ਜਵਾਲਾਮੁਖੀ

     ਪ੍ਰਿਥਵੀ ਦੇ ਅੰਦਰੂਨੀ ਭਾਗ  ਦੇ ਹੇਠਾਂ ਕਈ ਤਰਾਂ ਦੀਆਂ ਹਲਚਲਾਂ ਹੁੰਦੀਆਂ ਹੀ ਰਿਹੰਦੀਆਂ ਹਨ .ਇਹਨਾਂ ਹਲਚਲਾਂ ਵਿਚੋਂ ਭੂਚਾਲ ਅਤੇ ਜਵਾਲਾਮੁਖੀ ਮੁਖ ਹਨ.ਜਦੋਂ ਪ੍ਰਿਥਵੀ ਦੇ ਅੰਦਰੂਨੀ ਭਾਗਾਂ ਵਿਚੋਂ ਪਿਘਲਇਆ ਹੋਇਆ ਮਾਦਾ ਪ੍ਰਿਥਵੀ ਦੀਆਂ ਅੰਦਰੂਨੀ ਤਰੇੜਾਂ ਵਿਚੋਂ ਦੀ ਫੁੱਟ ਕੇ ਬਾਹਰ ਪ੍ਰਿਥਵੀ ਦੀ ਸਤ੍ਹਾ ਉੱਤੇ  ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸਨੂੰ ਜਵਾਲਾਮੁਖੀ ਆਖਦੇ ਹਨ.

ਪ੍ਰਿਥਵੀ ਦੀ ਸਤ੍ਹਾ ਦਾ 29ਫੀਸਦੀ ਹੀ ਜ਼ਮੀਨ ਹੈ ਜਦਕਿ 71ਫੀਸਦੀ ਪਾਣੀ ਨਾਲ ਹੀ ਢਕਿਆ ਹੋਇਆ ਹੈ .ਪਾਣੀ ਅਤੇ ਜ਼ਮੀਨ ਦੀ ਵੰਡ ਇਕਸਾਰ ਨਹੀਂ ਹੈ. ਸਗੋਂ ਧਰਤੀ ਉੱਪਰ ਇਹ  ਤਿਕੋਣ ਦੇ ਰੂਪ ਵਿੱਚ ਹੈ. ਧਰਤੀ ਦਾ ਉੱਤਰੀ ਭਾਗ ਜਿਆਦਾਤਰ ਜ਼ਮੀਨ ਨਾਲ ਅਤੇ ਦਖਣੀ ਭਾਗ ਜਿਆਦਾਤਰ ਪਾਣੀ ਨਾਲ ਢਕਿਆ ਹੋਇਆ ਹੈ.



ਪ੍ਰਿਥਵੀ ਦੇ ਅੰਦਰ ਅਤੇ ਬਾਹਰ ਕਈ ਤਰਾਂ ਦੀਆਂ ਹਲਚਲਾਂ ਹੁੰਦੀਆਂ ਹੀ ਰੇਹੰਦੀਆਂ ਹਨ .ਪ੍ਰਿਥਵੀ ਦੇ ਅੰਦਰ ਹੋਣ ਵਾਲੀ ਹਲਚਲਾਂ ਨੂੰ ਅੰਦਰੁਨੀਂ ਹਲਚਲਾਂ ਅਤੇ ਪ੍ਰਿਥਵੀ ਦੇ ਉੱਪਰ ਹੋਣ ਵਾਲੀਆਂ ਹਲਚਲਾਂ ਨੂੰ ਬਾਹਰੀ ਹਲਚਲਾਂ ਆਖਦੇ ਹਨ .

ਧਰਤੀ ਦੀਆ ਅੰਦਰੂਨੀ ਗਤੀਵਿਧਿਆਂ ਉਸਦੀਆਂ ਬਾਹਰੀ ਗਤੀਵਿਧੀਆਂ ਨਾਲੋਂ ਜਿਆਦਾ ਖਤਰਨਾਕ ਹੁੰਦੀਆਂ  ਹਨ।
(ਪੰਜਾਬ ਦੇ ਧਰਾਤਲ ਅਤੇ ਇਤਿਹਾਸ ਬਾਰੇ  ਜਾਣਕਾਰੀ ਪ੍ਰਾਪਤ ਕਰਨ ਵਾਸਤੇ ਇੱਥੇ ਕਲਿੱਕ ਕਰੋ.)