ਸਾਇਟ ਬਾਰੇ

ਮੇਰੀ ਕਾਫੀ ਦੇਰ ਤੋਂ ਇਹ ਦਿਲ੍ਹੀ ਤਮੰਨਾ ਰਹੀ ਹੈ ਕਿ ਮੈਂ  ਉਹਨਾਂ ਗਰੀਬ ਗ੍ਰਾਮੀਣ ਵਿਦਿਆਰਥੀਆਂ ਵਾਸਤੇ ਕੋਈ ਅਜਿਹੀ ਕੋਸ਼ਿਸ਼ ਕਰਾਂ ਜਿਸ ਨਾਲ ਉਹਨਾਂ ਨੂੰ ਆਸਾਨੀ ਨਾਲ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਇੰਟਰਨੇਟ ਤੋਂ ਸਮੱਗਰੀ ਪ੍ਰਾਪਤ ਹੋ ਸਕੇ ਜੋ ਉਹਨਾਂ ਨੂੰ ਅਸੀਂ ਪੜ੍ਹਾਉਂਦੇ ਹਾਂ .ਅਤੇ ਇਸ ਤੋਂ ਇਲਾਵਾ  ਉਹਨਾਂ ਨੂੰ ਹੋਰ ਵਾਧੂ ਜਾਣਕਾਰੀ ਵੀ ਉਪਲਬਧ ਕਰਵਾਈ ਜਾ ਸਕੇ .ਕਿਉਂਕਿ ਇੰਟਰਨੇਟ ਤੇ ਉਹਨਾਂ ਨੂੰ ਦਿਲਚਸਪ ਢੰਗ ਨਾਲ ਸਲਾਇਡ ,ਤਸਵੀਰਾਂ ,ਵੀਡੀਓ ਆਦਿ ਨਾਲ ਵਿਸ਼ਾ ਅਧਾਰਿਤ ਪਾਠ ਜਲਦੀ ਸਮਝ ਵਿੱਚ ਆਉਂਦੇ ਹਨ .ਅਤੇ ਇਹਨਾਂ ਵਿੱਚ ਉਹ ਰੁਚੀ ਵੀ ਲੈਂਦੇ ਹਨ.ਇਸ ਤਰਾਂ ਇਸ  ਸਾਇਟ  ਦਾ ਮੁੱਖ ਉਦੇਸ਼ ਕੇਵਲ ਸਕੂਲੀ ਬੱਚਿਆਂ  ਨੂੰ  ਉਹਨਾਂ ਦੇ ਵਿਸ਼ੇ ਨਾਲ ਸੰਬਧਤ  ਸਮੱਗਰੀ ਉਪਲਬਧ  ਕਰਵਾਉਣਾ ਹੈ  ਤਾਂ ਜੋ  ਉਹਨਾਂ ਨੂੰ ਆਪਣੀ ਭਾਸ਼ਾ ਵਿੱਚ  ਤਰਜਮਾ ਕੀਤੀ ਹੋਈ  ਸਮੱਗਰੀ ਮਿਲ ਜਾਏ ,ਜਿਹਨਾਂ ਨੂੰ  ਪੰਜਾਬੀ ਭਾਸ਼ਾ  ਵਿੱਚ  ਮਟੀਰਿਅਲ  ਲਭਣ ਵਿੱਚ ਦਿੱਕਤ  ਆਉਂਦੀ ਹੈ  .ਇਸ  ਸਾਇਟ  ਦੀ ਸਮਗਰੀ  ਦੇ ਮੁੱਖ ਸਰੋਤ  ਇੰਟਰਨੇਟ  ਤੋਂ ਲਏ ਗਏ ਹਨ. ਜਿਥੇ ਸੰਭਵ ਹੋ ਸਕਿਆ  ਹੈ ਉਥੇ ਆਪਣੇ  ਲਿਖੇ ਹੋਏ  ਨੋਟਸ ਵੀ ਤਿਆਰ ਕਰਨ  ਦੀ ਕੋਸ਼ਿਸ਼ ਕੀਤੀ ਗਈ ਹੈ.ਇਹਨਾਂ ਨੋਟ੍ਸ  ਨੂੰ ਤਿਆਰ ਕਰਨ ਵਾਸਤੇ ਵੀ ਕਈ ਤਰਾਂ ਦੀਆਂ  ਪੁਸਤਕਾਂ ਦੀ ਮਦਦ ਲਈ ਗਈ ਹੈ ਜਿਹਨਾਂ ਵਿੱਚ ਪੰਜਾਬ ਬੋਰਡ ਦੀਆਂ ਪੁਸਤਕਾਂ ਅਤੇ ਹੋਰ ਗਾਈਡ-ਪੁਸਤਕਾਂ  ਤੋਂ ਸੇਧ ਲਈ ਗਈ ਹੈ.ਤਸਵੀਰਾਂ  ਆਦਿ ਵਾਸਤੇ ਇੰਟਰਨੇਟ ਤੋਂ ਮਦਦ ਲਈ ਗਈ ਹੈ.ਉਪਰੋਕਤ ਸਭਕੁਝ ਦਾ ਮੁੱਖ ਉਦੇਸ਼ ਕੇਵਲ ਬੱਚਿਆਂ ਦੀ ਕਿਸੇ ਤਰਾਂ ਨਾਲ ਮਦਦ ਕਰਨਾ ਹੈ .ਕਿਉਂਕਿ ਅੱਜਕਲ ਬੱਚੇ ਇੰਟਰਨੇਟ ਦਾ ਉਪਯੋਗ ਕਰਦੇ ਹਨ ਤਾਂ ਉਹਨਾਂ ਨੂੰ ਸਕੂਲੀ ਸਮੱਗਰੀ ਵੀ ਅਜਿਹੀ ਥਾਂ ਤੋਂ ਮਿਲ ਸਕੇ ਜਿਥੇ ਰਹਿ ਕੇ ਉਹ ਖੁਸ਼ੀ ਮਹਸੂਸ ਕਰਦੇ ਹਨ. ਮੈਂ ਉਹਨਾਂ ਸਾਰੇ ਸਰੋਤ ਧਾਰਕਾਂ ਦਾ ਦਿਲੋਂ ਧਨਵਾਦੀ ਹਾਂ ਜਿਹਨਾਂ ਕਰਕੇ ਇਹ ਕੋਸ਼ਿਸ਼ ਸੰਭਵ ਹੋ ਸਕੀ ਹੈ.ਆਸ ਹੈ ਕੀ ਵਿਦਿਆਰਥੀ ਇਸਤੋਂ ਫਾਇਦਾ ਉਠਾ ਸਕਣਗੇ .ਇਸ ਸਾਇਟ ਬਾਰੇ ਸਭਨਾਂ ਦੇ ਵਿਚਾਰ ਅਤੇ ਸੁਝਾਵਾਂ ਦਾ ਹਮੇਸ਼ਾਂ ਸਵਾਗਤ ਹੈ.