ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਭਾਰਤ ਦੇ ਰਾਜ ਅਤੇ ਰਾਜਧਾਨੀਆਂ

ਹੇਠਾਂ ਭਾਰਤ ਦੇ ਰਾਜਾਂ ਦੇ ਨਾਲ ਉਹਨਾਂ ਦੀਆਂ ਰਾਜਧਾਨੀਆਂ ਅਤੇ ਰਾਜਾਂ ਦੇ ਕੁਝ ਮਹੱਤਵਪੂਰਨ ਸ਼ਹਿਰਾਂ ਦੇ ਨਾਮ ਲਿਖੇ ਹਨ :-
1
ਪੰਜਾਬ
ਚੰਡੀਗੜ੍ਹ
ਜਲੰਧਰ,ਅਮ੍ਰਿਤਸਰ,ਲੁਧਿਆਣਾ ,ਪਟਿਆਲਾ
2
ਹਰਿਆਣਾ
ਚੰਡੀਗੜ੍ਹ
ਪਾਣੀਪਤ ,ਸੋਨੀਪਤ ,ਕੁਰੂਕਸ਼ੇਤਰ, ਗੁੜਗਾਓ ,ਅੰਬਾਲਾ ,ਹਿਸਾਰ
3
ਜੰਮੂ ਅਤੇ ਕਸ਼ਮੀਰ
ਸ਼੍ਰੀ ਨਗਰ
ਉਧਮਪੁਰ ,ਸ਼੍ਰੀ ਨਗਰ
4
ਹਿਮਾਚਲ ਪ੍ਰਦੇਸ਼
ਸ਼ਿਮਲਾ
ਕੁੱਲੂ.ਮਨਾਲੀ,ਧਰਮਸ਼ਾਲਾ ਊਨਾ, ਬਿਲਾਸਪੁਰ,ਕੁਫਰੀ,ਪਾਲਮਪੁਰ 
5
ਰਾਜਸਥਾਨ
ਜੈਪੁਰ
ਚਿਤ੍ਤੋੜ ,ਜੈਸਲਮੇਰ,ਭੀਲਵਾੜਾ,ਉਦੈਪੁਰ ਅਲਵਰ,ਬਾਂਸਵਾੜਾ,ਮਾਉੰਟ ਆਬੂ
6
ਉਤਰਾਂਚਲ
ਦੇਹਰਾਦੂਨ
ਬਦ੍ਰੀਨਾਥ ,ਨੈਨੀਤਾਲ,ਹਰਿਦ੍ਵਾਰ,ਟੇਹਰੀ,ਗੜਵਾਲ
7
ਉੱਤਰ ਪ੍ਰਦੇਸ਼
ਲਖਨਊ
ਝਾੰਸੀ,ਆਗਰਾ,ਮੇਰਠ,ਕਾਨਪੁਰ,ਵਾਰਾਨਸੀ,ਸਹਾਰਨਪੁਰ.
8
ਬਿਹਾਰ
ਪਟਨਾ
ਨਾਲੰਦਾ,ਬਕਸਰ,ਚੰਪਾਰਨ,ਔਰੰਗਾਬਾਦ .
9
ਗੁਜਰਾਤ
ਗਾੰਧੀਨਗਰ
ਸੂਰਤ,ਵਡੋਦਰਾ,ਭ੍ਰੋਉਚ,ਪੋਰਬੰਦਰ,ਜੂਨਾਗੜ,ਨਰਮਦਾ,ਅਹਮਦਾਬਾਦ ਰਾਜਕੋਟ
10
ਮਧ ਪ੍ਰਦੇਸ਼
ਭੋਪਾਲ
ਪੰਨਾ,ਗਵਾਲੀਅਰ,ਇੰਦੋਰ,ਰਤਲਾਮ,ਉੱਜੈਨ,ਰਾਜਗੜ.
11
ਛਤੀਸਗੜ
ਰਾਇਪੁਰ
ਬਿਲਾਸਪੁਰ,ਬਸਤਰ ,ਦਾੰਤੇਵਾੜਾ
12
ਝਾੜਖੰਡ
ਰਾਂਚੀ
ਬੋਕਾਰੋ,ਹਜਾਰੀਬਾਗ,ਧਨਬਾਦ,ਲੋਹਗੜ,ਸਿੰਘਭੂਮ,ਰਾਮਗੜ.ਜਮਸ਼ੇਦਪੁਰ
13
ਪਛਮੀ ਬੰਗਾਲ
ਕਲਕੱਤਾ
ਵੀਰਭੂਮ,ਮੁਰ੍ਸ਼ਿਦਾਬਾਦ,ਜਾਲ੍ਪੈਗੁਦੀ,ਹਰੀਪੁਰ,ਪਰੁਲਿਆ.
14
ਮਹਾਂਰਾਸ਼ਟਰ
ਮੁੰਬਈ
ਪੂਨਾ,ਸਤਾਰਾ,ਅਹਿਮਦਨਗਰ.
15
ਤੇਲੰਗਾਨਾ
ਹੈਦਰਾਬਾਦ
ਵਾਰੰਗਲ,ਨਾਲ੍ਗੋੰਦਾ ,ਨਿਆਮਾਬਾਦ,ਵਲੋਰ
16
ਉੜੀਸਾ
ਭੁਵਨੇਸ਼ਵਰ
ਪੂਰੀ,ਕੱਟਕ,ਮਯੂਰਭੰਜ,ਦਿਓਗੜ,ਸੰਭਲਪੁਰ,ਸੁੰਦਰ ਨਗਰ. 
17
ਗੋਆ
ਪਣਜੀ
ਗੋਆ
18
ਕਰਨਾਟਕ
ਬੰਗਲੋਰ
ਬੀਦਰ,ਬੀਜਾਪੁਰ ,ਬੇਲਾਰੀ ਚਿਤ੍ਰ੍ਦੁਰਗ,ਗੁਲਬਰਗ ,ਮੰਗਲੋਰ.
19
ਆਂਧਰਾਪ੍ਰਦੇਸ਼
ਹੈਦਰਾਬਾਦ
ਅਨੰਤਪੁਰ,ਕੁਰਨੂਲ,ਨੇੱਲੋਰ,ਮੱਛਲੀਪਟਨਮ
20
ਕੇਰਲ
ਕੋਚੀਨ
ਤਿਰੁਆਂਨਤ੍ਪੁਰਮ,ਕੋਟੇਯ੍ਮ,ਕਾਲੀਕਟ .
21
ਤਮਿਲਨਾਡੂ
ਚੇਨਈ
ਕੰਨਿਆਂਕੁਮਾਰੀ,ਮਦੁਰਾਈ,ਨਾਗ੍ਪਟਨਮ,ਕਾਂਚੀਪੁਰਮ,ਪੇਰ੍ਮ੍ਬਦੁਰ,ਨੀਲਗਿਰੀ
22
ਸਿੱਕਮ
ਗੰਗਟੋਕ
ਗੰਗਟੋਕ
23
ਅਰੁਨਾਂਚ੍ਲਪ੍ਰਦੇਸ਼
ਇਟਾਨਗਰ
ਤਵਾਂਗ,ਲੋਹਿਤ.
24
ਅਸਾਮ
ਦਿਸਪੁਰ
ਸਿਲਚਰ
25
ਨਾਗਾਲੈੰਡ
ਕੋਹਿਮਾ
ਮੋਨ,ਵਖਾ
26
ਮਣੀਪੁਰ
ਇੰਫਾਲ
ਸੇਨਾਪਤੀ
27
ਮੇਘਾਲਿਆ
ਸ਼ਿਲੋੰਗ
ਜੇਨਤੀਆ ,
28
ਮਿਜ਼ੋਰਮ
ਆਇਜ਼ੋਲ

29
ਤ੍ਰਿਪੁਰਾ
ਅਗਰਤਲਾ


ਤਿਆਰ ਕਰਤਾ :- ਓਮੇਸ਼ਵਰ ਨਾਰਾਇਣ ,ਸ.ਸ.ਮਾਸਟਰ , ਸਰਕਾਰੀ ਹਾਈ ਸਕੂਲ ,ਸ਼ੇਖੇ ਪਿੰਡ,ਜਲੰਧਰ

ਸ਼ੇਖੇ ਪਿੰਡ ਸਕੂਲ ਵਿੱਚ ਖੋ-ਖੋ ਖੇਡ

ਸ.ਹਰਜੀਤ ਸਿੰਘ ਜੀ ਅਤੇ ਸ਼੍ਰੀ ਮਤੀ ਨੀਲਮ ਕੁਮਾਰੀ ਸਕੂਲ ਦੀ ਗ੍ਰਾਉੰਡ  ਵਿੱਚ ਬਚਿਆਂ ਨੂੰ ਖੋ-ਖੋ ਖਿਡਾਉਂਦੇ ਹੋਏ.ਇਹ ਤਸਵੀਰ ਖੇਡ ਮੇਲਾ ਮਨਾਉਣ ਸਮੇਂ ਦੀ ਹੈ.

Noun power presentation

ਕੀ ਭਾਰਤ ਇੱਕ ਉਪ-ਮਹਾਂਦੀਪ ਹੈ ?

ਦੀਪ ,ਮਹਾਂਦੀਪ ਅਤੇ ਉਪ-ਮਹਾਂਦੀਪ ਕੀ ਹੁੰਦੇ ਹਨ ? ਦੀਪ ਇੱਕ ਉਹ ਛੋਟਾ ਭੂਖੇਤਰ ਹੈ ਜੋ ਚਾਰੇ ਪਾਸਿਆਂ ਤੋਂ ਸਾਗਰਾਂ ਦੇ ਪਾਣੀ ਨਾਲ ਘਿਰਿਆ ਹੋਇਆ ਹੁੰਦਾ ਹੈ.ਜਿਵੇਂ ਸ਼੍ਰੀ ਲੰਕਾ ,ਜਾਵਾ,ਲਕਸ਼ਦੀਪ ਆਦਿ.ਮਹਾਂਦੀਪ ਬਹੁਤ ਵਿਸ਼ਾਲ ਭੂਖੇਤਰ ਹੁੰਦੇ ਹਨ ਜੋ ਸਾਗਰਾਂ ਜਾਂ ਬਹੁ ਅਕ੍ਰਿਤੀਆਂ ਕਰਕੇ ਬਿਲਕੁਲ ਅਲੱਗ ਜਿਹੇ ਦਿਖਾਈ ਦਿੰਦੇ ਹਨ.ਜਿਵੇਂ ਅਫਰੀਕਾ,ਅਮਰੀਕਾ,ਆਸਟਰੇਲੀਆ ਅਤੇ ਏਸ਼ੀਆ ਆਦਿ.ਪਰੰਤੂ ਉਪ ਮਹਾਂਦੀਪ ਉਹ ਬਹੁ ਭਾਗ ਹੁੰਦਾ ਹੈ ਜੋ ਦੀਪਾਂ ਤੋਂ ਵੱਡੇ ਪਰੰਤੂ ਮਹਾਂਦੀਪਾਂ ਤੋਂ ਛੋਟੇ ਹੁੰਦੇ ਹਨ .ਇਹਨਾਂ ਦੀਆਂ ਸੀਮਾਵਾਂ ਸਾਗਰਾਂ ਜਾਂ ਭੂ-ਭਾਗ ਦੀਆਂ ਅਕ੍ਰਿਤੀਆਂ ਕਾਰਣ ਵੱਡੇ ਅਤੇ ਵਿਸ਼ਾਲ ਭੂ-ਭਾਗ ਦਾ ਨਿਰਮਾਣ ਕਰਦੀਆਂ ਹਨ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ – ਭਾਰਤ ਇੱਕ ਉੱਪ-ਮਹਾਂਦੀਪ ਹੈ ?
ਭਾਰਤ ਖੇਤਰਫਲ ਪੱਖੋਂ ਇੱਕ ਬਹੁਤ ਵੱਡਾ ਦੇਸ਼ ਹੈ.ਇਸਦੀ ਵਿਸ਼ਾਲਤਾ ਦੇ ਕਾਰਣ ਹੀ ਇਸਨੂੰ ਇੱਕ ਉਪ-ਮਹਾਂਦੀਪ ਕਿਹਾ ਜਾਂਦਾ ਹੈ .ਇਸਦੇ ਉੱਤਰ ਵਿੱਚ ਹਿੰਦੂਕੁਸ਼ ਆਦਿ ਪਹਾੜੀਆਂ ਏਸ਼ੀਆ ਦੇ ਉੱਤਰ-ਪਛਮੀ ਭਾਗਾਂ ਨਾਲੋਂ ਵੱਖ ਕਰਦੀਆਂ ਹਨ.ਦਖਣ ਵਿੱਚ ਪਾਕ ਜਲ ਸੰਧੀ ਅਤੇ ਮੰਨਾਰ ਦੀ ਖਾੜੀ ਉਸਨੂੰ ਸ਼੍ਰੀਲੰਕਾ ਤੋਂ ਅਤੇ ਅਰਾਕਾਨ  ਉਸਨੂੰ ਮਿਆਂਮਾਰ ਤੋਂ ਵੱਖ ਕਰਦੇ ਹਨ.ਥਾਰ ਦਾ ਮਾਰੂਥਲ ਉਸਨੂੰ ਪਾਕਿਸਤਾਨ ਦੇ ਵੱਡੇ ਖੇਤਰ ਤੋਂ ਵੱਖ ਕਰਦਾ ਹੈ.ਭਾਰਤ ਦੇ ਇੰਨੇ ਵਿਸ਼ਾਲ ਖੇਤਰ ਹੋਣ ਦੇ ਕਾਰਣ ਹੀ ਇਸ ਵਿਚ ਕਈ ਸਭਿਆਚਾਰਕ,ਸਮਾਜਿਕ ਅਤੇ ਆਰਥਿਕ ਭਿੰਨਤਾਵਾਂ ਮਿਲਦੀਆਂ ਹਨ. ਪਰੰਤੂ ਇਸਦੇ ਬਾਵਜੂਦ ਵੀ ਦੇਸ਼ ਵਿੱਚ ਜਲਵਾਯੂ ,ਸੰਸਕ੍ਰਿਤੀ ਆਦਿ ਵਿੱਚ ਏਕਤਾ ਮਿਲਦੀ ਹੈ.ਇਸ ਤਰਾਂ ਅਸੀਂ ਵਰਤਮਾਨ ਭਾਰਤ ਨੂੰ ਉਪ-ਮਹਾਂਦੀਪ ਨਹੀਂ ਕਹਿ ਸਕਦੇ .ਹੁਣ ਦੇ ਭਾਰਤ,ਪਾਕਿਸਤਾਨ ,ਨੈਪਾਲ,ਬੰਗਲਾਦੇਸ਼,ਭੂਟਾਨ ਮਿਲ ਕੇ ਹੀ ਉਪ-ਮਹਾਂਦੀਪ ਦਾ ਨਿਰਮਾਣ ਕਰਦੇ ਹਨ.

ਭਾਰਤ ਦਾ ਨਾਮ - ਭਾਰਤ,ਇੰਡੀਆ ਜਾਂ ਹਿੰਦੁਸਤਾਨ ਕਿਵੇਂ ਪਿਆ.......?

India Outline Map - Physical
ਪ੍ਰਾਚੀਨ ਇਤਿਹਾਸ ਦੇ ਲੇਖਾਂ ਵਿੱਚ ਭਾਰਤ ਦੇ ਨਾਮਕਰਣ ਬਾਰੇ ਕਈ ਪ੍ਰਚਲਿਤ ਧਾਰਨਾਵਾਂ ਦੇਖਣ ਨੂੰ ਮਿਲਦੀਆਂ ਹਨ.ਕਹਿੰਦੇ ਹਨ ਕਿ ਭਾਰਤ ਦਾ ਪਹਿਲਾ ਨਾਮ -'ਹਿਮਾਚਲ-ਸੇਤੁ-ਪ੍ਰਯਾਂਤਮ ' ਸੀ. ਜਿਸ ਦਾ ਅਰਥ ਉਸ ਦੇਸ਼ ਤੋਂ ਹੈ ਜੋ ਹਿਮਾਲਿਆ ਅਤੇ ਰਾਮੇਸ਼ਵਰਮ ਦੇ ਵਿੱਚਕਾਰ ਵੱਸਿਆ ਹੋਇਆ ਸੀ.ਆਰੀਆ ਜਾਤੀ ਦੇ ਲੋਕਾਂ ਦੇ ਇਥੇ ਆ ਕੇ ਵੱਸ ਜਾਣ ਦੇ ਕਾਰਣ ਇਸ ਖੇਤਰ ਨੂੰ 'ਆਰੀਆ-ਵਰਤ' ਕਹਿ ਕੇ ਬੁਲਾਇਆ ਜਾਂਦਾ ਸੀ . ਰਿਗਵੇਦ ਦੇ ਇੱਕ ਵਰਣਨ ਅਨੁਸਾਰ ਸ਼ਕੁੰਤਲਾ ਅਤੇ ਦੁਸ਼ਯੰਤ ਦਾ ਤਾਕਤਵਰ ਪੁੱਤਰ ਭਰਤ ਸੀ.ਉਸਦੇ ਨਾਮ 'ਤੇ ਇਸ ਦੇਸ਼ ਦਾ ਨਾਮ "ਭਾਰਤ" ਪਿਆ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਸਨੂੰ ਅੰਗ੍ਰੇਜ਼ੀ ਵਿੱਚ ਇੰਡੀਆ ਕਿਉਂ ਆਖਦੇ ਹਨ ? ਭਾਰਤ ਦੇ ਉੱਤਰ-ਪੱਛਮ ਵਿੱਚ ਵਗਦੇ ਦਰਿਆ ਸਿੰਧ ਤੋਂ ਇਸਦਾ ਨਾਮ "ਇੰਡੀਆ" ਪਿਆ ਹੈ.ਸਿੰਧ ਸ਼ਬਦ ਨੂੰ ਭਾਰਤ ਦੇ ਗੁਆਂਢੀ ਦੇਸ਼ ਇਰਾਨ ਦੇ ਲੋਕਾਂ ਨੇ "ਹਿੰਦ" ਕਹਿ ਕੇ ਪੁਕਾਰਿਆ ਅਤੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ "ਹਿੰਦੁਸਤਾਨ" ਦੇ ਨਿਵਾਸੀ ਮੰਨਿਆ. ਹਿੰਦੂ ਸ਼ਬਦ ਨੂੰ ਯੂਨਾਨੀ ਲੋਕਾਂ ਨੇ "ਇੰਡੋਸ" ਵਿੱਚ ਬਦਲ ਦਿੱਤਾ ਅਤੇ ਰੁਮਾਨੀਆਂ ਲੋਕਾਂ ਨੇ ਇਸ ਸ਼ਬਦ ਨੂੰ "ਇੰਡਸ" ਦੇ  ਨਾਮ ਨਾਲ ਪੁਕਾਰਿਆ. ਇਸ ਤਰਾਂ ਸਾਡੇ ਦੇਸ਼ ਦਾ ਨਾਮ -ਭਾਰਤ, ਇੰਡੀਆ ਅਤੇ ਹਿੰਦੁਸਤਾਨ ਪਿਆ.

ਭਿੰਨਤਾਵਾਂ ਵਾਲਾ ਦੇਸ਼ - ਭਾਰਤ

ਸਾਡਾ ਭਾਰਤ ਦੇਸ਼ ਖੇਤਰਫਲ ਪੱਖੋਂ ਬਹੁਤ ਹੀ ਵਿਸ਼ਾਲ ਹੈ.ਇਹ ਇਤਨਾ ਵਿਸ਼ਾਲ ਹੈ ਕਿ ਜਦੋਂ ਅਰੁਣਾਂਚਲ ਪ੍ਰਦੇਸ਼ ਵਿੱਚ ਸੂਰਜ ਚੜ੍ਹ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਾਲੇ ਪਾਸੇ ਹਾਲੇ ਤੜ੍ਹਕ ਸਮਾਂ ਹੀ ਹੁੰਦਾ ਹੈ.ਇਸਦੀ ਵਿਸ਼ਾਲਤਾ ਵਿੱਚ ਹੀਂ ਇੱਥੇ ਆਬਾਦੀ ਵੀ ਬਹੁਤ ਜ਼ਿਆਦਾ ਹੈ .ਇਸ ਵਿੱਚ ਕਈ ਤਰਾਂ ਦੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.


 
  1. ਇਸਦੇ ਖੇਤਰ ਦੀ ਵਿਸ਼ਾਲਤਾ ਕਾਰਣ ਭਿੰਨਤਾਵਾਂ 
  2. ਧਰਾਤਲ ਸੰਬਧੀ ਭਿੰਨਤਾਵਾਂ 
  3. ਜਲਵਾਯੂ ਸੰਬਧੀ ਭਿੰਨਤਾਵਾਂ
  4. ਜਾਤੀਆਂ ਅਤੇ ਕਬੀਲਿਆਂ ਦੀਆਂ ਭਿੰਨਤਾਵਾਂ 
  5. ਸਭਿਆਚਾਰਕ ਭਿੰਨਤਾਵਾਂ 

 ਪ੍ਰੰਤੂ ਜਿਥੇ ਇਤਨੀਆਂ ਸਾਰੀਆਂ ਭਿੰਨਤਾਵਾਂ ਹਨ ਇਹ ਦੇਖਣ ਵਾਲੀ ਗੱਲ ਹੈ ਕੀ ਉਹ ਕਿਹੜੀਆਂ ਗੱਲਾਂ ਜਾਂ ਤੱਤ ਹਨ ਹੋ ਸਾਡੇ ਦੇਸ਼ ਵਿੱਚ ਮਿਲਣ ਵਾਲੀ ਖੇਤਰੀ ਭਿੰਨਤਾਵਾਂ ਨੂੰ ਪ੍ਰਭਾਵਿਤ ਕਰਦੇ ਹਨ.ਅਰਥਾਤ ਉਹ ਕਿਹੜੀਆਂ ਚੀਜ਼ਾਂ ਹਨ ਜੋ ਭਾਰਤ ਨੂੰ ਭਿੰਨ-ਭਿੰਨ ਰੰਗ ਨਾਲ ਭਰਦੀਆਂ ਹਨ.ਇਹਨਾਂ ਦਾ ਧਿਆਨ ਕਰਦੇ ਸਮੇਂ ਸਾਨੂੰ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਪੈਂਦੀਆਂ ਹਨ.

  1. ਭਾਰਤ ਦਾ ਵਿਸ਼ਾਲ ਖੇਤਰ.
  2. ਇਸਦਾ ਵਿਸ਼ਾਲ ਧਰਾਤਲ .
  3. ਜਲਵਾਯੂ
  4. ਅਲੱਗ-ਅਲੱਗ ਸਭਿਆਚਾਰ 
  5. ਪ੍ਰਵਾਸ 

ਭਾਰਤ -ਇੱਕ ਜਾਣ-ਪਹਿਚਾਣ


Image result for ਭਾਰਤਸਾਡੇ ਦੇਸ਼ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ ਹੈ.ਇਰਾਨੀ ਲੋਕ ਸਿੰਧ ਨਦੀ ਨੂੰ 'ਹਿੰਦ' ਕਹਿ ਕੇ ਬੁਲਾਂਦੇ ਸਨ.ਯੂਨਾਨੀ ਲੋਕ ਇਸਨੂੰ ‘ਇੰਡੋਸ’ ਦੇ ਨਾਂਮ ਨਾਲ ਪੁਕਾਰਦੇ ਸਨ.ਰੋਮ ਵਾਸੀਆਂ ਨੇ ਇਸਨੂੰ ‘ਇੰਡਸ’ ਦਾ ਨਾਮ ਦਿੱਤਾ ਹੈ .ਇਸ ਤਰਾਂ ਸਾਡੇ ਦੇਸ਼ ਦਾ ਨਾਮ ‘ਇੰਡੀਆ’ ਪਿਆ          .



Image result for india mapਭਾਰਤ ਏਸ਼ੀਆ ਮਹਾਂਦੀਪ ਦੇ ਦੱਖਣੀ ਭਾਗ ਦਾ ਇੱਕ ਵਿਸ਼ਾਲ ਦੇਸ਼ ਹੈ .ਦੁਨੀਆਂ ਵਿੱਚ ਖੇਤਰਫਲ ਦੇ ਅਧਾਰ’ ਤੇ ਇਸਦਾ ਸੱਤਵਾਂ ਸਥਾਨ ਹੈ.ਇਸਦਾ ਉੱਤਰੀ ਹਿੱਸਾ ਹਿਮਾਲਿਆ ਦੀ ਦੀਵਾਰ ਹੈ ਅਤੇ ਦੱਖਣ ਵਿੱਚ ਵਿਸ਼ਾਲ ਹਿੰਦ ਮਹਾਂਸਾਗਰ ਹੈ.ਇਸਦਾ ਦੱਖਣੀ ਹਿੱਸਾ ਇੱਕ ਤਿਕੋਣ ਵਰਗੀ ਸ਼ਕਲ ਦੀ ਤਰਾਂ ਹੈ.ਜਿਸਦੇ ਇੱਕ ਪਾਸੇ ਅਰਬ ਸਾਗਰ ਅਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਹੈ.


ਭਾਰਤ ਨੂੰ ਵਿਸ਼ਵ ਵਿੱਚ ‘ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ. ਹਿੰਦ ਮਹਾਂਸਾਗਰ ਵਿੱਚੋਂ ਲੰਘਣ ਵਾਲੇ ਅੰਤਰ-ਰਾਸ਼ਟਰੀ ਮਾਰਗ ਸਾਡੇ ਦੇਸ਼ ਨੂੰ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਜੋੜਦੇ ਹਨ.ਦੂਜੇ ਪਾਸੇ ਇਸੇ ਮਾਰਗ ਤੋਂ ਅਸੀਂ ਜਾਪਾਨ ਆਸਟ੍ਰੇਲੀਆਅਤੇ ਚੀਨ ਵਰਗੇ ਦੇਸ਼ਾਂ ਤੱਕ ਜਾ ਸਕਦੇ ਹਾਂ.ਸਾਡੇ ਦੇਸ਼ ਦਾ ਦੱਖਣੀ ਹਿੱਸਾ ਹਿੰਦ ਮਹਾਂਸਾਗਰ ਵਿੱਚ ਤੱਟਵਰਤੀ ਰੇਖਾ ਬਣਾਂਓਦਾ ਹੈ.ਇਸਦਾ ਸਾਡੇ ਦੇਸ਼ ਨੂੰ ਬਹੁਤ ਫਾਇਦਾ ਹੈ.ਇਸ ਇਸ ਕਾਰਣ ਭਾਰਤ ਇੱਕ ਪਾਸੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਨਾਲ ਵਪਾਰ ਕਰਦਾ ਹੈ ਅਤੇ ਦੂਜੇ ਪਾਸੇ ਆਸਟਰੇਲੀਆ ,ਜਪਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਵਪਾਰ ਹੁੰਦਾ ਹੈ.


                                     ------------------------------