ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

Art by little hands

These are the pictures drawn by little hands of the students of VI th class. The artistic qualities of the children show their interest in the field of drawing and painting along with the studies. But these qualities are not found in every students though all of them try to do their best but some of them make their best efforts to make a masterpiece to be shown to their teacher. It is interesting enough to utilize their patent qualities in doing all round progress of a child's personality.
                                                                         this is the chart picture made by a student named Muskan of VIth class.



Here is given another example of the same type of work and it has only one difference that whereas the above given is the picture of an image showing the interior of the Earth whereas in the following , there is a different thing which can be called as a Pen-Painting. This painting shows the image of an ancient Indian temple of Khajuraho. This is made by a boy.


ਸਮਾਜਿਕ ਸਿੱਖਿਆ ਬਾਰੇ ਭੁਲੇਖੇ


ਬਹੁਤ ਸਾਰੇ ਵਿਦਿਆਰਥੀ ਅਤੇ ਇਥੋਂ ਤੱਕ ਕਿ ਕਈ ਸਿਆਣੇ ਅਧਿਆਪਕ ਵੀ ਇਹੀ ਸਮਝਦੇ ਹਨ ਕਿ ਸਮਾਜਿਕ ਸਿੱਖਿਆ ਦਾ ਵਿਸ਼ਾ ਬਹੁਤ ਹੀ ਸੌਖਾ ਅਤੇ ਐਵੇਂ ਹੀ ਸਮਝਿਆ ਜਾਣ ਵਾਲਾ ਵਿਸ਼ਾ ਹੈ. ਜਦਕਿ ਅਗਰ ਅਜਿਹਾ ਹੁੰਦਾ ਤਾਂ ਵਿਦਿਆਰਥੀਆਂ ਦੇ ਸਭ ਤੋਂ ਵੱਧ ਨੰਬਰ ਫਿਰ ਇਸੇ ਵਿਸ਼ੇ ਵਿੱਚੋਂ ਹੀ ਆਉਣੇ ਚਾਹੀਦੇ ਹਨ.ਜਦਕਿ ਅਜਿਹਾ ਕੁਝ ਵੀ ਨਹੀਂ ਹੈ . ਬਹੁਤੇ ਲੋਕ ਤਾਂ ਇਸਨੂੰ ਗੱਪਾਂ ਮਾਰਨ ਵਾਲ੍ਹਾ ਵਿਸ਼ਾ ਹੀ ਸਮਝਦੇ ਹਨ. ਵਿਦਾਰਥੀਆਂ ਵਿੱਚ ਵੀ ਸ਼ਾਇਦ ਇਹੀ ਧਾਰਨਾ ਆਮ ਪਾਈ ਜਾਂਦੀ ਹੈ ਕਿ ਇਸ ਵਿਸ਼ੇ ਵਿੱਚ ਗੱਪਾਂ ਮਾਰਕੇ ਨੰਬਰ ਹਾਸਿਲ ਕੀਤੇ ਜਾ ਸਕਦੇ ਹਨ. ਅਸਲੀਅਤ ਤਾਂ ਇਹ ਹੈ ਕਿ ਇਹ ਵਿਸ਼ਾ ਜਿਤਨਾ ਆਸਾਨ ਦਿਖਾਈ ਦੇਂਦਾ ਹੈ ਉਤਨਾ ਹੈ ਨਹੀਂ ਹੈ. ਇਸ ਵਿੱਚ ਤੱਥਾਂ ਨੂੰ ਛੱਡ ਕੇ ਗੱਪਾਂ ਮਾਰਨ ਨਾਲ ਨੰਬਰ ਨਹੀਂ ਆਉਂਦੇ ਸਗੋਂ ਫੇਲ੍ਹ ਹੋਣਾ ਪੈਂਦਾ ਹੈ ਅਤੇ ਕੰਪਾਰਟਮੈਂਟ ਆ ਜਾਂਦੀ ਹੈ ਜਾਂ ਫਿਰ ਕੁੱਲ ਪ੍ਰਤੀਸ਼ੱਤ ਵਿੱਚ ਫਰਕ ਪੈਂਦਾ ਹੈ.ਤ੍ਰਾਸਦੀ ਤਾਂ ਇਹ ਰਹੀ ਹੈ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਇਹ ਵਿਸ਼ਾ ਸਾਨੂੰ ਆਪਨੂੰ ਵੀ ਕਦੀ ਸਮਝ ਨਹੀਂ ਸੀ ਆਇਆ.ਸਾਨੂੰ ਪੜ੍ਹਾਉਣ ਵਾਲਾ ਅਧਿਆਪਕ ਕੇਵਲ ਪ੍ਰਸ਼ਨ ਨੰਬਰ ਦਸ ਕੇ ਯਾਦ ਕਰਨ ਵਾਸਤੇ ਹੀ ਕਹਿ ਦੇਂਦਾ ਸੀ ਅਤੇ ਉਸਨੇ ਜੇਕਰ ਸਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਸਾਨੂੰ ਉਸਦੀ ਕਹੀ ਕੋਈ ਵੀ ਗੱਲ ਕਦੀ ਸਮਝ ਨਹੀਂ ਆਈ. ਸ਼ਾਇਦ ਘੋਟੇ ਲਗਾ ਕੇ ਯਾਦ ਕੀਤੇ ਹੋਏ ਪ੍ਰਸ਼ਨਾਂ ਦਾ ਸਦਕਾ ਹੀ ਸਾਰੇ ਵਿਦਿਆਰਥੀ ਪਾਸ ਹੁੰਦੇ ਸਨ. ਸਾਨੂੰ ਅਮਰੀਕਾ ,ਅਫ੍ਰੀਕਾ, ਏਸ਼ੀਆ ਆਦਿ ਦੀ ਧਾਰਨਾ ਕਦੇ ਸਮਝ ਨਹੀਂ ਆਈ ਸੀ. ਨਕਸ਼ਾ ਤਾਂ ਕਦੇ-ਕਦੇ ਹੀ ਦੇਖਣ ਨੂੰ ਮਿਲਦਾ ਸੀ . ਪਰ ਅੱਜ ਦੇ ਹਾਲਤ ਬਹੁਤ ਹੱਦ ਤੱਕ ਬਦਲ ਗਏ ਹਨ. ਵਿਦਿਆਰਥੀ ਹੁਣ ਨਕਸ਼ੇ ਕਰਦੇ ਹਨ . ਭਿੰਨ-ਭਿੰਨ ਤਰਾਂ ਦੇ ਮਾਡਲ ਬਣਾ ਕੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ. ਟੀਚਿੰਗ ਏਡਜ਼ ਦੀ ਮਦਦ ਨਾਲ ਅਧਿਆਪਕ ਪੜਾਉਂਦੇ ਹਨ ਤਾਂ ਬੱਚੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ . ਪਰ ਅਧਿਆਪਕ ਦੀ ਕੋਸ਼ਿਸ਼ ਸੌ ਪ੍ਰਤੀਸ਼ੱਤ ਸਫ਼ਲ ਹੋ ਕੇ ਨਿਬੜੇ ਅਜਿਹਾ ਨਹੀਂ ਹੋ ਸਕਦਾ . ਅਤੇ ਵਿਦਿਆਰਥੀ ਵੀ ਤਾਂ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਦੀ ਸਮਝ ਆਪਣੇ ਦਿਮਾਗੀ ਵਿਕਾਸ ਅਨੁਸਾਰ ਭਿੰਨ-ਭਿੰਨ ਹੁੰਦੀ ਹੈ ਅਤੇ ਕਿਸੇ ਵਿਸ਼ੇ ਨੂੰ ਪਕੜਨ ਦੀ ਸਮਰਥਾ ਹਰ ਵਿਦਿਆਰਥੀ ਦੀ ਅਲਗ-ਅਲਗ ਹੁੰਦੀ ਹੈ . ਪ੍ਰੰਤੂ ਫਿਰ ਵੀ ਜਿਆਦਾਤਰ ਵਿਦਿਆਰਥੀ ਇਸ ਵਿਸ਼ੇ ਨੂੰ ਹਲਕੇ ਵਿੱਚ ਹੀ ਲੈਂਦੇ ਹਨ ਅਤੇ ਇਸੇ ਭਲੇਖੇ ਵਿੱਚ ਹੀ ਉਹ ਮਾਰ ਖਾ ਜਾਂਦੇ ਹਨ.
ਵਿਦਿਆਰਥੀਆਂ ਦੇ ਪੇਪਰ ਚੈੱਕ ਕਰਦੇ ਸਮੇਂ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਅਧਿਆਪਕਾਂ ਨੇ ਤਾਂ ਬਹੁਤ ਮਿਹਨਤ ਕੀਤੀ ਹੋਈ ਹੈ.ਪਰ ਵਿਦਿਆਰਥੀ ਕਿਤਾਬ ਤੋਂ ਦੂਰੀ ਬਣਾਕੇ ਰੱਖਦੇ ਹਨ ਅਤੇ ਜੋ ਕੁਝ ਵੀ ਅਧਿਆਪਕ ਨੇ ਲੈਕਚਰ ਦਿੱਤਾ ਸੀ ਉਸੇ ਦੀਆਂ ਗੱਲਾਂ ਨੂੰ ਉਹ ਦਿਮਾਗ ਵਿੱਚ ਰੱਖ ਲੈਂਦੇ ਹਨ.ਪ੍ਰੰਤੂ ਉਹ ਘਟਨਾਵਾਂ ਦਾ ਉਲੇੱਖ ਕਰਦੇ ਸਮੇਂ ਉਹਨਾਂ ਦਾ ਕ੍ਰਮ ਅਤੇ ਕਿਹੜੀ ਘਟਨਾ ਕਿਥੇ ਕਿਵੇਂ ਹੋਈ ,ਭੁੱਲ ਜਾਂਦੇ ਹਨ ਅਤੇ ਸਭ ਕੁਝ ਗੁੰਝਲਦਾਰ ਜਿਹਾ ਬਣਾ ਦਿੰਦੇ ਹਨ .ਬਹੁਤੇ ਵਿਦਿਆਰਥੀ ਆਪਣੀ ਠੀਕ ਲਿਖੀ ਹੋਈ ਗੱਲ ਨੂੰ ਗਲਤ ਕਰਕੇ ਦੂਸਰੇ ਦੀ ਗਲਤ ਲਿਖੀ ਹੋਈ ਗੱਲ ਨੂੰ ਲਿੱਖ ਦਿੰਦੇ ਹਨ ਅਤੇ ਆਪਣੇ ਵੀ ਨੰਬਰ ਘਟਾ ਲੈਂਦੇ ਹਨ.ਅਜਿਹੇ ਵਿਦਿਆਰਥੀਆਂ ਵਿੱਚ ਵਿਸ਼ਵਾਸ਼ ਦੀ ਕਮੀ ਹੁੰਦੀ ਹੈ . ਬਹੁਤੇ ਤਾਂ ਇਹ ਵੀ ਨਹੀਂ ਦੇਖਦੇ ਕਿ ਪ੍ਰਸ਼ਨ ਵਿੱਚ ਪੁੱਛਿਆ ਕਿ ਹੈ ਅਤੇ ਫਟਾਫਟ ਗਲਤ ਉੱਤਰ ਦੇ ਦਿੰਦੇ ਹਨ. ਇੱਕ ਪ੍ਰਸ਼ਨ ਸੀ ਕਿ – ਅੱਜਕਲ ਭਾਰਤ ਦਾ ਰਾਸ਼ਟਰਪਤੀ ਕੋਣ ਹੈ ? ਇੱਕ ਨੇ ਉੱਤਰ ਲਿੱਖਿਆ – ਮੌਰ ( ਸ਼ਾਇਦ ਉਸਨੇ ਸਮਝਿਆ ਹੋਵੇ ਕਿ ਪ੍ਰਸ਼ਨ ਵਿੱਚ ਰਾਸ਼ਟਰਪੰਛੀ ਲਿੱਖਿਆ ਹੈ) ਪਰ ਹੈਰਾਨੀ ਦੀ ਗੱਲ ਕਿ ਬਹੁਤ ਸਾਰੇ ਵਿਦਿਆਰਥੀ ਉਸਦੀ ਦੇਖਾ-ਦੇਖੀ ਮੌਰ ਹੀ ਲਿਖੀ ਜਾ ਰਹੇ ਸਨ . ਇਸਤੋਂ ਪਤਾ ਲਗਦਾ ਸੀ ਕਿ ਬਾਕੀਆਂ ਨੇ ਪ੍ਰਸ਼ਨ ਨੂੰ ਪੜਿਆ ਹੀ ਨਹੀਂ ਅਤੇ ਬਿਨਾਂ ਕੁਝ ਸੋਚੇ-ਸਮਝੇ ਭੇਡ-ਚਾਲ ਚੱਲ ਰਹੇ ਸਨ. ਇਹ ਤਾਂ ਸਿਰਫ ਇੱਕ ਉਦਾਹਰਣ ਹੀ ਹੈ. ਇਸੇ ਤਰਾਂ ਦੇ ਬਹੁਤ ਸਾਰੇ ਉਲੇਖ ਮਿਲਦੇ ਹਨ ਉਹਨਾਂ ਨੂੰ ਪੜ੍ਹਕੇ ਹਾਸਾ ਵੀ ਆਉਂਦਾ ਹੈ ਅਤੇ ਸਮਝ ਨਹੀਂ ਆਉਂਦੀ ਕਿ ਅਜਿਹੀ ਸਥਿਤੀ ਵਾਸਤੇ ਕੌਣ ਜਿੰਮੇਵਾਰ ਹੈ ? ਅਧਿਆਪਕ ਨੇ ਤਾਂ ਸਾਰਾ ਸਾਲ ਬਹੁਤ ਜੋਰ ਲਗਾ ਕੇ ਪੜਾਇਆ ਹੋਵੇਗਾ. ਪਰ ਉਹਨਾਂ ਵਿਦਿਆਰਥੀਆਂ ਦਾ ਕੀ ਕੀਤਾ ਜਾ ਸਕਦਾ ਹੈ ਜੋ ਪੜ੍ਹਨ ਵੇਲੇ ਤਾਂ ਅਧਿਆਪਕ ਦੀ ਗੱਲ ਨਹੀਂ ਸੁਣਦੇ ਪਰ ਪੇਪਰਾਂ ਦੌਰਾਨ ਊਟ-ਪਟਾਂਗ ਲਿੱਖ ਕੇ ਆਪਣੇ ਨਾਲ ਅਧਿਆਪਕ ਦਾ ਵੀ ਅਕਸ ਖਰਾਬ ਕਰਦੇ ਹਨ.