ਕੰਨਿਆਂਕੁਮਾਰੀ ਅਤੇ ਕਸ਼ਮੀਰ ਵਿਚਕਾਰ ਦਿਨ ਅਤੇ ਰਾਤ ਦੇ ਸਮੇਂ ਵਿਚ ਅੰਤਰ

ਕੰਨਿਆਂ ਕੁਮਾਰੀ ਭਾਰਤ ਦੇ ਧੁਰ ਦਖਣ ਵਿਚ ਸਥਿਤ ਹੈ .ਇਸ ਸਥਾਨ ਤੇ ਹੋਣ ਦੇ ਕਾਰਣ ਇਹ ਸਥਾਨ  ਭੂ-ਮਧ ਰੇਖਾ ਦੇ ਬਹੁਤ ਨੇੜੇ ਹੈ ਅਤੇ ਕਸ਼ਮੀਰ ਭਾਰਤ ਦੇ ਉੱਤਰ ਵਿਚ ਸਥਿਤ ਹੋਣ ਦੇ ਕਾਰਣ ਭੂ-ਮਧ ਰੇਖਾ ਤੋਂ ਬਹੁਤ ਦੂਰ ਪੈ ਜਾਂਦਾ ਹੈ. ਕਿਉਂਕਿ ਭੂ-ਮਧ ਰੇਖਾ ਤੇ ਦਿਨ ਅਤੇ ਰਾਤ ਲਗਭਗ ਬਰਾਬਰ ਹੁੰਦੇ ਹਨ, ਇਸ ਲਈ ਜੋ ਸਥਾਨ ਭੂ-ਮਧ ਰੇਖਾ ਦੇ ਨੜੇ ਹੋਣਗੇ ਜਿਵੇਂ ਕੀ ਕੰਨਿਆਂ ਕੁਮਾਰੀ ਹੈ, ਉਥੇ ਦਿਨ ਅਤੇ ਰਾਤ ਦੇ ਸਮੇਂ ਦਾ ਇੰਨਾਂ ਅੰਤਰ ਨਹੀਂ ਹੋਵੇਗਾ. ਜਿਵੇਂ-ਜਿਵੇਂ ਅਸੀਂ ਭੂ-ਮਧ ਰੇਖਾ ਤੋਂ ਦੂਰ ਚਲਦੇ ਜਾਵਾਂਗੇ, ਉਵੇਂ-ਉਵੇਂ ਦਿਨ ਅਤੇ ਰਾਤ ਦੇ ਸਮੇਂ ਵਿਚ ਵੀ ਅੰਤਰ ਵਧਦਾ ਜਾਵੇਗਾ. ਇਸੇ ਕਾਰਣ ਕਸ਼ਮੀਰ ਵਿਚ, ਜੋ ਭੂ-ਮਧ ਰੇਖਾ ਤੋਂ ਕਾਫੀ ਦੂਰ ਹੈ,ਦਿਨ ਅਤੇ ਰਾਤ ਦੇ ਸਮੇਂ ਵਿਚ ਕਾਫੀ ਅੰਤਰ ਪੈ ਜਾਵੇਗਾ.