ਦੀਪ ,ਮਹਾਂਦੀਪ ਅਤੇ ਉਪ-ਮਹਾਂਦੀਪ ਕੀ ਹੁੰਦੇ ਹਨ ? ਦੀਪ ਇੱਕ ਉਹ ਛੋਟਾ ਭੂਖੇਤਰ ਹੈ ਜੋ ਚਾਰੇ ਪਾਸਿਆਂ ਤੋਂ ਸਾਗਰਾਂ ਦੇ ਪਾਣੀ ਨਾਲ ਘਿਰਿਆ ਹੋਇਆ ਹੁੰਦਾ ਹੈ.ਜਿਵੇਂ ਸ਼੍ਰੀ ਲੰਕਾ ,ਜਾਵਾ,ਲਕਸ਼ਦੀਪ ਆਦਿ.ਮਹਾਂਦੀਪ ਬਹੁਤ ਵਿਸ਼ਾਲ ਭੂਖੇਤਰ ਹੁੰਦੇ ਹਨ ਜੋ ਸਾਗਰਾਂ ਜਾਂ ਬਹੁ ਅਕ੍ਰਿਤੀਆਂ ਕਰਕੇ ਬਿਲਕੁਲ ਅਲੱਗ ਜਿਹੇ ਦਿਖਾਈ ਦਿੰਦੇ ਹਨ.ਜਿਵੇਂ ਅਫਰੀਕਾ,ਅਮਰੀਕਾ,ਆਸਟਰੇਲੀਆ ਅਤੇ ਏਸ਼ੀਆ ਆਦਿ.ਪਰੰਤੂ ਉਪ ਮਹਾਂਦੀਪ ਉਹ ਬਹੁ ਭਾਗ ਹੁੰਦਾ ਹੈ ਜੋ ਦੀਪਾਂ ਤੋਂ ਵੱਡੇ ਪਰੰਤੂ ਮਹਾਂਦੀਪਾਂ ਤੋਂ ਛੋਟੇ ਹੁੰਦੇ ਹਨ .ਇਹਨਾਂ ਦੀਆਂ ਸੀਮਾਵਾਂ ਸਾਗਰਾਂ ਜਾਂ ਭੂ-ਭਾਗ ਦੀਆਂ ਅਕ੍ਰਿਤੀਆਂ ਕਾਰਣ ਵੱਡੇ ਅਤੇ ਵਿਸ਼ਾਲ ਭੂ-ਭਾਗ ਦਾ ਨਿਰਮਾਣ ਕਰਦੀਆਂ ਹਨ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ – ਭਾਰਤ ਇੱਕ ਉੱਪ-ਮਹਾਂਦੀਪ ਹੈ ?
ਭਾਰਤ ਖੇਤਰਫਲ ਪੱਖੋਂ ਇੱਕ ਬਹੁਤ ਵੱਡਾ ਦੇਸ਼ ਹੈ.ਇਸਦੀ ਵਿਸ਼ਾਲਤਾ ਦੇ ਕਾਰਣ ਹੀ ਇਸਨੂੰ ਇੱਕ ਉਪ-ਮਹਾਂਦੀਪ ਕਿਹਾ ਜਾਂਦਾ ਹੈ .ਇਸਦੇ ਉੱਤਰ ਵਿੱਚ ਹਿੰਦੂਕੁਸ਼ ਆਦਿ ਪਹਾੜੀਆਂ ਏਸ਼ੀਆ ਦੇ ਉੱਤਰ-ਪਛਮੀ ਭਾਗਾਂ ਨਾਲੋਂ ਵੱਖ ਕਰਦੀਆਂ ਹਨ.ਦਖਣ ਵਿੱਚ ਪਾਕ ਜਲ ਸੰਧੀ ਅਤੇ ਮੰਨਾਰ ਦੀ ਖਾੜੀ ਉਸਨੂੰ ਸ਼੍ਰੀਲੰਕਾ ਤੋਂ ਅਤੇ ਅਰਾਕਾਨ ਉਸਨੂੰ ਮਿਆਂਮਾਰ ਤੋਂ ਵੱਖ ਕਰਦੇ ਹਨ.ਥਾਰ ਦਾ ਮਾਰੂਥਲ ਉਸਨੂੰ ਪਾਕਿਸਤਾਨ ਦੇ ਵੱਡੇ ਖੇਤਰ ਤੋਂ ਵੱਖ ਕਰਦਾ ਹੈ.ਭਾਰਤ ਦੇ ਇੰਨੇ ਵਿਸ਼ਾਲ ਖੇਤਰ ਹੋਣ ਦੇ ਕਾਰਣ ਹੀ ਇਸ ਵਿਚ ਕਈ ਸਭਿਆਚਾਰਕ,ਸਮਾਜਿਕ ਅਤੇ ਆਰਥਿਕ ਭਿੰਨਤਾਵਾਂ ਮਿਲਦੀਆਂ ਹਨ. ਪਰੰਤੂ ਇਸਦੇ ਬਾਵਜੂਦ ਵੀ ਦੇਸ਼ ਵਿੱਚ ਜਲਵਾਯੂ ,ਸੰਸਕ੍ਰਿਤੀ ਆਦਿ ਵਿੱਚ ਏਕਤਾ ਮਿਲਦੀ ਹੈ.ਇਸ ਤਰਾਂ ਅਸੀਂ ਵਰਤਮਾਨ ਭਾਰਤ ਨੂੰ ਉਪ-ਮਹਾਂਦੀਪ ਨਹੀਂ ਕਹਿ ਸਕਦੇ .ਹੁਣ ਦੇ ਭਾਰਤ,ਪਾਕਿਸਤਾਨ ,ਨੈਪਾਲ,ਬੰਗਲਾਦੇਸ਼,ਭੂਟਾਨ ਮਿਲ ਕੇ ਹੀ ਉਪ-ਮਹਾਂਦੀਪ ਦਾ ਨਿਰਮਾਣ ਕਰਦੇ ਹਨ.