ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਇਤਿਹਾਸ ਦੀ ਵੰਡ

ਕਿਸੇ ਦੇਸ਼ ਦੇ ਇਤਿਹਾਸ  ਨੂੰ ਸਮੇਂ ਦੇ ਅਧਾਰ 'ਤੇ ਹਮੇਸ਼ਾਂ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ. ਇਹਨਾਂ ਨੂੰ ਤਿੰਨ ਕਾਲ ਜਾਂ ਤਿੰਨ  ਯੁੱਗ ਵੀ ਆਖ ਸਕਦੇ ਹਾਂ. ਸਭ ਤੋਂ ਪੁਰਾਣੇ ਸਮੇਂ ਨੂੰ ਪ੍ਰਾਚੀਨ ਕਾਲ  ਕਿਹਾ ਜਾਂਦਾ ਹੈ. ਵਿੱਚਕਾਰਲੇ ਸਮੇਂ ਨੂੰ ਮਧਕਾਲ ਅਤੇ  ਮੋਜ਼ੁਦਾ ਸਮੇਂ ਨੂੰ ਆਧੁਨਿਕ ਕਾਲ ਕਹਿੰਦੇ ਹਨ.   ਭਾਰਤ ਦੇ ਪ੍ਰਾਚੀਨ ਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸਾਨੂੰ ਆਮਤੋਰ ਤੇ ਉਸ ਸਮੇਂ ਦੀਆਂ ਲਿਖਤਾਂ ,ਖੰਡਹਰ ,ਇਮਾਰਤਾਂ ,ਸਿੱਕੇ ਆਦਿ 'ਤੇ ਨਿਰਭਰ ਹੋਣਾ ਪੈਂਦਾ ਹੈ.ਕਿਉਂਕਿ ਸਾਡੇ...