ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਧਰਤੀ ਦਾ ਵਾਯੂਮੰਡਲ

ਹੇਠ ਦਿੱਤੀ ਹੋਈ ਵੀਡੀਓ ਨੂੰ ਦੇਖਕੇ ਵਿਦਿਆਰਥੀਆਂ ਨੂੰ ਧਰਤੀ ਦੇ ਵਾਯੂਮੰਡਲ ਬਾਰੇ ਜਾਣਕਾਰੀ ਮਿਲ ਸਕਦੀ ਹੈ.ਇਸਨੂੰ ਧਿਆਨ ਨਾਲ ਦੇਖਕੇ ਵਾਤਾਵਰਣ ਨਾਲ ਸੰਬੰਧਤ ਪਾਠ ਦੇ ਪ੍ਰਸ਼ਨਾਂ ਦੇ ਉੱਤਰ ਵਿਦਿਆਰਥੀ ਖੁਦ ਦੇਣ ਦੇ ਯੋਗ ਹੋ ਸਕਦੇ ਹਨ.

ਭੂਚਾਲ ਕਿਵੇਂ ਆਉਂਦੇ ਹਨ .....?

ਭੂਚਾਲ ਇੱਕ ਅਜਿਹੀ ਕੁਦਰਤੀ ਆਫਤ ਹੈ ਜਿਸ ਬਾਰੇ ਹਾਲੇ ਤੱਕ ਵੀ ਕੋਈ ਠੋਸ ਭਵਿਖਵਾਣੀ ਨਹੀਂ ਕੀਤੀ ਜਾ ਸਕਦੀ .ਕਿਉਂਕਿ ਇਸਦੀਆਂ ਗਤੀਵਿਧੀਆਂ ਧਰਤੀ ਦੇ ਹੇਠਾਂ ਹੁੰਦੀਆਂ ਹਨ ਅਤੇ ਉੱਪਰੋਂ ਇਸ ਬਾਰੇ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ.ਭਾਵੇਂ ਸਾਇੰਸ ਨੇ ਕਾਫੀ ਤਰੱਕੀ ਕਰ ਲਈ ਹੈ.ਪਰੰਤੂ ਇਸ ਖੇਤਰ ਵਿੱਚ ਹਾਲੇ ਤੱਕ ਵੀ ਕੋਈ ਠੋਸ ਇਜ਼ਾਦ ਨਹੀਂ ਹੋ ਸਕੀ ਹੈ.ਇਸ ਕਾਰਣ ਹਰ ਸਾਲ ਹਜ਼ਾਰਾਂ ਹੀ ਜਾਨਾਂ ਤੋਂ ਹਥ ਧੋਣੇ ਪੈਂਦੇ ਹਨ .
ਹੇਠਾਂ ਦਿੱਤੀ ਵੀਡੀਓ ਵਿੱਚ ਭੂਚਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ.ਆਸ ਹੈ ਕੀ ਵਿਦਿਆਰਥੀਆਂ ਇਸਨੂੰ ਧਿਆਨ ਨਾਲ ਦੇਖਕੇ ਭੂਚਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋ ਸਕਣਗੇ .

ਰਾਜਸਥਾਨ ਵਿੱਚ ਵਰਖਾ ਨਾ ਹੋਣ ਦੇ ਕਾਰਣ

ਭਾਵੇਂ ਰਾਜਸਥਾਨ ਅਰਬ ਸਾਗਰ ਦੇ ਕਾਫੀ ਨੇੜ੍ਹੇ ਸਥਿਤ ਹੈ , ਪਰੰਤੂ ਫਿਰ ਵੀ ਇਹ ਖੁਸ਼ਕ ਰਹੀ ਜਾਂਦਾ ਹੈ ਅਤੇ ਵਰਖਾ ਤੋਂ ਸਖਣਾ ਹੀ ਰਹਿੰਦਾ ਹੈ.ਇਸਦੇ ਮੁਖ ਕਾਰਣ ਹੇਠ ਲਿਖੇ ਹਨ.
ਮਾਨਸੂਨ ਪੋਣਾ ਜਦੋਂ ਤੱਕ ਰਾਜਸਥਾਨ ਤੱਕ ਆਉਂਦੀਆਂ ਹਨ ਉਦੋਂ ਤੱਕ ਉਹਨਾਂ ਵਿੱਚ ਪਾਣੀ(ਨਮੀ) ਦੀ ਮਾਤਰਾ ਬਹੁਤ ਘਟ ਰਹੀ ਜਾਂਦੀ ਹੈ ਜੋ ਕੀ ਨਾਂ ਦੇ ਬਰਾਬਰ ਹੀ ਹੁੰਦੀ ਹੈ.ਇਸ ਲਈ ਰਾਜਸਥਾਨ ਤੱਕ ਮਾਨਸੂਨੀ ਨਮੀ ਨਹੀਂ ਪਹੁੰਚ ਪਾਉਂਦੀ.
ਅਰਬ ਸਾਗਰ ਤੋਂ ਚਲਣ ਵਾਲਿਆਂ ਪੋਣਾ ਭਾਵੇਂ ਇਸਦੇ ਉੱਪਰੋਂ ਲੰਘਦੀਆਂ ਹੋਣ ਪਰੰਤੂ ਇਸਦਾ ਅਰਾਵਲੀ ਪਰਬਤ ਇਹਨਾਂ ਪੋਣਾ ਦੇ ਸਮਾਨਾਂਤਰ ਹੈ ਅਤੇ ਇਹ ਕਾਫੀ ਨੀਵੇਂ ਹਨ.ਇਸ ਲਈ ਇਹ ਪੋਣਾ ਇਸ ਅਰਾਵਲੀ ਪਰਬਤ ਨਾਲ ਨਹੀਂ ਟਕਰਾਂਦੀਆਂ ਅਤੇ ਵਰਖਾ ਨਹੀਂ ਹੁੰਦੀ.
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਅਰਾਵਲੀ ਪਰਬਤ ਹੋਣ ਦੇ ਬਾਵਜੂਦ ਰਾਜਸਥਾਨ ਵਿੱਚ ਵਰਖਾ ਨਹੀਂ ਹੁੰਦੀ .

ਭਾਰਤ ਇੱਕ ਖੋਜ


ਭਾਰਤ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਿਤ ਹੋਈਆਂ ਹਨ.ਇਹਨਾਂ ਵਿੱਚ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਸਾਰੇ ਇਤਿਹਾਸਕਾਰਾਂ ਅਤੇ ਖੋਜਕਰਤਾਵਾਂ ਨੇ ਕਾਫੀ ਕੁਝ ਲਿਖਿਆ ਹੈ.ਪ੍ਰੰਤੂ ਭਾਰਤ ਦੇ ਨੈਸ਼ਨਲ ਚੈਨਲ ਡੀ.ਡੀ.-1' ਤੇ ਕਾਫੀ ਦੇਰ ਪਹਿਲਾਂ ਇੱਕ ਨਾਟਕ ਅਤੇ ਡਾਕੂਮੈਂਟਰੀ ਦੇ ਸੁਮੇਲ ਦਾ ਅਨੂਠਾ ਪ੍ਰੋਗ੍ਰਾਮ ਦੇਖਣ ਨੂੰ ਮਿਲਦਾ ਸੀ .ਇਹ ਸੀ -"ਭਾਰਤ ਏਕ ਖੋਜ" ਜੋ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੁਆਰਾ ਖੋਜ ਅਤੇ ਜਾਣਕਾਰੀ ਭਰਪੂਰ ਕਿਤਾਬ



"Discovery of India" ਤੇ ਅਧਾਰਿਤ ਸੀ.ਅੱਜ ਦੇ ਯੁਗ ਵਿਚ ਇਹ ਕੰਮ ਹੋਰ ਵੀ ਸੋਖਾ ਹੋ ਗਿਆ ਹੈ ਕਿ ਅਸੀਂ ਕਿਸੇ ਵੇਲੇ ਵੀ ਪੁਰਾਣੀ ਜਾਣਕਾਰੀ ਬਾਰੇ ਦੇਖ ਜਾਂ ਪੜ੍ਹ ਸਕਦੇ ਹਾਂ.ਉਪਰੋਕਤ ਵੀਡੀਓ ਵਿੱਚ ਭਾਰਤ ਇੱਕ ਖੋਜ ਦੇ ਪ੍ਰੋਗ੍ਰਾਮ ਦਾ ਪਹਿਲਾ ਏਪਿਸੋਡ ਵਿਦਿਆਰਥੀਆਂ ਵਾਸਤੇ ਯੂ-ਟਿਊਬ ਤੋਂ ਅਪਲੋਡ ਕੀਤਾ ਗਿਆ ਹੈ.ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਅਜਿਹੇ ਪ੍ਰੋਗ੍ਰਾਮ ਦੇਖਣੇ ਚਾਹੀਦੇ ਹਨ.

ਭਾਰਤ ਵਿਚ ਹਰ ਥਾਂ ਤੇ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਦੇ ਕੀ ਕਾਰਣ ਹਨ..?

ਸਾਡੇ ਦੇਸ਼ ਵਿੱਚ ਕੁਝ ਵੀ ਇੱਕਸਾਰ ਨਹੀਂ ਹੈ.ਹਰ ਕੋਹ ਤੇ ਲੋਕਾਂ ਦੀ ਭਾਸ਼ਾ ਬਦਲ ਜਾਂਦੀ ਹੈ.ਲੋਕਾਂ ਦਾ ਪਹਿਰਾਵਾ ਬਦਲ ਜਾਂਦਾ ਹੈ.ਲੋਕਾਂ ਦੀਆਂ ਆਦਤਾਂ,ਖਾਣ-ਪੀਣ ,ਪਹਿਰਾਵਾ ,ਰੀਤੀ-ਰਿਵਾਜ਼ ,ਮੇਲੇ,ਵਿਸ਼ਵਾਸ ਆਦਿ ਸਭਕੁਝ ਬਦਲ ਜਾਂਦਾ ਹੈ.ਇਸਦੇ ਕੀ ਕਾਰਣ ਹੋ ਸਕਦੇ ਹਨ.ਇਸਦਾ ਮੁਖ ਕਾਰਣ ਇਹ ਹੈ ਕਿ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਅਤੇ ਇਸਦੀ ਵਿਸ਼ਾਲਤਾ ਦੇ ਕਾਰਣ ਇਸਦੇ ਹੋਰ ਕਈ ਪਹਿਲੂਆਂ ਤੇ ਪ੍ਰਭਾਵ ਪੈਂਦਾ ਹੈ.ਇਸਦੀ ਵਿਸ਼ਾਲਤਾ ਦੇ ਕਾਰਣ ਹੀ ਇਸ ਵਿੱਚ ਅਲੱਗ-ਅਲੱਗ ਤਰਾਂ ਦੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.ਜਿਸ ਵਿਚ ਲੋਕਾਂ ਦੀ ਭਾਸ਼ਾ ,ਰਹਿਣ-ਸਹਿਣ ,ਸੰਸਕ੍ਰਿਤੀ ,ਰੀਤੀ-ਰਿਵਾਜਾਂ ਆਦਿ ਵਿੱਚ ਫਰਕ ਹੈ .
ਇਹਨਾਂ ਵਿੱਚ ਸਭ ਤੋਂ ਮੁੱਖ ਭਿੰਨਤਾ ਭਾਰਤ ਦੇ ਧਰਾਤਲ ਵਿੱਚ ਪਾਈ ਜਾਂਦੀ ਹੈ.ਇਸਦਾ ਧਰਾਤਲ ਹਰ ਥਾਂ ਤੇ ਇੱਕੋ ਜਿਹਾ ਨਹੀਂ ਹੈ.ਭਾਰਤ ਦੇ ਧਰਾਤਲ ਨੂੰ ਮੁਖ ਤੋਰ ਤੇ ਅਸੀਂ ਹੇਠ ਲਿਖੇ ਪੰਜ ਭਾਗਾਂ ਵਿੱਚ ਵੰਡ ਸਕਦੇ ਹਾਂ.

(1)ਸਭ ਤੋਂ ਪਹਿਲਾਂ ਭਾਰਤ ਦੇ ਉੱਤਰ ਵਿੱਚ ਹਿਮਾਲਾ ਦੇ ਪਰਬਤੀ ਖੇਤਰ ਦਾ ਭਾਗ ਹੈ ,ਜੋ ਜੰਮੂ-ਕਸ਼ਮੀਰ ਤੋਂ ਲੈ ਕੇ ਪੂਰਬੀ ਭਾਰਤ ਦੇ ਛੋਟੇ ਸੱਤ ਰਾਜਾਂ ਤੱਕ ਜਾਂਦਾ ਹੈ .ਇਥੇ ਚੀਨ ਅਤੇ ਮਨਮਾਰ ਨਾਲ ਇਸਦਾ ਬਾਰਡਰ ਲਗਦਾ ਹੈ.

(2)ਇਸਤੋਂ ਬਾਅਦ ਇਸਦਾ ਮੈਦਾਨੀ ਖੇਤਰ ਆਉਂਦਾ ਹੈ.ਮੈਦਾਨੀ ਖੇਤਰ ਵਿੱਚ ਪੰਜ ਨਦੀਆਂ ਦੇ ਪੰਜਾਬ ਤੋਂ ਲੈ ਕੇ ਪੂਰਬ ਵਿਚ ਬ੍ਰਹਮਪੁੱਤਰ ਦੇ ਡੈਲਟਾਈ ਖੇਤਰ ਤੱਕ ਹੈ.

(3)ਰੇਗਿਸਤਾਨ ਦਾ ਇਲਾਕਾ ਜੋ ਰਾਜਸਥਾਨ ਦੇ ਲਗਭਗ ਸਾਰੇ ਖੇਤਰ ਵਿਚ ਹੈ.

(4)ਦਖਣੀ ਭਾਰਤ ਵਿੱਚ ਦਖਣ ਦਾ ਪਠਾਰੀ-ਭਾਗ .

(5) ਦਖਣ ਵਿੱਚ ਹੀ ਪੂਰਬੀ ਅਤੇ ਪਛਮੀ ਤੱਟ ਦੇ ਮੈਦਾਨ ਜੋ ਸਾਗਰਾਂ ਦੇ ਕਿਨਾਰੇ-ਕਿਨਾਰੇ ਚਲਦੇ ਹਨ .

ਉਪਰੋਕਤ ਪੰਜ ਭਾਗਾਂ ਦੀ ਆਪਣੀ-ਆਪਣੀ ਵਿਸ਼ੇਸ਼ਤਾਵਾਂ ਹਨ.ਇਹਨਾਂ ਧਰਾਤਲੀ ਵਖਰੇਵਿਆਂ ਨੇ ਹੀ ਜਲਵਾਯੂ ਅਤੇ ਇਸਦੀ ਬਨਸਪਤੀ ਵਿੱਚ ਵੀ ਵਖਰੇਵਾਂ ਪੈਦਾ ਕੀਤਾ ਹੈ.ਜਲਵਾਯੂ ਅਤੇ ਬਨਸਪਤੀ ਮਿਲਕੇ ਇਸਦੇ ਜੀਵ ਮੰਡਲ ਉੱਪਰ ਅਸਰ ਪਾਉਂਦੇ ਹਨ ਅਤੇ ਉਹਨਾਂ ਵਿੱਚ ਵੀ ਵਖਰੇਵਾਂ ਪੈਦਾ ਕਰਦੇ ਹਨ.ਇਸ ਤਰਾਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿਸ਼ਾਲ ਹੋਣ ਦੇ ਨਾਲ-ਨਾਲ ਇਸਦੇ ਧਰਾਤਲੀ ਭਿੰਨਤਾਵਾਂ ਦੇ ਕਾਰਣ ਵੀ ਵਖਰੇਵੇਂ ਪੈਦਾ ਹੁੰਦੇ ਹਨ.

ਕੰਨਿਆਂਕੁਮਾਰੀ ਅਤੇ ਕਸ਼ਮੀਰ ਵਿਚਕਾਰ ਦਿਨ ਅਤੇ ਰਾਤ ਦੇ ਸਮੇਂ ਵਿਚ ਅੰਤਰ

ਕੰਨਿਆਂ ਕੁਮਾਰੀ ਭਾਰਤ ਦੇ ਧੁਰ ਦਖਣ ਵਿਚ ਸਥਿਤ ਹੈ .ਇਸ ਸਥਾਨ ਤੇ ਹੋਣ ਦੇ ਕਾਰਣ ਇਹ ਸਥਾਨ  ਭੂ-ਮਧ ਰੇਖਾ ਦੇ ਬਹੁਤ ਨੇੜੇ ਹੈ ਅਤੇ ਕਸ਼ਮੀਰ ਭਾਰਤ ਦੇ ਉੱਤਰ ਵਿਚ ਸਥਿਤ ਹੋਣ ਦੇ ਕਾਰਣ ਭੂ-ਮਧ ਰੇਖਾ ਤੋਂ ਬਹੁਤ ਦੂਰ ਪੈ ਜਾਂਦਾ ਹੈ. ਕਿਉਂਕਿ ਭੂ-ਮਧ ਰੇਖਾ ਤੇ ਦਿਨ ਅਤੇ ਰਾਤ ਲਗਭਗ ਬਰਾਬਰ ਹੁੰਦੇ ਹਨ, ਇਸ ਲਈ ਜੋ ਸਥਾਨ ਭੂ-ਮਧ ਰੇਖਾ ਦੇ ਨੜੇ ਹੋਣਗੇ ਜਿਵੇਂ ਕੀ ਕੰਨਿਆਂ ਕੁਮਾਰੀ ਹੈ, ਉਥੇ ਦਿਨ ਅਤੇ ਰਾਤ ਦੇ ਸਮੇਂ ਦਾ ਇੰਨਾਂ ਅੰਤਰ ਨਹੀਂ ਹੋਵੇਗਾ. ਜਿਵੇਂ-ਜਿਵੇਂ ਅਸੀਂ ਭੂ-ਮਧ ਰੇਖਾ ਤੋਂ ਦੂਰ ਚਲਦੇ ਜਾਵਾਂਗੇ, ਉਵੇਂ-ਉਵੇਂ ਦਿਨ ਅਤੇ ਰਾਤ ਦੇ ਸਮੇਂ ਵਿਚ ਵੀ ਅੰਤਰ ਵਧਦਾ ਜਾਵੇਗਾ. ਇਸੇ ਕਾਰਣ ਕਸ਼ਮੀਰ ਵਿਚ, ਜੋ ਭੂ-ਮਧ ਰੇਖਾ ਤੋਂ ਕਾਫੀ ਦੂਰ ਹੈ,ਦਿਨ ਅਤੇ ਰਾਤ ਦੇ ਸਮੇਂ ਵਿਚ ਕਾਫੀ ਅੰਤਰ ਪੈ ਜਾਵੇਗਾ.


ਭਾਰਤ ਦੇ ਰਾਜ ਅਤੇ ਰਾਜਧਾਨੀਆਂ

ਹੇਠਾਂ ਭਾਰਤ ਦੇ ਰਾਜਾਂ ਦੇ ਨਾਲ ਉਹਨਾਂ ਦੀਆਂ ਰਾਜਧਾਨੀਆਂ ਅਤੇ ਰਾਜਾਂ ਦੇ ਕੁਝ ਮਹੱਤਵਪੂਰਨ ਸ਼ਹਿਰਾਂ ਦੇ ਨਾਮ ਲਿਖੇ ਹਨ :-
1
ਪੰਜਾਬ
ਚੰਡੀਗੜ੍ਹ
ਜਲੰਧਰ,ਅਮ੍ਰਿਤਸਰ,ਲੁਧਿਆਣਾ ,ਪਟਿਆਲਾ
2
ਹਰਿਆਣਾ
ਚੰਡੀਗੜ੍ਹ
ਪਾਣੀਪਤ ,ਸੋਨੀਪਤ ,ਕੁਰੂਕਸ਼ੇਤਰ, ਗੁੜਗਾਓ ,ਅੰਬਾਲਾ ,ਹਿਸਾਰ
3
ਜੰਮੂ ਅਤੇ ਕਸ਼ਮੀਰ
ਸ਼੍ਰੀ ਨਗਰ
ਉਧਮਪੁਰ ,ਸ਼੍ਰੀ ਨਗਰ
4
ਹਿਮਾਚਲ ਪ੍ਰਦੇਸ਼
ਸ਼ਿਮਲਾ
ਕੁੱਲੂ.ਮਨਾਲੀ,ਧਰਮਸ਼ਾਲਾ ਊਨਾ, ਬਿਲਾਸਪੁਰ,ਕੁਫਰੀ,ਪਾਲਮਪੁਰ 
5
ਰਾਜਸਥਾਨ
ਜੈਪੁਰ
ਚਿਤ੍ਤੋੜ ,ਜੈਸਲਮੇਰ,ਭੀਲਵਾੜਾ,ਉਦੈਪੁਰ ਅਲਵਰ,ਬਾਂਸਵਾੜਾ,ਮਾਉੰਟ ਆਬੂ
6
ਉਤਰਾਂਚਲ
ਦੇਹਰਾਦੂਨ
ਬਦ੍ਰੀਨਾਥ ,ਨੈਨੀਤਾਲ,ਹਰਿਦ੍ਵਾਰ,ਟੇਹਰੀ,ਗੜਵਾਲ
7
ਉੱਤਰ ਪ੍ਰਦੇਸ਼
ਲਖਨਊ
ਝਾੰਸੀ,ਆਗਰਾ,ਮੇਰਠ,ਕਾਨਪੁਰ,ਵਾਰਾਨਸੀ,ਸਹਾਰਨਪੁਰ.
8
ਬਿਹਾਰ
ਪਟਨਾ
ਨਾਲੰਦਾ,ਬਕਸਰ,ਚੰਪਾਰਨ,ਔਰੰਗਾਬਾਦ .
9
ਗੁਜਰਾਤ
ਗਾੰਧੀਨਗਰ
ਸੂਰਤ,ਵਡੋਦਰਾ,ਭ੍ਰੋਉਚ,ਪੋਰਬੰਦਰ,ਜੂਨਾਗੜ,ਨਰਮਦਾ,ਅਹਮਦਾਬਾਦ ਰਾਜਕੋਟ
10
ਮਧ ਪ੍ਰਦੇਸ਼
ਭੋਪਾਲ
ਪੰਨਾ,ਗਵਾਲੀਅਰ,ਇੰਦੋਰ,ਰਤਲਾਮ,ਉੱਜੈਨ,ਰਾਜਗੜ.
11
ਛਤੀਸਗੜ
ਰਾਇਪੁਰ
ਬਿਲਾਸਪੁਰ,ਬਸਤਰ ,ਦਾੰਤੇਵਾੜਾ
12
ਝਾੜਖੰਡ
ਰਾਂਚੀ
ਬੋਕਾਰੋ,ਹਜਾਰੀਬਾਗ,ਧਨਬਾਦ,ਲੋਹਗੜ,ਸਿੰਘਭੂਮ,ਰਾਮਗੜ.ਜਮਸ਼ੇਦਪੁਰ
13
ਪਛਮੀ ਬੰਗਾਲ
ਕਲਕੱਤਾ
ਵੀਰਭੂਮ,ਮੁਰ੍ਸ਼ਿਦਾਬਾਦ,ਜਾਲ੍ਪੈਗੁਦੀ,ਹਰੀਪੁਰ,ਪਰੁਲਿਆ.
14
ਮਹਾਂਰਾਸ਼ਟਰ
ਮੁੰਬਈ
ਪੂਨਾ,ਸਤਾਰਾ,ਅਹਿਮਦਨਗਰ.
15
ਤੇਲੰਗਾਨਾ
ਹੈਦਰਾਬਾਦ
ਵਾਰੰਗਲ,ਨਾਲ੍ਗੋੰਦਾ ,ਨਿਆਮਾਬਾਦ,ਵਲੋਰ
16
ਉੜੀਸਾ
ਭੁਵਨੇਸ਼ਵਰ
ਪੂਰੀ,ਕੱਟਕ,ਮਯੂਰਭੰਜ,ਦਿਓਗੜ,ਸੰਭਲਪੁਰ,ਸੁੰਦਰ ਨਗਰ. 
17
ਗੋਆ
ਪਣਜੀ
ਗੋਆ
18
ਕਰਨਾਟਕ
ਬੰਗਲੋਰ
ਬੀਦਰ,ਬੀਜਾਪੁਰ ,ਬੇਲਾਰੀ ਚਿਤ੍ਰ੍ਦੁਰਗ,ਗੁਲਬਰਗ ,ਮੰਗਲੋਰ.
19
ਆਂਧਰਾਪ੍ਰਦੇਸ਼
ਹੈਦਰਾਬਾਦ
ਅਨੰਤਪੁਰ,ਕੁਰਨੂਲ,ਨੇੱਲੋਰ,ਮੱਛਲੀਪਟਨਮ
20
ਕੇਰਲ
ਕੋਚੀਨ
ਤਿਰੁਆਂਨਤ੍ਪੁਰਮ,ਕੋਟੇਯ੍ਮ,ਕਾਲੀਕਟ .
21
ਤਮਿਲਨਾਡੂ
ਚੇਨਈ
ਕੰਨਿਆਂਕੁਮਾਰੀ,ਮਦੁਰਾਈ,ਨਾਗ੍ਪਟਨਮ,ਕਾਂਚੀਪੁਰਮ,ਪੇਰ੍ਮ੍ਬਦੁਰ,ਨੀਲਗਿਰੀ
22
ਸਿੱਕਮ
ਗੰਗਟੋਕ
ਗੰਗਟੋਕ
23
ਅਰੁਨਾਂਚ੍ਲਪ੍ਰਦੇਸ਼
ਇਟਾਨਗਰ
ਤਵਾਂਗ,ਲੋਹਿਤ.
24
ਅਸਾਮ
ਦਿਸਪੁਰ
ਸਿਲਚਰ
25
ਨਾਗਾਲੈੰਡ
ਕੋਹਿਮਾ
ਮੋਨ,ਵਖਾ
26
ਮਣੀਪੁਰ
ਇੰਫਾਲ
ਸੇਨਾਪਤੀ
27
ਮੇਘਾਲਿਆ
ਸ਼ਿਲੋੰਗ
ਜੇਨਤੀਆ ,
28
ਮਿਜ਼ੋਰਮ
ਆਇਜ਼ੋਲ

29
ਤ੍ਰਿਪੁਰਾ
ਅਗਰਤਲਾ


ਤਿਆਰ ਕਰਤਾ :- ਓਮੇਸ਼ਵਰ ਨਾਰਾਇਣ ,ਸ.ਸ.ਮਾਸਟਰ , ਸਰਕਾਰੀ ਹਾਈ ਸਕੂਲ ,ਸ਼ੇਖੇ ਪਿੰਡ,ਜਲੰਧਰ

ਸ਼ੇਖੇ ਪਿੰਡ ਸਕੂਲ ਵਿੱਚ ਖੋ-ਖੋ ਖੇਡ

ਸ.ਹਰਜੀਤ ਸਿੰਘ ਜੀ ਅਤੇ ਸ਼੍ਰੀ ਮਤੀ ਨੀਲਮ ਕੁਮਾਰੀ ਸਕੂਲ ਦੀ ਗ੍ਰਾਉੰਡ  ਵਿੱਚ ਬਚਿਆਂ ਨੂੰ ਖੋ-ਖੋ ਖਿਡਾਉਂਦੇ ਹੋਏ.ਇਹ ਤਸਵੀਰ ਖੇਡ ਮੇਲਾ ਮਨਾਉਣ ਸਮੇਂ ਦੀ ਹੈ.

Noun power presentation

ਕੀ ਭਾਰਤ ਇੱਕ ਉਪ-ਮਹਾਂਦੀਪ ਹੈ ?

ਦੀਪ ,ਮਹਾਂਦੀਪ ਅਤੇ ਉਪ-ਮਹਾਂਦੀਪ ਕੀ ਹੁੰਦੇ ਹਨ ? ਦੀਪ ਇੱਕ ਉਹ ਛੋਟਾ ਭੂਖੇਤਰ ਹੈ ਜੋ ਚਾਰੇ ਪਾਸਿਆਂ ਤੋਂ ਸਾਗਰਾਂ ਦੇ ਪਾਣੀ ਨਾਲ ਘਿਰਿਆ ਹੋਇਆ ਹੁੰਦਾ ਹੈ.ਜਿਵੇਂ ਸ਼੍ਰੀ ਲੰਕਾ ,ਜਾਵਾ,ਲਕਸ਼ਦੀਪ ਆਦਿ.ਮਹਾਂਦੀਪ ਬਹੁਤ ਵਿਸ਼ਾਲ ਭੂਖੇਤਰ ਹੁੰਦੇ ਹਨ ਜੋ ਸਾਗਰਾਂ ਜਾਂ ਬਹੁ ਅਕ੍ਰਿਤੀਆਂ ਕਰਕੇ ਬਿਲਕੁਲ ਅਲੱਗ ਜਿਹੇ ਦਿਖਾਈ ਦਿੰਦੇ ਹਨ.ਜਿਵੇਂ ਅਫਰੀਕਾ,ਅਮਰੀਕਾ,ਆਸਟਰੇਲੀਆ ਅਤੇ ਏਸ਼ੀਆ ਆਦਿ.ਪਰੰਤੂ ਉਪ ਮਹਾਂਦੀਪ ਉਹ ਬਹੁ ਭਾਗ ਹੁੰਦਾ ਹੈ ਜੋ ਦੀਪਾਂ ਤੋਂ ਵੱਡੇ ਪਰੰਤੂ ਮਹਾਂਦੀਪਾਂ ਤੋਂ ਛੋਟੇ ਹੁੰਦੇ ਹਨ .ਇਹਨਾਂ ਦੀਆਂ ਸੀਮਾਵਾਂ ਸਾਗਰਾਂ ਜਾਂ ਭੂ-ਭਾਗ ਦੀਆਂ ਅਕ੍ਰਿਤੀਆਂ ਕਾਰਣ ਵੱਡੇ ਅਤੇ ਵਿਸ਼ਾਲ ਭੂ-ਭਾਗ ਦਾ ਨਿਰਮਾਣ ਕਰਦੀਆਂ ਹਨ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ – ਭਾਰਤ ਇੱਕ ਉੱਪ-ਮਹਾਂਦੀਪ ਹੈ ?
ਭਾਰਤ ਖੇਤਰਫਲ ਪੱਖੋਂ ਇੱਕ ਬਹੁਤ ਵੱਡਾ ਦੇਸ਼ ਹੈ.ਇਸਦੀ ਵਿਸ਼ਾਲਤਾ ਦੇ ਕਾਰਣ ਹੀ ਇਸਨੂੰ ਇੱਕ ਉਪ-ਮਹਾਂਦੀਪ ਕਿਹਾ ਜਾਂਦਾ ਹੈ .ਇਸਦੇ ਉੱਤਰ ਵਿੱਚ ਹਿੰਦੂਕੁਸ਼ ਆਦਿ ਪਹਾੜੀਆਂ ਏਸ਼ੀਆ ਦੇ ਉੱਤਰ-ਪਛਮੀ ਭਾਗਾਂ ਨਾਲੋਂ ਵੱਖ ਕਰਦੀਆਂ ਹਨ.ਦਖਣ ਵਿੱਚ ਪਾਕ ਜਲ ਸੰਧੀ ਅਤੇ ਮੰਨਾਰ ਦੀ ਖਾੜੀ ਉਸਨੂੰ ਸ਼੍ਰੀਲੰਕਾ ਤੋਂ ਅਤੇ ਅਰਾਕਾਨ  ਉਸਨੂੰ ਮਿਆਂਮਾਰ ਤੋਂ ਵੱਖ ਕਰਦੇ ਹਨ.ਥਾਰ ਦਾ ਮਾਰੂਥਲ ਉਸਨੂੰ ਪਾਕਿਸਤਾਨ ਦੇ ਵੱਡੇ ਖੇਤਰ ਤੋਂ ਵੱਖ ਕਰਦਾ ਹੈ.ਭਾਰਤ ਦੇ ਇੰਨੇ ਵਿਸ਼ਾਲ ਖੇਤਰ ਹੋਣ ਦੇ ਕਾਰਣ ਹੀ ਇਸ ਵਿਚ ਕਈ ਸਭਿਆਚਾਰਕ,ਸਮਾਜਿਕ ਅਤੇ ਆਰਥਿਕ ਭਿੰਨਤਾਵਾਂ ਮਿਲਦੀਆਂ ਹਨ. ਪਰੰਤੂ ਇਸਦੇ ਬਾਵਜੂਦ ਵੀ ਦੇਸ਼ ਵਿੱਚ ਜਲਵਾਯੂ ,ਸੰਸਕ੍ਰਿਤੀ ਆਦਿ ਵਿੱਚ ਏਕਤਾ ਮਿਲਦੀ ਹੈ.ਇਸ ਤਰਾਂ ਅਸੀਂ ਵਰਤਮਾਨ ਭਾਰਤ ਨੂੰ ਉਪ-ਮਹਾਂਦੀਪ ਨਹੀਂ ਕਹਿ ਸਕਦੇ .ਹੁਣ ਦੇ ਭਾਰਤ,ਪਾਕਿਸਤਾਨ ,ਨੈਪਾਲ,ਬੰਗਲਾਦੇਸ਼,ਭੂਟਾਨ ਮਿਲ ਕੇ ਹੀ ਉਪ-ਮਹਾਂਦੀਪ ਦਾ ਨਿਰਮਾਣ ਕਰਦੇ ਹਨ.

ਭਾਰਤ ਦਾ ਨਾਮ - ਭਾਰਤ,ਇੰਡੀਆ ਜਾਂ ਹਿੰਦੁਸਤਾਨ ਕਿਵੇਂ ਪਿਆ.......?

India Outline Map - Physical
ਪ੍ਰਾਚੀਨ ਇਤਿਹਾਸ ਦੇ ਲੇਖਾਂ ਵਿੱਚ ਭਾਰਤ ਦੇ ਨਾਮਕਰਣ ਬਾਰੇ ਕਈ ਪ੍ਰਚਲਿਤ ਧਾਰਨਾਵਾਂ ਦੇਖਣ ਨੂੰ ਮਿਲਦੀਆਂ ਹਨ.ਕਹਿੰਦੇ ਹਨ ਕਿ ਭਾਰਤ ਦਾ ਪਹਿਲਾ ਨਾਮ -'ਹਿਮਾਚਲ-ਸੇਤੁ-ਪ੍ਰਯਾਂਤਮ ' ਸੀ. ਜਿਸ ਦਾ ਅਰਥ ਉਸ ਦੇਸ਼ ਤੋਂ ਹੈ ਜੋ ਹਿਮਾਲਿਆ ਅਤੇ ਰਾਮੇਸ਼ਵਰਮ ਦੇ ਵਿੱਚਕਾਰ ਵੱਸਿਆ ਹੋਇਆ ਸੀ.ਆਰੀਆ ਜਾਤੀ ਦੇ ਲੋਕਾਂ ਦੇ ਇਥੇ ਆ ਕੇ ਵੱਸ ਜਾਣ ਦੇ ਕਾਰਣ ਇਸ ਖੇਤਰ ਨੂੰ 'ਆਰੀਆ-ਵਰਤ' ਕਹਿ ਕੇ ਬੁਲਾਇਆ ਜਾਂਦਾ ਸੀ . ਰਿਗਵੇਦ ਦੇ ਇੱਕ ਵਰਣਨ ਅਨੁਸਾਰ ਸ਼ਕੁੰਤਲਾ ਅਤੇ ਦੁਸ਼ਯੰਤ ਦਾ ਤਾਕਤਵਰ ਪੁੱਤਰ ਭਰਤ ਸੀ.ਉਸਦੇ ਨਾਮ 'ਤੇ ਇਸ ਦੇਸ਼ ਦਾ ਨਾਮ "ਭਾਰਤ" ਪਿਆ.ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਸਨੂੰ ਅੰਗ੍ਰੇਜ਼ੀ ਵਿੱਚ ਇੰਡੀਆ ਕਿਉਂ ਆਖਦੇ ਹਨ ? ਭਾਰਤ ਦੇ ਉੱਤਰ-ਪੱਛਮ ਵਿੱਚ ਵਗਦੇ ਦਰਿਆ ਸਿੰਧ ਤੋਂ ਇਸਦਾ ਨਾਮ "ਇੰਡੀਆ" ਪਿਆ ਹੈ.ਸਿੰਧ ਸ਼ਬਦ ਨੂੰ ਭਾਰਤ ਦੇ ਗੁਆਂਢੀ ਦੇਸ਼ ਇਰਾਨ ਦੇ ਲੋਕਾਂ ਨੇ "ਹਿੰਦ" ਕਹਿ ਕੇ ਪੁਕਾਰਿਆ ਅਤੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ "ਹਿੰਦੁਸਤਾਨ" ਦੇ ਨਿਵਾਸੀ ਮੰਨਿਆ. ਹਿੰਦੂ ਸ਼ਬਦ ਨੂੰ ਯੂਨਾਨੀ ਲੋਕਾਂ ਨੇ "ਇੰਡੋਸ" ਵਿੱਚ ਬਦਲ ਦਿੱਤਾ ਅਤੇ ਰੁਮਾਨੀਆਂ ਲੋਕਾਂ ਨੇ ਇਸ ਸ਼ਬਦ ਨੂੰ "ਇੰਡਸ" ਦੇ  ਨਾਮ ਨਾਲ ਪੁਕਾਰਿਆ. ਇਸ ਤਰਾਂ ਸਾਡੇ ਦੇਸ਼ ਦਾ ਨਾਮ -ਭਾਰਤ, ਇੰਡੀਆ ਅਤੇ ਹਿੰਦੁਸਤਾਨ ਪਿਆ.

ਭਿੰਨਤਾਵਾਂ ਵਾਲਾ ਦੇਸ਼ - ਭਾਰਤ

ਸਾਡਾ ਭਾਰਤ ਦੇਸ਼ ਖੇਤਰਫਲ ਪੱਖੋਂ ਬਹੁਤ ਹੀ ਵਿਸ਼ਾਲ ਹੈ.ਇਹ ਇਤਨਾ ਵਿਸ਼ਾਲ ਹੈ ਕਿ ਜਦੋਂ ਅਰੁਣਾਂਚਲ ਪ੍ਰਦੇਸ਼ ਵਿੱਚ ਸੂਰਜ ਚੜ੍ਹ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਾਲੇ ਪਾਸੇ ਹਾਲੇ ਤੜ੍ਹਕ ਸਮਾਂ ਹੀ ਹੁੰਦਾ ਹੈ.ਇਸਦੀ ਵਿਸ਼ਾਲਤਾ ਵਿੱਚ ਹੀਂ ਇੱਥੇ ਆਬਾਦੀ ਵੀ ਬਹੁਤ ਜ਼ਿਆਦਾ ਹੈ .ਇਸ ਵਿੱਚ ਕਈ ਤਰਾਂ ਦੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ.


 
  1. ਇਸਦੇ ਖੇਤਰ ਦੀ ਵਿਸ਼ਾਲਤਾ ਕਾਰਣ ਭਿੰਨਤਾਵਾਂ 
  2. ਧਰਾਤਲ ਸੰਬਧੀ ਭਿੰਨਤਾਵਾਂ 
  3. ਜਲਵਾਯੂ ਸੰਬਧੀ ਭਿੰਨਤਾਵਾਂ
  4. ਜਾਤੀਆਂ ਅਤੇ ਕਬੀਲਿਆਂ ਦੀਆਂ ਭਿੰਨਤਾਵਾਂ 
  5. ਸਭਿਆਚਾਰਕ ਭਿੰਨਤਾਵਾਂ 

 ਪ੍ਰੰਤੂ ਜਿਥੇ ਇਤਨੀਆਂ ਸਾਰੀਆਂ ਭਿੰਨਤਾਵਾਂ ਹਨ ਇਹ ਦੇਖਣ ਵਾਲੀ ਗੱਲ ਹੈ ਕੀ ਉਹ ਕਿਹੜੀਆਂ ਗੱਲਾਂ ਜਾਂ ਤੱਤ ਹਨ ਹੋ ਸਾਡੇ ਦੇਸ਼ ਵਿੱਚ ਮਿਲਣ ਵਾਲੀ ਖੇਤਰੀ ਭਿੰਨਤਾਵਾਂ ਨੂੰ ਪ੍ਰਭਾਵਿਤ ਕਰਦੇ ਹਨ.ਅਰਥਾਤ ਉਹ ਕਿਹੜੀਆਂ ਚੀਜ਼ਾਂ ਹਨ ਜੋ ਭਾਰਤ ਨੂੰ ਭਿੰਨ-ਭਿੰਨ ਰੰਗ ਨਾਲ ਭਰਦੀਆਂ ਹਨ.ਇਹਨਾਂ ਦਾ ਧਿਆਨ ਕਰਦੇ ਸਮੇਂ ਸਾਨੂੰ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਪੈਂਦੀਆਂ ਹਨ.

  1. ਭਾਰਤ ਦਾ ਵਿਸ਼ਾਲ ਖੇਤਰ.
  2. ਇਸਦਾ ਵਿਸ਼ਾਲ ਧਰਾਤਲ .
  3. ਜਲਵਾਯੂ
  4. ਅਲੱਗ-ਅਲੱਗ ਸਭਿਆਚਾਰ 
  5. ਪ੍ਰਵਾਸ