ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਡੈਲਟਾ ਕੀ ਹੁੰਦਾ ਹੈ


              Image result for delta

ਡੈਲਟਾ ਕੀ ਹੁੰਦਾ ਹੈ :- ਜਿਵੇਂ  - ਓ, ਅ, ਏ , ਆਦਿ ਪੰਜਾਬੀ ਭਾਸ਼ਾ ਦੇ ਅੱਖਰ ਹਨ ਉਵੇਂ ਹੀ ਡੈਲਟਾ ਯੂਨਾਨੀ ਭਾਸ਼ਾ ਦਾ ਇੱਕ ਅੱਖਰ ਹੈ.ਇਹ ਤਿਕੋਣ ਦੇ ਰੂਪ ਵਰਗਾ ਹੁੰਦਾ ਹੈ.ਇਸ ਲਈ ਜਦੋਂ ਵੀ ਕਿਸੇ ਤਿਕੋਣ ਵਰਗੀ ਸ਼ਕਲ ਬਾਰੇ ਅਸੀਂ ਗੱਲ ਕਰਨੀ ਹੁੰਦੀ ਹੈ ਤਾਂ ਅਸੀਂ ਉਸਨੂੰ ਡੈਲਟਾ ਦੇ ਨਾਮ ਨਾਲ ਵੀ ਪੁਕਾਰਦੇ ਹਾਂ.
 ਭੂਗੋਲ ਦੇ ਵਿਸ਼ੇ ਵਿੱਚ ਡੈਲਟਾ ਦਾ ਪ੍ਰਯੋਗ  :- ਭੂਗੋਲ ਦੇ ਵਿਸ਼ੇ ਵਿੱਚ ਜਦੋਂ ਅਸੀਂ ਨਦੀ ਦੇ ਰਸਤੇ ਬਾਰੇ ਅਧਿਐਨ ਕਰਦੇ ਹਾਂ ਤਾਂ ਉਸ ਵੇਲੇ ਇਸ ਦਾ ਪ੍ਰਯੋਗ ਅਸੀਂ ਕਰਦੇ ਹਾਂ .ਜਦੋਂ ਨਦੀ ਸਮੁੰਦਰ ਜਾਂ ਸਾਗਰ ਵਿੱਚ ਡਿੱਗਦੀ ਹੈ ਤਾਂ ਇਹ ਸਾਗਰ ਵਿੱਚ ਸਮਾਉਣ ਤੋਂ ਪਹਿਲਾਂ ਕਈ ਛੋਟੀਆਂ-ਛੋਟੀਆਂ ਸ਼ਾਖਾਵਾਂ ਵਿੱਚ ਵੰਡੀ ਜਾਂਦੀ ਹੈ ਇਹ ਸਾਰੀਆਂ ਸ਼ਾਖਾਵਾਂ ਕਿਸੇ ਦਰਖਤ ਦੀਆਂ ਜੜਾਂ ਦੀ ਤਰਾਂ ਦਿਖਾਈ ਦਿੰਦਿਆਂ ਹਨ .ਜੇਕਰ ਧਰਤੀ ਤੋਂ ਉੱਪਰ ਆਕਾਸ਼ ਵਿੱਚ ਜਾ ਕੇ ਇਸਨੂੰ ਦੇਖੀਏ ਤਾਂ ਇਸਦੀ ਸ਼ਕਲ ਇੱਕ ਤਿਕੋਣ ਵਰਗੀ ਨਜ਼ਰ ਆਉਂਦੀ ਹੈ .ਇਸ ਲਈ ਇਸ ਆਕ੍ਰਿਤੀ ਨੂੰ ਅਸੀਂ ਡੈਲਟਾ ਆਖਦੇ ਹਾਂ. 


ਭਾਰਤ ਦਾ ਧਰਾਤਲ


ਭਾਰਤ ਦੇ ਧਰਾਤਲ ਨੂੰ ਅਸੀਂ ਸਾਹਮਣੇ ਦਿੱਤੇ ਨਕਸ਼ੇ ਅਨੁਸਾਰ ਅਲੱਗ ਅਲੱਗ ਭਾਗਾਂ ਵਿੱਚ ਵੰਡ ਕੇ ਹਰੇਕ ਭਾਗ ਦਾ ਅਧਿਐਨ ਕਰਦੇ ਹਾਂ .ਇਸਦੀ ਵਿਸ਼ਾਲਤਾ ਕਾਰਣ ਇਸਦੇ ਸਾਰੇ ਧਰਾਤਲ ਵਿੱਚ ਇਕਸਾਰਤਾ ਨਹੀਂ ਹੈ.ਕਿਸੇ ਥਾਂ ਤੇ ਉੱਚੇ-ਉੱਚੇ ਪਹਾੜ ਹਨ ਅਤੇ ਕਿਸੇ ਥਾਂ ਤੇ ਪਠਾਰ ਜਾਂ ਸਖਤ ਜ਼ਮੀਨ ਪਾਈ ਜਾਂਦੀ ਹੈ ਜਿਸ ਸਥਾਨ ਤੇ ਖੇਤੀਬਾੜੀ ਨਹੀਂ ਹੋ ਸਕਦੀ.ਇਸਦਾ ਉੱਤਰ ਭਾਗ ਹਿਮਾਲਿਆ ਨਾਲ ਢਕਿਆ ਹੋਇਆ ਹੈ ਜਿਸ ਵਿੱਚ ਸੰਸਾਰ ਦੇ ਉੱਚੇ-ਉੱਚੇ ਅਤੇ ਹਮੇਸ਼ਾਂ ਬਰਫਾਂ ਨਾਲ ਢਕੇ ਰਹਿਣ ਵਾਲੇ ਪਰਬਤ ਹਨ.ਦੂਸਰੇ ਨੰਬਰ ਤੇ ਮੈਦਾਨ ਹਨ ਜੋ ਸੰਸਾਰ ਦੇ ਪ੍ਰਸਿਧ ਮੈਦਾਨਾਂ ਵਿੱਚੋਂ ਹਨ ਅਤੇ ਬਹੁਤ ਹੀ ਉਪਜਾਊ ਮੈਦਾਨ ਹਨ.ਇਸਦੇ ਖੱਬੇ ਪਾਸੇ ਰੇਗਿਸਤਾਨ ਦਾ ਖੇਤਰ ਹੈ ਜਿਸ ਥਾਂ ਤੇ ਰੇਤਲੇ ਟਿੱਲੇ ਮਿਲਦੇ ਹਨ .ਇਸ ਮਾਰੂਥਲ ਦੀ ਹੱਦ ਪਾਕਿਸਤਾਨ ਦੇ ਸਿੰਧ ਇਲਾਕੇ ਤੱਕ ਜਾਂਦੀ ਹੈ.ਇਸਤੋਂ ਬਾਅਦ ਸਤਪੁੜਾ ਅਤੇ ਵਿੰਧਿਆਚਲ ਦੇ ਪੁਰਾਣੇ ਪਰਬਤ ਹਨ ਜੋ ਬਲਾਕ ਪਰਬਤ ਵੀ ਕਹਿਲਾਉਂਦੇ ਹਨ.ਇਸਦੇ ਦੱਖਨ ਵਿੱਚ ਗੋੰਡਵਾਨਾ ਭਾਗ ਹੈ.ਦਖਣ ਭਾਰਤ ਦਾ ਬਹੁਤਾ ਹਿੱਸਾ ਪਠਾਰ ਹਨ.ਇਸਦੇ ਦਖਣ ਵਿੱਚ ਸੱਜੇ ਪਾਸੇ ਬੰਗਾਲ ਦੀ ਖਾੜੀ ਅਤੇ ਖੱਬੇ ਪਾਸੇ ਅਰਬ ਸਾਗਰ ਹਨ ਇਸਤੋਂ ਇਲਾਵਾ ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ ਵੀ ਇਸਦਾ ਟਾਪੂ ਖੇਤਰ ਹਨ.

Defining the Noun


noun-ppt-2


More presentations from omeshwar narain

ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ :

 ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ :
ਹੇਠਾਂ ਇੱਕ ਵੀਡੀਓ ਵਿੱਚ ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ itinschool.com ਦੀ ਸਾਇਟ ਤੋਂ ਵਿਦਿਆਰਥੀਆਂ ਦੇ ਫਾਇਦੇ ਲਈ ਡਾਉਨਲੋਡ ਕੀਤੀ ਗਈ ਹੈ .ਵਿਜੇ ਗੁਪਤਾ ਜੀ ਦੀ ਸਾਇਟ ਦਾ ਅਸੀਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੇ ਰਿਣੀ ਹਾਂ . 



ਹੇਠਾਂ ਦਿੱਤੀ ਵੀਡੀਓ ਵਿੱਚ ਇਸੇ ਸਾਇਟ ਤੋਂ ਧਰਤੀ ਦੇ ਅੰਦਰੂਨੀ ਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਵਿਦਿਆਰਥੀਆਂ ਨੂੰ ਇਹ ਜਰੁਰ ਦੇਖਣੀ ਚਾਹੀਦੀ ਹੈ.





States of India

ਭਾਰਤ ਦੇ ਅਲਗ-ਅਲਗ ਨਾਮ

ਧਰਤੀ ਦਾ ਵਾਯੂਮੰਡਲ

ਹੇਠ ਦਿੱਤੀ ਹੋਈ ਵੀਡੀਓ ਨੂੰ ਦੇਖਕੇ ਵਿਦਿਆਰਥੀਆਂ ਨੂੰ ਧਰਤੀ ਦੇ ਵਾਯੂਮੰਡਲ ਬਾਰੇ ਜਾਣਕਾਰੀ ਮਿਲ ਸਕਦੀ ਹੈ.ਇਸਨੂੰ ਧਿਆਨ ਨਾਲ ਦੇਖਕੇ ਵਾਤਾਵਰਣ ਨਾਲ ਸੰਬੰਧਤ ਪਾਠ ਦੇ ਪ੍ਰਸ਼ਨਾਂ ਦੇ ਉੱਤਰ ਵਿਦਿਆਰਥੀ ਖੁਦ ਦੇਣ ਦੇ ਯੋਗ ਹੋ ਸਕਦੇ ਹਨ.

ਭੂਚਾਲ ਕਿਵੇਂ ਆਉਂਦੇ ਹਨ .....?

ਭੂਚਾਲ ਇੱਕ ਅਜਿਹੀ ਕੁਦਰਤੀ ਆਫਤ ਹੈ ਜਿਸ ਬਾਰੇ ਹਾਲੇ ਤੱਕ ਵੀ ਕੋਈ ਠੋਸ ਭਵਿਖਵਾਣੀ ਨਹੀਂ ਕੀਤੀ ਜਾ ਸਕਦੀ .ਕਿਉਂਕਿ ਇਸਦੀਆਂ ਗਤੀਵਿਧੀਆਂ ਧਰਤੀ ਦੇ ਹੇਠਾਂ ਹੁੰਦੀਆਂ ਹਨ ਅਤੇ ਉੱਪਰੋਂ ਇਸ ਬਾਰੇ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ.ਭਾਵੇਂ ਸਾਇੰਸ ਨੇ ਕਾਫੀ ਤਰੱਕੀ ਕਰ ਲਈ ਹੈ.ਪਰੰਤੂ ਇਸ ਖੇਤਰ ਵਿੱਚ ਹਾਲੇ ਤੱਕ ਵੀ ਕੋਈ ਠੋਸ ਇਜ਼ਾਦ ਨਹੀਂ ਹੋ ਸਕੀ ਹੈ.ਇਸ ਕਾਰਣ ਹਰ ਸਾਲ ਹਜ਼ਾਰਾਂ ਹੀ ਜਾਨਾਂ ਤੋਂ ਹਥ ਧੋਣੇ ਪੈਂਦੇ ਹਨ .
ਹੇਠਾਂ ਦਿੱਤੀ ਵੀਡੀਓ ਵਿੱਚ ਭੂਚਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ.ਆਸ ਹੈ ਕੀ ਵਿਦਿਆਰਥੀਆਂ ਇਸਨੂੰ ਧਿਆਨ ਨਾਲ ਦੇਖਕੇ ਭੂਚਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋ ਸਕਣਗੇ .

ਰਾਜਸਥਾਨ ਵਿੱਚ ਵਰਖਾ ਨਾ ਹੋਣ ਦੇ ਕਾਰਣ

ਭਾਵੇਂ ਰਾਜਸਥਾਨ ਅਰਬ ਸਾਗਰ ਦੇ ਕਾਫੀ ਨੇੜ੍ਹੇ ਸਥਿਤ ਹੈ , ਪਰੰਤੂ ਫਿਰ ਵੀ ਇਹ ਖੁਸ਼ਕ ਰਹੀ ਜਾਂਦਾ ਹੈ ਅਤੇ ਵਰਖਾ ਤੋਂ ਸਖਣਾ ਹੀ ਰਹਿੰਦਾ ਹੈ.ਇਸਦੇ ਮੁਖ ਕਾਰਣ ਹੇਠ ਲਿਖੇ ਹਨ.
ਮਾਨਸੂਨ ਪੋਣਾ ਜਦੋਂ ਤੱਕ ਰਾਜਸਥਾਨ ਤੱਕ ਆਉਂਦੀਆਂ ਹਨ ਉਦੋਂ ਤੱਕ ਉਹਨਾਂ ਵਿੱਚ ਪਾਣੀ(ਨਮੀ) ਦੀ ਮਾਤਰਾ ਬਹੁਤ ਘਟ ਰਹੀ ਜਾਂਦੀ ਹੈ ਜੋ ਕੀ ਨਾਂ ਦੇ ਬਰਾਬਰ ਹੀ ਹੁੰਦੀ ਹੈ.ਇਸ ਲਈ ਰਾਜਸਥਾਨ ਤੱਕ ਮਾਨਸੂਨੀ ਨਮੀ ਨਹੀਂ ਪਹੁੰਚ ਪਾਉਂਦੀ.
ਅਰਬ ਸਾਗਰ ਤੋਂ ਚਲਣ ਵਾਲਿਆਂ ਪੋਣਾ ਭਾਵੇਂ ਇਸਦੇ ਉੱਪਰੋਂ ਲੰਘਦੀਆਂ ਹੋਣ ਪਰੰਤੂ ਇਸਦਾ ਅਰਾਵਲੀ ਪਰਬਤ ਇਹਨਾਂ ਪੋਣਾ ਦੇ ਸਮਾਨਾਂਤਰ ਹੈ ਅਤੇ ਇਹ ਕਾਫੀ ਨੀਵੇਂ ਹਨ.ਇਸ ਲਈ ਇਹ ਪੋਣਾ ਇਸ ਅਰਾਵਲੀ ਪਰਬਤ ਨਾਲ ਨਹੀਂ ਟਕਰਾਂਦੀਆਂ ਅਤੇ ਵਰਖਾ ਨਹੀਂ ਹੁੰਦੀ.
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਅਰਾਵਲੀ ਪਰਬਤ ਹੋਣ ਦੇ ਬਾਵਜੂਦ ਰਾਜਸਥਾਨ ਵਿੱਚ ਵਰਖਾ ਨਹੀਂ ਹੁੰਦੀ .

ਭਾਰਤ ਇੱਕ ਖੋਜ


ਭਾਰਤ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਿਤ ਹੋਈਆਂ ਹਨ.ਇਹਨਾਂ ਵਿੱਚ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਸਾਰੇ ਇਤਿਹਾਸਕਾਰਾਂ ਅਤੇ ਖੋਜਕਰਤਾਵਾਂ ਨੇ ਕਾਫੀ ਕੁਝ ਲਿਖਿਆ ਹੈ.ਪ੍ਰੰਤੂ ਭਾਰਤ ਦੇ ਨੈਸ਼ਨਲ ਚੈਨਲ ਡੀ.ਡੀ.-1' ਤੇ ਕਾਫੀ ਦੇਰ ਪਹਿਲਾਂ ਇੱਕ ਨਾਟਕ ਅਤੇ ਡਾਕੂਮੈਂਟਰੀ ਦੇ ਸੁਮੇਲ ਦਾ ਅਨੂਠਾ ਪ੍ਰੋਗ੍ਰਾਮ ਦੇਖਣ ਨੂੰ ਮਿਲਦਾ ਸੀ .ਇਹ ਸੀ -"ਭਾਰਤ ਏਕ ਖੋਜ" ਜੋ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੁਆਰਾ ਖੋਜ ਅਤੇ ਜਾਣਕਾਰੀ ਭਰਪੂਰ ਕਿਤਾਬ



"Discovery of India" ਤੇ ਅਧਾਰਿਤ ਸੀ.ਅੱਜ ਦੇ ਯੁਗ ਵਿਚ ਇਹ ਕੰਮ ਹੋਰ ਵੀ ਸੋਖਾ ਹੋ ਗਿਆ ਹੈ ਕਿ ਅਸੀਂ ਕਿਸੇ ਵੇਲੇ ਵੀ ਪੁਰਾਣੀ ਜਾਣਕਾਰੀ ਬਾਰੇ ਦੇਖ ਜਾਂ ਪੜ੍ਹ ਸਕਦੇ ਹਾਂ.ਉਪਰੋਕਤ ਵੀਡੀਓ ਵਿੱਚ ਭਾਰਤ ਇੱਕ ਖੋਜ ਦੇ ਪ੍ਰੋਗ੍ਰਾਮ ਦਾ ਪਹਿਲਾ ਏਪਿਸੋਡ ਵਿਦਿਆਰਥੀਆਂ ਵਾਸਤੇ ਯੂ-ਟਿਊਬ ਤੋਂ ਅਪਲੋਡ ਕੀਤਾ ਗਿਆ ਹੈ.ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਅਜਿਹੇ ਪ੍ਰੋਗ੍ਰਾਮ ਦੇਖਣੇ ਚਾਹੀਦੇ ਹਨ.

ਭਾਰਤ ਵਿਚ ਹਰ ਥਾਂ ਤੇ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਦੇ ਕੀ ਕਾਰਣ ਹਨ..?

ਸਾਡੇ ਦੇਸ਼ ਵਿੱਚ ਕੁਝ ਵੀ ਇੱਕਸਾਰ ਨਹੀਂ ਹੈ.ਹਰ ਕੋਹ ਤੇ ਲੋਕਾਂ ਦੀ ਭਾਸ਼ਾ ਬਦਲ ਜਾਂਦੀ ਹੈ.ਲੋਕਾਂ ਦਾ ਪਹਿਰਾਵਾ ਬਦਲ ਜਾਂਦਾ ਹੈ.ਲੋਕਾਂ ਦੀਆਂ ਆਦਤਾਂ,ਖਾਣ-ਪੀਣ ,ਪਹਿਰਾਵਾ ,ਰੀਤੀ-ਰਿਵਾਜ਼ ,ਮੇਲੇ,ਵਿਸ਼ਵਾਸ ਆਦਿ ਸਭਕੁਝ ਬਦਲ ਜਾਂਦਾ ਹੈ.ਇਸਦੇ ਕੀ ਕਾਰਣ ਹੋ ਸਕਦੇ ਹਨ.ਇਸਦਾ ਮੁਖ ਕਾਰਣ ਇਹ ਹੈ ਕਿ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਅਤੇ ਇਸਦੀ ਵਿਸ਼ਾਲਤਾ ਦੇ ਕਾਰਣ ਇਸਦੇ ਹੋਰ ਕਈ ਪਹਿਲੂਆਂ ਤੇ ਪ੍ਰਭਾਵ ਪੈਂਦਾ ਹੈ.ਇਸਦੀ ਵਿਸ਼ਾਲਤਾ ਦੇ ਕਾਰਣ ਹੀ ਇਸ ਵਿੱਚ ਅਲੱਗ-ਅਲੱਗ ਤਰਾਂ ਦੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.ਜਿਸ ਵਿਚ ਲੋਕਾਂ ਦੀ ਭਾਸ਼ਾ ,ਰਹਿਣ-ਸਹਿਣ ,ਸੰਸਕ੍ਰਿਤੀ ,ਰੀਤੀ-ਰਿਵਾਜਾਂ ਆਦਿ ਵਿੱਚ ਫਰਕ ਹੈ .
ਇਹਨਾਂ ਵਿੱਚ ਸਭ ਤੋਂ ਮੁੱਖ ਭਿੰਨਤਾ ਭਾਰਤ ਦੇ ਧਰਾਤਲ ਵਿੱਚ ਪਾਈ ਜਾਂਦੀ ਹੈ.ਇਸਦਾ ਧਰਾਤਲ ਹਰ ਥਾਂ ਤੇ ਇੱਕੋ ਜਿਹਾ ਨਹੀਂ ਹੈ.ਭਾਰਤ ਦੇ ਧਰਾਤਲ ਨੂੰ ਮੁਖ ਤੋਰ ਤੇ ਅਸੀਂ ਹੇਠ ਲਿਖੇ ਪੰਜ ਭਾਗਾਂ ਵਿੱਚ ਵੰਡ ਸਕਦੇ ਹਾਂ.

(1)ਸਭ ਤੋਂ ਪਹਿਲਾਂ ਭਾਰਤ ਦੇ ਉੱਤਰ ਵਿੱਚ ਹਿਮਾਲਾ ਦੇ ਪਰਬਤੀ ਖੇਤਰ ਦਾ ਭਾਗ ਹੈ ,ਜੋ ਜੰਮੂ-ਕਸ਼ਮੀਰ ਤੋਂ ਲੈ ਕੇ ਪੂਰਬੀ ਭਾਰਤ ਦੇ ਛੋਟੇ ਸੱਤ ਰਾਜਾਂ ਤੱਕ ਜਾਂਦਾ ਹੈ .ਇਥੇ ਚੀਨ ਅਤੇ ਮਨਮਾਰ ਨਾਲ ਇਸਦਾ ਬਾਰਡਰ ਲਗਦਾ ਹੈ.

(2)ਇਸਤੋਂ ਬਾਅਦ ਇਸਦਾ ਮੈਦਾਨੀ ਖੇਤਰ ਆਉਂਦਾ ਹੈ.ਮੈਦਾਨੀ ਖੇਤਰ ਵਿੱਚ ਪੰਜ ਨਦੀਆਂ ਦੇ ਪੰਜਾਬ ਤੋਂ ਲੈ ਕੇ ਪੂਰਬ ਵਿਚ ਬ੍ਰਹਮਪੁੱਤਰ ਦੇ ਡੈਲਟਾਈ ਖੇਤਰ ਤੱਕ ਹੈ.

(3)ਰੇਗਿਸਤਾਨ ਦਾ ਇਲਾਕਾ ਜੋ ਰਾਜਸਥਾਨ ਦੇ ਲਗਭਗ ਸਾਰੇ ਖੇਤਰ ਵਿਚ ਹੈ.

(4)ਦਖਣੀ ਭਾਰਤ ਵਿੱਚ ਦਖਣ ਦਾ ਪਠਾਰੀ-ਭਾਗ .

(5) ਦਖਣ ਵਿੱਚ ਹੀ ਪੂਰਬੀ ਅਤੇ ਪਛਮੀ ਤੱਟ ਦੇ ਮੈਦਾਨ ਜੋ ਸਾਗਰਾਂ ਦੇ ਕਿਨਾਰੇ-ਕਿਨਾਰੇ ਚਲਦੇ ਹਨ .

ਉਪਰੋਕਤ ਪੰਜ ਭਾਗਾਂ ਦੀ ਆਪਣੀ-ਆਪਣੀ ਵਿਸ਼ੇਸ਼ਤਾਵਾਂ ਹਨ.ਇਹਨਾਂ ਧਰਾਤਲੀ ਵਖਰੇਵਿਆਂ ਨੇ ਹੀ ਜਲਵਾਯੂ ਅਤੇ ਇਸਦੀ ਬਨਸਪਤੀ ਵਿੱਚ ਵੀ ਵਖਰੇਵਾਂ ਪੈਦਾ ਕੀਤਾ ਹੈ.ਜਲਵਾਯੂ ਅਤੇ ਬਨਸਪਤੀ ਮਿਲਕੇ ਇਸਦੇ ਜੀਵ ਮੰਡਲ ਉੱਪਰ ਅਸਰ ਪਾਉਂਦੇ ਹਨ ਅਤੇ ਉਹਨਾਂ ਵਿੱਚ ਵੀ ਵਖਰੇਵਾਂ ਪੈਦਾ ਕਰਦੇ ਹਨ.ਇਸ ਤਰਾਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿਸ਼ਾਲ ਹੋਣ ਦੇ ਨਾਲ-ਨਾਲ ਇਸਦੇ ਧਰਾਤਲੀ ਭਿੰਨਤਾਵਾਂ ਦੇ ਕਾਰਣ ਵੀ ਵਖਰੇਵੇਂ ਪੈਦਾ ਹੁੰਦੇ ਹਨ.