ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਭਾਰਤ ਦੇ ਇਤਿਹਾਸ ਨੂੰ ਆਸਾਨੀ ਨਾਲ ਕਿਵੇਂ ਪੜ੍ਹੀਏ

ਭਾਰਤ ਦੇ ਇਤਿਹਾਸ ਨੂੰ ਪੜ੍ਹਨ ਵਾਸਤੇ ਖਾਸ ਵਿਉਂਤਬੰਦੀ ਦੀ ਲੋੜ੍ਹ ਹੈ ਤਾਂ ਜੋ ਅਧਿਐਨ ਕਰਨ ਸਮੇਂ ਦਿਮਾਗ ਉੱਤੇ ਬਹੁਤਾ ਬੋਝ ਨਾ ਪਵੇ ਅਤੇ ਸਾਰੇ ਘਟਨਾਕ੍ਰਮ ਵੀ ਆਸਾਨੀ ਨਾਲ ਯਾਦ ਹੁੰਦੇ ਜਾਣ. ਆਸਾਨੀ ਨਾਲ ਅਧਿਐਨ ਕਰਨ ਵਾਸਤੇ ਇਸਨੂੰ ਅਸੀਂ ਅਲਗ-ਅਲਗ ਹਿੱਸਿਆਂ ਵਿੱਚ ਵੰਡਕੇ ਪੜ੍ਹ ਸਕਦੇ ਹਾਂ.               ਭਾਰਤ ਦੇ ਇਤਿਹਾਸ ਨੂੰ ਅਧਿਐਨ ਦੇ ਆਧਾਰ ਤੇ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ – ਪ੍ਰਾਚੀਨ ਕਾਲ , ਮੱਧ-ਕਾਲ ਅਤੇ ਆਧੁਨਿਕ ਕਾਲ . ਪ੍ਰਾਚੀਨ ਕਾਲ ਦੌਰਾਨ ਅਧਿਐਨ ਕਰਦੇ ਸਮੇਂ ਪਤਾ ਚਲਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਥੋੜ੍ਹੇ ਕੁ ਵੰਸ਼ਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ .ਇਸ ਵਿੱਚ ਹੇਠ ਲਿਖੇ ਪ੍ਰਮੁਖ ਵੰਸ਼ ਹਨ ਜਿਹਨਾਂ...