ਬਾਜ਼ਾਰ ਜਾਂ ਮੰਡੀ ਕੀ ਹੁੰਦੀ ਹੈ.....?

ਸਧਾਰਨ ਸ਼ਬਦਾਂ ਵਿੱਚ ਅਸੀਂ ਬਾਜ਼ਾਰ ਉਸਨੂੰ  ਆਖਦੇ ਹਾਂ ਜਿੱਥੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਿਲਦੀਆਂ ਹਨ.ਬਾਜ਼ਾਰ ਵਿੱਚ ਖਰੀਦ ਅਤੇ ਵੇਚ ਦੀਆਂ ਕਿਰਿਆ ਹੁੰਦੀ ਹੈ.ਕੁਝ ਲੋਕ ਚੀਜ਼ਾਂ ਵੇਚ ਰਹੇ ਹੁੰਦੇ ਹਨ.ਉਹਨਾਂ ਨੂੰ ਵਿਕ੍ਰੇਤਾ ਆਖਦੇ ਹਨ.ਜੋ ਲੋਕ ਚੀਜਾਂ ਖਰੀਦਦੇ ਹਨ ਉਹਨਾਂ ਨੂੰ ਖਰੀਦਦਾਰ, ਗ੍ਰਾਹਕ ਜਾਂ ਉਪਭੋਗੀ ਕਹਿੰਦੇ ਹਨ.
ਬਾਜ਼ਾਰ ਜਾਂ ਮੰਡੀ ਦਾ ਮਹੱਤਵ ਇਸੇ ਗੱਲ ਵਿੱਚ ਹੈ ਕਿ ਇਹ ਮਨੁੱਖ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਦਾ ਹੈ.ਪ੍ਰੰਤੂ ਬਾਜ਼ਾਰ ਜਾਂ ਮੰਡੀਆਂ ਅਲਗ -ਅਲਗ ਵੀ ਹੋ ਸਕਦੀਆਂ ਹਨ.ਜਿਸ ਜਗ੍ਹਾ ਕੇਵਲ ਇੱਕੋ ਹੀ ਵਸਤੂ ਨੂੰ ਖਰੀਦਿਆ ਜਾਂ ਵੇਚਿਆ ਜਾਂਦਾ ਹੈ.ਉਸਨੂੰ ਕੇਵਲ ਉਸੇ ਖਾਸ ਵਸਤੂ ਦੀ ਮੰਡੀ ਆਖਦੇ ਹਾਂ.
        ਜਿਵੇਂ ਜਲੰਧਰ ਦੀ ਸਪੋਰਟਸ ਦੀ ਮੰਡੀ ਜਾਂ ਸਪੋਰਟਸ ਮਾਰਕਿਟ ਹੈਂ.ਉਥੇ ਕੇਵਲ ਖੇਡਾਂ ਦਾ ਹੀ ਸਮਾਨ ਖਰੀਦਿਆ ਜਾਂ  ਵੇਚਿਆ ਜਾਂਦਾ ਹੈ.ਇਸਲਈ ਉਸਨੂੰ ਸਪੋਰਟਸ-ਮਾਰਕਿਟ ਆਖਦੇ ਹਨ.

Image result for sports market jalandhar ਜਿਸ ਥਾਂ 'ਤੇ ਕਿਸਾਨ ਕਣਕ ਆਦਿ ਵੇਚਣ ਵਾਸਤੇ ਜਾਂਦੇ ਹਨ ਉਸਨੂੰ ਦਾਣਾ-ਮੰਡੀ ਆਖਦੇ ਹਨ.ਕਿਉਂਕਿ ਉਸ ਥਾਂ 'ਤੇ ਕੇਵਲ ਫਸਲਾਂ ਦੀ ਹੀ ਖਰੀਦ ਜਾਂ ਵਟਕ ਹੁੰਦੀ ਹੈ.

ਜਿਸ ਥਾਂ 'ਤੇ ਕੇਵਲ ਸਬਜ਼ੀ ਹੀ ਵੇਚੀ ਜਾਂਦੀ ਹੈ.ਉਸਨੂੰ ਸਬਜ਼ੀ-ਮੰਡੀ ਕਹਿੰਦੇ ਹਾਂ.

Image result for sports market jalandhar         ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਮੰਡੀ ਉਹ ਸਥਾਨ ਹੈ ਜਿਸ ਥਾਂ 'ਤੇ ਕੋਈ ਵਸਤੂ ਵੇਚੀ ਜਾਂ ਖਰੀਦੀ ਜਾਂਦੀ ਹੈ.


Image result for sabji mandi