ਇਸ ਸਾਇਟ ਦਾ ਮੰਤਵ
ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.
ਹਮੇਸ਼ਾਂ ਰੱਬ ਨੂੰ ਯਾਦ ਰੱਖੋ.....
ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.
ਇਸ ਸਾਇਟ ਦਾ ਮੰਤਵ
ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.
ਇਸ ਸਾਇਟ ਦਾ ਮੰਤਵ
ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.
ਇਸ ਸਾਇਟ ਦਾ ਮੰਤਵ
ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.
ਡੈਲਟਾ ਕੀ ਹੁੰਦਾ ਹੈ
ਭਾਰਤ ਦਾ ਧਰਾਤਲ

ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ :
ਹੇਠਾਂ ਇੱਕ ਵੀਡੀਓ ਵਿੱਚ ਸੂਰਜ ਅਤੇ ਗ੍ਰਿਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੋ itinschool.com ਦੀ ਸਾਇਟ ਤੋਂ ਵਿਦਿਆਰਥੀਆਂ ਦੇ ਫਾਇਦੇ ਲਈ ਡਾਉਨਲੋਡ ਕੀਤੀ ਗਈ ਹੈ .ਵਿਜੇ ਗੁਪਤਾ ਜੀ ਦੀ ਸਾਇਟ ਦਾ ਅਸੀਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੇ ਰਿਣੀ ਹਾਂ .
ਹੇਠਾਂ ਦਿੱਤੀ ਵੀਡੀਓ ਵਿੱਚ ਇਸੇ ਸਾਇਟ ਤੋਂ ਧਰਤੀ ਦੇ ਅੰਦਰੂਨੀ ਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਵਿਦਿਆਰਥੀਆਂ ਨੂੰ ਇਹ ਜਰੁਰ ਦੇਖਣੀ ਚਾਹੀਦੀ ਹੈ.
ਧਰਤੀ ਦਾ ਵਾਯੂਮੰਡਲ
ਭੂਚਾਲ ਕਿਵੇਂ ਆਉਂਦੇ ਹਨ .....?
ਹੇਠਾਂ ਦਿੱਤੀ ਵੀਡੀਓ ਵਿੱਚ ਭੂਚਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ.ਆਸ ਹੈ ਕੀ ਵਿਦਿਆਰਥੀਆਂ ਇਸਨੂੰ ਧਿਆਨ ਨਾਲ ਦੇਖਕੇ ਭੂਚਾਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋ ਸਕਣਗੇ .
ਰਾਜਸਥਾਨ ਵਿੱਚ ਵਰਖਾ ਨਾ ਹੋਣ ਦੇ ਕਾਰਣ
ਮਾਨਸੂਨ ਪੋਣਾ ਜਦੋਂ ਤੱਕ ਰਾਜਸਥਾਨ ਤੱਕ ਆਉਂਦੀਆਂ ਹਨ ਉਦੋਂ ਤੱਕ ਉਹਨਾਂ ਵਿੱਚ ਪਾਣੀ(ਨਮੀ) ਦੀ ਮਾਤਰਾ ਬਹੁਤ ਘਟ ਰਹੀ ਜਾਂਦੀ ਹੈ ਜੋ ਕੀ ਨਾਂ ਦੇ ਬਰਾਬਰ ਹੀ ਹੁੰਦੀ ਹੈ.ਇਸ ਲਈ ਰਾਜਸਥਾਨ ਤੱਕ ਮਾਨਸੂਨੀ ਨਮੀ ਨਹੀਂ ਪਹੁੰਚ ਪਾਉਂਦੀ.
ਅਰਬ ਸਾਗਰ ਤੋਂ ਚਲਣ ਵਾਲਿਆਂ ਪੋਣਾ ਭਾਵੇਂ ਇਸਦੇ ਉੱਪਰੋਂ ਲੰਘਦੀਆਂ ਹੋਣ ਪਰੰਤੂ ਇਸਦਾ ਅਰਾਵਲੀ ਪਰਬਤ ਇਹਨਾਂ ਪੋਣਾ ਦੇ ਸਮਾਨਾਂਤਰ ਹੈ ਅਤੇ ਇਹ ਕਾਫੀ ਨੀਵੇਂ ਹਨ.ਇਸ ਲਈ ਇਹ ਪੋਣਾ ਇਸ ਅਰਾਵਲੀ ਪਰਬਤ ਨਾਲ ਨਹੀਂ ਟਕਰਾਂਦੀਆਂ ਅਤੇ ਵਰਖਾ ਨਹੀਂ ਹੁੰਦੀ.
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਅਰਾਵਲੀ ਪਰਬਤ ਹੋਣ ਦੇ ਬਾਵਜੂਦ ਰਾਜਸਥਾਨ ਵਿੱਚ ਵਰਖਾ ਨਹੀਂ ਹੁੰਦੀ .
ਭਾਰਤ ਇੱਕ ਖੋਜ
ਭਾਰਤ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਿਤ ਹੋਈਆਂ ਹਨ.ਇਹਨਾਂ ਵਿੱਚ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਬਹੁਤ ਸਾਰੇ ਇਤਿਹਾਸਕਾਰਾਂ ਅਤੇ ਖੋਜਕਰਤਾਵਾਂ ਨੇ ਕਾਫੀ ਕੁਝ ਲਿਖਿਆ ਹੈ.ਪ੍ਰੰਤੂ ਭਾਰਤ ਦੇ ਨੈਸ਼ਨਲ ਚੈਨਲ ਡੀ.ਡੀ.-1' ਤੇ ਕਾਫੀ ਦੇਰ ਪਹਿਲਾਂ ਇੱਕ ਨਾਟਕ ਅਤੇ ਡਾਕੂਮੈਂਟਰੀ ਦੇ ਸੁਮੇਲ ਦਾ ਅਨੂਠਾ ਪ੍ਰੋਗ੍ਰਾਮ ਦੇਖਣ ਨੂੰ ਮਿਲਦਾ ਸੀ .ਇਹ ਸੀ -"ਭਾਰਤ ਏਕ ਖੋਜ" ਜੋ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੁਆਰਾ ਖੋਜ ਅਤੇ ਜਾਣਕਾਰੀ ਭਰਪੂਰ ਕਿਤਾਬ
"Discovery of India" ਤੇ ਅਧਾਰਿਤ ਸੀ.ਅੱਜ ਦੇ ਯੁਗ ਵਿਚ ਇਹ ਕੰਮ ਹੋਰ ਵੀ ਸੋਖਾ ਹੋ ਗਿਆ ਹੈ ਕਿ ਅਸੀਂ ਕਿਸੇ ਵੇਲੇ ਵੀ ਪੁਰਾਣੀ ਜਾਣਕਾਰੀ ਬਾਰੇ ਦੇਖ ਜਾਂ ਪੜ੍ਹ ਸਕਦੇ ਹਾਂ.ਉਪਰੋਕਤ ਵੀਡੀਓ ਵਿੱਚ ਭਾਰਤ ਇੱਕ ਖੋਜ ਦੇ ਪ੍ਰੋਗ੍ਰਾਮ ਦਾ ਪਹਿਲਾ ਏਪਿਸੋਡ ਵਿਦਿਆਰਥੀਆਂ ਵਾਸਤੇ ਯੂ-ਟਿਊਬ ਤੋਂ ਅਪਲੋਡ ਕੀਤਾ ਗਿਆ ਹੈ.ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਅਜਿਹੇ ਪ੍ਰੋਗ੍ਰਾਮ ਦੇਖਣੇ ਚਾਹੀਦੇ ਹਨ.











