ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਭਾਰਤ ਦੇ ਇਤਿਹਾਸ ਨੂੰ ਆਸਾਨੀ ਨਾਲ ਕਿਵੇਂ ਪੜ੍ਹੀਏ


ਭਾਰਤ ਦੇ ਇਤਿਹਾਸ ਨੂੰ ਪੜ੍ਹਨ ਵਾਸਤੇ ਖਾਸ ਵਿਉਂਤਬੰਦੀ ਦੀ ਲੋੜ੍ਹ ਹੈ ਤਾਂ ਜੋ ਅਧਿਐਨ ਕਰਨ ਸਮੇਂ ਦਿਮਾਗ ਉੱਤੇ ਬਹੁਤਾ ਬੋਝ ਨਾ ਪਵੇ ਅਤੇ ਸਾਰੇ ਘਟਨਾਕ੍ਰਮ ਵੀ ਆਸਾਨੀ ਨਾਲ ਯਾਦ ਹੁੰਦੇ ਜਾਣ. ਆਸਾਨੀ ਨਾਲ ਅਧਿਐਨ ਕਰਨ ਵਾਸਤੇ ਇਸਨੂੰ ਅਸੀਂ ਅਲਗ-ਅਲਗ ਹਿੱਸਿਆਂ ਵਿੱਚ ਵੰਡਕੇ ਪੜ੍ਹ ਸਕਦੇ ਹਾਂ.

              ਭਾਰਤ ਦੇ ਇਤਿਹਾਸ ਨੂੰ ਅਧਿਐਨ ਦੇ ਆਧਾਰ ਤੇ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ – ਪ੍ਰਾਚੀਨ ਕਾਲ , ਮੱਧ-ਕਾਲ ਅਤੇ ਆਧੁਨਿਕ ਕਾਲ .
ਪ੍ਰਾਚੀਨ ਕਾਲ ਦੌਰਾਨ ਅਧਿਐਨ ਕਰਦੇ ਸਮੇਂ ਪਤਾ ਚਲਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਥੋੜ੍ਹੇ ਕੁ ਵੰਸ਼ਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ .ਇਸ ਵਿੱਚ ਹੇਠ ਲਿਖੇ ਪ੍ਰਮੁਖ ਵੰਸ਼ ਹਨ ਜਿਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ .

1.       ਮੌਰਿਆ ਵੰਸ਼
2.       ਗੁਪਤ ਵੰਸ਼
3.       ਵਰਧਨ ਵੰਸ਼
4.       ਰਾਜਪੂਤਾਂ ਦਾ ਉਥਾਨ

             
ਮਧਕਾਲ ਦੇ ਇਤਿਹਾਸ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ. ਪਹਿਲਾ ਹਿੱਸਾ ਦਿੱਲੀ-ਸਲਤਨਤ ਅਖਵਾਉਂਦਾ ਹੈ ਅਤੇ ਦੂਸਰਾ ਹਿੱਸਾ ਮੁਗ੍ਹਲ-ਕਾਲ ਅਖਵਾਉਂਦਾ ਹੈ . ਇਸਦੇ ਪਹਿਲੇ ਹਿੱਸੇ ਦਿੱਲੀ-ਸਲਤਨਤ ਦੌਰਾਨ ਪੰਜ ਵੰਸ਼ ਅਲਗ-ਅਲਗ ਸਮੇਂ ਦਿੱਲੀ ਉੱਪਰ ਰਾਜ ਕਰਦੇ ਰਹੇ ਹਨ . ਇਹਨਾਂ ਦੇ ਕ੍ਰਮ ਨੂੰ ਯਾਦ ਰਖਣ ਵਾਸਤੇ ਅਸੀਂ ਅੰਗ੍ਰੇਜੀ ਦਾ ਅੱਖਰ SKTS-l (ਸ੍ਕੇਟ੍ਸ-ਐੱਲ ) ਨੂੰ ਦਿਮਾਗ ਵਿੱਚ ਰੱਖ ਸਕਦੇ ਹਾਂ. ਇਸਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਅਤੇ ਸਾਨੂੰ ਦਿੱਲੀ ਸਲਤਨਤ ਦੌਰਾਨ ਹੋਏ ਸਾਰੇ ਵੰਸ਼ਾਂ ਦੀ ਲੜ੍ਹੀਵਾਰ ਤਰਤੀਬ ਨੂੰ ਯਾਦ ਰਖਣ ਵਿੱਚ ਸਹਾਇਕ ਹੁੰਦਾ ਹੈ

S = Slave dynasty
K = Khilji dynasty
T = Tughlaq dynasty
S = Sayyid dynasty
L = Lodhi dynasty


ਮੁਗ੍ਹਲ ਕਾਲ ਨੂੰ ਵੀ ਅਸੀਂ ਫਿਰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ . ਪਹਿਲਾ ਹਿੱਸਾ ਉਹਨਾਂ ਮਹਾਨ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੇ ਆਪਣੇ ਸਮੇਂ ਦੌਰਾਨ ਮੁਗ੍ਹਲ ਰਾਜ ਨੂੰ ਬੁਲੰਦੀਆਂ ਤੇ ਪਹੁੰਚਾਇਆ . ਅਤੇ ਦੂਸਰਾ ਹਿੱਸਾ ਉਹਨਾਂ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੂੰ ਅਸੀਂ ਪਿਛਲੇਰੇ ਮੁਗ੍ਹਲ ਆਖਦੇ ਹਾਂ ,ਜਿਹਨਾਂ ਨੇ ਆਪਣੀਆਂ ਕਮਜ਼ੋਰੀਆਂ ਸਦਕਾ ਮਹਾਨ ਮੁਗ੍ਹਲ ਸਾਮਰਾਜ ਨੂੰ ਤਿੱਤਰ-ਬਿੱਤਰ ਕਰਕੇ ਰੱਖ ਦਿੱਤਾ. ਪਹਿਲੇ ਹਿੱਸੇ ਵਿੱਚ ਛੇ ਸ਼ਾਸਕ ਹੋਏ ਹਨ .ਇਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ .

1.       ਬਾਬ
2.       ਹਮਾਯੂੰ
3.       ਅਕਬਰ
4.       ਜਹਾਂਗੀਰ
5.       ਸ਼ਾਹਜਹਾਂ
6.       ਔਰੰਗਜ਼ੇਬ


ਬਾਬਰ ਤੋਂ ਬਾਅਦ ਹਮਾਯੂੰ ਦਾ ਕਾਰਜਕਾਲ ਭਟਕਣ ਵਾਲਾ ਹੀ ਰਿਹਾ ਅਤੇ ਉਸਤੋਂ ਸ਼ੇਰ ਸ਼ਾਹ ਸੂਰੀ ਨੇ ਸੱਤਾ ਖੋਹ ਕੇ ਕੁਝ ਦੇਰ ਅਫਗਾਨਾਂ ਦਾ ਸ਼ਾਸਨ ਸਥਾਪਿਤ ਕਰ ਦਿੱਤਾ ਸੀ .ਪ੍ਰੰਤੂ ਸੌਲ੍ਹਾਂ ਸਾਲਾਂ ਬਾਅਦ ਹਮਾਯੂੰ ਵਾਪਿਸ ਆ ਕੇ ਆਪਣੀ ਹਾਜਰੀ ਇਤਿਹਾਸ ਦੇ ਪੰਨਿਆਂ ਵਿੱਚ ਲਗਵਾਉਂਦਾ ਹੈ . ਮੁਗ੍ਹਲ-ਕਾਲ ਦੇ ਦੂਸਰੇ ਹਿੱਸੇ ਵਿੱਚ ਕਮਜ਼ੋਰ ਸ਼ਾਸਕ ਜਲਦੀ-ਜਲਦੀ ਆਉਂਦੇ ਅਤੇ ਜਾਂਦੇ ਰਹੇ .ਇਸ ਦੌਰਾਨ ਕੁੱਲ ਗਿਆਰਾਂ ਮੁਗ੍ਹਲ ਸ਼ਾਸਕ ਹੋਏ ਜਿਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-


1.       ਬਹਾਦੁਰਸ਼ਾਹ ਪਹਿਲਾ
2.       ਜਹਾਂਦਾਰਸ਼ਾਹ
3.       ਫ਼ਾਰੁਖਸ਼ਿਅਰ
4.       ਰਫ਼ੀ-ਉਦ-ਦਰਜ਼ਾਤ
5.       ਰਫ਼ੀ-ਉਦ-ਦੌਲਾ
6.       ਮੁਹੰਮਦਸ਼ਾਹ (ਰੰਗੀਲਾ )
7.       ਅਹਮਦਸ਼ਾਹ
8.       ਆਲਮਗੀਰ ਦੂਜਾ
9.       ਸ਼ਾਹ ਆਲਮ
10.   ਅਕਬਰ ਦੂਜਾ
11.   ਬਹਾਦੁਰ ਸ਼ਾਹ ਦੂਜਾ (ਜਫ਼ਰ )


ਇਸਤੋਂ ਬਾਅਦ ਆਧੁਨਿਕ ਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੀ ਕਹਾਣੀ ਪੂਰਨ ਤੋਰ ਤੇ ਆਧੁਨਿਕ ਭਾਰਤ ਦੇ ਇਤਿਹਾਸ ਦਾ ਵਰਣਨ ਕਰਦੀ ਹੈ ਜੋ ਦੇਸ਼ ਦੀ ਆਜ਼ਾਦੀ ਤੱਕ ਚਲਦੀ ਹੈ . ਆਧੁਨਿਕ ਕਾਲ ਦਾ ਅਧਿਐਨ ਕਰਦੇ ਸਮੇਂ ਸਾਨੂੰ ਵੰਸ਼ਾਵਲੀ ਯਾਦ ਰੱਖਣ ਦੀ ਸਹੂਲਤ ਖਤਮ ਹੋ ਜਾਂਦੀ ਹੈ .

          ਪ੍ਰੰਤੂ ਆਧੁਨਿਕ ਕਾਲ ਦਾ ਅਧਿਐਨ ਕਰਨ ਵੇਲੇ ਵੀ ਅਸੀਂ ਇਸਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ.ਪਹਿਲੇ ਹਿੱਸੇ ਵਿੱਚ ਈਸਟ ਇੰਡੀਆ ਕੰਪਨੀ ਦੇ ਕਾਰਜਕਾਲ ਦਾ ਸਮਾਂ ਆਉਂਦਾ ਹੈ ਅਤੇ ਦੂਸਰੇ ਹਿੱਸੇ ਵਿੱਚ 1857 ਈ. ਦੀ ਆਜ਼ਾਦੀ ਦੀ ਜੰਗ ਤੋਂ ਸ਼ੁਰੂ ਹੋ ਕੇ ਭਾਰਤ ਦੀ ਆਜ਼ਾਦੀ ਤੱਕ ਦਾ ਸਮਾਂ ਆਉਂਦਾ ਹੈ .ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਨ ਵਾਲੇ ਸੰਵਿਧਾਨ ਦਾ ਅਧਿਐਨ ਕਰਨ ਵੇਲੇ ਈਸਟ ਇੰਡੀਆ ਕੰਪਨੀ ਦੁਆਰਾ ਬਣਾਏ ਗਏ ਕ਼ਾਨੂਨਾਂ ਤੋਂ ਹੀ ਸ਼ੁਰੂ ਕਰਦੇ ਹਨ .




             ___________________________________________




         

ਦੱਸਵੀਂ ਸਮਾਜਿਕ ਸਿੱਖਿਆ ਦੀ ਪ੍ਰੇਸੇੰਟੇਸ਼ਨ


10th Social Science ਹੇਠਾਂ ਇੱਕ ਦੱਸਵੀਂ ਜਮਾਤ ਵਾਸਤੇ ਭਾਰਤ ਬਾਰੇ ਭਿੰਨ-ਭਿੰਨ ਤੱਥਾਂ ਬਾਰੇ ਜਾਣਕਾਰੀ ਦਿੰਦੀ ਹੋਈ ਸ੍ਲਾਇਡਸ ਹਨ.ਇਹ ਪ੍ਰੇਸੇੰਟਸ਼ਨ ਸ਼੍ਰੀ ਵਿਜੇ ਗੁਪਤਾ ਜੀ ਸ.ਸ.ਮਾਸਟਰ ਜੀ ਵੱਲੋਂ ਤਿਆਰ ਕੀਤੀਆਂ ਗਾਈਆਂ ਹਨ .ਵਿਦਿਆਰਥੀਆਂ ਨੂੰ ਇਸਤੋਂ ਕਾਫੀ ਫਾਇਦਾ ਹੋ ਸਕਦਾ ਹੈ .


More presentations from Vijay Gupta

ਇੰਡੀਅਨ ਨੈਸ਼ਨਲ ਕਾਂਗਰਸ ਦਾ ਇਤਿਹਾਸ


ਵਿਸ਼ਵ ਦੇ ਮਹਾਂਦੀਪ




ਲੈਟਰਰਾਇਟ ਮਿੱਟੀ


ਕਰਾਟੇ ਟ੍ਰੇਨਿੰਗ ਲੜਕੀਆਂ ਵਾਸਤੇ ਬਹੁਤ ਫਾਇਦੇਮੰਦ ਸਿੱਧ ਹੋ ਸਕੇਗੀ

ਸਕੂਲ ਵਿੱਚ ਅੱਜਕਲ ਸਿੱਖਿਆ ਵਿਭਾਗ ਵੱਲੋਂ ਲੜਕੀਆਂ ਨੂੰ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ. ਇਸ ਨਾਲ ਲੜਕੀਆਂ ਵਿੱਚ ਦਲੇਰੀ ਅਤੇ ਹੋਂਸਲੇ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ. ਇਸ ਵੀਡੀਓ ਵਿੱਚ ਸਕੂਲ ਦੀਆਂ ਵਿਦਿਆਰਥਨਾਂ ਇਸ ਟ੍ਰੇਨਿੰਗ ਵਿੱਚ ਹਿੱਸਾ ਲੈ ਰਹੀਆਂ ਹਨ


ਰਾਜ-ਸਰਕਾਰ

ਪ੍ਰਸ਼ਨ - ਰਾਜ ਦੇ ਰਾਜਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਦਿਉ .
ਉੱਤਰ - ਰਾਜ ਦੇ ਰਾਜ ਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਇਸ ਤਰਾਂ ਹੈ :-
  1. ਸਾਰੇ ਰਾਜ ਦਾ ਰਾਜ ਪ੍ਰਬੰਧ ਉਸੇ ਦੇ ਨਾਮ ਤੇ ਮੁੱਖ-ਮੰਤਰੀ ਵੱਲੋਂ ਚਲਾਇਆ ਜਾਂਦਾ ਹੈ 
  2. ਉਹ ਵਿਧਾਨ ਸਭਾ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਦੇ ਤੋਰ ਤੇ ਨਿਯੁਕਤ ਕਰਦਾ ਹੈ ਅਤੇ ਬਾਅਦ ਵਿੱਚ ਉਸਦੀ ਸਲਾਹ ਨਾਲ ਦੂਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ 
  3. ਰਾਜ ਦੇ ਸਾਰੇ ਉਚ੍ਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ .ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਦੇ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਵੀ ਕਰਦਾ ਹੈ 
  4. ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿੱਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ 
  5. ਰਾਜ ਦੇ ਸ਼ਾਸਨ ਪ੍ਰਬੰਧ ਵਿੱਚ ਅਮਨ ਅਤੇ ਸੁਰੱਖਿਆ ਬਣਾਈ ਰੱਖਣੀ ਉਸਦੀ ਜਿੰਮੇਵਾਰੀ ਹੈ.ਇਸ ਕੰਮ ਵਿੱਚ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਉਸਦੀ ਅਸਲੀ ਮਦਦ ਕਰਦੇ ਹਨ.
ਪ੍ਰਸ਼ਨ - ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ.
ਉੱਤਰ - ਜਿਵੇਂ ਕੇਂਦਰੀ ਸਰਕਾਰ ਵਿੱਚ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਸੇ ਤਰਾਂ ਰਾਜ ਸਰਕਾਰ ਵਿੱਚ ਵੀ ਮੁੱਖ-ਮੰਤਰੀ ਦੀ ਨਿਯੁਕਤੀ ਰਾਜਪਾਲ ਵੱਲੋਂ ਕੀਤੀ ਜਾਂਦੀ ਹੈ .ਰਾਜਪਾਲ ਮੁੱਖ-ਮੰਤਰੀ ਦੀ ਸਲਾਹ ਨਾਲ ਬਾਕੀ ਮੰਤਰੀ ਮੰਡਲ ਦੀ ਨਿਯੁਕਤੀ ਵੀ ਕਰਦਾ ਹੈ .ਇਸ ਵਾਸਤੇ ਮੁੱਖ ਮੰਤਰੀ ਰਾਜਪਾਲ ਨੂੰ ਮੰਤਰੀ ਚੁਣਨ ਲਈ ਜੋ ਲਿਸਟ ਭੇਜਦਾ ਹੈ ਉਹਨਾਂ ਨੂੰ ਹੀ ਮੰਤਰੀ ਬਣਾਇਆ ਜਾਂਦਾ ਹੈ .ਰਾਜਪਾਲ ਇਸ ਲਿਸਟ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ ਹੈ.ਉਹ ਇਸ ਲਿਸਟ ਵਿਚ ਨਾਂ ਤਾਂ ਕੋਈ ਨਵਾਂ ਨਾਮ ਪਾ ਸਕਦਾ ਹੈ ਅਤੇ ਨਾ ਹੀ ਕੋਈ ਨਾਮ ਕੱਟ ਸਕਦਾ ਹੈ .



ਪ੍ਰਸ਼ਨ - ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ.                                                                   
    ਉੱਤਰ - ਵਿਧਾਨ ਮੰਡਲ ਦੀਆਂ ਸ਼ਕਤੀਆਂ ਨੂੰ ਅਸੀਂ ਹੇਠ ਲਿਖੇ ਢੰਗ ਨਾਲ ਵੰਡ ਸਕਦੇ ਹਾਂ.
  •  ਵਿਧਾਨਕ ਸ਼ਕਤੀਆਂ :- ਸ਼ਕਤੀਆਂ ਦੀ ਵੰਡ ਵਾਸਤੇ ਬਣੀ ਸੂਚੀ ਵਿੱਚ ਜੋ ਸੂਚੀ (ਰਾਜ-ਸੂਚੀ) ਰਾਜ ਨਾਲ ਸੰਬੰਧਤ ਹੈ ਇਸ ਅਧੀਨ ਆਉਂਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ .
  • ਕਾਰਜਕਾਰੀ ਸ਼ਕਤੀਆਂ :- ਮੁੱਖ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਵਿਧਾਨ ਮੰਡਲ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ .ਵਿਧਾਨ ਮੰਡਲ ਵਿੱਚ ਮੰਤਰੀਆਂ ਤੋਂ ਪ੍ਰਸ਼ਨ ਪੁੱਛੇ ਜਾ ਸਕਦੇ ਹਨ .ਵਿਧਾਨ ਮੰਡਲ ਦੇ ਮੈਂਬਰ ਅਲਗ-ਅਲਗ ਤਰਾਂ ਦੇ ਮਤੇ ਪਾਸ ਕਰਦੇ ਹੋਏ ਮੰਤਰੀ-ਮੰਡਲ ਉੱਤੇ ਆਪਣਾ ਨਿਯੰਤਰਣ ਰੱਖਦੇ ਹਨ.
  • ਵਿੱਤੀ ਸ਼ਕਤੀਆਂ :-ਇਹ ਰਾਜ ਦੇ ਆਮਦਨ ਅਤੇ ਖਰਚ ਉੱਤੇ ਕੰਟ੍ਰੋਲ ਰੱਖਦਾ ਹੈ .ਰਾਜ ਦਾ ਸਲਾਨਾ ਬਜਟ ਇਸ ਵੱਲੋਂ ਪਾਸ ਕੀਤਾ ਜਾਂਦਾ ਹੈ . ਵਿਧਾਨ ਮੰਡਲ ਦੀ ਮਰਜੀ ਤੋਂ ਬਿਨਾਂ ਨਾਂ ਤਾਂ ਕੋਈ ਟੈਕਸ ਲਗਾਇਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਖਰਚ ਕੀਤਾ ਜਾ ਸਕਦਾ ਹੈ 
  • ਹੋਰ ਸ਼ਕਤੀਆਂ :- ਵਿਧਾਨ ਮੰਡਲ ਦੇ ਮੈਂਬਰ ਰਾਸ਼ਟਰਪਤੀ  ਦੀ ਚੋਣ ਵਿੱਚ ਹਿੱਸਾ ਲੈਂਦੇ ਹਨ.ਵਿਧਾਨਸਭਾ ਦੇ ਮੈਂਬਰ ਵਿਧਾਨ ਪਰੀਸ਼ਦ ਦੇ ਇੱਕ ਤਿਹਾਈ ਮੈਂਬਰਾਂ ਦੀ ਚੋਣ ਕਰਦੇ ਹਨ.