ਇਸ ਸਾਇਟ ਦਾ ਮੰਤਵ
ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.
ਹਮੇਸ਼ਾਂ ਰੱਬ ਨੂੰ ਯਾਦ ਰੱਖੋ.....
ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.
ਇਸ ਸਾਇਟ ਦਾ ਮੰਤਵ
ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.
ਇਸ ਸਾਇਟ ਦਾ ਮੰਤਵ
ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.
ਇਸ ਸਾਇਟ ਦਾ ਮੰਤਵ
ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.
ਬਾਜ਼ਾਰ ਜਾਂ ਮੰਡੀ ਕੀ ਹੁੰਦੀ ਹੈ.....?
ਬਾਜ਼ਾਰ ਜਾਂ ਮੰਡੀ ਦਾ ਮਹੱਤਵ ਇਸੇ ਗੱਲ ਵਿੱਚ ਹੈ ਕਿ ਇਹ ਮਨੁੱਖ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਦਾ ਹੈ.ਪ੍ਰੰਤੂ ਬਾਜ਼ਾਰ ਜਾਂ ਮੰਡੀਆਂ ਅਲਗ -ਅਲਗ ਵੀ ਹੋ ਸਕਦੀਆਂ ਹਨ.ਜਿਸ ਜਗ੍ਹਾ ਕੇਵਲ ਇੱਕੋ ਹੀ ਵਸਤੂ ਨੂੰ ਖਰੀਦਿਆ ਜਾਂ ਵੇਚਿਆ ਜਾਂਦਾ ਹੈ.ਉਸਨੂੰ ਕੇਵਲ ਉਸੇ ਖਾਸ ਵਸਤੂ ਦੀ ਮੰਡੀ ਆਖਦੇ ਹਾਂ.
ਜਿਵੇਂ ਜਲੰਧਰ ਦੀ ਸਪੋਰਟਸ ਦੀ ਮੰਡੀ ਜਾਂ ਸਪੋਰਟਸ ਮਾਰਕਿਟ ਹੈਂ.ਉਥੇ ਕੇਵਲ ਖੇਡਾਂ ਦਾ ਹੀ ਸਮਾਨ ਖਰੀਦਿਆ ਜਾਂ ਵੇਚਿਆ ਜਾਂਦਾ ਹੈ.ਇਸਲਈ ਉਸਨੂੰ ਸਪੋਰਟਸ-ਮਾਰਕਿਟ ਆਖਦੇ ਹਨ.
ਜਿਸ ਥਾਂ 'ਤੇ ਕਿਸਾਨ ਕਣਕ ਆਦਿ ਵੇਚਣ ਵਾਸਤੇ ਜਾਂਦੇ ਹਨ ਉਸਨੂੰ ਦਾਣਾ-ਮੰਡੀ ਆਖਦੇ ਹਨ.ਕਿਉਂਕਿ ਉਸ ਥਾਂ 'ਤੇ ਕੇਵਲ ਫਸਲਾਂ ਦੀ ਹੀ ਖਰੀਦ ਜਾਂ ਵਟਕ ਹੁੰਦੀ ਹੈ.
ਜਿਸ ਥਾਂ 'ਤੇ ਕੇਵਲ ਸਬਜ਼ੀ ਹੀ ਵੇਚੀ ਜਾਂਦੀ ਹੈ.ਉਸਨੂੰ ਸਬਜ਼ੀ-ਮੰਡੀ ਕਹਿੰਦੇ ਹਾਂ.
ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਮੰਡੀ ਉਹ ਸਥਾਨ ਹੈ ਜਿਸ ਥਾਂ 'ਤੇ ਕੋਈ ਵਸਤੂ ਵੇਚੀ ਜਾਂ ਖਰੀਦੀ ਜਾਂਦੀ ਹੈ.
ਖੇਤੀਬਾੜੀ ਦਾ ਮਨੁੱਖੀ ਜੀਵਨ ਉੱਤੇ ਅਸਰ.....
ਖੇਤੀਬਾੜੀ ਨਾਲ ਮਨੁੱਖੀ ਜੀਵਨ ਉੱਤੇ ਕਿ ਅਸਰ ਪਿਆ ? ਇਸ ਨਾਲ ਮਨੁੱਖੀ ਬਸਤੀਆਂ ਦਾ ਵਿਕਾਸ ਹੋਇਆ.ਖੇਤੀਬਾੜੀ ਦੀ ਖੋਜ ਤੋਂ ਪਹਿਲਾਂ ਆਦਮੀ ਸਾਰਾ ਦਿਨ ਕੇਵਲ ਭੋਜਨ ਦੀ ਭਾਲ ਵਿੱਚ ਹੀ ਇਕ ਥਾਂ ਤੋਂ ਦੂਸਰੇ ਥਾਂ ਤੇ ਭਟਕਦਾ ਰਹਿੰਦਾ ਸੀ. ਪ੍ਰੰਤੂ ਖੇਤੀਬਾੜੀ ਦੀ ਸ਼ੁਰੁਆਤ ਹੋਣ ਤੋਂ ਬਾਅਦ ਉਸਨੂੰ ਖੇਤੀਬਾੜੀ ਦੀ ਦੇਖਭਾਲ ਕਰਨ ਵਾਸਤੇ ਇੱਕ ਥਾਂ ਤੇ ਹੀ ਰਹਿਣਾ ਲਾਜ਼ਮੀ ਹੋ ਗਿਆ .ਹੁਣ ਉਸਨੂੰ ਇੱਕ ਥਾਂ ਤੋਂ ਦੂਸਰੇ ਥਾਂ ਭਟਕਣ ਦੀ ਲੋੜ ਨਹੀਂ ਸੀ.ਕਿਉਂਕਿ ਸਾਰੇ ਕਬੀਲੇ ਦੀ ਖੇਤੀ ਇੱਕੋ ਜਗ੍ਹਾ ਹੀ ਹੋਣ ਲੱਗ ਪਈ ਸੀ.ਇਸ ਤਰਾਂ ਮਨੁੱਖੀ ਬਸਤੀਆਂ ਦਾ ਨਿਰਮਾਣ ਹੋਇਆ .ਮਨੁੱਖ ਨੇ ਪਾਣੀ ਦੀ ਪ੍ਰਾਪਤੀ ਲਈ ਆਪਣੇ ਠਿਕਾਣੇ ਹਮੇਸ਼ਾਂ ਨਦੀਆਂ ਦੇ ਕੰਡਿਆਂ ਉੱਤੇ ਹੀ ਲਗਾਏ .ਇਸ ਲਈ ਉਸ ਵੇਲੇ ਜਿੰਨੀਆਂ ਵੀ ਸਭਿਅਤਾਵਾਂ ਹੋਈਆਂ ਹਨ ਉਹ ਸਾਰੀਆਂ ਨਦੀਆਂ ਦੇ ਕਿਨਾਰਿਆਂ ਉੱਤੇ ਹੀ ਹੋਈਆਂ ਹਨ. ਇਸ ਤਰਾਂ ਹੋਲੀ-ਹੋਲੀ ਪਿੰਡਾਂ ਅਤੇ ਆਬਾਦੀ ਦੇ ਵਿਸਤਾਰ ਤੋਂ ਬਾਅਦ ਨਗਰਾਂ ਦਾ ਨਿਰਮਾਣ ਹੋਇਆ ਅਤੇ ਬਾਅਦ ਵਿੱਚ ਵੱਡੇ-ਵੱਡੇ ਸ਼ਹਿਰ ਹੋਂਦ ਵਿੱਚ ਆਏ .
ਵਾਤਾਵਰਨ
ਵਾਤਾਵਰਨ :- ਕਿਸੇ ਜੀਵ ਦੇ ਆਲੇ-ਦੁਆਲੇ ਪਾਈ ਜਾਣ ਵਾਲੀ ਹਾਲਤ ਨੂੰ ਉਸਦਾ ਵਾਤਾਵਰਨ ਕਿਹਾ ਜਾਂਦਾ ਹੈ. ਵਾਤਾਵਰਨ ਸਭ ਥਾਂ ਤੇ ਇੱਕੋ ਜਿਹਾ ਨਹੀਂ ਮਿਲਦਾ .ਜੇਕਰ ਹਿਮਾਚਲ ਵਿੱਚ ਕੋਈ ਹੋਵੇ ਤਾਂ ਉਸ ਥਾਂ ਦਾ ਵਾਤਾਵਰਨ ਅਲਗ ਕਿਸਮ ਦਾ ਹੋਵੇਗਾ.ਜੇਕਰ ਰਾਜਸਥਾਨ ਜਾਂ ਕੇਰਲ ਵਿੱਚ ਹੋਵੇ ਤਾਂ ਉੱਥੇ ਅਲਗ-ਅਲਗ ਤਰਾਂ ਦੇ ਵਾਤਾਵਰਨ ਹੋਣਗੇ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਥਾਂ ਦਾ ਵਾਤਾਵਰਨ ਅਲਗ -ਅਲਗ ਕਿਉਂ ਹੁੰਦਾ ਹੈ ? ਕਿ ਤੁਸੀਂ ਇਸ ਬਾਰੇ ਕਦੇ ਵਿਚਾਰ ਕਰਕੇ ਦੇਖੀਆ ਹੈ ?
ਵਾਤਾਵਰਨ ਦਾ ਸਾਡੇ ਜੀਵਨ ਦੇ ਹੋਰ ਵੀ ਕਈ ਪਹਿਲੂਆਂ ਉੱਤੇ ਅਸਰ ਪੈਂਦਾ ਹੈ. ਕੀ ਤੁਸੀਂ ਨੋਟ ਕੀਤਾ ਹੈ ਕਿ :-
- ਉਹਨਾਂ ਥਾਵਾਂ 'ਤੇ ਲੋਕਾਂ ਦੇ ਭੋਜਨ ਵਿੱਚ ਵੀ ਕੁਝ ਫ਼ਰਕ ਹੁੰਦਾ ਹੈ.
- ਉਹਨਾਂ ਦੇ ਪਹਿਰਾਵੇ ਵੀ ਅਲਗ-ਅਲਗ ਤਰਾਂ ਦੇ ਦੇਖੇ ਜਾ ਸਕਦੇ ਹਨ.
- ਉਸ ਜਗ੍ਹਾ ਦੀ ਜਲਵਾਯੁ ਵੀ ਅਲਗ-ਅਲਗ ਹੁੰਦੀ ਹੈ.
- ਉਥੇ ਜਾਨਵਰ ਅਤੇ ਪੰਛੀ ਆਦਿ ਵੀ ਅਲਗ ਕਿਸਮਾਂ ਦੇ ਪਾਏ ਜਾਣਦੇ ਹਨ.
- ਉਥੇ ਦੇ ਲੋਕਾਂ ਦੇ ਕੰਮ ਧੰਦਿਆਂ ਵਿੱਚ ਵੀ ਫ਼ਰਕ ਪਾਇਆ ਜਾਂਦਾ ਹੈ.
- ਕਿਸੇ ਥਾਂ ਦੇ ਧਰਾਤਲ ਦਾ ਉਥੋਂ ਦੇ ਜੀਵਨ ਉੱਪਰ ਕੀ ਅਸਰ ਪੈਂਦਾ ਹੈ ?
- ਪਹਾੜੀ,ਮੈਦਾਨੀ,ਜਾਂ ਸਮੁੰਦਰੀ ਕੰਡੇ ਰਹਿਣ ਵਾਲੇ ਲੋਕਾਂ ਦੇ ਕੰਮ ਧੰਦੇ ਕਿਉਂ ਅਲਗ-ਅਲਗ ਤਰਾਂ ਦੇ ਹੁੰਦੇ ਹਨ ?
- ਪਹਾੜਾਂ ਵਿੱਚ ਮਛੇਰੇ ਕਿਉਂ ਦੇਖਣ ਨੂੰ ਨਹੀਂ ਮਿਲਦੇ ?
- ਕੇਰਲ ਵਿੱਚ ਊਠ ਮੁੱਖ ਜਾਨਵਰ ਨਹੀਂ ਹੈ.ਕਿਉਂ ?
- ਰਾਜਸਥਾਨ ਵਿੱਚ ਕਿਸ ਤਰਾਂ ਦੇ ਜਾਨਵਰ ਪਾਏ ਜਾਣਦੇ ਹਨ ?
ਦਿਨ ਅਤੇ ਰਾਤ ਕਿਵੇਂ ਬਣਦੇ ਹਨ.......?
ਹੇਠ ਦਿੱਤੀ ਵੀਡੀਓ ਨੂੰ ਧਿਆਨ ਨਾਲ ਦੇਖਕੇ ਹੇਠ ਲਿਖੇ ਸਵਾਲਾਂ ਦੇ ਜਵਾਬ ਦਿਓ.
- ਪ੍ਰਸ਼ਨ :-ਦਿਨ ਅਤੇ ਰਾਤ ਕਿਵੇਂ ਬਣਦੇ ਹਨ ?
- ਪ੍ਰਸ਼ਨ :-ਧਰਤੀ ਆਪਣੇ ਧੁਰੇ ਤੋਂ ਕਿੰਨੇ ਡਿਗਰੀ ਝੁਕੀ ਹੋਈ ਹੈ ?
- ਪ੍ਰਸ਼ਨ:-ਧਰਤੀ ਕਿਸਦੇ ਦੁਆਲੇ ਘੁੰਮਦੀ ਹੈ ?
- ਪ੍ਰਸ਼ਨ:-ਧਰਤੀ ਆਪਣੇ ਧੁਰੀ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ ਕਿੰਨਾਂ ਸਮਾਂ ਲੈਂਦੀ ਹੈ ?
- ਪ੍ਰਸ਼ਨ:-ਜਿਹੜੇ ਪਾਸੇ ਸੂਰਜ ਦੀ ਰੋਸ਼ਨੀ ਹੁੰਦੀ ਹੈ ,ਉਸ ਪਾਸੇ ਕੀ ਹੁੰਦਾ ਹੈ ?
- ਪ੍ਰਸ਼ਨ:-ਧਰਤੀ ਦੇ ਜਿਸ ਪਾਸੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਉਸ ਪਾਸੇ ਕੀ ਹੁੰਦਾ ਹੈ ?
- ਪ੍ਰਸ਼ਨ:-ਧਰਤੀ ਸੂਰਜ ਦੁਆਲੇ ਕਿਸ ਦਿਸ਼ਾ ਵੱਲ ਚੱਕਰ ਲਗਾਉਂਦੀ ਹੈ ?
- ਪ੍ਰਸ਼ਨ:-ਧਰਤੀ ਅਤੇ ਸੂਰਜ ਵਿਚੋਂ ਕਿਹੜਾ ਵੱਡਾ ਹੈ ?
ਸਮਾਜਿਕ ਸਿਖਿਆ ਦੇ ਵਿਸ਼ੇ ਵਿਚ
1
|
ਪੰਜਾਬ
|
ਚੰਡੀਗੜ੍ਹ
|
ਜਲੰਧਰ,ਅਮ੍ਰਿਤਸਰ,ਲੁਧਿਆਣਾ ,ਪਟਿਆਲਾ
|
2
|
ਹਰਿਆਣਾ
|
ਚੰਡੀਗੜ੍ਹ
|
ਪਾਣੀਪਤ ,ਸੋਨੀਪਤ ,ਕੁਰੂਕਸ਼ੇਤਰ, ਗੁੜਗਾਓ ,ਅੰਬਾਲਾ ,
ਹਿਸਾਰ |
3
|
ਜੰਮੂ ਅਤੇ ਕਸ਼ਮੀਰ
|
ਸ਼੍ਰੀ ਨਗਰ
|
ਉਧਮਪੁਰ ,ਸ਼੍ਰੀ ਨਗਰ
|
4
|
ਹਿਮਾਚਲ ਪ੍ਰਦੇਸ਼
|
ਸ਼ਿਮਲਾ
|
ਕੁੱਲੂ.ਮਨਾਲੀ,ਧਰਮਸ਼ਾਲਾ ਊਨਾ, ਬਿਲਾਸਪੁਰ,ਕੁਫਰੀ,
ਪਾਲਮਪੁਰ |
5
|
ਰਾਜਸਥਾਨ
|
ਜੈਪੁਰ
|
ਚਿਤ੍ਤੋੜ ,ਜੈਸਲਮੇਰ,ਭੀਲਵਾੜਾ,ਉਦੈਪੁਰ ਅਲਵਰ,ਬਾਂਸਵਾੜਾ,
ਮਾਉੰਟ ਆਬੂ
|
6
|
ਉਤਰਾਂਚਲ
|
ਦੇਹਰਾਦੂਨ
|
ਬਦ੍ਰੀਨਾਥ ,ਨੈਨੀਤਾਲ,ਹਰਿਦ੍ਵਾਰ,ਟੇਹਰੀ,ਗੜਵਾਲ
|
7
|
ਉੱਤਰ ਪ੍ਰਦੇਸ਼
|
ਲਖਨਊ
|
ਝਾੰਸੀ,ਆਗਰਾ,ਮੇਰਠ,ਕਾਨਪੁਰ,ਵਾਰਾਨਸੀ,ਸਹਾਰਨਪੁਰ.
|
8
|
ਬਿਹਾਰ
|
ਪਟਨਾ
|
ਨਾਲੰਦਾ,ਬਕਸਰ,ਚੰਪਾਰਨ,ਔਰੰਗਾਬਾਦ .
|
9
|
ਗੁਜਰਾਤ
|
ਗਾੰਧੀਨਗਰ
|
ਸੂਰਤ,ਵਡੋਦਰਾ,ਭ੍ਰੋਉਚ,ਪੋਰਬੰਦਰ,ਜੂਨਾਗੜ,ਨਰਮਦਾ,
ਅਹਮਦਾਬਾਦ, ਰਾਜਕੋਟ |
10
|
ਮਧ ਪ੍ਰਦੇਸ਼
|
ਭੋਪਾਲ
|
ਪੰਨਾ,ਗਵਾਲੀਅਰ,ਇੰਦੋਰ,ਰਤਲਾਮ,ਉੱਜੈਨ,ਰਾਜਗੜ.
|
11
|
ਛਤੀਸਗੜ
|
ਰਾਇਪੁਰ
|
ਬਿਲਾਸਪੁਰ,ਬਸਤਰ ,ਦਾੰਤੇਵਾੜਾ
|
12
|
ਝਾੜਖੰਡ
|
ਰਾਂਚੀ
|
ਬੋਕਾਰੋ,ਹਜਾਰੀਬਾਗ,ਧਨਬਾਦ,ਲੋਹਗੜ,ਸਿੰਘਭੂਮ,ਰਾਮਗੜ.
ਜਮਸ਼ੇਦਪੁਰ
|
13
|
ਪਛਮੀ ਬੰਗਾਲ
|
ਕਲਕੱਤਾ
|
ਵੀਰਭੂਮ,ਮੁਰ੍ਸ਼ਿਦਾਬਾਦ,ਜਾਲ੍ਪੈਗੁਦੀ,ਹਰੀਪੁਰ,ਪਰੁਲਿਆ.
|
14
|
ਮਹਾਂਰਾਸ਼ਟਰ
|
ਮੁੰਬਈ
|
ਪੂਨਾ,ਸਤਾਰਾ,ਅਹਿਮਦਨਗਰ.
|
15
|
ਤੇਲੰਗਾਨਾ
|
ਹੈਦਰਾਬਾਦ
|
ਵਾਰੰਗਲ,ਨਾਲ੍ਗੋੰਦਾ ,ਨਿਆਮਾਬਾਦ,ਵਲੋਰ
|
16
|
ਉੜੀਸਾ
|
ਭੁਵਨੇਸ਼ਵਰ
|
ਪੂਰੀ,ਕੱਟਕ,ਮਯੂਰਭੰਜ,ਦਿਓਗੜ,ਸੰਭਲਪੁਰ,ਸੁੰਦਰ ਨਗਰ.
|
17
|
ਗੋਆ
|
ਪਣਜੀ
|
ਗੋਆ
|
18
|
ਕਰਨਾਟਕ
|
ਬੰਗਲੋਰ
|
ਬੀਦਰ,ਬੀਜਾਪੁਰ ,ਬੇਲਾਰੀ ਚਿਤ੍ਰ੍ਦੁਰਗ,ਗੁਲਬਰਗ ,ਮੰਗਲੋਰ.
|
19
|
ਆਂਧਰਾਪ੍ਰਦੇਸ਼
|
ਹੈਦਰਾਬਾਦ
|
ਅਨੰਤਪੁਰ,ਕੁਰਨੂਲ,ਨੇੱਲੋਰ,ਮੱਛਲੀਪਟਨਮ
|
20
|
ਕੇਰਲ
|
ਕੋਚੀਨ
|
ਤਿਰੁਆਂਨਤ੍ਪੁਰਮ,ਕੋਟੇਯ੍ਮ,ਕਾਲੀਕਟ .
|
21
|
ਤਮਿਲਨਾਡੂ
|
ਚੇਨਈ
|
ਕੰਨਿਆਂਕੁਮਾਰੀ,ਮਦੁਰਾਈ,ਨਾਗ੍ਪਟਨਮ,ਕਾਂਚੀਪੁਰਮ,
ਪੇਰ੍ਮ੍ਬਦੁਰ,ਨੀਲਗਿਰੀ
|
22
|
ਸਿੱਕਮ
|
ਗੰਗਟੋਕ
|
ਗੰਗਟੋਕ
|
23
|
ਅਰੁਨਾਂਚ੍ਲਪ੍ਰਦੇਸ਼
|
ਇਟਾਨਗਰ
|
ਤਵਾਂਗ,ਲੋਹਿਤ.
|
24
|
ਅਸਾਮ
|
ਦਿਸਪੁਰ
|
ਸਿਲਚਰ
|
25
|
ਨਾਗਾਲੈੰਡ
|
ਕੋਹਿਮਾ
|
ਮੋਨ,ਵਖਾ
|
26
|
ਮਣੀਪੁਰ
|
ਇੰਫਾਲ
|
ਸੇਨਾਪਤੀ
|
27
|
ਮੇਘਾਲਿਆ
|
ਸ਼ਿਲੋੰਗ
|
ਜੇਨਤੀਆ ,
|
28
|
ਮਿਜ਼ੋਰਮ
|
ਆਇਜ਼ੋਲ
|
|
29
|
ਤ੍ਰਿਪੁਰਾ
|
ਅਗਰਤਲਾ
|










