ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਸਮਾਜਿਕ ਸਿੱਖਿਆ ਬਾਰੇ ਭੁਲੇਖੇ

ਬਹੁਤ ਸਾਰੇ ਵਿਦਿਆਰਥੀ ਅਤੇ ਇਥੋਂ ਤੱਕ ਕਿ ਕਈ ਸਿਆਣੇ ਅਧਿਆਪਕ ਵੀ ਇਹੀ ਸਮਝਦੇ ਹਨ ਕਿ ਸਮਾਜਿਕ ਸਿੱਖਿਆ ਦਾ ਵਿਸ਼ਾ ਬਹੁਤ ਹੀ ਸੌਖਾ ਅਤੇ ਐਵੇਂ ਹੀ ਸਮਝਿਆ ਜਾਣ ਵਾਲਾ ਵਿਸ਼ਾ ਹੈ. ਜਦਕਿ ਅਗਰ ਅਜਿਹਾ ਹੁੰਦਾ ਤਾਂ ਵਿਦਿਆਰਥੀਆਂ ਦੇ ਸਭ ਤੋਂ ਵੱਧ ਨੰਬਰ ਫਿਰ ਇਸੇ ਵਿਸ਼ੇ ਵਿੱਚੋਂ ਹੀ ਆਉਣੇ ਚਾਹੀਦੇ ਹਨ.ਜਦਕਿ ਅਜਿਹਾ ਕੁਝ ਵੀ ਨਹੀਂ ਹੈ . ਬਹੁਤੇ ਲੋਕ ਤਾਂ ਇਸਨੂੰ ਗੱਪਾਂ ਮਾਰਨ ਵਾਲ੍ਹਾ ਵਿਸ਼ਾ ਹੀ ਸਮਝਦੇ ਹਨ. ਵਿਦਾਰਥੀਆਂ ਵਿੱਚ ਵੀ ਸ਼ਾਇਦ ਇਹੀ ਧਾਰਨਾ ਆਮ ਪਾਈ ਜਾਂਦੀ ਹੈ ਕਿ ਇਸ ਵਿਸ਼ੇ ਵਿੱਚ ਗੱਪਾਂ ਮਾਰਕੇ ਨੰਬਰ ਹਾਸਿਲ ਕੀਤੇ ਜਾ ਸਕਦੇ ਹਨ. ਅਸਲੀਅਤ ਤਾਂ ਇਹ ਹੈ ਕਿ ਇਹ ਵਿਸ਼ਾ ਜਿਤਨਾ ਆਸਾਨ ਦਿਖਾਈ ਦੇਂਦਾ ਹੈ ਉਤਨਾ ਹੈ ਨਹੀਂ ਹੈ. ਇਸ ਵਿੱਚ ਤੱਥਾਂ ਨੂੰ ਛੱਡ ਕੇ ਗੱਪਾਂ ਮਾਰਨ ਨਾਲ ਨੰਬਰ ਨਹੀਂ ਆਉਂਦੇ...