ਇਹਨਾਂ ਵਿੱਚ ਸਭ ਤੋਂ ਮੁੱਖ ਭਿੰਨਤਾ ਭਾਰਤ ਦੇ ਧਰਾਤਲ ਵਿੱਚ ਪਾਈ ਜਾਂਦੀ ਹੈ.ਇਸਦਾ ਧਰਾਤਲ ਹਰ ਥਾਂ ਤੇ ਇੱਕੋ ਜਿਹਾ ਨਹੀਂ ਹੈ.ਭਾਰਤ ਦੇ ਧਰਾਤਲ ਨੂੰ ਮੁਖ ਤੋਰ ਤੇ ਅਸੀਂ ਹੇਠ ਲਿਖੇ ਪੰਜ ਭਾਗਾਂ ਵਿੱਚ ਵੰਡ ਸਕਦੇ ਹਾਂ.
(1)ਸਭ ਤੋਂ ਪਹਿਲਾਂ ਭਾਰਤ ਦੇ ਉੱਤਰ ਵਿੱਚ ਹਿਮਾਲਾ ਦੇ ਪਰਬਤੀ ਖੇਤਰ ਦਾ ਭਾਗ ਹੈ ,ਜੋ ਜੰਮੂ-ਕਸ਼ਮੀਰ ਤੋਂ ਲੈ ਕੇ ਪੂਰਬੀ ਭਾਰਤ ਦੇ ਛੋਟੇ ਸੱਤ ਰਾਜਾਂ ਤੱਕ ਜਾਂਦਾ ਹੈ .ਇਥੇ ਚੀਨ ਅਤੇ ਮਨਮਾਰ ਨਾਲ ਇਸਦਾ ਬਾਰਡਰ ਲਗਦਾ ਹੈ.
(2)ਇਸਤੋਂ ਬਾਅਦ ਇਸਦਾ ਮੈਦਾਨੀ ਖੇਤਰ ਆਉਂਦਾ ਹੈ.ਮੈਦਾਨੀ ਖੇਤਰ ਵਿੱਚ ਪੰਜ ਨਦੀਆਂ ਦੇ ਪੰਜਾਬ ਤੋਂ ਲੈ ਕੇ ਪੂਰਬ ਵਿਚ ਬ੍ਰਹਮਪੁੱਤਰ ਦੇ ਡੈਲਟਾਈ ਖੇਤਰ ਤੱਕ ਹੈ.
(3)ਰੇਗਿਸਤਾਨ ਦਾ ਇਲਾਕਾ ਜੋ ਰਾਜਸਥਾਨ ਦੇ ਲਗਭਗ ਸਾਰੇ ਖੇਤਰ ਵਿਚ ਹੈ.
(4)ਦਖਣੀ ਭਾਰਤ ਵਿੱਚ ਦਖਣ ਦਾ ਪਠਾਰੀ-ਭਾਗ .
(5) ਦਖਣ ਵਿੱਚ ਹੀ ਪੂਰਬੀ ਅਤੇ ਪਛਮੀ ਤੱਟ ਦੇ ਮੈਦਾਨ ਜੋ ਸਾਗਰਾਂ ਦੇ ਕਿਨਾਰੇ-ਕਿਨਾਰੇ ਚਲਦੇ ਹਨ .
ਉਪਰੋਕਤ ਪੰਜ ਭਾਗਾਂ ਦੀ ਆਪਣੀ-ਆਪਣੀ ਵਿਸ਼ੇਸ਼ਤਾਵਾਂ ਹਨ.ਇਹਨਾਂ ਧਰਾਤਲੀ ਵਖਰੇਵਿਆਂ ਨੇ ਹੀ ਜਲਵਾਯੂ ਅਤੇ ਇਸਦੀ ਬਨਸਪਤੀ ਵਿੱਚ ਵੀ ਵਖਰੇਵਾਂ ਪੈਦਾ ਕੀਤਾ ਹੈ.ਜਲਵਾਯੂ ਅਤੇ ਬਨਸਪਤੀ ਮਿਲਕੇ ਇਸਦੇ ਜੀਵ ਮੰਡਲ ਉੱਪਰ ਅਸਰ ਪਾਉਂਦੇ ਹਨ ਅਤੇ ਉਹਨਾਂ ਵਿੱਚ ਵੀ ਵਖਰੇਵਾਂ ਪੈਦਾ ਕਰਦੇ ਹਨ.ਇਸ ਤਰਾਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿਸ਼ਾਲ ਹੋਣ ਦੇ ਨਾਲ-ਨਾਲ ਇਸਦੇ ਧਰਾਤਲੀ ਭਿੰਨਤਾਵਾਂ ਦੇ ਕਾਰਣ ਵੀ ਵਖਰੇਵੇਂ ਪੈਦਾ ਹੁੰਦੇ ਹਨ.