ਵਾਤਾਵਰਨ



ਵਾਤਾਵਰਨ :- ਕਿਸੇ ਜੀਵ ਦੇ ਆਲੇ-ਦੁਆਲੇ ਪਾਈ ਜਾਣ ਵਾਲੀ ਹਾਲਤ ਨੂੰ ਉਸਦਾ ਵਾਤਾਵਰਨ ਕਿਹਾ ਜਾਂਦਾ ਹੈ. ਵਾਤਾਵਰਨ ਸਭ ਥਾਂ ਤੇ ਇੱਕੋ ਜਿਹਾ ਨਹੀਂ ਮਿਲਦਾ .ਜੇਕਰ ਹਿਮਾਚਲ ਵਿੱਚ ਕੋਈ ਹੋਵੇ ਤਾਂ ਉਸ ਥਾਂ ਦਾ ਵਾਤਾਵਰਨ ਅਲਗ ਕਿਸਮ ਦਾ ਹੋਵੇਗਾ.ਜੇਕਰ ਰਾਜਸਥਾਨ ਜਾਂ ਕੇਰਲ ਵਿੱਚ ਹੋਵੇ ਤਾਂ ਉੱਥੇ ਅਲਗ-ਅਲਗ ਤਰਾਂ ਦੇ ਵਾਤਾਵਰਨ ਹੋਣਗੇ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਥਾਂ ਦਾ ਵਾਤਾਵਰਨ ਅਲਗ -ਅਲਗ ਕਿਉਂ ਹੁੰਦਾ ਹੈ ? ਕਿ ਤੁਸੀਂ ਇਸ ਬਾਰੇ ਕਦੇ ਵਿਚਾਰ ਕਰਕੇ ਦੇਖੀਆ ਹੈ ?





ਵਾਤਾਵਰਨ ਦਾ ਸਾਡੇ ਜੀਵਨ ਦੇ ਹੋਰ ਵੀ ਕਈ ਪਹਿਲੂਆਂ ਉੱਤੇ ਅਸਰ ਪੈਂਦਾ ਹੈ. ਕੀ  ਤੁਸੀਂ ਨੋਟ ਕੀਤਾ ਹੈ ਕਿ :-



    .
  1. ਉਹਨਾਂ ਥਾਵਾਂ 'ਤੇ ਲੋਕਾਂ ਦੇ ਭੋਜਨ ਵਿੱਚ ਵੀ ਕੁਝ ਫ਼ਰਕ ਹੁੰਦਾ ਹੈ.
  2. ਉਹਨਾਂ ਦੇ ਪਹਿਰਾਵੇ ਵੀ ਅਲਗ-ਅਲਗ ਤਰਾਂ ਦੇ ਦੇਖੇ ਜਾ ਸਕਦੇ ਹਨ. 
  3. ਉਸ ਜਗ੍ਹਾ ਦੀ ਜਲਵਾਯੁ ਵੀ ਅਲਗ-ਅਲਗ ਹੁੰਦੀ ਹੈ.
  4. ਉਥੇ ਜਾਨਵਰ ਅਤੇ ਪੰਛੀ ਆਦਿ ਵੀ ਅਲਗ ਕਿਸਮਾਂ  ਦੇ ਪਾਏ ਜਾਣਦੇ ਹਨ.
  5. ਉਥੇ ਦੇ ਲੋਕਾਂ ਦੇ ਕੰਮ ਧੰਦਿਆਂ ਵਿੱਚ ਵੀ ਫ਼ਰਕ ਪਾਇਆ ਜਾਂਦਾ ਹੈ.
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਹਰ ਥਾਂ ਦਾ ਵਾਤਾਵਰਨ ਅਲਗ ਅਲਗ ਹੁੰਦਾ ਹੈ .ਕੀ ਉੱਪਰ ਲਿਖੇ ਵਰਣਨ ਤੋਂ ਅਸੀਂ ਦੱਸ ਸਕਦੇ ਹਾਂ ਕਿ :-      


  1.  ਕਿਸੇ ਥਾਂ ਦੇ ਧਰਾਤਲ ਦਾ ਉਥੋਂ ਦੇ ਜੀਵਨ ਉੱਪਰ ਕੀ ਅਸਰ ਪੈਂਦਾ ਹੈ ?
  2. ਪਹਾੜੀ,ਮੈਦਾਨੀ,ਜਾਂ ਸਮੁੰਦਰੀ ਕੰਡੇ ਰਹਿਣ ਵਾਲੇ ਲੋਕਾਂ ਦੇ ਕੰਮ ਧੰਦੇ ਕਿਉਂ ਅਲਗ-ਅਲਗ ਤਰਾਂ ਦੇ ਹੁੰਦੇ ਹਨ ?
  3. ਪਹਾੜਾਂ ਵਿੱਚ ਮਛੇਰੇ ਕਿਉਂ ਦੇਖਣ ਨੂੰ ਨਹੀਂ ਮਿਲਦੇ ?
  4. ਕੇਰਲ ਵਿੱਚ ਊਠ ਮੁੱਖ ਜਾਨਵਰ ਨਹੀਂ ਹੈ.ਕਿਉਂ ?
  5. ਰਾਜਸਥਾਨ ਵਿੱਚ ਕਿਸ ਤਰਾਂ ਦੇ ਜਾਨਵਰ ਪਾਏ ਜਾਣਦੇ ਹਨ ?