ਪ੍ਰਸ਼ਨ - ਰਾਜ ਦੇ ਰਾਜਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਦਿਉ .
ਉੱਤਰ - ਰਾਜ ਦੇ ਰਾਜ ਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਇਸ ਤਰਾਂ ਹੈ :-
- ਸਾਰੇ ਰਾਜ ਦਾ ਰਾਜ ਪ੍ਰਬੰਧ ਉਸੇ ਦੇ ਨਾਮ ਤੇ ਮੁੱਖ-ਮੰਤਰੀ ਵੱਲੋਂ ਚਲਾਇਆ ਜਾਂਦਾ ਹੈ
- ਉਹ ਵਿਧਾਨ ਸਭਾ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਦੇ ਤੋਰ ਤੇ ਨਿਯੁਕਤ ਕਰਦਾ ਹੈ ਅਤੇ ਬਾਅਦ ਵਿੱਚ ਉਸਦੀ ਸਲਾਹ ਨਾਲ ਦੂਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ
- ਰਾਜ ਦੇ ਸਾਰੇ ਉਚ੍ਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ .ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਦੇ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਵੀ ਕਰਦਾ ਹੈ
- ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿੱਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ
- ਰਾਜ ਦੇ ਸ਼ਾਸਨ ਪ੍ਰਬੰਧ ਵਿੱਚ ਅਮਨ ਅਤੇ ਸੁਰੱਖਿਆ ਬਣਾਈ ਰੱਖਣੀ ਉਸਦੀ ਜਿੰਮੇਵਾਰੀ ਹੈ.ਇਸ ਕੰਮ ਵਿੱਚ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਉਸਦੀ ਅਸਲੀ ਮਦਦ ਕਰਦੇ ਹਨ.
ਪ੍ਰਸ਼ਨ - ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ.
ਉੱਤਰ - ਜਿਵੇਂ ਕੇਂਦਰੀ ਸਰਕਾਰ ਵਿੱਚ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਸੇ ਤਰਾਂ ਰਾਜ ਸਰਕਾਰ ਵਿੱਚ ਵੀ ਮੁੱਖ-ਮੰਤਰੀ ਦੀ ਨਿਯੁਕਤੀ ਰਾਜਪਾਲ ਵੱਲੋਂ ਕੀਤੀ ਜਾਂਦੀ ਹੈ .ਰਾਜਪਾਲ ਮੁੱਖ-ਮੰਤਰੀ ਦੀ ਸਲਾਹ ਨਾਲ ਬਾਕੀ ਮੰਤਰੀ ਮੰਡਲ ਦੀ ਨਿਯੁਕਤੀ ਵੀ ਕਰਦਾ ਹੈ .ਇਸ ਵਾਸਤੇ ਮੁੱਖ ਮੰਤਰੀ ਰਾਜਪਾਲ ਨੂੰ ਮੰਤਰੀ ਚੁਣਨ ਲਈ ਜੋ ਲਿਸਟ ਭੇਜਦਾ ਹੈ ਉਹਨਾਂ ਨੂੰ ਹੀ ਮੰਤਰੀ ਬਣਾਇਆ ਜਾਂਦਾ ਹੈ .ਰਾਜਪਾਲ ਇਸ ਲਿਸਟ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ ਹੈ.ਉਹ ਇਸ ਲਿਸਟ ਵਿਚ ਨਾਂ ਤਾਂ ਕੋਈ ਨਵਾਂ ਨਾਮ ਪਾ ਸਕਦਾ ਹੈ ਅਤੇ ਨਾ ਹੀ ਕੋਈ ਨਾਮ ਕੱਟ ਸਕਦਾ ਹੈ .
ਪ੍ਰਸ਼ਨ - ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ.
ਉੱਤਰ - ਵਿਧਾਨ ਮੰਡਲ ਦੀਆਂ ਸ਼ਕਤੀਆਂ ਨੂੰ ਅਸੀਂ ਹੇਠ ਲਿਖੇ ਢੰਗ ਨਾਲ ਵੰਡ ਸਕਦੇ ਹਾਂ.
- ਵਿਧਾਨਕ ਸ਼ਕਤੀਆਂ :- ਸ਼ਕਤੀਆਂ ਦੀ ਵੰਡ ਵਾਸਤੇ ਬਣੀ ਸੂਚੀ ਵਿੱਚ ਜੋ ਸੂਚੀ (ਰਾਜ-ਸੂਚੀ) ਰਾਜ ਨਾਲ ਸੰਬੰਧਤ ਹੈ ਇਸ ਅਧੀਨ ਆਉਂਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ .
- ਕਾਰਜਕਾਰੀ ਸ਼ਕਤੀਆਂ :- ਮੁੱਖ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਵਿਧਾਨ ਮੰਡਲ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ .ਵਿਧਾਨ ਮੰਡਲ ਵਿੱਚ ਮੰਤਰੀਆਂ ਤੋਂ ਪ੍ਰਸ਼ਨ ਪੁੱਛੇ ਜਾ ਸਕਦੇ ਹਨ .ਵਿਧਾਨ ਮੰਡਲ ਦੇ ਮੈਂਬਰ ਅਲਗ-ਅਲਗ ਤਰਾਂ ਦੇ ਮਤੇ ਪਾਸ ਕਰਦੇ ਹੋਏ ਮੰਤਰੀ-ਮੰਡਲ ਉੱਤੇ ਆਪਣਾ ਨਿਯੰਤਰਣ ਰੱਖਦੇ ਹਨ.
- ਵਿੱਤੀ ਸ਼ਕਤੀਆਂ :-ਇਹ ਰਾਜ ਦੇ ਆਮਦਨ ਅਤੇ ਖਰਚ ਉੱਤੇ ਕੰਟ੍ਰੋਲ ਰੱਖਦਾ ਹੈ .ਰਾਜ ਦਾ ਸਲਾਨਾ ਬਜਟ ਇਸ ਵੱਲੋਂ ਪਾਸ ਕੀਤਾ ਜਾਂਦਾ ਹੈ . ਵਿਧਾਨ ਮੰਡਲ ਦੀ ਮਰਜੀ ਤੋਂ ਬਿਨਾਂ ਨਾਂ ਤਾਂ ਕੋਈ ਟੈਕਸ ਲਗਾਇਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਖਰਚ ਕੀਤਾ ਜਾ ਸਕਦਾ ਹੈ
- ਹੋਰ ਸ਼ਕਤੀਆਂ :- ਵਿਧਾਨ ਮੰਡਲ ਦੇ ਮੈਂਬਰ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਂਦੇ ਹਨ.ਵਿਧਾਨਸਭਾ ਦੇ ਮੈਂਬਰ ਵਿਧਾਨ ਪਰੀਸ਼ਦ ਦੇ ਇੱਕ ਤਿਹਾਈ ਮੈਂਬਰਾਂ ਦੀ ਚੋਣ ਕਰਦੇ ਹਨ.