦੀਪੀ ਪਠਾਰ ਪ੍ਰਾਚੀਨ ਗੋੰਡਵਾਨਾ ਲੈੰਡ ਦਾ ਭਾਗ ਹੈ .ਇਸ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਪਹਿਲਾਂ ਹਿਮਾਲਿਆ ਦਾ ਨਿਰਮਾਣ ਕੀਤਾ ਅਤੇ  ਫਿਰ ਹਿਮਾਲਿਆ ਅਤੇ ਆਪਣੇ ਇਥੇ ਵਗਣ ਵਾਲੀਆਂ ਨਦੀਆਂ ਦੇ ਤਲਛਟ ਤੋਂ ਵਿਸ਼ਾਲ ਉੱਤਰੀ ਮੈਦਾਨਾਂ ਦਾ ਨਿਰਮਾਣ ਕੀਤਾ.
·         ਪ੍ਰਾਇਦੀਪੀ ਪਠਾਰ ਦੇ ਦੋਨਾਂ ਪਾਸੇ ਘਾਟਾਂ ‘ਤੇ ਬਣੇ ਜਲ-ਝਰਨੇ ਤਟੀ ਮੈਦਾਨਾਂ ਨੂੰ ਸਿੰਜਾਈ ਲਈ ਜਲ ਅਤੇ ਉਦਯੋਗਿਕ ਵਿਕਾਸ ਲਈ ਬਿਜਲੀ ਦਿੰਦੇ ਹਨ.
·         ਇਥੇ ਦੇ ਜੰਗਲ ਦੇਸ਼ ਦੇ ਹੋਰਨਾਂ ਭਾਗਾਂ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ. ਨਾਲ ਹੀ ਇਹਨਾਂ ਪ੍ਰਾਇਦੀਪੀ ਪਠਾਰਾਂ ਵਿਚ ਲੋਹਾ,ਕੋਲਾ,ਅਭਰਕ, ਮੈਗਨੀਜ਼,ਬਾਕਸਾਇਟ ਅਤੇ ਤਾਂਬੇ ਵਰਗੇ ਕੀਮਤੀ ਖਣਿਜ ਵੀ ਮਿਲਦੇ ਹਨ. ਦੇਸ਼ ਦੇ ਸਾਰੇ ਉਦਯੋਗ ਇਹਨਾਂ ਖਣਿਜਾਂ ‘ਤੇ ਹੀ ਨਿਰਭਰ ਹਨ.
·         ਇਥੇ ਦੀ  ਲਾਵੇ ਭਰਪੂਰ ਕਾਲੀ ਮਿੱਟੀ ਕਪਾਹ ਲਈ ਅਤੇ ਲੈਟਰਾਇਟ ਮਿੱਟੀ ਚਾਹ ਅਤੇ ਕਾਫੀ ਉਤਪਾਦਨ ਲਈ ਬਹੁਤ ਉਪਯੋਗੀ ਹੈ.


___________________________________________________________ 

ਜਮਾਤ ਦੱਸਵੀਂ ਭਾਗ ਪਹਿਲਾ - ਭੂਗੋਲ ਭਾਰਤ -ਇੱਕ ਜਾਣ-ਪਹਿਚਾਣ

1.       ਪ੍ਰਸ਼ਨ-ਭਾਰਤ ਦਾ ਆਧੁਨਿਕ ਨਾਂਇੰਡੀਆ ਕਿਸ ਧਾਰਨਾਂਤੇ ਅਧਾਰਿਤ ਹੈ ?
ਉੱਤਰ-ਸਾਡੇ ਦੇਸ਼ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ ਹੈ.ਇਰਾਨੀ ਲੋਕ ਸਿੰਧ ਨਦੀ ਨੂੰ ਹਿੰਦ ਕਹਿ ਕੇ ਬੁਲਾਂਦੇ ਸਨ.ਯੂਨਾਨੀ ਲੋਕ ਇਸਨੂੰ ‘ਇੰਡੋਸ’ ਦੇ ਨਾਂਮ ਨਾਲ ਪੁਕਾਰਦੇ ਸਨ.ਰੋਮ ਵਾਸੀਆਂ ਨੇ ਇਸਨੂੰ ‘ਇੰਡਸ’ ਦਾ ਨਾਮ ਦਿੱਤਾ.ਇਸ ਤਰਾਂ ਸਾਡੇ ਦੇਸ਼ ਦਾ ਨਾਮ ‘ਇੰਡੀਆ’ ਪਿਆ.
2.       ਪ੍ਰਸ਼ਨ-ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ ?
ਉੱਤਰ –ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣੀ ਭਾਗ ਦਾ ਇੱਕ ਵਿਸ਼ਾਲ ਦੇਸ਼ ਹੈ .ਦੁਨੀਆਂ ਵਿੱਚ ਖੇਤਰਫਲ ਦੇ ਅਧਾਰ’ਤੇ ਇਸਦਾ ਸੱਤਵਾਂ ਸਥਾਨ ਹੈ.ਇਸਦਾ ਉਤ੍ਤਰੀ ਹਿੱਸਾ ਹਿਮਾਲਿਆ ਦੀ ਦੀਵਾਰ ਹੈ ਅਤੇ ਦੱਖਣ ਵਿੱਚ ਵਿਸ਼ਾਲ ਹਿੰਦ ਮਹਾਂਸਾਗਰ ਹੈ.ਇਸਦਾ ਦੱਖਣੀ ਹਿੱਸਾ ਇੱਕ ਤਿਕੋਣ ਵਰਗੀ ਸ਼ਕਲ ਦੀ ਤਰਾਂ ਹੈ.ਜਿਸਦੇ ਇੱਕ ਪਾਸੇ ਅਰਬ ਸਾਗਰ ਅਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਹੈ.
3.       ਪ੍ਰਸ਼ਨ –ਭਾਰਤ ਦੇ ਉੱਤਰੀ ਅਤੇ ਦੱਖਣੀ ਸਿਰਿਆਂ ਦੇ ਭੂਗੋਲਿਕ ਖੰਡ ਕਿਹੜੇ ਹਨ ?
ਉੱਤਰ –ਭਾਰਤ ਦੇ ਉੱਤਰ ਵਾਲੇ ਪਾਸੇ ਹਿਮਾਲਿਆ ਦੀ ਮਹਾਂਨ ਦੀਵਾਰ ਹੈ ਅਤੇ ਦੱਖਣੀ ਪਾਸੇ ਵਿੱਚ ਵਿਸ਼ਾਲ ਹਿੰਦ-ਮਹਾਂਸਾਗਰ ਸਥਿੱਤ ਹੈ.
4.       ਪ੍ਰਸ਼ਨ –ਹਿੰਦ ਮਹਾਂਸਾਗਰ ਵਿੱਚ ਭਾਰਤ ਦੀ ਕੀ ਸਥਿਤੀ ਹੈ ?
ਉੱਤਰ – ਭਾਰਤ ਨੂੰ ਵਿਸ਼ਵ ਵਿੱਚ ‘ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣੀਆਂ ਨਡਾ ਹੈ. ਹਿੰਦ ਮਹਾਂਸਾਗਰ ਵਿੱਚੋਂ ਲੰਘਣ ਵਾਲੇ ਅੰਤਰ-ਰਾਸ਼ਟਰੀ ਮਾਰਗ ਸਾਡੇ ਦੇਸ਼ ਨੂੰ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਜੋੜਦੇ ਹਨ.ਦੂਜੇ ਪਾਸੇ ਇਸੇ ਮਾਰਗ ਤੋਂ ਅਸੀਂ ਜਾਪਾਨ ਆਸਟ੍ਰੇਲੀਆਅਤੇ ਚੀਨ ਵਰਗੇ ਦੇਸ਼ਾਂ ਤੱਕ ਜਾ ਸਕਦੇ ਹਾਂ.
5.       ਪ੍ਰਸ਼ਨ–ਹਿੰਦ ਮਹਾਂਸਾਗਰ ਨਾਲ ਤੱਟਵਰਤੀ ਰੇਖਾ ਲੱਗਣ ਕਾਰਣ ਸਾਡੇ ਦੇਸ਼ ਦਾ ਸੰਪਰਕ ਕਿਹਨਾਂ ਦੇਸ਼ਾਂ ਨਾਲ ਬਣਦਾ ਹੈ ?
ਉੱਤਰ – ਸਾਡੇ ਦੇਸ਼ ਦਾ ਦੱਖਣੀ ਹਿੱਸਾ ਹਿੰਦ ਮਹਾਂਸਾਗਰ ਵਿੱਚ ਤੱਟਵਰਤੀ ਰੇਖਾ ਬਣਦਾ ਹੈ.ਇਸਦਾ ਸਾਡੇ ਦੇਸ਼ ਨੂੰ ਬਹੁਤ ਫਾਇਦਾ ਹੈ.ਇਸ ਇਸ ਕਾਰਣ ਭਾਰਤ ਇੱਕ ਪਾਸੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਨਾਲ ਵਪਾਰ ਕਰਦਾ ਹੈ ਅਤੇ ਦੂਜੇ ਪਾਸੇ ਆਸਟਰੇਲੀਆ ,ਜਪਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਵਪਾਰ ਹੁੰਦਾ ਹੈ.
6.       ਪ੍ਰਸ਼ਨ- ਭਾਰਤ ਦੀ ਸਮੁੰਦਰੀ ਸੈਨਾ ਦੇ ਸ਼ਕਤੀਸ਼ਾਲੀ ਹੋਣ ਦੇ ਕੀ ਪ੍ਰਮਾਣ ਹਨ ?
ਉੱਤਰ- ਭਾਰਤ ਹਿੰਦ-ਮਹਾਂਸਾਗਰ ਦੇ ਕੇਂਦਰ ਵਿੱਚ ਸਥਿਤ ਹੈ.ਇਸਦੇ ਕਾਰਣ ਭਾਰਤ ਨੇ ਸ਼੍ਰੀ ਲੰਕਾ ਵਿੱਚ ਉੱਗਰਵਾਦ ਨੂੰ ਖਤਮ ਕਰਨ ਦੇ ਨਾਲ-ਨਾਲ ਮਾਲਦੀਪ ਨੂੰ ਵੀ ਸਮੁੰਦਰੀ ਡਾਕੂਆਂ ਤੋਂ ਸੁਰਖਿਆ ਪ੍ਰਦਾਨ ਕੀਤੀ ਹੈ.ਇਹ ਭਾਰਤੀ ਸਮੁੰਦਰੀ ਸੈਨਾ ਦੀ ਤਾਕਤ ਦੇ ਬਲ ‘ਤੇ ਹੀ ਸੰਭਵ ਹੋ ਸਕਿਆ ਹੈ.
7.       ਪ੍ਰਸ਼ਨ – ਭਾਰਤ ਦਾ ਵਿਸਥਾਰ ਕੀ ਹੈ ?
ਉੱਤਰ- ਭਾਰਤ ਦਾ ਵਿਸਥਾਰ 804’ਤੋਂ ਲਈ ਕੇ 37017’ ਉੱਤਰੀ ਅਕਸ਼ਾਂਸ਼  ਤੱਕ ਤੋਂ 6807’ ਲੈ ਕੇ  ਲੈ ਕੇ 97024ਪੂਰਬੀ ਦੇਸ਼ਾਂਤਰ ਦੇ ਵਿੱਚ ਫੈਲਿਆ ਹੋਇਆ ਹੈ.
8.       ਪ੍ਰਸ਼ਨ- ਭਾਰਤ ਦੀ ਉੱਤਰ –ਦਖਣੀ ਅਤੇ ਪੁਰਬ-ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ ?
ਉੱਤਰ- ਉੱਤਰ ਵਿੱਚ ਕਸ਼ਮੀਰ ਤੋਂ ਲਈ ਕੇ ਦਖਣ ਵਿੱਚ ਕੰਨਿਆਂ ਕੁਮਾਰੀ ਤੱਕ ਭਾਰਤ ਦੀ ਲੰਬਾਈ 3214ਕਿਲੋਮੀਟਰ ਹੈ.ਇਸ ਦੀ ਪੂਰਬ ਵਿੱਚ ਅਰੁਣਾਂਚਲ ਪ੍ਰਦੇਸ਼ ਤੋਂ ਲਈ ਕੇ ਪੱਛਮ ਵਿੱਚ ਸੀਮਾਂਤ ਬਿੰਦੁ ਰਣ-ਆਫ਼-ਕਛ ਤਕ ਲੰਬਾਈ 2933 ਕਿਲੋਮੀਟਰ ਹੈ.
9.       ਪ੍ਰਸ਼ਨ-  ਭਾਰਤ ਦੀਆਂ ਥਲਵਰਤੀ ਅਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ ?
ਉੱਤਰ- ਭਾਰਤ ਦੀ ਥਲ ਸੀਮਾ 15,200  ਕਿਲੋਮੀਟਰ ਅਤੇ ਤਟੀ ਰੇਖਾ 7516.6  ਕਿਲੋਮੀਟਰ ਹੈ.
10.   ਪ੍ਰਸ਼ਨ- ਉੱਪ ਮਹਾਂਦੀਪ ਕੀ ਹੁੰਦਾ ਹੈ ?
     ਉੱਤਰ – ਧਾਰਮਿਕ ਗੁਰੂਆਂ ,ਪੀਰਾਂ ਅਤੇ ਸੂਫੀਆਂ ਸੰਤਾਂ ਨੇ ਬੰਧੁਤਵ ਦਾ ਸੰਦੇਸ਼ ਦੇ ਕੇ ਇੱਕ ਅਜਿਹੀ ਲਹਿਰ ਪੈਦਾ ਕੀਤੀ ਜਿਸ ਨਾਲ ਭਿੰਨ-ਭਿੰਨ ਸੰਪ੍ਰਦਾਇਆਂ  ਦੇ ਲੋਕ ਇੱਕ-ਦੂਜੇ ਦੇ ਨੇੜੇ ਆਏ. ਇਸ ਸਭਿਆਚਾਰਕ ਏਕੀਕਰਨ ਦੀ ਲਹਿਰ ਨੂੰ ਹੀ ਸਭਿਆਚਾਰਕ ਸੰਯੋਗ ਕਹਿੰਦੇ ਹਨ.
11.   ਪ੍ਰਸ਼ਨ- ਸਭਿਆਚਾਰਕ ਸੰਯੋਗ ਕੀ ਹੁੰਦਾ ਹੈ ?
ਉੱਤਰ- ਉੱਪ ਮਹਾਦੀਪ ਇੱਕ ਉਹ ਵਿਸ਼ਾਲ ਅਤੇ ਸੁਤੰਤਰ ਦੇਸ਼ ਹੁੰਦਾ ਹੈ ਜਿਸ ਦੇ ਬਹੁ-ਭਾਗ ਦੀਆਂ ਸੀਮਾਵਾਂ ਭਿੰਨ-ਭਿੰਨ ਪ੍ਰਾਕ੍ਰਿਤਿਕ ਅਤੇ ਭੂ-ਆਕ੍ਰਿਤੀਆਂ ਦੁਆਰਾ ਬਣਾਈਆਂ ਜਾਂਦੀਆ ਹਨ. ਇਹ ਅਕ੍ਰਿਤੀਆਂ ਇਸ ਨੂੰ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ ,ਜਿਵੇਂ ਹਿਮਾਲਿਆ ਪਰਬਤ ਭਾਰਤ ਨੂੰ ਬਾਕੀ ਏਸ਼ੀਆ ਤੋਂ ਵੱਖ ਕਰਦਾ ਹੈ.
12.   ਪ੍ਰਸ਼ਨ- ਖੇਤਰਫਲ ਪੱਖੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ ?
ਉੱਤਰ- ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਸੱਤਵਾਂ ਸਥਾਨ ਹੈ.
13.   ਪ੍ਰਸ਼ਨ- ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਰਾਜਨੀਤਿਕ ਵੰਡ ਕੀ ਸੀ ?
ਉੱਤਰ- ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ 562 ਰਜਵਾੜੇ ਸ਼ਾਹੀ ਰਿਆਸਤਾਂ ਅਤੇ 9 ਬਰਤਾਨਵੀਂ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ . 15 ਅਗਸਤ, 1947 ਨੂੰ ਅਜੋਕਾ ਭਾਰਤ ਹੋਂਦ ਵਿੱਚ ਵੰਡਿਆ ਗਿਆ.
14.   ਪ੍ਰਸ਼ਨ- ਰਾਜ –ਪੁਨਰਗਠਨ ਆਯੋਗ ਨੇ ਕੀ ਕੰਮ ਕੀਤਾ ?
ਉੱਤਰ- 1953 ਈ. ਵਿੱਚ ਫਜ੍ਹਲਅਲੀ ਦੀ ਅਗਵਾਈ ਵਿੱਚ ਇੱਕ ਰਾਜ ਪੁਨਰਗਠਨ ਆਯੋਗ ਸਥਾਪਿਤ ਕੀਤਾ ਗਿਆ ਸੀ.ਇਸ ਆਯੋਗ ਨੇ ਪੂਰੇ ਦੇਸ਼ ਨੂੰ ਭਾਸ਼ਾਈ ਆਧਾਰ ‘ਤੇ 14 ਰਾਜਾਂ ਅਤੇ 9 ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੰਡਿਆ.
15.   ਪ੍ਰਸ਼ਨ- ਸਾਡੇ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ ?
ਉੱਤਰ- ਸਾਡੇ ਅਜੋਕੇ ਪੰਜਾਬ ਦਾ ਜਨਮ ਪਹਿਲੀ ਨਵੰਬਰ ,1966 ਵਿੱਚ ਹੋਇਆ.
16.   ਪ੍ਰਸ਼ਨ- ਭਾਰਤ ਵਿੱਚ ਖੇਤਰਫਲ ਤੇ ਜਨਸੰਖਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦੇ ਨਾਂ ਲਿਖੋ .
ਉੱਤਰ- ਭਾਰਤ ਵਿੱਚ ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਰਾਜ ਰਾਜਸਥਾਨ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ.ਇਸੇ ਤਰਾਂ ਜੰਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਅਤੇ ਸਭ ਤੋਂ ਛੋਟਾ ਰਾਜ ਸਿੱਕਮ ਹੈ.
17.   ਪ੍ਰਸ਼ਨ- ਭਾਰਤ ਦੀ ਸੰਸਦ ਦੇ ਸਦਨਾਂ ਦੇ ਮੈਂਬਰ ਕਿੰਨੇ ਹਨ ?
ਉੱਤਰ- ਭਾਰਤ ਦੀ ਸੰਸਦ ਦੇ ਹੇਠਲੇ ਸਦਨ (ਲੋਕ ਸਭਾ ) ਦੇ ਮੈਂਬਰ 550 ਹਨ ਅਤੇ ਉੱਪਰੀ ਸਦਨ (ਰਾਜ ਸਭਾ ) ਦੇ ਮੈਂਬਰ 250 ਹਨ.
18.   ਪ੍ਰਸ਼ਨ- ਦੇਸ਼ ਦੇ ਮੁੱਖ ਧਾਰਮਿਕ ਸਥਾਨਾਂ ਦੇ ਨਾਂ ਦੱਸੋ.
ਉੱਤਰ ਦੇਸ਼ ਦੇ ਮੁੱਖ ਧਾਰਮਿਕ ਸਥਾਨ ਹੇਠ ਲਿਖੇ ਹਨ:-
(ਓ )ਤ੍ਰਿਪੁਤੀ,(ਅ)ਜਗਨਨਾਥਪੁਰੀ, (ਈ)ਬਦ੍ਰੀਨਾਥ,(ਸ)ਅਜਮੇਰ,(ਹ)ਜਾਮਾ ਮਸਜਿਦ, (ਕ) ਹਰਿਮੰਦਰ ਸਾਹਿਬ ,(ਖ )ਹੇਮਕੁੰਟ ਸਾਹਿਬ ,(ਗ)ਪਟਨਾ ਸਾਹਿਬ,(ਘ),ਹਜੂਰ ਸਾਹਿਬ.
19.   ਪ੍ਰਸ਼ਨ- ਭਾਰਤ ਵਿੱਚ ਪ੍ਰਵਾਸ ਦੁਆਰਾ ਵੱਡੇ ਲੋਕ ਸਮੂਹ ਕਿਹੜੇ-ਕਿਹੜੇ ਖੇਤਰਾਂ ਵਿੱਚ ਆਏ ਸਨ ?
ਉੱਤਰ- ਭਾਰਤ ਵਿੱਚ ਪ੍ਰਵਾਸ ਦੁਆਰਾ ਵੱਡੇ ਲੋਕ ਸਮੂਹ ਹੇਠ ਲਿਖੇ ਖੇਤਾਂ ਵਿੱਚ ਆਏ ਸਨ:-
(ਕ)ਉੱਤਰ ਪੂਰਬੀ ਖੇਤਰਾਂ ਵਿੱਚ ਮਧ-ਏਸ਼ੀਆ ਤੋਂ ਚੀਨ ਰਾਹੀਂ ਆਈ ਮੰਗੋਲ ਜਾਤੀ.
(ਖ)ਉੱਤਰ ਪਛਮੀ ਹਿਮਾਲੀਅਨ ਖੇਤਰਾਂ ਵਿੱਚ ਤਿਬਤ ਦੇ ਲੋਕ.
(ਗ)ਪੱਛਮੀ ਏਸ਼ਿਆਈ ਖੇਤਰਾਂ ਤੋਂ ਆਏ ਆਰੀਆ ਅਤੇ ਮੁਸਲਿਮ ਜਾਤੀਆਂ ਦੇ ਲੋਕ.
(ਘ)ਦੱਖਣ ਵਿੱਚ ਦ੍ਰਵਿੜ ਜਾਤੀ ਦੇ ਕਬੀਲੇ.
(ਚ)ਤਮਿਲਨਾਡੂ ਵਿੱਚ ਸ਼੍ਰੀ ਲੰਕਾ ਤੋਂ ਆਏ ਤਮਿਲ ਜਾਤੀ ਦੇ ਲੋਕ.
20.   ਪ੍ਰਸ਼ਨ- ਦੇਸ਼ ਵਿੱਚ ਵੱਡੇ ਪਧਰ ਦੀਆਂ ਅਸਮਾਨਤਾਵਾਂ ਕਿਹੜੇ-ਕਿਹੜੇ ਖੇਤਰਾਂ ਵਿੱਚ ਮਿਲਦੀਆਂ ਹਨ ?
ਉੱਤਰ- ਦੇਸ਼ ਵਿੱਚ ਵੱਡੇ ਪਧਰ ਦੀਆਂ ਅਸਮਾਨਤਾਵਾਂ ਹੇਠ ਲਿਖੇ ਖੇਤਰਾਂ ਵਿੱਚ ਮਿਲਦੀਆਂ ਹਨ- (ਕ)ਦੇਸ਼ ਦੇ ਜੁਹਦੇ ਖੇਤਰਾਂ ਵਿੱਚ ਸਭ ਤੋਂ ਵਧ ਅਨਪੜ੍ਹ ਲੋਕ ਰਹਿੰਦੇ ਹੋਣ.
(ਖ)ਜਿਹੜੇ ਖੇਤਰਾਂ ਵਿੱਚ ਇੱਕ-ਤਿਹਾਈ ਲੋਕ ਗਰੀਬੀ ਰੇਖਾ ਤੋਂ ਹੇਠਾਂ ਦਾ ਜੀਵਨ ਬਿਤਾਉਂਦੇ ਹੋਣ.

(ਗ)ਜਿਹੜੇ ਖੇਤਰਾਂ ਵਿੱਚ ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਅਸਮਾਨਤਾਵਾਂ ਪਾਈਆਂ ਜਾਂਦੀਆ ਹੋਣ.

___________________________________________________________________
1.       ਪ੍ਰਸ਼ਨ- ਕੀ ਭਾਰਤ ਇੱਕ ਉਪ-ਮਹਾਂਦੀਪ ਹੈ ?
ਉੱਤਰ - ਭਾਰਤ ਖੇਤਰਫਲ ਪੱਖੋਂ ਇੱਕ ਬਹੁਤ ਵੱਡਾ ਦੇਸ਼ ਹੈ.ਇਸਦੀ ਵਿਸ਼ਾਲਤਾ ਦੇ ਕਾਰਣ ਹੀ ਇਸਨੂੰ ਇੱਕ ਉਪ-ਮਹਾਂਦੀਪ ਕਿਹਾ ਜਾਂਦਾ ਹੈ .ਉਪ-ਮਹਾਂਦੀਪ ਇੱਕ ਵਿਸ਼ਾਲ ਅਤੇ ਸੁਤੰਤਰ ਖੇਤਰ ਹੁੰਦਾ ਹੈ.ਜਿਸ ਦੇ ਭੂ-ਭਾਗ ਦੀਆਂ ਸੀਮਾਂਵਾਂ ਭਿੰਨ-ਭਿੰਨ ਅਕ੍ਰਿਤੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ.ਭਾਰਤ ਦੀਆਂ ਸੀਮਾਂਵਾ ਵੀ ਇਸੇ ਤਰਾਂ ਹਨ .ਇਸਦੇ ਉੱਤਰ ਵਿੱਚ ਹਿੰਦੂਕੁਸ਼ ਆਦਿ ਪਹਾੜੀਆਂ ਏਸ਼ੀਆ ਦੇ ਉੱਤਰ-ਪਛਮੀ ਭਾਗਾਂ ਨਾਲੋਂ ਵੱਖ ਕਰਦੀਆਂ ਹਨ.ਦਖਣ ਵਿੱਚ ਪਾਕ ਜਲ ਸੰਧੀ ਅਤੇ ਮੰਨਾਰ ਦੀ ਖਾੜੀ ਉਸਨੂੰ ਸ਼੍ਰੀਲੰਕਾ ਤੋਂ ਅਤੇ ਅਰਾਕਾਨ  ਉਸਨੂੰ ਮਿਆਂਮਾਰ ਤੋਂ ਵੱਖ ਕਰਦੇ ਹਨ.ਥਾਰ ਦਾ ਮਾਰੂਥਲ ਉਸਨੂੰ ਪਾਕਿਸਤਾਨ ਦੇ ਵੱਡੇ ਖੇਤਰ ਤੋਂ ਵੱਖ ਕਰਦਾ ਹੈ.ਭਾਰਤ ਦੇ ਇੰਨੇ ਵਿਸ਼ਾਲ ਖੇਤਰ ਹੋਣ ਦੇ ਕਾਰਣ ਹੀ ਇਸ ਵਿਚ ਕਈ ਸਭਿਆਚਾਰਕ,ਸਮਾਜਿਕ ਅਤੇ ਆਰਥਿਕ ਭਿੰਨਤਾਵਾਂ ਮਿਲਦੀਆਂ ਹਨ. ਪਰੰਤੂ ਇਸਦੇ ਬਾਵਜੂਦ ਵੀ ਦੇਸ਼ ਵਿੱਚ ਜਲਵਾਯੂ ,ਸੰਸਕ੍ਰਿਤੀ ਆਦਿ ਵਿੱਚ ਏਕਤਾ ਮਿਲਦੀ ਹੈ.ਇਸ ਤਰਾਂ ਅਸੀਂ ਵਰਤਮਾਨ ਭਾਰਤ ਨੂੰ ਉਪ-ਮਹਾਂਦੀਪ ਨਹੀਂ ਕਹਿ ਸਕਦੇ .ਹੁਣ ਦੇ ਭਾਰਤ,ਪਾਕਿਸਤਾਨ ,ਨੈਪਾਲ,ਬੰਗਲਾਦੇਸ਼,ਭੂਟਾਨ ਮਿਲ ਕੇ ਹੀ ਉਪ-ਮਹਾਂਦੀਪ ਦਾ ਨਿਰਮਾਣ ਕਰਦੇ ਹਨ.
2.       ਪ੍ਰਸ਼ਨ- ਭਾਰਤੀ ਸਭਿਆਚਾਰ ਵਿਚ ਕਿਸ ਤਰਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ ?
ਉੱਤਰ- ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ.ਸਿੱਟੇ ਵਜੋਂ,ਉਹਨਾਂ ਵਿਚ ਭਾਸ਼ਾ ਪਹਿਰਾਵਾ,ਰਹਿਣ-ਸਹਿਣ ,ਖਾਣ-ਪੀਣ  ਸੰਬਧੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.ਉਨ੍ਹਾਂ ਦੇ ਲੋਕ ਗੀਤ,ਮੇਲੇ,ਤਿਉਹਾਰ,ਅਤੇ ਰੀਤੀ-ਰਿਵਾਜ਼ ਵੀ ਵੱਖ-ਵੱਖ ਹਨ.ਇਥੇ 187 ਭਾਸ਼ਾਵਾਂ ਪ੍ਰਚਲਿਤ ਹਨ.ਇਨ੍ਹਾਂ ਵਿਚੋਂ 97% ਭਾਗ ਵਿਚ ਸਿਰਫ਼ 23 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ.ਸੰਵਿਧਾਨ ਵਿਚ 18 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ.ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਲੋਕ-ਨਾਚ ਵਿਕਸਿਤ ਹੋਏ.ਸਚ ਤਾਂ ਇਹ ਹੈ ਕਿ ਭਾਰਤ ਵਿਚ ਜੀਵਨ ਦੇ ਲਗਭਗ ਹਨ ਖੇਤਰ ਵਿਚ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.
3.       ਪ੍ਰਸ਼ਨ- ਦੇਸ਼ ਦੀ ਜਨਸੰਖਿਆ ਦਾ ਸਰੂਪ ਕੀ ਹੈ ?
ਉੱਤਰ- ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭਾਰਤ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ.ਇਸ ਸਮੇਂ ਇਸਦੀ ਜਨਸੰਖਿਆ ਇਕ ਸੋ ਪੱਚੀ ਕਰੋੜ ਤੋਂ ਵੀ ਉਪਰ ਹੋ ਰਹੀ ਹੈ. ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿਚ ਲਗਭਗ 2 ਕਰੋੜ ਲੋਕ ਹਰ ਸਾਲ ਵਧ ਜਾਣਦੇ ਹਨ ਜੋ ਕਿ ਆਸਟਰੇਲੀਆ ਦੀ ਪੂਰੀ ਜਨਸੰਖਿਆ ਨਾਲੋਂ ਵੀ ਜ਼ਿਆਦਾ ਹੈ.
4.       ਪ੍ਰਸ਼ਨ- ਭਾਰਤ ਦੇ ਸਥਾਨਿਕ ਵਿਸਤਾਰ ’ਤੇ ਨੋਟ ਲਿਖੋ .
ਉੱਤਰ- ਭਾਰਤ ਲਗਭਗ 804ਉਤਰੀ ਅਕਸ਼ਾਂਸ਼ ਅਤੇ 37017 ਉੱਤਰੀ ਅਕਸ਼ਾਂਸ਼ ਦੇ ਵਿਚਕਾਰ ਅਤੇ 6807 ਤੋਂ ਲੈ ਕੇ 97024ਪੂਰਬੀ ਦੇਸ਼ਾਂਤਰ ਦੇ ਮਧ ਸਥਿਤ ਹੈ.ਕਰਕ ਰੇਖਾ ਇਸ ਦੇਸ਼ ਦੇ ਵਿਚਕਾਰੋਂ ਲੰਘਦੀ ਹੈ.ਭਾਰਤ ਧਰਤੀ ਦੇ ਉੱਤਰੀ ਗੋਲਾਰਧ ਵਿਚ ਸਥਿਤ ਹੈ .ਉੱਤਰ ਤੋਂ ਦਖਣ ਤੱਕ ਇਸਦੀ ਲੰਬਾਈ  3214 ਅਤੇ ਪੁਰਬ ਤੋਂ ਪਛਮ ਤੱਕ 2933 ਕਿਲੋਮੀਟਰ ਦੀ ਵਿਸ਼ਾਲਤਾ ਹੈ. ਇਸੇ ਕਰਕੇ ਹੀ ਅਰੁਣਾਂਚਲ ਪ੍ਰਦੇਸ਼ ਵਿਚ ਦਿਨ ਨਿਕਲਿਆ ਹੋਇਆ ਹੁੰਦਾ ਹੈ ਤਾਂ ਦੂਜੇ ਪਾਸੇ ਗੁਜਰਾਤ ਵਿਚ ਅਜੇ ਰਾਤ ਬਾਕੀ ਹੁੰਦੀ ਹੈ.
5.       ਪ੍ਰਸ਼ਨ- ਭਾਰਤੀ ਭਾਸ਼ਾਵਾਂ ਅਤੇ ਲੋਕ ਕਲਾਵਾਂ ਦੀ ਦੇਸ਼ ਦੀ ਏਕਤਾ ਅਤੇ ਇਕਰੂਪਤਾ ਨੂੰ ਕੀ ਦੇਣ ਹੈ ?
ਉੱਤਰ – ਭਾਰਤ ਦੀਆਂ ਭਾਸ਼ਾਵਾਂ ਅਤੇ ਕਲਾਵਾਂ ਨੇ ਇਸ ਦੇਸ਼ ਦੀ ਏਕਤਾ ਵਿਚ ਵਿਸ਼ੇਸ਼ ਰੰਗ ਭਰਿਆ ਹੈ.ਸੰਸਕ੍ਰਿਤ ਭਾਸ਼ਾ ਵਿੱਚ ਵੇਦ ਅਤੇ ਹੋਰ  ਪ੍ਰਾਚੀਨ ਗ੍ਰੰਥ ਲਿਖੇ ਗਏ ਜੋ ਅੱਜ ਵੀ ਪੜ੍ਹੇ ਜਾਂਦੇ ਹਨ. ਰਾਜਸਥਾਨ ਤੋਂ ਮਣੀਪੁਰ ਤਕ ਵੇਦਾਂ ਦੇ ਪ੍ਰਚਾਰ ਦਾ ਸਿਹਰਾ ਸੰਸਕ੍ਰਿਤ ਭਾਸ਼ਾ ਨੂੰ ਹੀ ਜਾਂਦਾ ਹੈ.ਸੰਸਕ੍ਰਿਤ ਭਾਸ਼ਾ ਦੇ ਹੀ ਮੇਲ ਨਾਲ ਉਰਦੂ ਦਾ ਜਨਮ ਹੋਇਆ ਅਤੇ ਉਸ ਨੂੰ ਮਧ ਕਾਲ ਵਿਚ  ਲੋਕ ਕਲਾ ਦੀ ਤਰਾਂ ਪੇਸ਼ ਕਰਦੇ ਹਨ .ਵੀਰ ਰਸ ਨੇ ਲਲਿਤ ਕਲਾਵਾਂ ਨੂੰ ਪ੍ਰਭਾਵਿਤ ਕੀਤਾ ਹੈ.ਇਸੇ ਤਰ੍ਹਾਂ ਭਾਰਤੀ ਫਿਲਮਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਏਕਤਾ ਪ੍ਰਦਾਨ ਕੀਤੀ ਹੈ.
6.       ਪ੍ਰਸ਼ਨ- ਭਾਰਤ ਦੀ ਖੇਤਰੀ ਭਿੰਨਤਾ ਨੂੰ ਕਿਸੇ ਦੋ ਤਥਾਂ ਦੁਆਰਾ ਸਮਝਾਓ.
ਉੱਤਰ- ਭਾਰਤ ਦੀ ਖੇਤਰੀ ਭਿੰਨਤਾ ਦੇ ਦੋ ਰੂਪ ਇਸ ਤਰਾਂ ਹਨ-
ਵਿਸ਼ਾਲ ਖੇਤਰ-ਭਾਰਤ ਦਾ ਪੂਰਬ-ਪਛਮੀ ਅਤੇ ਉੱਤਰ-ਦਖਣੀ ਵਿਸਤਾਰ ਜ਼ਿਆਦਾ ਹੋਣ ਦੇ ਕਾਰਣ ਇਥੇ ਜ਼ਿਆਦਾ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.ਆਪਣੇ ਵਿਸ਼ਾਲ ਭੂਗੋਲਿਕ ਖੇਤਰਫਲ ਹੋਣ ਦੇ ਕਾਰਣ ਇਸ ਨੂੰ ਉਪ-ਮਹਾਂਦੀਪ ਦਾ ਦਰਜਾ ਪ੍ਰਾਪਤ ਹੈ.ਇਥੇ ਕੁਦਰਤੀ ਅਤੇ ਮਨੁੱਖੀ ਤੱਤਾਂ ਵਿੱਚ ਭਿੰਨਤਾਵਾਂ ਦਾ ਪਾਇਆ ਜਾਣਾ ਸੁਭਾਵਿਕ ਹੈ.
ਧਰਾਤਲ-ਇਸ ਦੇਸ਼ ਵਿੱਚ ਜਿਥੇ ਅਰਾਵਲੀ ਵਰਗੇ ਪ੍ਰਾਚੀਨ ਪਰਬਤ ਹਨ,ਉਥੇ ਹਿਮਾਲਿਆ ਵਰਗੇ ਵੱਡੇ ਜਵਾਨ ਪਰਬਤ ਵੀ ਹਨ .ਇਸਦੇ ਦੱਖਣ ਵਿੱਚ ਸਖਤ ਅਤੇ ਪ੍ਰਾਚੀਨ ਚਟਾਨਾਂ ਨਾਲ ਬਣੇ ਪ੍ਰਾਇਦੀਪੀ ਪਠਾਰ ਹਨ.ਇਸ ਤਰਾਂ ਹਿਮਾਲਿਆ ਅਤੇ ਪ੍ਰਾਇਦੀਪ ਦੇ ਮਧ ਵਿਚ ਵਿਸ਼ਾਲ ਉਪਜਾਊ ਮੈਦਾਨ ਪਾਏ ਜਾਣਦੇ ਹਨ.
7.       ਪ੍ਰਸ਼ਨ- ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਨੂੰ ਦੋ ਤਥਾਂ ਨਾਲ ਸਪਸ਼ਟ ਕਰੋ.
ਉੱਤਰ- ਉਪਰੋਕਤ ਪ੍ਰਸ਼ਨ ਵਿਚ ਦਰਸਾਏ ਗਏ ਤਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਅਨੇਕਤਾਵਾਂ ਦਾ ਦੇਸ਼ ਹੈ. ਇਸਦੇ ਕੁਦਰਤੀ,ਆਰਥਿਕ,ਸਮਾਜਿਕ ਅਤੇ ਸਭਿਆਚਾਰਕ ਤੱਤਾਂ ਵਿਚ ਭਿੰਨਤਾਵਾਂ ਮਿਲਦੀਆਂ ਹਨ. ਇਸਦੇ ਧਰਾਤਲੀ ਸਰੂਪ ਵਿਚ ਬੜੀ ਭਿੰਨਤਾ ਹੈ .ਜੇਕਰ ਦੇਸ਼ ਦੇ ਉੱਤਰ ਵਿਚ ਹਿਮਾਲਿਆ ਪਰਬਤ ਹੈ ਤਾਂ ਦਖਣ ਵਿਚ ਪ੍ਰਾਇਦੀਪੀ ਪਠਾਰ ਹੈ.ਉੱਤਰ ਦੇ ਵਿਸ਼ਾਲ ਮੈਦਾਨ ਵੀ ਭਿੰਨਤਾ ਨੂੰ ਗਾਹਿਰਾ ਕਰਦੇ ਹਨ. ਇਹਨਾਂ ਭਿੰਨਤਾਵਾਂ ਦੇ ਬਾਵਜੂਦ ਮਾਨਸੂਨ ਪੋਣਾਂ ਦੇਸ਼ ਨੂੰ ਏਕਤਾ ਪ੍ਰਦਾਨ ਕਰਦਿਆਂ ਹਨ.ਦੇਸ਼ ਦੀ ਜਿਆਦਾਤਰ ਵਰਖਾ ਇਹਨਾਂ ਪੋਣਾਂ ਦੁਆਰਾ ਹੀ ਹੁੰਦੀ ਹੈ.ਭਾਰਤ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ.ਦੇਸ਼ ਦੇ 97 ਫੀਸਦੀ ਭਾਗ ‘ਤੇ  23 ਭਾਸ਼ਾਵਾਂ ਬੋਲਿਆ ਜਾਂਦੀਆਂ ਹਨ. ਇੰਨਾ ਹੋਣ ਤੇ ਵੀ ਸੰਸਕ੍ਰਿਤ ਭਾਸ਼ਾ ਨੇ ਸੰਪੂਰਣ ਭਾਰਤ ਦੇ ਲੋਕਾਂ ਨੂੰ ਇੱਕ ਕੜ੍ਹੀ ਵਿਚ ਬੰਨਿਆਂ ਹੋਇਆ ਹੈ.ਹਿੰਦੀ ਰਾਸ਼ਟਰੀ ਭਾਸ਼ਾ ਦੇ ਰੂਪ ਵਿਚ ਦੇਸ਼ ਨੂੰ ਏਕਤਾ ਪ੍ਰਦਾਨ ਕਰਦੀ ਹੈ.
8.       ਪ੍ਰਸ਼ਨ- ਦੇਸ਼ ਦੀ ਕੁਦਰਤੀ ਭਿੰਨਤਾ ਨੇ ਸਭਿਆਚਾਰਕ ਭਿੰਨਤਾ ਪੈਦਾ ਕਰਨ ਵਿਚ ਕੀ ਯੋਗਦਾਨ ਦਿੱਤਾ ਹੈ ?
ਉੱਤਰ- ਭਾਰਤ ਅਨੇਕਤਾਵਾਂ ਦਾ ਦੇਸ਼ ਹੈ.ਇਹ ਇੱਕ ਵਿਸ਼ਾਲ ਦੇਸ਼ ਹੈ.ਇਸ ਦੀ ਇਸੇ ਵਿਸ਼ਾਲਤਾ ਅਤੇ ਭਿੰਨਤਾਵਾਂ ਦੇ ਕਾਰਣ ਹੀ ਇਸ ਵਿਚ ਕੁਦਰਤੀ ਵਖਰੇਵੇਂ ਪਾਏ ਜਾਂਦੇ ਹਨ.ਜਿਥੇ ਪਹਾੜੀ ਖੇਤਰਾਂ ਦੇ ਲੋਕ ਉਨ੍ਨ ਵਾਲੇ ਕੱਪੜੇ ਪਾਉਂਦੇ ਹਨ,ਉਥੇ ਮੈਦਾਨੀ ਖੇਤਰਾਂ ਦੇ ਲੋਕ ਸੂਤੀ ਕਪੜਿਆਂ ਦੀ ਵਰਤੋਂ ਕਰਦੇ ਹਨ.ਪ੍ਰਾਇਦੀਪੀ ਪਠਾਰ ਦੇ ਲੋਕਾਂ ਨੂੰ ਬੜੀਆਂ ਕਠਿਨ ਹਾਲਤਾਂ ਵਿਚ ਕੰਮ ਕਰਨਾ ਪੈਂਦਾ ਹੈ.ਉਹਨਾਂ ਦੇ ਖੇਤੀਬਾੜੀ ਕਰਨ ਦੇ ਢੰਗ ਭਾਰਤ ਦੇ ਹੋਰਨਾਂ ਹਿੱਸਿਆਂ ਨਾਲੋਂ ਵਖਰੇ ਹਨ.ਉਹਨਾਂ ਦਾ ਪਹਿਰਾਵਾ ਅਤੇ ਖਾਨ-ਪੀਣ ਉਥੋਂ ਦੀ ਜਲਵਾਯੂ ਦੇ ਅਨੁਕੂਲ ਹੈ.ਇਸੇ ਤਰਾਂ ਮੈਦਾਨੀ ਹਿੱਸਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਿਹਨਤ ਕਰਨੀ ਪੈਂਦੀ ਹੈ.ਉਹਨਾਂ ਦਾ ਰਹਿਣ ਸਹਿਣ ਹੋਰਨਾਂ ਖੇਤਰਾਂ ਦੇ ਲੋਕਾਂ ਨਾਲੋਂ ਉੱਚਾ ਹੈ.
9.       ਪ੍ਰਸ਼ਨ- “ਜਦੋਂ ਅਰੁਣਾਚਲ ਵਿਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਅਜੇ ਰਾਤ ਹੀ ਹੁੰਦੀ ਹੈ.ਵਿਆਖਿਆ ਕਰੋ.”
ਉੱਤਰ- ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਤੱਕ ਦੀ ਦੂਰੀ 2933 ਕਿਲੋਮੀਟਰ ਹੈ. ਅਸੀਂ ਇਵੇਂ ਵੀ ਕਹਿ ਸਕਦੇ ਹਾਂ ਕਿ ਅਰੁਣਾਚਲ ਤੋਂ ਗੁਜਰਾਤ ਵਿਚਕਾਰ ਸਥਿਤ ਰਣ ਆਫ਼ ਕਛ ਦੇ ਮਧ 29012 ਦਾ ਦੇਸ਼ਾਂਤਰੀ ਅੰਤਰ ਹੈ.ਹਰੇਕ ਦੇਸ਼ਾਂਤਰ ਰੇਖਾ ਵਿਚ ਚਾਰ ਮਿੰਟ ਦਾ ਅੰਤਰ ਹੁੰਦਾ ਹੈ.ਇਸ ਤਰਾਂ ਦੋਨਾਂ ਸਥਾਨਾਂ ਦੇ ਸਮੇਂ ਵਿਚ ਦੋ ਘੰਟੇ ਦਾ ਅੰਤਰ ਪੈ ਜਾਂਦਾ ਹੈ.ਇਸ ਲਈ ਜਦੋਂ ਅਰੁਣਾਚਲ ਵਿਚ ਸੂਰਜ ਨਿਕਲਦਾ ਹੈ, ਤਾਂ ਉਸ ਸਮੇਂ ਗੁਜਰਾਤ ਵਿਚ ਰਾਤ ਹੁੰਦੀ ਹੈ.ਇਹਨਾਂ ਸਥਾਨਾਂ ਦੀ ਕ੍ਰਮਵਾਰ ਪੂਰਬ ਅਤੇ ਪਛਮ ਵਿੱਚ ਸਥਿਤੀ ਵੀ ਸੂਰਜ ਉਦੈ ਦੇ ਸਮੇਂ ਵਿਚ ਅੰਤਰ ਪਾਉਂਦੀ ਹੈ.
10.   ਪ੍ਰਸ਼ਨ- ਭਾਰਤ ਦਾ ਸਾਰ੍ਕ ਦੇਸ਼ਾਂ ਵਿਚ ਕੀ ਸਥਾਨ ਹੈ ?
ਉੱਤਰ- ਭਾਰਤ ਨੂੰ ਹਿੰਦ ਮਹਾਂਸਾਗਰ ਵਿਚ ਕੇਂਦਰੀ ਸਥਿਤੀ ਪ੍ਰਾਪਤ ਹੈ.ਕੇਂਦਰੀ ਸਥਿਤੀ ਹੋਣ ਦੇ ਕਾਰਣ ਹੀ ਇਸ ਨੇ ਪਿਛਲੇ ਦਸ਼ਕ ਵਿਚ ਇੱਕ ਪਾਸੇ ਸ਼੍ਰੀਲੰਕਾ ਦੇ ਚਲਦੇ ਅੱਤਵਾਦ ਨੂੰ ਦਬਾਉਣ ਵਿਚ ਅਤੇ ਦੂਜੇ ਪਾਸੇ ਮਾਲਦੀਪ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਉਣ ਲਈ ਇੱਕ ਸ਼ਕਤੀਸ਼ਾਲੀ ਸਮੁੰਦਰੀ ਸੈਨਾਂ ਦਾ ਪ੍ਰਯੋਗ ਕਰਕੇ ਸ਼ਾਂਤੀ ਸਥਾਪਿਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਸੀ.ਇਸ ਕਾਰਣ ਭਾਰਤ ਨੂੰ ਸਾਰ੍ਕ ਦੇਸ਼ਾਂ ਦੇ ਗਰੁੱਪ ਵਿਚ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ.
            ______________________________________________________________________