ਇਸ ਸਾਇਟ ਦਾ ਮੰਤਵ
ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.
ਹਮੇਸ਼ਾਂ ਰੱਬ ਨੂੰ ਯਾਦ ਰੱਖੋ.....
ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.
ਇਸ ਸਾਇਟ ਦਾ ਮੰਤਵ
ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.
ਇਸ ਸਾਇਟ ਦਾ ਮੰਤਵ
ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.
ਇਸ ਸਾਇਟ ਦਾ ਮੰਤਵ
ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.
ਭਾਰਤ -ਇੱਕ ਜਾਣ-ਪਹਿਚਾਣ
ਭਾਰਤ ਨੂੰ ਵਿਸ਼ਵ ਵਿੱਚ ‘ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ. ਹਿੰਦ ਮਹਾਂਸਾਗਰ ਵਿੱਚੋਂ ਲੰਘਣ ਵਾਲੇ ਅੰਤਰ-ਰਾਸ਼ਟਰੀ ਮਾਰਗ ਸਾਡੇ ਦੇਸ਼ ਨੂੰ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਜੋੜਦੇ ਹਨ.ਦੂਜੇ ਪਾਸੇ ਇਸੇ ਮਾਰਗ ਤੋਂ ਅਸੀਂ ਜਾਪਾਨ ਆਸਟ੍ਰੇਲੀਆਅਤੇ ਚੀਨ ਵਰਗੇ ਦੇਸ਼ਾਂ ਤੱਕ ਜਾ ਸਕਦੇ ਹਾਂ.
ਇਤਿਹਾਸ ਦੀ ਵੰਡ
ਕਿਸੇ ਦੇਸ਼ ਦੇ ਇਤਿਹਾਸ ਨੂੰ ਸਮੇਂ ਦੇ ਅਧਾਰ 'ਤੇ ਹਮੇਸ਼ਾਂ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ. ਇਹਨਾਂ ਨੂੰ ਤਿੰਨ ਕਾਲ ਜਾਂ ਤਿੰਨ ਯੁੱਗ ਵੀ ਆਖ ਸਕਦੇ ਹਾਂ.
- ਸਭ ਤੋਂ ਪੁਰਾਣੇ ਸਮੇਂ ਨੂੰ ਪ੍ਰਾਚੀਨ ਕਾਲ ਕਿਹਾ ਜਾਂਦਾ ਹੈ.
- ਵਿੱਚਕਾਰਲੇ ਸਮੇਂ ਨੂੰ ਮਧਕਾਲ ਅਤੇ
- ਮੋਜ਼ੁਦਾ ਸਮੇਂ ਨੂੰ ਆਧੁਨਿਕ ਕਾਲ ਕਹਿੰਦੇ ਹਨ.
ਭਾਰਤ ਦੇ ਪ੍ਰਾਚੀਨ ਕਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸਾਨੂੰ ਆਮਤੋਰ ਤੇ ਉਸ ਸਮੇਂ ਦੀਆਂ ਲਿਖਤਾਂ ,ਖੰਡਹਰ ,ਇਮਾਰਤਾਂ ,ਸਿੱਕੇ ਆਦਿ 'ਤੇ ਨਿਰਭਰ ਹੋਣਾ ਪੈਂਦਾ ਹੈ.ਕਿਉਂਕਿ ਸਾਡੇ ਭਾਰਤ ਵਿੱਚ ਜੋ ਪ੍ਰਾਚੀਨ ਕਾਲ ਬਾਰੇ ਅਸੀਂ ਪੜਦੇ ਹਾਂ ਉਸ ਅਧੀਨ ਅਸੀਂ ਇਥੇ ਪ੍ਰਫੁਲਿਤ ਹੋਣ ਵਾਲੀ ਸਿੰਧੁ ਘਾਟੀ ਦੀ ਸਭਿਅਤਾ ਬਾਰੇ ਪੜਦੇ ਹਾਂ.ਅਤੇ ਇਸ ਸਭਿਅਤਾ ਬਾਰੇ ਸਾਨੂੰ ਬੇਸ਼ਕ ਲਿਖਤਾਂ ਤਾਂ ਮਿਲਦੀਆਂ ਹਨ ਪ੍ਰੰਤੂ ਇਹਨਾਂ ਲਿਖਤਾਂ ਨੂੰ ਹਾਲੇ ਤੱਕ ਕੋਈ ਵੀ ਪੜ ਹੀ ਨਹੀਂ ਸਕਿਆ ਹੈ.ਇਸ ਲਈ ਸਾਨੂੰ ਉਸ ਸਮੇਂ ਦੇ ਖੰਡਹਰ ,ਖਿਲੋਨੇ,ਬਰਤਨ ਆਦਿ ਜੋ ਪ੍ਰਾਪਤ ਹੋਏ ਹਨ ਉਹਨਾਂ ਦੇ ਅਧਾਰ'ਤੇ ਹੀ ਇਤਿਹਾਸ ਦੀ ਕਹਾਣੀ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਾਂ.
ਮਨੁੱਖ ਅਤੇ ਮਹਾਂਸਾਗਰ
ਜਦੋਂ ਦਾ ਮਨੁੱਖ ਇਸ ਧਰਤੀ ਉੱਪਰ ਆਇਆ ਹੈ ਉਸ ਦਿਨ ਤੋਂ ਹੀ ਇਸਦਾ ਸਾਗਰਾਂ ਅਤੇ ਮਹਾਂਸਾਗਰਾਂ ਨਾਲ ਗੂੜਾ ਰਿਸ਼ਤਾ ਰਿਹਾ ਹੈ.ਆਰੰਭ ਵਿੱਚ ਮਨੁੱਖ ਨੇ ਆਪਣੇ ਘਰ ਵੀ ਉਥੇ ਹੀ ਬਣਾਏ ਜਿਥੇ ਉਹਨਾਂ ਨੂੰ ਪਾਣੀ ਆਸਾਨੀ ਨਾਲ ਮਿਲ ਸਕਦਾ ਸੀ.ਇਸੇ ਕਰਕੇ ਸ਼ੁਰੁਆਤੀ ਦੋਰ ਵਿੱਚ ਜੋ ਸਭਿਅਤਾਵਾਂ ਵਧੀਆਂ ਫੁੱਲੀਆਂ ਉਹ ਸਾਰੀਆਂ ਨਦੀਆਂ ਅਤੇ ਦਰਿਆਵਾਂ ਦੇ ਕੰਡੇ ਹੀ ਹੋਈਆਂ ਹਨ.ਮਨੁੱਖ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਵੀ ਸਮੁੰਦਰੀ ਰਸਤਿਆਂ ਨੂੰ ਹੀ ਵਧੀਆ ਮੰਨੀਆਂ ਸੀ.ਪ੍ਰਾਚੀਨ ਕਾਲ ਦੀਆਂ ਸਭਿਅਤਾਵਾਂ ਵਿੱਚ ਸਾਨੂੰ ਕਈ ਪ੍ਰਸਿਧ ਨਾਵਿਕਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ.
ਜਿਵੇਂ ਧਰਤੀ ਦੇ ਉੱਪਰ ਇਕ ਵਿਅਕਤੀ ਨੂੰ ਆਪਣੀ ਰੋਜ਼ਾਨਾ ਜੀਵਨ ਦੀ ਪੂਰਤੀ ਲਈ ਰੋਜ਼ੀ-ਰੋਟੀ ਦਾ ਜੁਗਾੜ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਹੀ ਮਨੁੱਖ ਨੇ ਆਪਣੇ ਰੋਜ਼ੀ-ਰੋਟੀ ਦੇ ਧੰਦੇ ਨੂੰ ਸਾਗਰਾਂ ਅਤੇ ਮਹਾਂਸਾਗਰਾਂ ਤੱਕ ਵੀ ਢੂੰਡ ਲਿਆ ਹੈ ।ਮਹਾਂਸਾਗਰਾਂ ਵਿਚ ਵੱਖ ਵੱਖ ਤਰ੍ਹਾਂ ਦੇ ਜੀਵ ਜੰਤੂ ਮਿਲਦੇ ਹਨ ।ਮਹਾਂਸਾਗਰਾਂ ਦੇ ਅੰਦਰ ਹੀ ਅਲੱਗ ਅਲੱਗ ਤਰ੍ਹਾਂ ਦੇ ਵੇਲ ਬੂਟੇ ਵੀ ਪਾਏ ਜਾਂਦੇ ਹਨ ।ਮਨੁੱਖ ਮਹਾਂਸਾਗਰ ਦੇ ਅੰਦਰ ਜਾ ਕੇ ਉਨ੍ਹਾਂ ਜੀਵ ਜੰਤੂਆਂ ਅਤੇ ਵੇਲ ਬੂਟਿਆਂ ਨੂੰ ਪਕੜ ਲੈਂਦਾ ਹੈ ਅਤੇ ਉਹ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਹਨਾਂ ਦਾ ਵਪਾਰ ਵੀ ਕਰਦਾ ਹੈ, ਅਤੇ ਭੋਜਨ ਦੇ ਤੋਰ ਤੇ ਆਪ ਵੀ ਇਸਤੇਮਾਲ ਕਰਦਾ ਹੈ । ਮਛਲੀ ਤੋਂ ਇਲਾਵਾ ਮਹਾਂਸਾਗਰਾਂ ਵਿੱਚ ਮੋਤੀ ਅਤੇ ਸਿੱਪੀਆਂ ਵੀ ਮਿਲਦੀਆਂ ਹਨ ।ਅਜੌਕੇ ਯੁੱਗ ਵਿੱਚ ਤਾਂ ਮਹਾਂਸਾਗਰਾਂ ਵਿੱਚੋਂ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਵੀ ਲੱਭ ਲਏ ਗਏ ਹਨ ।ਇਹਨਾਂ ਦਾ ਮਹੱਤਵ ਇਤਨਾ ਜ਼ਿਆਦਾ ਵਧ ਗਿਆ ਹੈ ਕਿ ਅਰਬ ਅਤੇ ਖਾੜੀ ਦੇ ਦੇਸ਼ ਜੋ ਆਪਣੇ ਕੁਦਰਤੀ ਸੋਮਿਆਂ ਵਿੱਚ ਕਦੇ ਥੋੜ ਮਹਿਸੂਸ ਕਰਦੇ ਸਨ ,ਹੁਣ ਇਸੇ ਪੇਟ੍ਰੋਲਿਯਮ ਪਦਾਰਥਾਂ ਦਾ ਸਦਕਾ ਅਮੀਰ ਦੇਸ਼ਾਂ ਵਿੱਚ ਇਹਨਾਂ ਦੀ ਗਿਣਤੀ ਆਉਂਦੀ ਹੈ. ਮਹਾਂਸਾਗਰ ਕੇਵਲ ਪੇਟ੍ਰੋਲੀਅਮ ਪਦਾਰਥ ਅਤੇ ਭੋਜਨ ਹੀ ਮੁਹਇਆ ਨਹੀਂ ਕਰਵਾਉਂਦੇ ਸਗੋਂ ਉਹ ਨਾਲ ਲੱਗਦੇ ਖੇਤਰਾਂ ਦੇ ਜਲਵਾਯੂ'ਤੇ ਵੀ ਪ੍ਰਭਾਵ ਪਾਉਂਦੇ ਹਨ.ਮਹਾਂਸਾਗਰਾਂ ਅੰਦਰ ਚੱਲਣ ਵਾਲੀਆਂ ਠੰਡੀਆਂ ਅਤੇ ਗਰਮ ਧਾਰਾਵਾਂ ਨਾਲ ਲਗਦੇ ਖੇਤਰ ਵਿਚ ਸਾਰਾ ਜਲਵਾਯੂ ਗਰਮ ,ਨਿਘਾ ਜਾਂ ਠੰਡਾ ਕਰ ਦੇਂਦੀਆਂ ਹਨ.ਇਸ ਤਰਾਂ ਅਸੀਂ ਦੇਖਦੇ ਹਨ ਕਿ ਮਹਾਂਸਾਗਰ ਸਾਡੇ ਜੀਵਨ ਵਿੱਚ ਇੱਕ ਮਹੱਤਵਪੁਰਣ ਭੂਮਿਕਾ ਅਦਾ ਕਰਦੇ ਹਨ .
ਬਾਜ਼ਾਰ ਜਾਂ ਮੰਡੀ ਕੀ ਹੁੰਦੀ ਹੈ.....?
ਬਾਜ਼ਾਰ ਜਾਂ ਮੰਡੀ ਦਾ ਮਹੱਤਵ ਇਸੇ ਗੱਲ ਵਿੱਚ ਹੈ ਕਿ ਇਹ ਮਨੁੱਖ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਦਾ ਹੈ.ਪ੍ਰੰਤੂ ਬਾਜ਼ਾਰ ਜਾਂ ਮੰਡੀਆਂ ਅਲਗ -ਅਲਗ ਵੀ ਹੋ ਸਕਦੀਆਂ ਹਨ.ਜਿਸ ਜਗ੍ਹਾ ਕੇਵਲ ਇੱਕੋ ਹੀ ਵਸਤੂ ਨੂੰ ਖਰੀਦਿਆ ਜਾਂ ਵੇਚਿਆ ਜਾਂਦਾ ਹੈ.ਉਸਨੂੰ ਕੇਵਲ ਉਸੇ ਖਾਸ ਵਸਤੂ ਦੀ ਮੰਡੀ ਆਖਦੇ ਹਾਂ.
ਜਿਵੇਂ ਜਲੰਧਰ ਦੀ ਸਪੋਰਟਸ ਦੀ ਮੰਡੀ ਜਾਂ ਸਪੋਰਟਸ ਮਾਰਕਿਟ ਹੈਂ.ਉਥੇ ਕੇਵਲ ਖੇਡਾਂ ਦਾ ਹੀ ਸਮਾਨ ਖਰੀਦਿਆ ਜਾਂ ਵੇਚਿਆ ਜਾਂਦਾ ਹੈ.ਇਸਲਈ ਉਸਨੂੰ ਸਪੋਰਟਸ-ਮਾਰਕਿਟ ਆਖਦੇ ਹਨ.
ਜਿਸ ਥਾਂ 'ਤੇ ਕਿਸਾਨ ਕਣਕ ਆਦਿ ਵੇਚਣ ਵਾਸਤੇ ਜਾਂਦੇ ਹਨ ਉਸਨੂੰ ਦਾਣਾ-ਮੰਡੀ ਆਖਦੇ ਹਨ.ਕਿਉਂਕਿ ਉਸ ਥਾਂ 'ਤੇ ਕੇਵਲ ਫਸਲਾਂ ਦੀ ਹੀ ਖਰੀਦ ਜਾਂ ਵਟਕ ਹੁੰਦੀ ਹੈ.
ਜਿਸ ਥਾਂ 'ਤੇ ਕੇਵਲ ਸਬਜ਼ੀ ਹੀ ਵੇਚੀ ਜਾਂਦੀ ਹੈ.ਉਸਨੂੰ ਸਬਜ਼ੀ-ਮੰਡੀ ਕਹਿੰਦੇ ਹਾਂ.
ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਮੰਡੀ ਉਹ ਸਥਾਨ ਹੈ ਜਿਸ ਥਾਂ 'ਤੇ ਕੋਈ ਵਸਤੂ ਵੇਚੀ ਜਾਂ ਖਰੀਦੀ ਜਾਂਦੀ ਹੈ.
ਖੇਤੀਬਾੜੀ ਦਾ ਮਨੁੱਖੀ ਜੀਵਨ ਉੱਤੇ ਅਸਰ.....
ਖੇਤੀਬਾੜੀ ਨਾਲ ਮਨੁੱਖੀ ਜੀਵਨ ਉੱਤੇ ਕਿ ਅਸਰ ਪਿਆ ? ਇਸ ਨਾਲ ਮਨੁੱਖੀ ਬਸਤੀਆਂ ਦਾ ਵਿਕਾਸ ਹੋਇਆ.ਖੇਤੀਬਾੜੀ ਦੀ ਖੋਜ ਤੋਂ ਪਹਿਲਾਂ ਆਦਮੀ ਸਾਰਾ ਦਿਨ ਕੇਵਲ ਭੋਜਨ ਦੀ ਭਾਲ ਵਿੱਚ ਹੀ ਇਕ ਥਾਂ ਤੋਂ ਦੂਸਰੇ ਥਾਂ ਤੇ ਭਟਕਦਾ ਰਹਿੰਦਾ ਸੀ. ਪ੍ਰੰਤੂ ਖੇਤੀਬਾੜੀ ਦੀ ਸ਼ੁਰੁਆਤ ਹੋਣ ਤੋਂ ਬਾਅਦ ਉਸਨੂੰ ਖੇਤੀਬਾੜੀ ਦੀ ਦੇਖਭਾਲ ਕਰਨ ਵਾਸਤੇ ਇੱਕ ਥਾਂ ਤੇ ਹੀ ਰਹਿਣਾ ਲਾਜ਼ਮੀ ਹੋ ਗਿਆ .ਹੁਣ ਉਸਨੂੰ ਇੱਕ ਥਾਂ ਤੋਂ ਦੂਸਰੇ ਥਾਂ ਭਟਕਣ ਦੀ ਲੋੜ ਨਹੀਂ ਸੀ.ਕਿਉਂਕਿ ਸਾਰੇ ਕਬੀਲੇ ਦੀ ਖੇਤੀ ਇੱਕੋ ਜਗ੍ਹਾ ਹੀ ਹੋਣ ਲੱਗ ਪਈ ਸੀ.ਇਸ ਤਰਾਂ ਮਨੁੱਖੀ ਬਸਤੀਆਂ ਦਾ ਨਿਰਮਾਣ ਹੋਇਆ .ਮਨੁੱਖ ਨੇ ਪਾਣੀ ਦੀ ਪ੍ਰਾਪਤੀ ਲਈ ਆਪਣੇ ਠਿਕਾਣੇ ਹਮੇਸ਼ਾਂ ਨਦੀਆਂ ਦੇ ਕੰਡਿਆਂ ਉੱਤੇ ਹੀ ਲਗਾਏ .ਇਸ ਲਈ ਉਸ ਵੇਲੇ ਜਿੰਨੀਆਂ ਵੀ ਸਭਿਅਤਾਵਾਂ ਹੋਈਆਂ ਹਨ ਉਹ ਸਾਰੀਆਂ ਨਦੀਆਂ ਦੇ ਕਿਨਾਰਿਆਂ ਉੱਤੇ ਹੀ ਹੋਈਆਂ ਹਨ. ਇਸ ਤਰਾਂ ਹੋਲੀ-ਹੋਲੀ ਪਿੰਡਾਂ ਅਤੇ ਆਬਾਦੀ ਦੇ ਵਿਸਤਾਰ ਤੋਂ ਬਾਅਦ ਨਗਰਾਂ ਦਾ ਨਿਰਮਾਣ ਹੋਇਆ ਅਤੇ ਬਾਅਦ ਵਿੱਚ ਵੱਡੇ-ਵੱਡੇ ਸ਼ਹਿਰ ਹੋਂਦ ਵਿੱਚ ਆਏ .
ਵਾਤਾਵਰਨ
ਵਾਤਾਵਰਨ :- ਕਿਸੇ ਜੀਵ ਦੇ ਆਲੇ-ਦੁਆਲੇ ਪਾਈ ਜਾਣ ਵਾਲੀ ਹਾਲਤ ਨੂੰ ਉਸਦਾ ਵਾਤਾਵਰਨ ਕਿਹਾ ਜਾਂਦਾ ਹੈ. ਵਾਤਾਵਰਨ ਸਭ ਥਾਂ ਤੇ ਇੱਕੋ ਜਿਹਾ ਨਹੀਂ ਮਿਲਦਾ .ਜੇਕਰ ਹਿਮਾਚਲ ਵਿੱਚ ਕੋਈ ਹੋਵੇ ਤਾਂ ਉਸ ਥਾਂ ਦਾ ਵਾਤਾਵਰਨ ਅਲਗ ਕਿਸਮ ਦਾ ਹੋਵੇਗਾ.ਜੇਕਰ ਰਾਜਸਥਾਨ ਜਾਂ ਕੇਰਲ ਵਿੱਚ ਹੋਵੇ ਤਾਂ ਉੱਥੇ ਅਲਗ-ਅਲਗ ਤਰਾਂ ਦੇ ਵਾਤਾਵਰਨ ਹੋਣਗੇ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਥਾਂ ਦਾ ਵਾਤਾਵਰਨ ਅਲਗ -ਅਲਗ ਕਿਉਂ ਹੁੰਦਾ ਹੈ ? ਕਿ ਤੁਸੀਂ ਇਸ ਬਾਰੇ ਕਦੇ ਵਿਚਾਰ ਕਰਕੇ ਦੇਖੀਆ ਹੈ ?
ਵਾਤਾਵਰਨ ਦਾ ਸਾਡੇ ਜੀਵਨ ਦੇ ਹੋਰ ਵੀ ਕਈ ਪਹਿਲੂਆਂ ਉੱਤੇ ਅਸਰ ਪੈਂਦਾ ਹੈ. ਕੀ ਤੁਸੀਂ ਨੋਟ ਕੀਤਾ ਹੈ ਕਿ :-
- .
- ਉਹਨਾਂ ਥਾਵਾਂ 'ਤੇ ਲੋਕਾਂ ਦੇ ਭੋਜਨ ਵਿੱਚ ਵੀ ਕੁਝ ਫ਼ਰਕ ਹੁੰਦਾ ਹੈ.
- ਉਹਨਾਂ ਦੇ ਪਹਿਰਾਵੇ ਵੀ ਅਲਗ-ਅਲਗ ਤਰਾਂ ਦੇ ਦੇਖੇ ਜਾ ਸਕਦੇ ਹਨ.
- ਉਸ ਜਗ੍ਹਾ ਦੀ ਜਲਵਾਯੁ ਵੀ ਅਲਗ-ਅਲਗ ਹੁੰਦੀ ਹੈ.
- ਉਥੇ ਜਾਨਵਰ ਅਤੇ ਪੰਛੀ ਆਦਿ ਵੀ ਅਲਗ ਕਿਸਮਾਂ ਦੇ ਪਾਏ ਜਾਣਦੇ ਹਨ.
- ਉਥੇ ਦੇ ਲੋਕਾਂ ਦੇ ਕੰਮ ਧੰਦਿਆਂ ਵਿੱਚ ਵੀ ਫ਼ਰਕ ਪਾਇਆ ਜਾਂਦਾ ਹੈ.
- ਕਿਸੇ ਥਾਂ ਦੇ ਧਰਾਤਲ ਦਾ ਉਥੋਂ ਦੇ ਜੀਵਨ ਉੱਪਰ ਕੀ ਅਸਰ ਪੈਂਦਾ ਹੈ ?
- ਪਹਾੜੀ,ਮੈਦਾਨੀ,ਜਾਂ ਸਮੁੰਦਰੀ ਕੰਡੇ ਰਹਿਣ ਵਾਲੇ ਲੋਕਾਂ ਦੇ ਕੰਮ ਧੰਦੇ ਕਿਉਂ ਅਲਗ-ਅਲਗ ਤਰਾਂ ਦੇ ਹੁੰਦੇ ਹਨ ?
- ਪਹਾੜਾਂ ਵਿੱਚ ਮਛੇਰੇ ਕਿਉਂ ਦੇਖਣ ਨੂੰ ਨਹੀਂ ਮਿਲਦੇ ?
- ਕੇਰਲ ਵਿੱਚ ਊਠ ਮੁੱਖ ਜਾਨਵਰ ਨਹੀਂ ਹੈ.ਕਿਉਂ ?
- ਰਾਜਸਥਾਨ ਵਿੱਚ ਕਿਸ ਤਰਾਂ ਦੇ ਜਾਨਵਰ ਪਾਏ ਜਾਣਦੇ ਹਨ ?