ਇਸ ਸਾਇਟ ਦਾ ਮੰਤਵ

ਇਸ ਬਲੋਗ ਵਿੱਚ ਵਿਦਿਆਰਥੀਆਂ ਵਾਸਤੇ ਉਹਨਾਂ ਦੀਆਂ ਪਾਠ ਪੁਸਤਕਾਂ ਵਿਚੋਂ ਹੀ ਅਲੱਗ-ਅਲੱਗ ਤਰਾਂ ਦੇ ਪਾਠਾਂ ਵਿਚੋਂ ਲਏ ਗਏ ਵਿਸ਼ੇ ਅਤੇ ਉੱਪ ਵਿਸ਼ੇ ਬਾਰੇ ਥੋੜ੍ਹਾ -ਥੋੜ੍ਹਾ ਖੋਲ੍ਹ ਕੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਵਿਦਿਆਰਥੀਆਂ ਨੂੰ ਇਹ ਪੜ੍ਹਦੇ ਸਮੇਂ ਯਾਦ ਰਿਹਣਗੀਆਂ .ਇਸ ਬਾਰੇ ਆਪਣੇ ਵਿਚਾਰ ਦੇਣ ਵਾਸਤੇ ਦਿਲ ਖੋਲਕੇ ਗੱਲ ਕਰੋ.

ਹਮੇਸ਼ਾਂ ਰੱਬ ਨੂੰ ਯਾਦ ਰੱਖੋ.....

ਕਿਉਂਕੀ ਅਸੀਂ ਭਾਵੇਂ ਉਸਨੂੰ ਨਹੀਂ ਦੇਖ ਸਕਦੇ ਪਰ ਉਹ ਹਰ ਥਾਂ ਤੇ ਮੋਜੂਦ ਹੈ ਅਤੇ ਸਾਡੀ ਹਰ ਚੰਗੀ ਮਾੜੀ ਹਰਕਤ ਨੂੰ ਨੇੜੇ ਹੋਕੇ ਦੇਖ ਰਿਹਾ ਹੈ.ਸਾਨੂੰ ਕੇਵਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੇ ਫ਼ਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ.

ਇਸ ਸਾਇਟ ਦਾ ਮੰਤਵ

ਸਾਨੂੰ ਆਪਣੇ ਫਰਜਾਂ ਤੋਂ ਕਦੇ ਵੀ ਮੂੰਹ ਨਹੀਂ ਮੋੜਨਾ ਚਾਹੀਦਾ.ਅਸੀਂ ਇਹ ਕਿਉਂ ਵੇਖਦੇ ਹਾਂ ਕਿ ਇਹ ਕੰਮ ਕਿਸੇ ਨੇ ਕਿਉਂ ਨਹੀਂ ਕੀਤਾ ,ਉਲਟਾ ਸਾਨੂੰ ਇਹ ਸੋਚਣਾ ਚਾਹਿਦਾ ਹੈ ਕੀ ਅਸੀਂ ਕਿਸੇ ਵਾਸਤੇ ਕੀ ਕੀਤਾ ਹੈ.

ਇਸ ਸਾਇਟ ਦਾ ਮੰਤਵ

ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ.ਜਿਸ ਤਰਾਂ ਕੋਈ ਅੰਨਾਂ ਆਦਮੀ ਸਾਹਮਣੇ ਖੜੇ ਹੋਏ ਆਦਮੀ ਨੂੰ ਨਹੀਂ ਦੇਖ ਸਕਦਾ ਇਸੇ ਤਰਾਂ ਹੀ ਇੱਕ ਅਨਪੜ ਆਦਮੀ ਵੀ ਸਾਹਮਣੇ ਲਿਖੇ ਹੋਏ ਨੂੰ ਕਿਵੇਂ ਪੜ੍ਹ ਸਕਦਾ ਹੈ ? ਸਾਨੂੰ ਸਭਨੂੰ ਆਪਣੇ ਜੀਵਨ ਦਾ ਪਹਿਲਾ ਫਰਜ਼ ਵਿਦਿਆ ਪੂਰੀ ਕਰਨੀ ਚਾਹੀਦੀ ਹੈ.

ਇਸ ਸਾਇਟ ਦਾ ਮੰਤਵ

ਸਾਨੂੰ ਕੋਈ ਵੀ ਕੰਮ ਕੱਲ 'ਤੇ ਨਹੀਂ ਛੱਡਣਾ ਚਾਹੀਦਾ.ਕਿਉਂਕਿ ਕੱਲ ਕਦੇ ਨਹੀਂ ਆਉਂਦਾ ਜਦੋਂ ਵੀ ਕੱਲ ਆਉਂਦਾ ਹੈ ਤਾਂ ਉਹ ਅੱਜ ਬਣਕੇ ਹੀ ਆਉਂਦਾ ਹੈ.ਇਸ ਲਈ ਕਦੇ ਵੀ ਅੱਜ ਦਾ ਕੰਮ ਕੱਲ 'ਤੇ ਛਡਣ ਦੀ ਆਦਤ ਨਾ ਪਾਓ .ਕੱਲ ਨਾਮ ਕਾਲ ਦਾ ਹੈ.

ਰਾਜ-ਸਰਕਾਰ

ਪ੍ਰਸ਼ਨ - ਰਾਜ ਦੇ ਰਾਜਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਦਿਉ .
ਉੱਤਰ - ਰਾਜ ਦੇ ਰਾਜ ਪਾਲ ਦੀਆਂ ਸ਼ਕਤੀਆਂ ਦਾ ਵੇਰਵਾ ਇਸ ਤਰਾਂ ਹੈ :-
  1. ਸਾਰੇ ਰਾਜ ਦਾ ਰਾਜ ਪ੍ਰਬੰਧ ਉਸੇ ਦੇ ਨਾਮ ਤੇ ਮੁੱਖ-ਮੰਤਰੀ ਵੱਲੋਂ ਚਲਾਇਆ ਜਾਂਦਾ ਹੈ 
  2. ਉਹ ਵਿਧਾਨ ਸਭਾ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਦੇ ਤੋਰ ਤੇ ਨਿਯੁਕਤ ਕਰਦਾ ਹੈ ਅਤੇ ਬਾਅਦ ਵਿੱਚ ਉਸਦੀ ਸਲਾਹ ਨਾਲ ਦੂਸਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ 
  3. ਰਾਜ ਦੇ ਸਾਰੇ ਉਚ੍ਚ ਅਧਿਕਾਰੀਆਂ ਨੂੰ ਨਿਯੁਕਤ ਕਰਦਾ ਹੈ .ਉਹ ਰਾਜ ਦੇ ਐਡਵੋਕੇਟ ਜਨਰਲ ਅਤੇ ਰਾਜ ਦੇ ਲੋਕ ਸੇਵਾ ਆਯੋਗ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਵੀ ਕਰਦਾ ਹੈ 
  4. ਉਹ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿੱਚ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ 
  5. ਰਾਜ ਦੇ ਸ਼ਾਸਨ ਪ੍ਰਬੰਧ ਵਿੱਚ ਅਮਨ ਅਤੇ ਸੁਰੱਖਿਆ ਬਣਾਈ ਰੱਖਣੀ ਉਸਦੀ ਜਿੰਮੇਵਾਰੀ ਹੈ.ਇਸ ਕੰਮ ਵਿੱਚ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਉਸਦੀ ਅਸਲੀ ਮਦਦ ਕਰਦੇ ਹਨ.
ਪ੍ਰਸ਼ਨ - ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ.
ਉੱਤਰ - ਜਿਵੇਂ ਕੇਂਦਰੀ ਸਰਕਾਰ ਵਿੱਚ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਸੇ ਤਰਾਂ ਰਾਜ ਸਰਕਾਰ ਵਿੱਚ ਵੀ ਮੁੱਖ-ਮੰਤਰੀ ਦੀ ਨਿਯੁਕਤੀ ਰਾਜਪਾਲ ਵੱਲੋਂ ਕੀਤੀ ਜਾਂਦੀ ਹੈ .ਰਾਜਪਾਲ ਮੁੱਖ-ਮੰਤਰੀ ਦੀ ਸਲਾਹ ਨਾਲ ਬਾਕੀ ਮੰਤਰੀ ਮੰਡਲ ਦੀ ਨਿਯੁਕਤੀ ਵੀ ਕਰਦਾ ਹੈ .ਇਸ ਵਾਸਤੇ ਮੁੱਖ ਮੰਤਰੀ ਰਾਜਪਾਲ ਨੂੰ ਮੰਤਰੀ ਚੁਣਨ ਲਈ ਜੋ ਲਿਸਟ ਭੇਜਦਾ ਹੈ ਉਹਨਾਂ ਨੂੰ ਹੀ ਮੰਤਰੀ ਬਣਾਇਆ ਜਾਂਦਾ ਹੈ .ਰਾਜਪਾਲ ਇਸ ਲਿਸਟ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ ਹੈ.ਉਹ ਇਸ ਲਿਸਟ ਵਿਚ ਨਾਂ ਤਾਂ ਕੋਈ ਨਵਾਂ ਨਾਮ ਪਾ ਸਕਦਾ ਹੈ ਅਤੇ ਨਾ ਹੀ ਕੋਈ ਨਾਮ ਕੱਟ ਸਕਦਾ ਹੈ .



ਪ੍ਰਸ਼ਨ - ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ.                                                                   
    ਉੱਤਰ - ਵਿਧਾਨ ਮੰਡਲ ਦੀਆਂ ਸ਼ਕਤੀਆਂ ਨੂੰ ਅਸੀਂ ਹੇਠ ਲਿਖੇ ਢੰਗ ਨਾਲ ਵੰਡ ਸਕਦੇ ਹਾਂ.
  •  ਵਿਧਾਨਕ ਸ਼ਕਤੀਆਂ :- ਸ਼ਕਤੀਆਂ ਦੀ ਵੰਡ ਵਾਸਤੇ ਬਣੀ ਸੂਚੀ ਵਿੱਚ ਜੋ ਸੂਚੀ (ਰਾਜ-ਸੂਚੀ) ਰਾਜ ਨਾਲ ਸੰਬੰਧਤ ਹੈ ਇਸ ਅਧੀਨ ਆਉਂਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ .
  • ਕਾਰਜਕਾਰੀ ਸ਼ਕਤੀਆਂ :- ਮੁੱਖ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਵਿਧਾਨ ਮੰਡਲ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ .ਵਿਧਾਨ ਮੰਡਲ ਵਿੱਚ ਮੰਤਰੀਆਂ ਤੋਂ ਪ੍ਰਸ਼ਨ ਪੁੱਛੇ ਜਾ ਸਕਦੇ ਹਨ .ਵਿਧਾਨ ਮੰਡਲ ਦੇ ਮੈਂਬਰ ਅਲਗ-ਅਲਗ ਤਰਾਂ ਦੇ ਮਤੇ ਪਾਸ ਕਰਦੇ ਹੋਏ ਮੰਤਰੀ-ਮੰਡਲ ਉੱਤੇ ਆਪਣਾ ਨਿਯੰਤਰਣ ਰੱਖਦੇ ਹਨ.
  • ਵਿੱਤੀ ਸ਼ਕਤੀਆਂ :-ਇਹ ਰਾਜ ਦੇ ਆਮਦਨ ਅਤੇ ਖਰਚ ਉੱਤੇ ਕੰਟ੍ਰੋਲ ਰੱਖਦਾ ਹੈ .ਰਾਜ ਦਾ ਸਲਾਨਾ ਬਜਟ ਇਸ ਵੱਲੋਂ ਪਾਸ ਕੀਤਾ ਜਾਂਦਾ ਹੈ . ਵਿਧਾਨ ਮੰਡਲ ਦੀ ਮਰਜੀ ਤੋਂ ਬਿਨਾਂ ਨਾਂ ਤਾਂ ਕੋਈ ਟੈਕਸ ਲਗਾਇਆ ਜਾ ਸਕਦਾ ਹੈ ਅਤੇ ਨਾ ਹੀ ਕੋਈ ਖਰਚ ਕੀਤਾ ਜਾ ਸਕਦਾ ਹੈ 
  • ਹੋਰ ਸ਼ਕਤੀਆਂ :- ਵਿਧਾਨ ਮੰਡਲ ਦੇ ਮੈਂਬਰ ਰਾਸ਼ਟਰਪਤੀ  ਦੀ ਚੋਣ ਵਿੱਚ ਹਿੱਸਾ ਲੈਂਦੇ ਹਨ.ਵਿਧਾਨਸਭਾ ਦੇ ਮੈਂਬਰ ਵਿਧਾਨ ਪਰੀਸ਼ਦ ਦੇ ਇੱਕ ਤਿਹਾਈ ਮੈਂਬਰਾਂ ਦੀ ਚੋਣ ਕਰਦੇ ਹਨ.



ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ

ਹੇਠਾਂ ਦਿੱਤੀ ਤਸਵੀਰ ਵਰਗੀ ਡਾਇਗ੍ਰਾਮ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆਸ ਹੈ ਵਿਦਿਆਰਥੀਆਂ ਨੂੰ ਇਸ ਤੋਂ ਉਹਨਾਂ ਦੇ ਪਾਠ ਨਾਲ ਸੰਬੰਧਿਤ ਜਾਣਕਾਰੀ ਨੂੰ ਯਾਦ ਕਰਨ ਵਿੱਚ ਮਦਦ ਮਿਲੇਗੀ 

ਜੰਮੂ ਅਤੇ ਕਸ਼ਮੀਰ ਦੀ ਭਾਰਤ ਵਿੱਚ ਸ਼ਾਮਿਲ ਹੋਣ ਬਾਰੇ ਪੂਰੀ ਕਹਾਣੀ

ਹੇਠ ਦਿੱਤੀ ਵੀਡੀਓ ਵਿੱਚ ਜੰਮੂ ਅਤੇ ਕਸ਼ਮੀਰ ਦੀ ਭਾਰਤ ਵਿੱਚ ਸ਼ਾਮਿਲ ਹੋਣ ਦੀ ਕਹਾਣੀ ਬਾਰੇ ਬੜੇ ਵਿਸਥਾਰਪੂਰਵਕ ਢੰਗ ਨਾਲ ਦੱਸਿਆ ਗਿਆ ਹੈ.

            ਇਹ ਵੀਡੀਓ ਏ.ਬੀ.ਪੀ.ਨਿਊਸ ਦਾ ਤਿਆਰ ਕੀਤਾ ਹੋਇਆ ਪ੍ਰੋਗਰਾਮ ਪ੍ਰਧਾਨਮੰਤਰੀ ਵਿੱਚੋ ਲਿਆ ਗਿਆ ਹੈ   

ਭਾਰਤ ਦਾ ਸੰਵਿਧਾਨ (ਅਨੁਛੇਦ ਇੱਕ) - ਭਾਗ ਇੱਕ

Definition and explanation of Noun

What are Nouns..........?
Below given is a short presentation which tells about the definition and the different types of the Nouns. I think students can go through the presentation and try to understand the meaning of the Noun and its different kinds.



ਦੱਸਵੀਂ -ਭੂਗੋਲ ( ਪਾਠ-6 ਭੂਮੀ ਵਰਤੋਂ ਅਤੇ ਖੇਤੀਬਾੜੀ ਦਾ ਵਿਕਾਸ )

1. ਪ੍ਰਸ਼ਨ : ਖੇਤੀ ਨੂੰ ਆਰਥਿਕ ਪ੍ਰਣਾਲੀ ਦਾ ਮੁੱਖ ਅਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ : ਖੇਤੀ ਅਰਥ-ਵਿਵਸਥਾ ਦਾ ਮੂਲ ਆਧਾਰ ਹੈ. ਕੁੱਲ ਰਾਸ਼ਟਰੀ ਉਤਪਾਦਨ ਵਿਚ ਭਾਵੇਂ ਖੇਤੀ ਦਾ ਯੋਗਦਾਨ 33.7% ਹੀ ਹੈ ਤਾਂ ਵੀ ਇਹ ਘੱਟ ਮਹੱਤਵਪੂਰਨ ਨਹੀਂ ਹੈ. ਸਾਡੀ ਖੇਤੀ ਤੋਂ ਦੇਸ਼ ਦੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ਅਤੇ ਦੇਸ਼ ਦੇ 2/3 ਮਜਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ.ਜ਼ਿਆਦਾਤਰ ਉਦਯੋਗਾਂ ਨੂੰ ਕੱਚੇ ਮਾਲ ਦੀ ਪੂਰਤੀ ਵੀ ਖੇਤੀ ਤੋਂ ਹੀ ਹੁੰਦੀ ਹੈ.

2. ਪ੍ਰਸ਼ਨ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ : ਹਰਿ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :-
1. ਖੇਤੀ ਦਾ ਮਸ਼ੀਨੀਕਰਨ ਅਤੇ ਉਪਜ ਵਿੱਚ ਵਾਧਾ.
2. ਵਹਾਈ , ਬਿਜਾਈ ਅਤੇ ਗਹਾਈ ਸਾਰੀਆਂ ਲੈ ਮਸ਼ੀਨਾਂ ਦਾ ਪ੍ਰਯੋਗ .
3. ਰਸਾਇਣ , ਚੰਗੇ ਬੀਜਾਂ. ਕੀੜੇ ਨਾਸ਼ਕਾਂ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ.

3. ਪ੍ਰਸ਼ਨ : ਖੇਤੀ ਖੇਤਰ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ?
ਉੱਤਰ : ਖੇਤੀ ਖੇਤਰ ਦੇ ਅਧੀਨ ਪਸ਼ੂਪਾਲਣ ,ਮੱਛੀ-ਪਾਲਣ,ਮਧੂ-ਮੱਖੀ ਪਾਲਣ,ਰੇਸ਼ਮ ਕੀਟ ਪਾਲਣ, ਮੁਰਗੀ ਪਾਲਣ ਅਤੇ ਬਾਗਬਾਨੀ ਨੂੰ ਸ਼ਾਮਿਲ ਕੀਤਾ ਗਿਆ ਹੈ.

4. ਪ੍ਰਸ਼ਨ : ਦੁਧਾਰੂ ਪਸ਼ੂ ਤੇ ਭਾਰਵਾਹਕ ਪਸ਼ੂਆਂ ਵਿੱਚ ਕੀ ਅੰਤਰ ਹੈ ?
ਉੱਤਰ : ਦੁਧ ਦੇਣ ਵਾਲੇ ਪਸ਼ੂਆਂ ਤੋਂ ਭਾਵ ਉਹਨਾਂ ਪਸ਼ੂਆਂ ਤੋਂ ਹੈ ਜਿਹਨਾਂ ਤੋਂ ਸਾਨੂੰ ਦੁਧ ਮਿਲਦਾ ਹੈ.ਉਦਾਹਰਣ ਵਜੋਂ ਗਾਂ,ਮਝ ,ਬਕਰੀ ਅਤੇ ਭੇਡ ਆਦਿ .ਇਸਤੋਂ ਉਲਟ ਭਾਰ ਢੋਹਣ ਵਾਲੇ ਪਸ਼ੁ ਵਹਾਈ,ਬਿਜਾਈ ਅਤੇ ਗਹਾਈ ਅਤੇ ਖੇਤੀ ਉਤਪਾਦਨ ਦੀ ਆਵਾਜਾਈ ਵਿੱਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ. ਬਲਦ,ਝੋਟਾ ਊਠ ਆਦਿ ਪਸ਼ੁ ਭਰ ਢੋਹਣ ਵਾਲੇ ਪਸ਼ੂਆਂ ਦੀਆਂ ਮੁੱਖ ਉਦਾਹਰਨਾਂ ਹਨ.

5. ਪ੍ਰਸ਼ਨ : ਜੰਗਲਾਂ ਦੇ ਮੁੱਖ ਲਾਭ ਕੀ ਹਨ ?
ਉੱਤਰ : ਜੰਗਲਾਂ ਦੇ ਮੁੱਖ ਲਾਭ ਹੇਠ ਲਿਖੇ ਹਨ:-
1. ਜੰਗਲ ਪਰਿਸਥਿਤਕ ਸੰਤੁਲਨ ਤੇ ਕੁਦਰਤੀ ਸੰਤੁਲਨ ਬਣਾਈ ਰਖਣ ਵਿੱਚ ਸਹਾਇਤਾ ਕਰਦੇ ਹਨ.
2. ਜਨ੍ਲਾਂ ਤੋਂ ਸਾਨੂੰ ਇਮਾਰਤੀ ਲੱਕੜੀ ਤੋਂ ਬਲਣ ਪ੍ਰਾਪਤ ਹੁੰਦਾ ਹੈ. ਮਾਨਸੂਨੀ ਖੇਤਰਾਂ ਵਿੱਚ ਫੈਲੇ ਸਾਗੋਨ ਦੇ ਜੰਗਲਾਂ ਵਿੱਚ ਵਧੀਆ ਕਿਸਮ ਦੀ ਇਮਾਰਤੀ ਲੱਕੜੀ ਮਿਲਦੀ ਹੈ.
3. ਜੰਗਲਾਂ ਦੀ ਨਰਮ ਲੱਕੜੀ ਫਰਨੀਚਰ ਬਣਾਉਣ ਅਤੇ ਪੈਕਿੰਗ ਦੇ ਬਕਸੇ ਬਣਾਉਣ ਅਤੇ ਭਵਨ ਉਸਾਰੀ ਕੰਮਾਂ ਵਿੱਚ ਵਰਤੀ ਜਾਂਦੀ ਹੈ.
4 ਨਰਮ ਲੱਕੜੀ ਦੁਆਰਾ ਲੁਗਦੀ ਵੀ ਬਣਾਈ ਜਾਂਦੀ ਹੈ.ਜਿਸ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਹੈ.
5. ਇਮਾਰਤੀ ਲੱਕੜੀ ਤੋਂ ਇਲਾਵਾ ਜੰਗਲਾਂ ਤੋਂ ਲਾਖ,ਬੈਂਤ,ਲੁਗਦੀ,ਕੱਚਾ ਕੋਲਾ ,ਬਾਲਣ, ਗੂੰਦ,ਜੜ੍ਹੀਆਂ-ਬੂਟੀਆਂ, ਚਾਰਾ ਅਤੇ ਘਾਹ ਆਦਿ ਮਿਲਦਾ ਹੈ.



           _______________________________________________________

ਸੁਤੰਤਰਤਾ ਸਮੇਂ ਭਾਰਤ ਵਿੱਚ ਕਿੰਨੇ ਪ੍ਰਾਂਤ ਸਨ ....?


ਸੁਤੰਤਰਤਾ ਸਮੇਂ ਭਾਰਤ ਵਿੱਚ ਗਿਆਰਾਂ ਪ੍ਰਾਂਤ ਸਨ ਜੋ ਬ੍ਰਿਟਿਸ਼ ਸਰਕਾਰ ਦੇ ਸਿਧੇ ਕੰਟ੍ਰੋਲ ਵਿੱਚ ਸਨ, ਇਹ ਸਨ :- 

1. ਉੱਤਰ-ਪਛਮੀ-ਸੀਮਾ-ਪ੍ਰਾਂਤ 
2. ਪੰਜਾਬ
3. ਸਿੰਧ 
4. ਉੱਤਰ-ਪ੍ਰਦੇਸ਼ 
5. ਮਧ-ਪ੍ਰਦੇਸ਼ 
6. ਬੰਗਾਲ 
7. ਬਿਹਾਰ 
8. ਉੜੀਸਾ 
9. ਅਸਮ 
10. ਬੰਬਈ 
11. ਮਦ੍ਰਾਸ ਆਦਿ 

ਇਹ ਪ੍ਰਾਂਤ ਬ੍ਰਿਟਿਸ਼ ਸ਼ਾਸਕਾਂ ਦੀ ਸੁਵਿਧਾ ਲਈ ਬਣਾਏ ਗਏ ਸਨ ਅਤੇ ਇਹਨਾਂ ਦੇ ਨਿਰਮਾਣ ਵਿਚ ਕੋਈ ਭਾਸ਼ਾ ਦੀ ਏਕਤਾ, ਭੂਗੋਲਿਕ ਕਾਰਕਾਂ ਅਤੇ ਸੰਸਕ੍ਰਿਤਿਕ ਵਿਚਾਰਧਾਰਾ ਨੂੰ ਧਿਆਨ ਵਿਚ ਨਹੀਂ ਰਖਿਆ ਗਿਆ ਸੀ . ਵਿਭਾਜਨ ਦੇ ਬਾਅਦ ਕੁਝ ਪ੍ਰਾਂਤ ਪਾਕਿਸਤਾਨ ਵੱਲ ਚਲੇ ਗਏ ਅਤੇ ਜੋ ਬਾਕੀ ਭਾਰਤ ਦੇ ਨਾਲ ਰਹੇ ਉਹ ਇਸ ਤਰਾਂ ਸਨ :-
1. ਪੂਰਵੀ ਪੰਜਾਬ 
2. ਉੱਤਰ-ਪ੍ਰਦੇਸ਼ 
3. ਮਧ-ਪ੍ਰਦੇਸ਼ 
4. ਪਛਮੀ ਬੰਗਾਲ 
5. ਬਿਹਾਰ 
6. ਉੜੀਸਾ 
7. ਅਸਮ
8. ਬੰਬਈ 
9. ਮਦ੍ਰਾਸ 

                      _______________________________________________________




ਕੇਂਦਰੀ-ਸਰਕਾਰ

1.ਪ੍ਰਸ਼ਨ - ਲੋਕ ਸਭਾ ਦਾ ਕਾਰਜਕਾਲ ਕਿੰਨਾਂ ਹੁੰਦਾ ਹੈ ?
ਉੱਤਰ - ਲੋਕ ਸਭਾ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ.ਪਰ ਸੰਕਟਕਾਲ ਦੋਰਾਨ ਰਾਸ਼ਟਰਪਤੀ ਇਸ ਕਾਰਜਕਾਲ ਨੂੰ ਇੱਕ ਸਾਲ ਲਈ ਵਧਾ ਸਕਦਾ ਹੈ. ਮੰਤਰੀ ਪਰਿਸ਼ਦ ਦੀ ਸਿਫਾਰਿਸ਼ 'ਤੇ ਰਾਸ਼ਟਰਪਤੀ ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ.

2.ਪ੍ਰਸ਼ਨ - ਲੋਕ ਸਭਾ ਦੇ ਕੁੱਲ ਕਿਤਨੇ ਮੈਂਬਰ ਹੁੰਦੇ ਹਨ ?
    
ਉੱਤਰ - ਲੋਕ ਸਭਾ ਦੇ ਵਧ ਤੋਂ ਵਧ 545 ਮੈਂਬਰ ਹੋ ਸਕਦੇ ਹਨ.ਇਹਨਾਂ ਵਿਚੋਂ 530 ਮੈਂਬਰ ਰਾਜਾਂ ਤੋਂ ਅਤੇ 13 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਜਾਂਦੇ ਹਨ. 2 ਮੈਂਬਰ ਐਂਗਲੋ-ਇੰਡੀਅਨ ਜਾਤੀ ਵਿਚੋਂ ਰਾਸ਼ਟਰਪਤੀ ਦੁਆਰਾ ਨਾਮਜਦ ਕੀਤੇ ਜਾਂਦੇ ਹਨ.